ਸਮਾਰਟਫ਼ੋਨ ਦੀ ਬੈਟਰੀ ਲਾਈਫ਼ ਲੰਮੀ ਕਰਨ ਲਈ ਪੱਲੇ ਬੰਨ੍ਹੋ ਇਹ ਗੱਲਾਂ
ਆਪਣੇ ਫ਼ੋਨ ਨੂੰ ਕੰਪਿਊਟਰ ਜਾਂ ਪਾਵਰ ਬੈਂਕ ਤੋਂ ਚਾਰਜ ਕਰਨ ਤੋਂ ਬਚੋ।
ਵਾਰ-ਵਾਰ ਚਾਰਜ ਨਾ ਕਰੋ। ਜਿੰਨਾ ਚਿਰ ਫ਼ੋਨ ਦੀ ਬੈਟਰੀ 20 ਫ਼ੀਸਦੀ ਤੋਂ ਘੱਟ ਨਾ ਹੋ ਜਾਵੇ, ਓਨਾ ਚਿਰ ਚਾਰਜਿੰਗ 'ਤੇ ਨਾ ਲਾਵੋ।
ਆਪਣੇ ਫ਼ੋਨ ਨੂੰ ਘੱਟੋ ਘੱਟ 80 ਫ਼ੀਸਦੀ ਚਾਰਜ ਕਰੋ। ਇਹ ਜ਼ਰੂਰੀ ਨਹੀਂ ਕਿ 100 ਫ਼ੀਸਦੀ ਚਾਰਜ ਹੋਵੇ।
ਕਦੇ ਵੀ ਆਪਣੇ ਫ਼ੋਨ ਨੂੰ ਰਾਤ ਭਰ ਲਈ ਚਾਰਜ 'ਤੇ ਲਾ ਕੇ ਨਾ ਛੱਡੋ।
ਫ਼ੋਨ ਨੂੰ ਹੌਲੀ-ਹੌਲੀ ਚਾਰਜ ਕਰੋ। ਕਈ ਸਮਾਰਟਫ਼ੋਨ ਇਹ ਵਿਕਲਪ ਦਿੰਦੇ ਹਨ ਕਿ ਤੁਸੀਂ ਕਿੰਨੀ ਛੇਤੀ ਫ਼ੋਨ ਚਾਰਜ ਕਰਨਾ ਚਾਹੁੰਦੇ ਹੋ। ਚਾਰਜਿੰਗ ਸਪੀਡ ਨੂੰ ਆਮ ਯਾਨੀ ਨਾਰਮਲ ਮੋਡ 'ਤੇ ਰੱਖੋ।
ਚਾਰਜ ਕਰਨ ਸਮੇਂ ਆਪਣੇ ਫ਼ੋਨ ਨੂੰ ਮੂਧੇ ਮੂੰਹ ਯਾਨੀ ਸਕਰੀਨ ਵਾਲਾ ਪਾਸਾ ਹੇਠਾਂ ਕਰਕੇ ਰੱਖੋ। ਜੇਕਰ ਚਾਰਜਿੰਗ ਸਮੇਂ ਬੈਟਰੀ ਗਰਮ ਹੋ ਜਾਂਦੀ ਹੈ ਤਾਂ ਉਸ ਦੀ ਗਰਮਾਇਸ਼ ਆਸਾਨੀ ਨਾਲ ਬਾਹਰ ਨਿੱਕਲ ਜਾਵੇ।
ਸਸਤੇ ਚਾਰਜਰ ਦੀ ਵਰਤੋਂ ਤੋਂ ਬਚੋ। ਹਮੇਸ਼ਾ ਉਸੇ ਕੰਪਨੀ ਦਾ ਚਾਰਜਰ ਵਰਤੋ ਜੋ ਤੁਹਾਡੇ ਫ਼ੋਨ ਦੀ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੋਵੇ।
ਆਪਣੇ ਫ਼ੋਨ ਨੂੰ ਹਮੇਸ਼ਾ ਉਸ ਦੇ ਹੀ ਚਾਰਜਰ ਨਾਲ ਚਾਰਜ ਕਰੋ। ਕਿਸੇ ਦੂਜੇ ਚਾਰਜਰ ਦੀ ਵਰਤੋਂ ਕਰਨ ਨਾਲ ਤੁਹਾਡੇ ਫ਼ੋਨ ਦੀ ਬੈਟਰੀ ਕਮਜ਼ੋਰ ਹੋ ਸਕਦੀ ਹੈ।
ਬੈਟਰੀ ਖ਼ਰਾਬ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ, ਲੋੜ ਤੋਂ ਵੱਧ ਸਮੇਂ ਤਕ ਚਾਰਜਿੰਗ ਕਰਨਾ। ਪੂਰਾ ਯਾਨੀ ਫੁੱਲ ਚਾਰਜ ਹੋਣ ਤੋਂ ਬਾਅਦ ਵੀ ਕਈ ਵਾਰ ਫ਼ੋਨ ਨੂੰ ਚਾਰਜਿੰਗ ਤੋਂ ਨਹੀਂ ਉਤਾਰਦੇ ਜਿਸ ਕਾਰਨ ਇਹ ਨੁਕਸਾਨੀ ਜਾਂਦੀ ਹੈ।
ਉਂਝ ਤਾਂ ਹਰੇਕ ਫ਼ੋਨ ਦੀ ਬੈਟਰੀ ਦੀ ਮਿਆਦ ਹੁੰਦੀ ਹੈ, ਪਰ ਜ਼ਿਆਦਾਤਰ ਇਹ ਵੇਖਣ ਵਿੱਚ ਆਇਆ ਹੈ ਕਿ ਫ਼ੋਨ ਦੀ ਬੈਟਰੀ ਸਮੇਂ ਤੋਂ ਪਹਿਲਾਂ ਹੀ ਖ਼ਰਾਬ ਹੋ ਜਾਂਦੀ ਹੈ। ਇਸ ਦੇ ਕਈ ਕਾਰਨ ਹਨ, ਆਓ ਦੱਸੀਏ-