General Knowledge: ਕਿਵੇਂ ਪਤਾ ਲੱਗਦੈ ਕਿ ਕਿਸ ਕੋਚ ਤੋਂ ਖਿੱਚੀ ਗਈ ਹੈ ਚੇਨ
General Knowledge ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੀਆਂ ਆਵਾਜਾਈ ਦੀਆਂ ਸਹੂਲਤਾਂ ਕਾਫ਼ੀ ਵਿਆਪਕ ਹਨ। ਸਾਡੇ ਦੇਸ਼ ਵਿੱਚ ਬੱਸ, ਆਟੋ, ਰੇਲ, ਹਵਾਈ ਜਹਾਜ, ਮੈਟਰੋ ਆਦਿ ਵਰਗੀਆਂ ਵਧੀਆ ਸਹੂਲਤਾਂ ਹਨ। ਹਰ ਰੋਜ਼ ਲੱਖਾਂ ਲੋਕ ਰੇਲ..
ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੀਆਂ ਆਵਾਜਾਈ ਦੀਆਂ ਸਹੂਲਤਾਂ ਕਾਫ਼ੀ ਵਿਆਪਕ ਹਨ। ਸਾਡੇ ਦੇਸ਼ ਵਿੱਚ ਬੱਸ, ਆਟੋ, ਰੇਲ, ਹਵਾਈ ਜਹਾਜ, ਮੈਟਰੋ ਆਦਿ ਵਰਗੀਆਂ ਵਧੀਆ ਸਹੂਲਤਾਂ ਹਨ। ਹਰ ਰੋਜ਼ ਲੱਖਾਂ ਲੋਕ ਰੇਲ ਗੱਡੀ ਰਾਹੀਂ ਸਫ਼ਰ ਕਰਦੇ ਹਨ। ਭਾਰਤੀ ਰੇਲਵੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਟਰਾਂਸਪੋਰਟ ਨੈੱਟਵਰਕ ਹੈ ਅਤੇ ਏਸ਼ੀਆ ਵਿੱਚ ਦੂਜਾ ਸਭ ਤੋਂ ਵੱਡਾ ਹੈ। ਦੇਸ਼ ਵਿੱਚ ਰੇਲਾਂ ਦਾ ਇੱਕ ਨੈਟਵਰਕ ਹੈ। ਸਿਰਫ਼ ਆਵਾਜਾਈ ਲਈ ਹੀ ਨਹੀਂ, ਸਗੋਂ ਇਹ ਸਾਮਾਨ ਲਿਜਾਣ ਦਾ ਸਭ ਤੋਂ ਸਸਤਾ ਅਤੇ ਆਸਾਨ ਸਾਧਨ ਵੀ ਹੈ।
ਪਰ ਕਈ ਵਾਰ ਰੇਲ ਗੱਡੀਆਂ ਦੇ ਲੇਟ ਹੋਣ ਜਾਂ ਅਣਸੁਖਾਵੀਆਂ ਥਾਵਾਂ 'ਤੇ ਰੁਕਣ ਦੀ ਸਮੱਸਿਆ ਹੁੰਦੀ ਹੈ, ਜਿਸ ਦਾ ਇਕ ਕਾਰਨ ਚੇਨ ਪੁਲਿੰਗ ਵੀ ਹੈ। ਦਿਲਚਸਪ ਗੱਲ ਇਹ ਹੈ ਕਿ ਜੇਕਰ ਰੇਲਗੱਡੀ ਦੀ ਚੇਨ ਕਿਸੇ ਵੀ ਡੱਬੇ ਵਿੱਚ ਖਿੱਚੀ ਜਾਂਦੀ ਹੈ ਤਾਂ ਰੇਲਵੇ ਪੁਲਿਸ ਨੂੰ ਤੁਰੰਤ ਇਸ ਬਾਰੇ ਪਤਾ ਲੱਗ ਜਾਂਦਾ ਹੈ
ਦੱਸ ਦਈਏ ਕਿ ਯਾਤਰਾ ਕਰਦੇ ਸਮੇਂ ਜੇਕਰ ਤੁਹਾਡਾ ਕੋਈ ਪਰਿਵਾਰਕ ਮੈਂਬਰ, ਦੋਸਤ ਜਾਂ ਰਿਸ਼ਤੇਦਾਰ ਰੇਲਗੱਡੀ ਦੇ ਰੁਕਣ ਦੇ ਸਮੇਂ ਪਲੇਟਫਾਰਮ 'ਤੇ ਉਤਰ ਜਾਵੇ ਤੇ ਉਸ ਦੇ ਵਾਪਸ ਆਉਣ ਤੋਂ ਪਹਿਲਾਂ ਰੇਲਗੱਡੀ ਰਵਾਨਾ ਹੋ ਜਾਵੇ ਜਾਂ ਕੋਈ ਹੋਰ ਐਮਰਜੈਂਸੀ ਜਾਂ ਦੁਰਘਟਨਾ ਹੋਵੇ ਤਾਂ ਟਰੇਨ ਨੂੰ ਰੋਕਣ ਲਈ ਐਮਰਜੈਂਸੀ ਬ੍ਰੇਕ ਦਿੱਤੀ ਗਈ ਹੈ। ਜਿਸ ਨੂੰ ਹਰ ਡੱਬੇ ਵਿੱਚ ਦਿੱਤੀ ਗਈ ਚੇਨ ਖਿੱਚ ਕੇ ਲਗਾਇਆ ਜਾ ਸਕਦਾ ਹੈ। ਇਸ ਕਾਰਨ ਟਰੇਨ ਤੁਰੰਤ ਰੁਕ ਜਾਂਦੀ ਹੈ। ਜਨਰਲ, ਸਲੀਪਰ, ਏਸੀ, ਇਹ ਸਾਰੇ ਕੋਚ ਚੇਨ ਪੁਲਿੰਗ ਜਾਂ ਐਮਰਜੈਂਸੀ ਬ੍ਰੇਕਾਂ ਨਾਲ ਲੈਸ ਹਨ। ਐਮਰਜੈਂਸੀ ਦੀ ਸਥਿਤੀ ਵਿੱਚ, ਤੁਸੀਂ ਚੇਨ ਖਿੱਚ ਕੇ ਰੇਲਗੱਡੀ ਨੂੰ ਰੋਕ ਸਕਦੇ ਹੋ।
ਇਸਤੋਂ ਇਲਾਵਾ ਕਈ ਵਾਰ ਲੁੱਟ-ਖੋਹ ਵਰਗੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਇਸ ਲਈ ਬਿਨਾਂ ਕਿਸੇ ਐਮਰਜੈਂਸੀ ਦੇ ਟਰੇਨ ਦੀ ਚੇਨ ਖਿੱਚਣ 'ਤੇ ਜੁਰਮਾਨੇ ਅਤੇ ਸਜ਼ਾ ਦੀ ਵਿਵਸਥਾ ਹੈ। ਚੇਨ ਖਿੱਚਣ ਦੇ ਦੌਰਾਨ, ਡੱਬੇ ਦੇ ਉੱਪਰਲੇ ਕੋਨੇ 'ਤੇ ਸਥਾਪਤ ਇੱਕ ਵਾਲਵ ਘੁੰਮਦਾ ਹੈ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਸ ਡੱਬੇ ਤੋਂ ਚੇਨ ਪੁਲਿੰਗ ਕੀਤੀ ਗਈ ਹੈ।
ਇਸਤੋਂ ਇਲਾਵਾ ਰੇਲਵੇ ਪੁਲੀਸ ਵੱਲੋਂ ਚੇਨ ਪੁਲਿੰਗ ਵਾਲੀਆਂ ਡੱਬਿਆਂ ਦੀ ਪਛਾਣ ਇਕ ਹੋਰ ਤਰੀਕੇ ਨਾਲ ਕੀਤੀ ਜਾਂਦੀ ਹੈ। ਡੱਬੇ ਤੋਂ ਹਵਾ ਦੇ ਦਬਾਅ ਦੇ ਲੀਕ ਹੋਣ ਦੀ ਆਵਾਜ਼ ਆਉਂਦੀ ਹੈ ਜਿਸ ਤੋਂ ਚੇਨ ਪੁਲਿੰਗ ਹੋਈ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਤਰੀਕੇ ਹਨ ਜਿਨ੍ਹਾਂ ਰਾਹੀਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਚੇਨ ਪੁਲਿੰਗ ਕਿਸ ਡੱਬੇ ਤੋਂ ਕੀਤੀ ਗਈ ਹੈ।