(Source: ECI/ABP News)
Train Network: ਦੁਨੀਆਂ ਦੇ ਇਹਨਾਂ ਦੇਸ਼ਾਂ 'ਚ ਨਹੀਂ ਚੱਲਦੀ ਟ੍ਰੇਨ, ਨਾਮ ਪੜ੍ਹ ਕੇ ਰਹਿ ਜਾਓਗੇ ਹੈਰਾਨ
Train Network: ਭਾਰਤ ਵਿੱਚ ਰੋਜ਼ਾਨਾ 11 ਹਜ਼ਾਰ ਟ੍ਰੇਨਾਂ ਚੱਲਦੀਆਂ ਹਨ। ਪਰ ਤੁਸੀਂ ਕੀ ਜਾਣਦੇ ਹੋ ਕਿ ਦੁਨੀਆ ਵਿੱਚ ਹੁਣ ਵੀ ਕਈ ਦੇਸ਼ਾਂ ਵਿੱਚ ਨਾ ਹੀ ਰੇਲ ਨੈੱਟਵਰਕ ਹੈ ਅਤੇ ਨਾ ਹੀ ਟਰੇਨ ਚਲਦੀ ਹੈ।
![Train Network: ਦੁਨੀਆਂ ਦੇ ਇਹਨਾਂ ਦੇਸ਼ਾਂ 'ਚ ਨਹੀਂ ਚੱਲਦੀ ਟ੍ਰੇਨ, ਨਾਮ ਪੜ੍ਹ ਕੇ ਰਹਿ ਜਾਓਗੇ ਹੈਰਾਨ Countries Without A Railway Network Train Network: ਦੁਨੀਆਂ ਦੇ ਇਹਨਾਂ ਦੇਸ਼ਾਂ 'ਚ ਨਹੀਂ ਚੱਲਦੀ ਟ੍ਰੇਨ, ਨਾਮ ਪੜ੍ਹ ਕੇ ਰਹਿ ਜਾਓਗੇ ਹੈਰਾਨ](https://feeds.abplive.com/onecms/images/uploaded-images/2024/02/20/925563e1d5970b54474f5c59139925f91708392993437785_original.jpg?impolicy=abp_cdn&imwidth=1200&height=675)
ਸਭ ਤੋਂ ਪਹਿਲਾਂ ਕੋਇਲਾ ਅਤੇ ਭਾਪ ਇੰਜਨ ਤੋਂ ਟ੍ਰੇਨਾਂ ਨੂੰ ਚਲਾਇਆ ਗਿਆ ਸੀ, ਜਿਸ ਨਾਲ ਇਕ-ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਸੀ। ਇਸ ਤੋਂ ਬਾਅਦ ਕਮਰਸ਼ੀਅਲ ਟ੍ਰੇਨਾਂ ਦੀ ਸ਼ੁਰੂਆਤ ਹੋਈ। ਲੋਕਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਵਿੱਚ ਆਸਾਨੀ ਹੋਣ ਲੱਗੀ ਹੈ। ਟ੍ਰੇਨ ਕਈ ਦੇਸ਼ਾਂ ਵਿੱਚ ਸਾਡੇ ਜੀਵਨ ਦਾ ਹਿੱਸਾ ਬਣ ਗਈ ਹੈ।
ਦੱਸ ਦਈਏ ਕਿ ਭਾਰਤ ਵਿੱਚ ਰੋਜ਼ਾਨਾ 11 ਹਜ਼ਾਰ ਟ੍ਰੇਨਾਂ ਚੱਲਦੀਆਂ ਹਨ। ਉੱਥੇ ਹੀ ਦੁਨੀਆ ਦੇ ਸਭ ਤੋਂ ਵੱਡੇ ਰੇਲਵੇ ਨੈੱਟਵਰਕ ਦੀ ਗੱਲ ਕਰੀਏ ਤਾਂ ਉਹ ਅਮਰੀਕਾ ਦਾ ਹੈ, ਪਰ ਤੁਸੀਂ ਕੀ ਜਾਣਦੇ ਹੋ ਕਿ ਦੁਨੀਆ ਵਿੱਚ ਹੁਣ ਵੀ ਕਈ ਦੇਸ਼ਾਂ ਵਿੱਚ ਨਾ ਹੀ ਰੇਲ ਨੈੱਟਵਰਕ ਹੈ ਅਤੇ ਨਾ ਹੀ ਟਰੇਨ ਚਲਦੀ ਹੈ।
ਦੇਸ਼ਾਂ ਵਿੱਚ ਰੇਲ ਨੈੱਟਵਰਕ ਨਹੀਂ ਹੈ –
ਜਿੱਥੇ ਰੇਲ ਨੈੱਟਵਰਕ ਨਹੀਂ ਹੈ ਉਹ ਜ਼ਿਆਦਾਤਰ ਛੋਟੇ ਅਤੇ ਟਾਪੂ ਦੇਸ਼ ਹਨ। ਜਿਵੇਂ ਕਿ ਭਾਰਤ ਦੇ ਗੁਆਂਢੀ ਦੇਸ਼ ਭੂਟਾਨ ਵਿੱਚ ਰੇਲ ਨੈੱਟਵਰਕ ਨਹੀਂ ਹੈ। ਹਾਲਾਂਕਿ ਹੁਣ ਉੱਥੇ ਭਾਰਤ ਰੇਲਵੇ ਲਾਈਨ ਬਣਾ ਰਹੀ ਹੈ ਜਿਸਦਾ ਕੰਮ 2026 ਤੱਕ ਪੂਰਾ ਹੋਣ ਦੀ ਉਮੀਦ ਹੈ।
ਇਸ ਤੋਂ ਇਲਾਵਾ ਅੰਡੋਰਾ, ਭੂਟਾਨ, ਸਾਈਪ੍ਰਸ, ਈਸਟ ਤੈਮੂਰ, ਆਈਸਲੈਂਡ, ਕਵੈਤ, ਲੀਬਿਆ, ਮਕਾਊ, ਆਈਲੈਂਡ, ਮੋਰਿਸ਼, ਨਾਈਜਰ, ਓਮਾਨ, ਕਤਰ, ਸੋਲੋਮਨ ਆਈਲੈਂਡ, ਸੋਮਾਲਿਆ, ਸੂਰੀਨਾਮ, ਟੋਂਗਾ, ਤ੍ਰਿਨਿਦਾਦ ਐਂਡ ਟੋਬੈਗੋ, ਤੁਵਾਲੂ, ਵਨੁਆਤੂ ਅਤੇ ਯਮਨ ਵਿੱਚ ਕੋਈ ਰੇਲ ਨੈੱਟਵਰਕ ਨਹੀਂ ਹੈ।
ਇਸ ਸੂਚੀ ਵਿੱਚ ਦੁਨੀਆ ਦੇ ਸਭ ਤੋਂ ਵੱਧ ਅਮੀਰ ਦੇਸ਼ ਕਤਰ, ਕੁਵੈਤ ਅਤੇ ਓਮਾਨ ਦਾ ਨਾਮ ਵੀ ਸ਼ਾਮਲ ਹੈ ਜਿੱਥੇ ਕੋਈ ਰੇਲ ਨੈੱਟਵਰਕ ਨਹੀਂ ਹੈ। ਸੜਕਾਂ 'ਤੇ ਆਵਾਜਾਈ ਤੋਂ ਕੰਮ ਲਿਆ ਜਾਂਦਾ ਹੈ ਇਸ ਲਈ ਕਦੇ ਕੋਈ ਰੇਲ ਨੈੱਟਵਰਕ ਨਹੀਂ ਬਣਾਇਆ ਗਿਆ। ਹਾਲਾਂਕਿ ਕਤਰ ਵਿੱਚ 2022 ਵਿੱਚ ਫੁੱਟਬਾਲ ਵਰਲਡਕਪ ਦੇ ਚਲਦੇ ਮੀਟਰ ਨੈੱਟਵਰਕ ਬਣਾਇਆ ਗਿਆ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)