(Source: ECI/ABP News/ABP Majha)
East Antarctica Plateau: ਦੁਨੀਆ ਦੀ ਅਜਿਹੀ ਜਗ੍ਹਾ ਜਿੱਥੇ ਪਹੁੰਚਣ 'ਤੇ ਇਨਸਾਨ ਦੀ 3 ਮਿੰਟ 'ਚ ਹੋ ਸਕਦੀ ਹੈ ਮੌਤ
East Antarctica Plateau: ਇਸ ਜਗ੍ਹਾ 'ਤੇ ਅਜੇ ਤੱਕ ਕੋਈ ਇਨਸਾਨ ਜਾਣ ਦੀ ਹਿੰਮਤ ਨਹੀਂ ਕਰ ਸਕਿਆ ਹੈ, ਕੋਈ ਇਨਸਾਨ ਇੱਥੇ ਜਾਂਦਾ ਹੈ ਤਾਂ ਉਹ ਬਹੁਤ ਮੁਸ਼ਕਿਲ ਨਾਲ ਸਾਹ ਲੈ ਸਕੇਗਾ ਅਤੇ ਸਿਰਫ 3 ਮਿੰਟ ਵਿੱਚ ਹੀ ਉਸਦੀ ਮੌਤ ਹੋ ਸਕਦੀ ਹੈ।
ਵਧਦੀ ਠੰਡ ਵਿੱਚ ਹਰ ਕੋਈ ਪਰੇਸ਼ਾਨ ਹੋ ਜਾਂਦਾ ਹੈ। ਜਿੱਥੇ ਕੁਝ ਸਥਾਨਾਂ 'ਤੇ 7 ਤੋਂ 8 ਡਿਗਰੀ ਤਾਪਮਾਨ 'ਤੇ ਵੀ ਲੋਕ ਠਰ ਜਾਂਦੇ ਹਨ ਤਾਂ ਉੱਥੇ ਹੀ ਕੁਝ ਸਥਾਨਾਂ 'ਤੇ ਬਰਫਬਾਰੀ ਆਮ ਜਨਜੀਵਨ ਨੂੰ ਅਸਥਿਰ ਕਰ ਦਿੰਦੀ ਹੈ। ਤੁਹਾਡੇ ਮਨ ਵਿੱਚ ਕਦੇ ਖਿਆਲ ਆਇਆ ਹੈ ਕਿ ਧਰਤੀ ਦੀ ਸਭ ਤੋਂ ਠੰਡੀ ਜਗ੍ਹਾ ਕਿਹੜੀ ਹੈ ਤੇ ਉੱਥੇ ਘੱਟ ਤੋਂ ਘੱਟ ਤਾਪਮਾਨ ਕਿੰਨਾ ਹੋ ਸਕਦਾ ਹੈ। ਜੇਕਰ ਕੋਈ ਇਨਸਾਨ ਇੰਨੀ ਠੰਡ ਵਿਚ ਰਹਿ ਜਾਵੇ ਤਾਂ ਕੀ ਹੋਵੇਗਾ।
ਦੱਸ ਦਈਏ ਕਿ ਵੈਸੇ ਤਾਂ ਬਹੁਤ ਸਾਰੀਆਂ ਜਗ੍ਹਾਵਾਂ ਹੈ ਜਿੱਥੇ ਤਾਪਮਾਨ ਮਾਇਨਸ ਤੱਕ ਪਹੁੰਚ ਜਾਂਦਾ ਹੈ। ਕਈ ਥਾਵਾਂ 'ਤੇ ਤਾਪਮਾਨ -36 ਤੋਂ -40 ਤੱਕ ਪਹੁੰਚ ਜਾਂਦਾ ਹੈ। ਉੱਥੇ ਹੀ ਧਰਤੀ ਦੀ ਸਭ ਤੋਂ ਠੰਢੀ ਥਾਂ ਦੀ ਗੱਲ ਕਰੀਏ ਤਾਂ ਉਹ ਈਸਟ ਅੰਟਾਰਕਟਿਕਾ ਦਾ ਪਠਾਰ ਹੈ। ਨਾਸਾ ਦੀ ਰਿਪੋਰਟ ਦੀ ਮੰਨੀਏ ਤਾਂ ਪਠਾਰ ਦਾ ਤਾਪਮਾਨ -93 ਡਿਗਰੀ ਸੈਲਸੀਅਸ ਤੱਕ ਚਲਾ ਜਾਂਦਾ ਹੈ।
ਈਸਟ ਅੰਟਾਰਕਟਿਕਾ 'ਤੇ ਅੱਜ ਤੱਕ ਕੋਈ ਜਾਣ ਦੀ ਹਿੰਮਤ ਨਹੀਂ ਕਰ ਸਕਿਆ ਹੈ। ਇੱਥੋਂ ਦਾ ਤਾਪਮਾਨ ਸੈਟੇਲਾਇਟ ਰਾਹੀਂ ਮੰਨਿਆ ਗਿਆ ਹੈ। ਜੋ ਨਾਸਾ ਨੇ ਅੰਟਾਰਕਟਿਕਾ ਆਈਸ ਸ਼ੀਟ ਦੇ ਇੱਕ ਰਿਜ ਲਈ ਲਏ ਗਏ ਸੈਟਲਾਈਟ ਡੇਟਾ ਤੋਂ ਪ੍ਰਾਪਤ ਕੀਤਾ ਗਿਆ ਹੈ। ਇੱਥੇ ਸਭ ਤੋਂ ਪਹਿਲਾਂ ਤਾਪਮਾਨ -93 ਡਿਗਰੀ ਸੈਲਸੀਅਸ ਤੱਕ ਚਲਾ ਗਿਆ ਸੀ। ਕਿਹਾ ਜਾਂਦਾ ਹੈ ਕਿ ਇਹ ਹੁਣ ਹੋਰ ਹੇਠਾਂ ਚਲਾ ਗਿਆ ਹੈ। ਇੱਥੇ ਦਾ ਸਾਫ਼ ਵਾਤਾਵਰਣ ਅਤੇ ਖੁਸ਼ਕ ਹਵਾ ਕਾਰਨ ਤਾਪਮਾਨ ਬਹੁਤ ਘੱਟਦਾ ਹੈ।
ਇਸ ਜਗ੍ਹਾ 'ਤੇ ਅਜੇ ਤੱਕ ਕੋਈ ਇਨਸਾਨ ਜਾਣ ਦੀ ਹਿੰਮਤ ਨਹੀਂ ਕਰ ਸਕਿਆ ਹੈ, ਪਰ ਜੇਕਰ ਕੋਈ ਇਨਸਾਨ ਇੱਥੇ ਜਾਂਦਾ ਹੈ ਤਾਂ ਉਹ ਬਹੁਤ ਮੁਸ਼ਕਿਲ ਨਾਲ ਸਾਹ ਲੈ ਸਕੇਗਾ ਅਤੇ ਸਿਰਫ 3 ਮਿੰਟ ਵਿੱਚ ਹੀ ਉਸਦੀ ਮੌਤ ਹੋ ਸਕਦੀ ਹੈ। ਦਰਅਸਲ ਇਨਸਾਨ ਦਾ ਸਰੀਰ ਇੰਨੀ ਠੰਡ ਬਰਦਾਸ਼ਤ ਨਹੀਂ ਕਰ ਸਕਦਾ ਹੈ। ਇਹੀ ਕਾਰਨ ਹੈ ਕਿ ਇੱਥੇ ਹੁਣ ਤੱਕ ਕੋਈ ਵਿਗਿਆਨੀ ਵੀ ਨਹੀਂ ਗਿਆ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।