Lok Sabha Election Results: ਇੱਕ EVM ਨੂੰ ਵੋਟਾਂ ਦੀ ਗਿਣਤੀ ਕਰਨ 'ਚ ਕਿੰਨਾ ਲੱਗਦਾ ਹੈ ਸਮਾਂ? ਜਾਣੋ ਪੂਰੀ ਪ੍ਰਕਿਰਿਆ
Lok Sabha Election Results: ਭਾਰਤ ‘ਚ ਦੋ ਮਹੀਨੇ ਦੇ ਕਰੀਬ ਚੱਲੀਆਂ ਲੋਕ ਸਭਾ ਚੋਣਾ ਦੀ ਵੋਟਿੰਗ ਤੋਂ ਬਾਅਦ ਆਖਰੀ ਪੜ੍ਹਾਅ ਯਾਨੀ ਨਤੀਜੇ ਕੱਲ੍ਹ ਐਲਾਨੇ ਜਾ ਰਹੇ ਹਨ। ਕੱਲ੍ਹ ਚਾਰ ਜੂਨ ਨੂੰ ਲੋਕ ਸਭਾ ਚੋਣਾ ਦਾ ਨਤੀਜਾ ਐਲਾਨਿਆ ਜਾਵੇਗਾ।
Lok Sabha Election Results: ਭਾਰਤ ‘ਚ ਦੋ ਮਹੀਨੇ ਦੇ ਕਰੀਬ ਚੱਲੀਆਂ ਲੋਕ ਸਭਾ ਚੋਣਾ ਦੀ ਵੋਟਿੰਗ ਤੋਂ ਬਾਅਦ ਆਖਰੀ ਪੜ੍ਹਾਅ ਯਾਨੀ ਨਤੀਜੇ ਕੱਲ੍ਹ ਐਲਾਨੇ ਜਾ ਰਹੇ ਹਨ। ਕੱਲ੍ਹ ਚਾਰ ਜੂਨ ਨੂੰ ਲੋਕ ਸਭਾ ਚੋਣਾ ਦਾ ਨਤੀਜਾ ਐਲਾਨਿਆ ਜਾਵੇਗਾ। ਇਸ ਤੋਂ ਪਹਿਲਾਂ ਆਏ ਐਗਜ਼ਿਟ ਪੋਲ ਨੇ ਲਗਭਗ ਸਾਰੇ ਹੀ ਉਮੀਦਵਾਰਾਂ ਦੀਆਂ ਧੜਕਣਾ ਤੇਜ ਕਰ ਦਿੱਤੀਆਂ ਹਨ। ਇਸੇ ਦਰਮਿਆਨ ਇੱਕ ਹੋਰ ਸਵਾਲ ਬੜਾ ਮਹੱਤਵਪੂਰਨ ਸਵਾਲ ਹੈ ਕਿ ਈਵੀਐਮ ਤੋਂ ਗਿਣਤੀ ਕਿਵੇਂ ਹੁੰਦੀ ਹੈ ਅਤੇ ਵੋਟਾਂ ਗਿਣਣ ਲਈ ਕਿੰਨਾ ਸਮਾਂ ਲਗਦਾ ਹੈ।
ਮਤਗਣਨਾ ਦੇ ਦੌਰਾਨ ਜਦੋਂ ਈਵੀਐਮ ‘ਚ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਪੂਰੀ ਹੋ ਜਾਂਦੀ ਹੈ ਤਾਂ ਇੱਕ ਰਾਉਂਡ ਪੂਰਾ ਹੋ ਜਾਂਦਾ ਹੈ। ਜਿਸ ਤੋਂ ਬਾਅਦ ਹਰ ਰਾਊਂਡ ਦਾ ਨਤੀਜਾ ਇਕੱਠਿਆਂ ਐਲਾਨਿਆਂ ਜਾਂਦਾ ਹੈ। ਜਦੋਂ ਵੋਟਿੰਗ ਪੂਰੀ ਹੋ ਜਾਂਦੀ ਹੈ ਤਾਂ ਰਿਟਰਨਿੰਗ ਅਫਸਰ ਜਾਂ ਆਰਓ ਹੀ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 66 ਦੇ ਪ੍ਰਬੰਧ ਮੁਤਾਬਕ ਨਤੀਜਿਆਂ ਦਾ ਐਲਾਨ ਕਰਦਾ ਹੈ। ਇਸ ਤੋਂ ਬਾਅਦ ਆਰਓ ਵੱਲੋਂ ਹੀ ਜੇਤੂ ਨੂੰ ਪ੍ਰਮਾਣ ਪੱਤਰ ਦਿੱਤਾ ਜਾਂਦਾ ਹੈ।
ਵੋਟਿੰਗ ਗਿਣਤੀ ਨਿਰਧਾਰਿਤ ਸਮੇਂ ‘ਤੇ ਸ਼ੁਰੂ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਇਲੈਕਟ੍ਰਾਨੀਕਲੀ ਟ੍ਰਾਂਸਮਿਟਡ ਪੋਸਟਲ ਬੈਲਟ ਅਤੇ ਪੋਸਟਲ ਬੈਲਟ ਦੀ ਗਿਣਤੀ ਸਿੱਧੀ ਆਰਓ ਦੀ ਨਿਗਰਾਨੀ ‘ਚ ਸ਼ੁਰੂ ਕਰ ਦਿੱਤੀ ਜਾਂਦੀ ਹੈ। ਜਿਸ ਲਈ ਅਲੱਗ ਤੋਂ ਟੇਬਲ ਦੀ ਵਿਵਸਥਾ ਕੀਤੀ ਜਾਂਦੀ ਹੈ ਅਤੇ ਸਹਾਇਕ ਚੋਣ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਂਦੀ ਹੈ।
ਵਿਵਸਥਾ ਮੁਤਾਬਕ ਇਲੈਕਟ੍ਰਾਨੀਕਲੀ ਟ੍ਰਾਂਸਮਿਟਡ ਪੋਸਟਲ ਬੈਲਟ ਅਤੇ ਪੋਸਟਲ ਬੈਲਟ ਦੀ ਗਿਣਤੀ ਸ਼ੁਰੂ ਹੋਣ ਦੇ ਅੱਧੇ ਘੰਟੇ ਬਾਅਦ ਇਲੈਕਟ੍ਰਾਨੀਕਲੀ ਵੋਟਿੰਗ ਮਸ਼ੀਨ ‘ਚ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਸਕਦੀ ਹੈ। ਹੁਣ ਗੱਲ ਈਵੀਐੱਮ ਦੀ ਕਰੀਏ ਤਾਂ ਈਵੀਐੱਮ ਤੋਂ ਵੋਟਾਂ ਦੀ ਗਿਣਤੀ ਲਈ ਜਿਆਦਾ ਤੋਂ ਜਿਆਦਾ ਸਮਾਂ ਅੱਧਾ ਘੰਟਾ ਲਗਦਾ ਹੈ। ਅਜਿਹੇ ਵਿਚ ਜਦੋਂ 14 ਈਵੀਐੱਮ ਮਸ਼ੀਨਾਂ ਦੀ ਗਿਣਤੀ ਹੋ ਜਾਂਦੀ ਹੈ ਤਾਂ ਇੱਕ ਰਾਊਂਡ ਪੂਰਾ ਮੰਨਿਆ ਜਾਂਦਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।