ਕਈ ਸਾਲ ਸ਼ਰਾਬ ਪੀਣ ਤੋਂ ਬਾਅਦ ਛੱਡ ਦੇਣ ਨਾਲ ਸਰੀਰ ਨੂੰ ਹੁੰਦਾ ਕੋਈ ਨੁਕਸਾਨ ? ਜਾਣੋ ਕੀ ਕਹਿੰਦਾ WHO
ਸ਼ਰਾਬ ਪੀਣ ਦੇ ਕਈ ਨੁਕਸਾਨ ਹਨ ਪਰ ਕਿਹਾ ਜਾਂਦਾ ਹੈ ਕਿ ਸ਼ਰਾਬ ਦੇ ਇੱਕ ਜਾਂ ਦੋ ਪੈੱਗ ਪੀਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਤਾਂ ਆਓ ਜਾਣਦੇ ਹਾਂ ਇਸ ਸਵਾਲ 'ਤੇ WHO ਕੀ ਕਹਿੰਦਾ ਹੈ?
Alhocol Side Effects: ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਜੇ ਸ਼ਰਾਬ ਘੱਟ ਮਾਤਰਾ 'ਚ ਪੀਤੀ ਜਾਵੇ ਤਾਂ ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਸਗੋਂ ਸਿਹਤ ਲਈ ਫਾਇਦੇਮੰਦ ਹੁੰਦੀ ਹੈ। ਇਸ ਦੇ ਨਾਲ ਹੀ ਕੁਝ ਸਾਲ ਪਹਿਲਾਂ ਪ੍ਰਕਾਸ਼ਿਤ 'ਦਿ ਲੈਸੈਂਟ' ਦੇ ਇੱਕ ਅਧਿਐਨ ਵਿਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਜੇ ਸ਼ਰਾਬ ਦਾ ਸੇਵਨ ਸੀਮਤ ਮਾਤਰਾ ਵਿਚ ਕੀਤਾ ਜਾਵੇ ਤਾਂ ਇਸ ਦੇ ਸਿਹਤ ਲਈ ਕਈ ਫਾਇਦੇ ਹੋ ਸਕਦੀ ਹੈ, ਇਸ ਨਾਲ ਸਿਹਤ ਵਿਚ ਸੁਧਾਰ ਹੋ ਸਕਦਾ ਹੈ ਅਤੇ ਸ਼ੂਗਰ ਹੋਣ ਦਾ ਖਤਰਾ ਵੀ ਘੱਟ ਸਕਦਾ ਹੈ। ਹਾਲਾਂਕਿ ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਸ਼ਰਾਬ ਦੀ ਇੱਕ ਬੂੰਦ ਵੀ ਸਿਹਤ ਨੂੰ ਕਾਫੀ ਨੁਕਸਾਨ ਪਹੁੰਚਾ ਸਕਦੀ ਹੈ।
ਸ਼ਰਾਬ ਦੀ ਇੱਕ ਬੂੰਦ ਵੀ ਸਿਹਤ ਲਈ ਮਾੜੀ
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਸ਼ਰਾਬ ਦੇ ਸੇਵਨ ਲਈ ਕੋਈ ਸੁਰੱਖਿਅਤ ਸੀਮਾ ਨਹੀਂ ਹੈ। ਇਸ ਨਾਲ ਕੁਝ ਸਮੇਂ ਲਈ ਚੰਗਾ ਮਹਿਸੂਸ ਹੁੰਦਾ ਹੈ ਪਰ ਲੰਬੇ ਸਮੇਂ ਲਈ ਇਹ ਬਹੁਤ ਨੁਕਸਾਨਦਾਇਕ ਹੁੰਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਸ਼ਰਾਬ ਪੀਣ ਲਈ ਕੋਈ ਸੁਰੱਖਿਅਤ ਸੀਮਾ ਨਹੀਂ ਹੈ। ਇਸਦਾ ਮਤਲਬ ਇਹ ਹੈ ਕਿ ਸ਼ਰਾਬ ਦੀ ਇੱਕ ਬੂੰਦ ਵੀ ਤੁਹਾਡੀ ਸਿਹਤ 'ਤੇ ਮਾੜਾ ਪ੍ਰਭਾਵ ਪਾਉਂਦੀ ਹੈ।
ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਲੇਖ ਦੇ ਅਨੁਸਾਰ, 30 ਮਿਲੀਲੀਟਰ ਜਾਂ ਇੱਕ ਛੋਟਾ ਜਿਹਾ ਪੈਗ ਵੀ ਸਾਡੇ ਜਿਗਰ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਸਾਡਾ ਜਿਗਰ ਅਲਕੋਹਲ ਨੂੰ ਫਿਲਟਰ ਕਰਦਾ ਹੈ। ਹਰ ਵਾਰ ਫਿਲਟਰੇਸ਼ਨ ਦੀ ਪ੍ਰਕਿਰਿਆ ਵਿੱਚ ਇਸ ਦੇ ਕੁਝ ਸੈੱਲ ਨਸ਼ਟ ਹੋ ਜਾਂਦੇ ਹਨ। ਹਾਲਾਂਕਿ ਸਾਡਾ ਜਿਗਰ ਨਵੇਂ ਸੈੱਲਾਂ ਨੂੰ ਦੁਬਾਰਾ ਪੈਦਾ ਕਰ ਸਕਦਾ ਹੈ, ਕਈ ਸਾਲਾਂ ਤੱਕ ਲਗਾਤਾਰ ਅਲਕੋਹਲ ਦਾ ਸੇਵਨ ਜਿਗਰ ਦੀ ਸੈੱਲਾਂ ਨੂੰ ਦੁਬਾਰਾ ਪੈਦਾ ਕਰਨ ਦੀ ਸਮਰੱਥਾ ਨੂੰ ਘਟਾਉਂਦਾ ਹੈ, ਭਾਵੇਂ ਅਸੀਂ ਬਹੁਤ ਘੱਟ ਸ਼ਰਾਬ ਪੀ ਰਹੇ ਹਾਂ।
ਜੇ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਕੀ ਹੁੰਦਾ ਹੈ?
ਸ਼ਰਾਬ ਪੀਣ ਨਾਲ ਕੈਂਸਰ, ਦਿਮਾਗ ਨੂੰ ਨੁਕਸਾਨ, ਡਿਪਰੈਸ਼ਨ, ਦਿਲ ਨੂੰ ਨੁਕਸਾਨ ਅਤੇ ਲਤ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਹਾਲਾਂਕਿ, ਇਸ ਸਭ ਦੇ ਬਾਵਜੂਦ, ਨੌਜਵਾਨਾਂ ਵਿੱਚ ਸ਼ਰਾਬ ਦਾ ਖ਼ਤਰਾ ਵੱਧ ਰਿਹਾ ਹੈ।