ਪੜਚੋਲ ਕਰੋ

Evening vs Morning Shower: ਸਵੇਰੇ ਨਹੀਂ ਰਾਤ ਨੂੰ ਇਸ਼ਨਾਨ ਕਰਨਾ ਹੁੰਦਾ ਚੰਗਾ? ਇਨ੍ਹਾਂ ਦੇਸ਼ਾਂ 'ਚ ਲੋਕ ਇਸ ਕਾਰਨ ਕਦੇ ਨਹੀਂ ਨਹਾਉਂਦੇ ਸਵੇਰੇ

Evening vs Morning Shower:ਭਾਰਤ ਵਿੱਚ ਲੋਕ ਅਕਸਰ ਸਵੇਰੇ ਇਸ਼ਨਾਨ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਸਵੇਰੇ ਇਸ਼ਨਾਨ ਕਰਨ ਨਾਲ ਸਰੀਰ ਤਾਜ਼ਾ ਰਹਿੰਦਾ ਹੈ। ਇਸ ਤੋਂ ਇਲਾਵਾ ਇਸ ਦੇ ਪਿੱਛੇ ਧਾਰਮਿਕ ਮਾਨਤਾਵਾਂ ਅਤੇ ਪਰੰਪਰਾਵਾਂ ਵੀ ਹਨ।

Evening vs Morning Shower:ਭਾਰਤ ਵਿੱਚ ਲੋਕ ਅਕਸਰ ਸਵੇਰੇ ਇਸ਼ਨਾਨ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਸਵੇਰੇ ਇਸ਼ਨਾਨ ਕਰਨ ਨਾਲ ਸਰੀਰ ਤਾਜ਼ਾ ਰਹਿੰਦਾ ਹੈ। ਇਸ ਤੋਂ ਇਲਾਵਾ ਇਸ ਦੇ ਪਿੱਛੇ ਧਾਰਮਿਕ ਮਾਨਤਾਵਾਂ ਅਤੇ ਪਰੰਪਰਾਵਾਂ ਵੀ ਹਨ। ਪਰ ਦੁਨੀਆ ਦੇ ਕੁਝ ਦੇਸ਼ਾਂ ਵਿੱਚ ਇਸ ਦੇ ਉਲਟ ਵੀ ਹੁੰਦਾ ਹੈ। ਉਥੇ ਲੋਕ ਅਕਸਰ ਰਾਤ ਨੂੰ ਇਸ਼ਨਾਨ ਕਰਦੇ ਹਨ। ਇਨ੍ਹਾਂ ਦੇਸ਼ਾਂ  `ਚ ਜਾਪਾਨ ਅਤੇ ਚੀਨ ਦਾ ਨਾਮ ਵਿਸ਼ੇਸ਼ ਤੌਰ 'ਤੇ ਆਉਂਦਾ ਹੈ।

ਜਾਪਾਨ

ਜਾਪਾਨ ਵਿੱਚ ਰਾਤ ਨੂੰ ਨਹਾਉਣ ਦੀ ਆਦਤ ਉਨ੍ਹਾਂ ਦੀ ਪ੍ਰਾਚੀਨ ਪਰੰਪਰਾ ਤੋਂ ਮਿਲਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਰਾਤ ਨੂੰ ਨਹਾਉਣ ਨਾਲ ਦਿਨ ਦੇ ਸਮੇਂ ਸਰੀਰ 'ਤੇ ਜਮ੍ਹਾ ਹੋਏ ਜ਼ਹਿਰੀਲੇ ਤੱਤਾਂ ਅਤੇ ਗੰਦਗੀ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ, ਜਿਸ ਨਾਲ ਸਰੀਰ ਨੂੰ ਆਰਾਮ ਵੀ ਮਿਲਦਾ ਹੈ। ਇਸ ਤੋਂ ਇਲਾਵਾ ਦੱਖਣੀ ਕੋਰੀਆ ਦੇ ਲੋਕ ਵੀ ਲੰਬੇ ਸਮੇਂ ਤੱਕ ਕੰਮ ਕਰਨ ਤੋਂ ਬਾਅਦ ਆਰਾਮ ਕਰਨ ਲਈ ਰਾਤ ਨੂੰ ਨਹਾਉਣਾ ਪਸੰਦ ਕਰਦੇ ਹਨ। ਹਾਲਾਂਕਿ, ਪੱਛਮੀ ਸਭਿਆਚਾਰ ਜਿਵੇਂ ਕਿ ਸੰਯੁਕਤ ਰਾਜ, ਯੂਰਪ, ਅਤੇ ਕੈਨੇਡਾ ਰਵਾਇਤੀ ਤੌਰ 'ਤੇ ਤਾਜ਼ਗੀ ਅਤੇ ਦਿਨ ਦੀ ਸ਼ੁਰੂਆਤ ਕਰਨ ਲਈ ਸਵੇਰੇ ਨਹਾਉਣ ਨੂੰ ਤਰਜੀਹ ਦਿੰਦੇ ਹਨ।

ਚੀਨ

ਚੀਨੀ ਸੰਸਕ੍ਰਿਤੀ ਵਿੱਚ ਵੀ ਲੋਕ ਰਾਤ ਨੂੰ ਇਸ਼ਨਾਨ ਕਰਦੇ ਹਨ। ਉੱਥੇ ਇਸ ਨੂੰ ਰੋਜ਼ਾਨਾ ਦੀ ਸਫਾਈ ਦਾ ਜ਼ਰੂਰੀ ਹਿੱਸਾ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ, ਇਹ ਮੰਨਿਆ ਜਾਂਦਾ ਹੈ ਕਿ ਇਹ ਇਸ਼ਨਾਨ ਦਿਨ ਵੇਲੇ ਬਾਹਰੀ ਦੁਨੀਆ ਵਿੱਚ ਜਾਣ ਨਾਲ ਪ੍ਰਾਪਤ ਸਾਰੀਆਂ ਨਕਾਰਾਤਮਕ ਸ਼ਕਤੀਆਂ ਦੇ ਨਾਲ ਤਣਾਅ ਨੂੰ ਵੀ ਦੂਰ ਕਰਦਾ ਹੈ। ਹਾਲਾਂਕਿ, ਇੱਕ ਕਾਰਨ ਇਹ ਹੈ ਕਿ ਚੀਨ ਦਾ ਜਲਵਾਯੂ ਜ਼ਿਆਦਾ ਨਮੀ ਵਾਲਾ  ਹੈ। ਇਸ ਕਾਰਨ ਉੱਥੇ ਲੋਕਾਂ ਨੂੰ ਕਾਫੀ ਪਸੀਨਾ ਆਉਂਦਾ ਹੈ। ਇਸ ਨਾਲ ਚਮੜੀ 'ਤੇ ਬੈਕਟੀਰੀਆ ਆ ਜਾਂਦੇ ਹਨ ਅਤੇ ਇਸ ਲਈ ਲੋਕ ਰਾਤ ਨੂੰ ਨਹਾਉਂਦੇ ਹਨ।

ਵਿਗਿਆਨ

ਵਿਗਿਆਨ ਅਤੇ ਮਾਹਰ ਵੀ ਰਾਤ ਦੇ ਇਸ਼ਨਾਨ ਨੂੰ ਬਿਹਤਰ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦਿਨ ਭਰ ਦੀ ਭੱਜ-ਦੌੜ ਤੋਂ ਬਾਅਦ ਇਸ਼ਨਾਨ ਕਰਨ ਨਾਲ ਸਰੀਰ ਤਰੋਤਾਜ਼ਾ ਹੋ ਜਾਂਦਾ ਹੈ। ਦਿਨ ਭਰ ਬਾਅਦ ਇਸ਼ਨਾਨ ਕਰਨ ਥਕਾਵਟ ਮਿੰਟਾਂ ਵਿੱਚ ਦੂਰ ਹੋ ਜਾਂਦੀ ਹੈ। ਉੱਥੇ ਤੁਹਾਨੂੰ ਚੰਗੀ ਨੀਂਦ ਵੀ ਆਉਂਦੀ ਹੈ। ਇਹੀ ਕਾਰਨ ਹੈ ਕਿ ਕਈ ਲੋਕ ਸਵੇਰੇ ਨਹਾਉਣ ਤੋਂ ਇਲਾਵਾ ਰਾਤ ਨੂੰ ਵੀ ਇਸ਼ਨਾਨ ਕਰਦੇ ਹਨ। ਖੋਜ ਵਿੱਚ ਪਾਇਆ ਗਿਆ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਕੋਸੇ ਪਾਣੀ ਨਾਲ ਨਹਾਉਣ ਨਾਲ ਚੰਗੀ ਨੀਂਦ ਆਉਂਦੀ ਹੈ।

ਟਾਪ ਹੈਡਲਾਈਨ

ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਕੀ ਅੱਜ ਤੋਂ ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ
ਕੀ ਅੱਜ ਤੋਂ ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ
ਪੰਜਾਬ ਭਾਜਪਾ 'ਚ ਹੋਇਆ ਵੱਡਾ ਫੇਰਬਦਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਸੂਬਾ ਸਕੱਤਰ ਕੀਤਾ ਨਿਯੁਕਤ
ਪੰਜਾਬ ਭਾਜਪਾ 'ਚ ਹੋਇਆ ਵੱਡਾ ਫੇਰਬਦਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਸੂਬਾ ਸਕੱਤਰ ਕੀਤਾ ਨਿਯੁਕਤ

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਕੀ ਅੱਜ ਤੋਂ ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ
ਕੀ ਅੱਜ ਤੋਂ ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ
ਪੰਜਾਬ ਭਾਜਪਾ 'ਚ ਹੋਇਆ ਵੱਡਾ ਫੇਰਬਦਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਸੂਬਾ ਸਕੱਤਰ ਕੀਤਾ ਨਿਯੁਕਤ
ਪੰਜਾਬ ਭਾਜਪਾ 'ਚ ਹੋਇਆ ਵੱਡਾ ਫੇਰਬਦਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਸੂਬਾ ਸਕੱਤਰ ਕੀਤਾ ਨਿਯੁਕਤ
3 ਅਗਸਤ ਨੂੰ ਕਿੰਨਾ ਸਸਤਾ ਹੋਇਆ ਸੋਨਾ, ਜਾਣੋ ਸੋਨਾ-ਚਾਂਦੀ ਦਾ ਤਾਜ਼ਾ ਰੇਟ
3 ਅਗਸਤ ਨੂੰ ਕਿੰਨਾ ਸਸਤਾ ਹੋਇਆ ਸੋਨਾ, ਜਾਣੋ ਸੋਨਾ-ਚਾਂਦੀ ਦਾ ਤਾਜ਼ਾ ਰੇਟ
ਪੰਜਾਬ ਸਰਕਾਰ 15 ਦਿਨਾਂ 'ਚ ਮੁਲਾਜ਼ਮਾਂ ਨੂੰ DA ਦਵੇ, ਅਦਾਲਤ ਨੇ ਸਰਕਾਰ ਨੂੰ ਦਿੱਤਾ ਆਦੇਸ਼; 8 ਲੱਖ ਮੁਲਾਜ਼ਮਾਂ-ਪੈਨਸ਼ਨਰਸ ਲਈ ਖ਼ੁਸ਼ਖ਼ਬਰੀ
ਪੰਜਾਬ ਸਰਕਾਰ 15 ਦਿਨਾਂ 'ਚ ਮੁਲਾਜ਼ਮਾਂ ਨੂੰ DA ਦਵੇ, ਅਦਾਲਤ ਨੇ ਸਰਕਾਰ ਨੂੰ ਦਿੱਤਾ ਆਦੇਸ਼; 8 ਲੱਖ ਮੁਲਾਜ਼ਮਾਂ-ਪੈਨਸ਼ਨਰਸ ਲਈ ਖ਼ੁਸ਼ਖ਼ਬਰੀ
ਸਾਬਕਾ CM ਚੰਨੀ ਛੱਡਣਗੇ ਕਾਂਗਰਸ? ਹਾਈਕਮਾਨ ਨਾਲ ਸਿੱਧੀ ਟੱਕਰ, ਪ੍ਰਧਾਨ ਵੜਿੰਗ ਦੇ ਪ੍ਰੋਗਰਾਮਾਂ ਤੋਂ ਦੂਰੀ
ਸਾਬਕਾ CM ਚੰਨੀ ਛੱਡਣਗੇ ਕਾਂਗਰਸ? ਹਾਈਕਮਾਨ ਨਾਲ ਸਿੱਧੀ ਟੱਕਰ, ਪ੍ਰਧਾਨ ਵੜਿੰਗ ਦੇ ਪ੍ਰੋਗਰਾਮਾਂ ਤੋਂ ਦੂਰੀ
ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਅਪਡੇਟ! 2 ਦਿਨ ਭਾਰੀ ਮੀਂਹ ਦੀ ਚੇਤਾਵਨੀ, 10 ਜ਼ਿਲ੍ਹਿਆਂ 'ਚ ਤੂਫ਼ਾਨ ਦਾ ਅਲਰਟ ਜਾਰੀ
ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਅਪਡੇਟ! 2 ਦਿਨ ਭਾਰੀ ਮੀਂਹ ਦੀ ਚੇਤਾਵਨੀ, 10 ਜ਼ਿਲ੍ਹਿਆਂ 'ਚ ਤੂਫ਼ਾਨ ਦਾ ਅਲਰਟ ਜਾਰੀ
Embed widget