ਤੁਸੀਂ ਵੀ ਹੋ ਸਕਦੇ SIM ਸਵੈਪ ਫਰਾਡ ਦੇ ਸ਼ਿਕਾਰ, ਬਚਣ ਲਈ ਕਰੋ ਇਹ 'ਉਪਾਅ'
ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਤੁਹਾਡਾ ਬੈਂਕ ਖਾਤੇ ਦਾ ਆਈਡੀ ਤੇ ਪਾਸਵਰਡ ਵੀ ਸਕੈਮ ਕਰਨ ਵਾਲਿਆਂ ਕੋਲ ਪਹਿਲਾਂ ਤੋਂ ਮੌਜੂਦ ਹੁੰਦਾ ਹੈ। ਉਨ੍ਹਾਂ ਨੂੰ ਸਮੱਸਿਆ ਸਿਰਫ਼ ਓਟੀਪੀ ਤੋਂ ਆਉਂਦੀ ਹੈ ਤੇ ਸਿੰਮ ਸਵੈਪ ਰਾਹੀਂ ਉਹ ਲੋਕ ਤੁਹਾਡਾ ਓਟੀਪੀ ਵੀ ਪਾ ਲੈਂਦੇ ਹਨ ਤੇ ਤੁਹਾਡੇ ਖਾਤੇ ਵਿੱਚੋਂ ਪੈਸੇ ਚੋਰੀ ਕਰ ਲੈਂਦੇ ਹਨ।
Download ABP Live App and Watch All Latest Videos
View In Appਇੱਕ ਵਾਰ ਤੁਹਾਡਾ ਸਿੰਮ ਸਵੈਪ ਹੋ ਗਿਆ ਤਾਂ ਤੁਹਾਡੇ ਫ਼ੋਨ ਵਿੱਚ ਪਿਆ ਸਿੰਮ ਕੰਮ ਕਰਨਾ ਬੰਦ ਕਰ ਦੇਵੇਗਾ ਤੇ ਧੋਖਾਧੜੀ ਕਰਨ ਵਾਲੇ ਕੋਲ ਤੁਹਾਡਾ ਨੰਬਰ ਚੱਲਣ ਲੱਗ ਜਾਵੇਗਾ।
ਜੇਕਰ ਤੁਸੀਂ ਆਪਣਾ 20 ਅੰਕਾਂ ਵਾਲਾ ਸਿੰਮ ਨੰਬਰ ਸਕੈਮ ਕਾਲਰ ਨੂੰ ਦੇ ਦਿੱਤਾ ਤਾਂ ਉਹ ਤੁਹਾਨੂੰ ਇੱਕ ਦੱਬਣ ਦੀ ਸਲਾਹ ਦੇਵੇਗਾ। ਇਹ ਸਿੰਮ ਸਵੈਪ ਨੂੰ ਸਹਿਮਤੀ ਦੇਣ ਲਈ ਹੁੰਦਾ ਹੈ। ਇਸ ਤਰ੍ਹਾਂ ਤੁਹਾਡਾ ਨੰਬਰ ਹਾਈਜੈਕ ਹੋ ਜਾਵੇਗਾ।
ਫ਼ੋਨ ਕਰਨ ਵਾਲੇ ਕਥਿਤ ਐਗ਼ਜ਼ੀਕਿਊਟਿਵ ਦਰਅਸਲ ਸਕੈਮ ਕਾਲਰ ਹੁੰਦੇ ਹਨ। ਉਨ੍ਹਾਂ ਦੀ ਕੋਸ਼ਿਸ਼ ਤੁਹਾਡੇ ਸਿੰਮ 'ਤੇ ਲਿਖਿਆ 20 ਅੰਕਾਂ ਦਾ ਨੰਬਰ ਯਾਨੀ ਸਿੰਮ ਨੰਬਰ ਜਾਣਨ ਦੀ ਹੁੰਦੀ ਹੈ। ਉਹ ਤੁਹਾਡੇ ਤੋਂ 20 ਅੱਖਰਾਂ ਵਾਲਾ ਸਿੰਮ ਨੰਬਰ ਜਾਣਨ ਦੀ ਕੋਸ਼ਿਸ਼ ਕਰੇਗਾ ਤਾਂ ਭੁੱਲ ਕੇ ਵੀ ਅਜਿਹਾ ਨਾ ਕਰੋ।
ਸਿੰਮ ਸਵੈਪ ਫਰਾਡ ਦੀ ਸ਼ੁਰੂਆਤ ਇੱਕ ਕਾਲ ਤੋਂ ਹੁੰਦੀ ਹੈ। ਤੁਹਾਨੂੰ ਇੱਕ ਕਾਲ ਆਵੇਗੀ ਕਿ ਅਸੀਂ ਤੁਹਾਡੀ ਟੈਲੀਕਾਮ ਕੰਪਨੀ (ਜਿਵੇਂ ਜੀਓ, ਵੋਡਾਫ਼ੋਨ, ਏਅਰਟੈੱਲ, ਆਈਡਿਆ ਆਦਿ) ਤੋਂ ਬੋਲ ਰਹੇ ਹਾਂ। ਉਹ ਤੁਹਾਨੂੰ ਕੋਈ ਬਿਹਤਰ ਆਫ਼ਰ ਜਾਂ ਨਵੇਂ ਪਲਾਨ ਦੀ ਜਾਣਕਾਰੀ ਦੇਣਗੇ।
ਸਿੰਮ ਸਵੈਪ ਇੱਕ ਮੋਬਾਈਲ ਨੰਬਰ 'ਤੇ ਨਵਾਂ ਸਿੰਮ ਕਢਵਾਉਣ ਦੀ ਪ੍ਰਕਿਰਿਆ ਹੈ। ਦਰਅਸਲ, ਫਰਾਡ ਕਰਨ ਵਾਲੇ ਤੁਹਾਡੇ ਨੰਬਰ 'ਤੇ ਇੱਕ ਨਵਾਂ ਮੋਬਾਈਲ ਨੰਬਰ ਕੱਢਦੇ ਹਨ। ਅਜਿਹਾ ਹੋਣ 'ਤੇ ਤੁਹਾਡਾ ਪੁਰਾਣਾ ਸਿੰਮ ਕਾਰਡ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਤਰ੍ਹਾਂ ਦੀ ਥੋਖਾਧੜੀ ਨਾਲ ਆਸਾਨੀ ਨਾਲ ਬੈਂਕ ਟ੍ਰਾਂਜ਼ੈਕਸ਼ਨ ਲਈ ਜ਼ਰੂਰੀ ਓਟੀਪੀ ਇੱਕ ਵਾਰ ਵਰਤਿਆ ਜਾਣ ਵਾਲਾ ਪਾਸਵਰਡ ਨਵੇਂ ਸਵੈਪ ਕੀਤੇ ਸਿੰਮ 'ਤੇ ਆਉਂਦਾ ਹੈ ਤੇ ਟ੍ਰਾਂਜ਼ੈਕਸ਼ਨ ਕਰ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ।
ਸਿੰਮ ਸਵੈਪ ਇਨ੍ਹੀਂ ਦਿਨੀਂ ਵੱਡੇ ਸਾਈਬਰ-ਫਰਾਡ ਵਜੋਂ ਸਾਹਮਣੇ ਆਇਆ ਹੈ। ਦਿੱਲੀ, ਬੈਂਗਲੌਰ ਤੇ ਕੋਲਕਾਤਾ ਵਿੱਚ ਕਾਰਡ ਸਵੈਪ ਦੇ ਮਾਮਲੇ ਸਾਹਮਣੇ ਆਏ ਹਨ। ਇਸ ਨਵੀਂ ਧੋਖਾਧੜੀ ਦਾ ਸ਼ਿਕਾਰ ਸਮਾਰਟਫ਼ੋਨ ਯੂਜ਼ਰਜ਼ ਹੋ ਰਹੇ ਹਨ, ਜਿਨ੍ਹਾਂ ਤੋਂ ਮਿੰਟਾਂ ਵਿੱਚ ਹੀ ਪੈਸੇ ਲੁੱਟ ਲਏ ਜਾਂਦੇ ਹਨ। ਜੇਕਰ ਤੁਸੀਂ ਵੀ ਸਮਾਰਟਫ਼ੋਨ ਯੂਜ਼ਰ ਹੋ ਤੇ ਇਸ ਥੋਖਾਧੜੀ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ-
- - - - - - - - - Advertisement - - - - - - - - -