ਸਮਾਰਟਫ਼ੋਨਾਂ ਦੇ ਫਟਣ ਨਾਲ ਮੌਤ ਵੀ ਹੋ ਸਕਦੀ ਹੈ, ਇੰਝ ਕਰੋ ਬਚਾਅ
ਚਾਰਜ ਕਰਦੇ ਸਮੇਂ ਮੋਬਾਈਲ ਦਾ ਕਵਰ ਉਤਾਰਨਾ ਵੀ ਠੀਕ ਰਹਿੰਦਾ ਹੈ ਤੇ ਫ਼ੋਨ ਨੂੰ ਸਿੱਧੀ ਰੌਸ਼ਨੀ ਵਿੱਚ ਵੀ ਨਾ ਰੱਖੋ। (ਸਾਰੀਆਂ ਤਸਵੀਰਾਂ ਸੰਕੇਤਕ ਹਨ।)
ਆਪਣੇ ਸਮਾਰਟਫ਼ੋਨ ਨੂੰ ਉਸ ਦੇ ਨਾਲ ਮਿਲੇ ਚਾਰਜਿੰਗ ਉਪਕਰਣਾਂ ਨਾਲ ਹੀ ਚਾਰਜ ਕਰੋ।
ਫ਼ੋਨ ਕਰਨ ਸਮੇਂ ਹਮੇਸ਼ਾ ਚਾਰਜਿੰਗ ਤੋਂ ਹਟਾ ਦੇਣਾ ਚਾਹੀਦਾ ਹੈ।
ਚਾਰਜਿੰਗ ਦੌਰਾਨ ਹੈੱਡਫ਼ੋਨ/ਈਅਰਫ਼ੋਨ ਦੀ ਵਰਤੋਂ ਨਾ ਕੀਤੀ ਜਾਵੇ।
ਫ਼ੋਨ ਨੂੰ ਚਾਰਜ ਕਰਦੇ ਹੋਏ ਕੋਈ ਵੀ ਗੇਮ ਨਾ ਖੇਡੋ। ਕਿਉਂਕਿ ਚਾਰਜਿੰਗ ਤੇ ਗੇਮਿੰਗ ਦੋਵਾਂ ਕਾਰਨ ਫ਼ੋਨ ਗਰਮ ਹੋ ਜਾਂਦਾ ਹੈ ਅਤੇ ਸ਼ਾਰਟ ਸਰਕਿਟ ਜਾਂ ਅੱਗ ਲੱਗਣ ਦਾ ਖ਼ਦਸ਼ਾ ਵਧ ਜਾਂਦਾ ਹੈ।
ਚਾਰਜਿੰਗ ਦੌਰਾਨ ਫ਼ੋਨ 'ਤੇ ਕੋਈ ਚੀਜ਼ ਨਾ ਰੱਖੋ।
ਫ਼ੋਨ ਚਾਰਜਿੰਗ ਸਮੇਂ ਬੈਟਰੀ ਕਾਫੀ ਗਰਮ ਹੋ ਜਾਂਦੀ ਹੈ ਤੇ ਤਾਪਮਾਨ ਹੱਦੋਂ ਵਧਣ ਨਾਲ ਅਜਿਹਾ ਹਾਦਸਾ ਵਾਪਰ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਕਤੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਫ਼ੋਨ ਨੂੰ ਫਟਣ ਤੋਂ ਰੋਕ ਸਕਦੇ ਹੋ-
ਫ਼ੋਨ ਨੂੰ ਜ਼ਿਆਦਾ ਦੇਰ ਤਕ ਚਾਰਜ ਨਾ ਕਰੋ। ਕਦੇ ਵੀ ਫ਼ੋਨ ਨੂੰ ਚਾਰਜ 'ਤੇ ਲਾ ਕੇ ਨਾ ਸੌਂਵੋ ਤੇ ਓਵਰਚਾਰਜ ਤੋਂ ਵੀ ਬਚੋ।
ਮਲੇਸ਼ੀਆ ਦੇ ਇੱਕ ਸੀਈਓ ਦੀ ਫ਼ੋਨ ਦੀ ਬੈਟਰੀ ਫਟਣ ਨਾਲ ਮੌਤ ਹੋ ਗਈ ਸੀ। ਯੂਜ਼ਰ ਉਸ ਸਮੇਂ ਫ਼ੋਨ ਨੂੰ ਆਪਣੇ ਕੋਲ ਰੱਖ ਕੇ ਸੌਂ ਰਿਹਾ ਸੀ। ਸਮਾਰਟਫ਼ੋਨ ਫਟਣ ਦਾ ਕਾਰਨ ਫ਼ੋਨ ਦੀ ਲੀਥੀਅਮ ਬੈਟਰੀ ਸੀ।
ਇਸ ਘਟਨਾ ਵਿੱਚ ਉਸ ਦਾ ਫ਼ੋਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਵਰਤੋਂ ਲਾਇਕ ਨਹੀਂ ਬਚਿਆ। ਫਿਲਹਾਲ ਸ਼ਾਓਮੀ ਇਸ ਮਾਮਲੇ ਦੀ ਛਾਣਬੀਣ ਕਰ ਰਿਹਾ ਹੈ।
ਸ਼ਾਓਮੀ ਦੇ ਮੀ ਏ1 ਵਿੱਚ ਚਾਰਜਿੰਗ ਦੌਰਾਨ ਅਚਾਨਕ ਅੱਗ ਲੱਗ ਗਈ। ਫ਼ੋਨ ਦੇ ਮਾਲਕ ਨੇ ਸੋਸ਼ਲ ਮੀਡੀਆ 'ਤੇ ਆਪਣੇ ਨੁਕਸਾਨ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਉਸ ਨੇ ਇਹ ਫ਼ੋਨ 8 ਮਹੀਨੇ ਪਹਿਲਾਂ ਹੀ ਖਰੀਦਿਆ ਸੀ।