Kartarpur Sahib: ਇਹ ਸਥਾਨ ਸਿੱਖ ਧਰਮ ਵਿੱਚ ਇੱਕ ਪਵਿੱਤਰ ਸਥਾਨ ਹੈ। ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਬਿਤਾਏ ਸਨ। ਇਸ ਲਈ ਇਸ ਦੀ ਮਹੱਤਤਾ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ। ਹਰ ਸਾਲ ਭਾਰਤ ਸਮੇਤ ਦੁਨੀਆ ਭਰ ਤੋਂ ਲੱਖਾਂ ਸਿੱਖ ਇੱਥੇ ਮੱਥਾ ਟੇਕਣ ਲਈ ਆਉਂਦੇ ਹਨ।


ਪਾਕਿਸਤਾਨ ਵਿੱਚ ਸਿੱਖ ਧਰਮ ਦੇ ਦੋ ਮੁੱਖ ਸਥਾਨ ਹਨ, ਇੱਕ ਨਨਕਾਣਾ ਸਾਹਿਬ ਅਤੇ ਦੂਜਾ ਕਰਤਾਰਪੁਰ ਸਾਹਿਬ। ਨਨਕਾਣਾ ਸਾਹਿਬ ਲਾਹੌਰ ਤੋਂ ਲਗਭਗ 75 ਕਿਲੋਮੀਟਰ ਅਤੇ ਕਰਤਾਰਪੁਰ ਸਾਹਿਬ ਵੀ ਲਾਹੌਰ ਤੋਂ 117 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਸਾਰੇ ਸ਼ਰਧਾਲੂ ਪਹਿਲਾਂ ਕਰਤਾਰਪੁਰ ਜਾਂਦੇ ਹਨ ਅਤੇ ਫਿਰ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਹਨ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ ਦੀ ਲੋੜ ਹੈ ਜਾਂ ਨਹੀਂ।


ਕਰਤਾਰਪੁਰ ਸਾਹਿਬ
ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਲਾਹੌਰ ਤੋਂ 117 ਕਿਲੋਮੀਟਰ ਦੂਰ ਨਾਰੋਵਾਲ ਜ਼ਿਲ੍ਹੇ ਵਿਚ ਸਥਿਤ ਹੈ, ਜੇਕਰ ਅਸੀਂ ਭਾਰਤੀ ਸਰਹੱਦ ਤੋਂ ਇਸ ਦੀ ਦੂਰੀ 'ਤੇ ਨਜ਼ਰ ਮਾਰੀਏ ਤਾਂ ਇਹ ਭਾਰਤੀ ਸਰਹੱਦ ਤੋਂ ਸਿਰਫ 4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਕਰਤਾਰਪੁਰ ਕੋਰੀਡੋਰ ਬਣਨ ਤੋਂ ਪਹਿਲਾਂ ਇੱਥੇ ਪਹੁੰਚਣ ਲਈ ਲੰਬੀ ਦੂਰੀ ਤੈਅ ਕਰਨੀ ਪੈਂਦੀ ਸੀ ਅਤੇ ਵੀਜ਼ਾ ਲੈਣਾ ਪੈਂਦਾ ਸੀ। ਇਸ ਵੀਜ਼ਾ ਪ੍ਰਣਾਲੀ ਵਿੱਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।


ਕਰਤਾਰਪੁਰ ਕੋਰੀਡੋਰ ਬਣਨ ਤੋਂ ਬਾਅਦ ਇੱਥੇ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵਿਚਾਲੇ ਇਕ ਸਮਝੌਤਾ ਹੋਇਆ ਹੈ, ਜਿਸ ਨੂੰ ਹੁਣ ਪੰਜ ਸਾਲ ਲਈ ਵਧਾ ਦਿੱਤਾ ਗਿਆ ਹੈ। ਇਸ ਲਈ ਕਾਰੀਡੋਰ ਸਮਝੌਤੇ 'ਤੇ ਪਹਿਲੀ ਵਾਰ 24 ਅਕਤੂਬਰ 2019 ਨੂੰ ਹਸਤਾਖਰ ਕੀਤੇ ਗਏ ਸਨ। ਇਸ ਰਾਹੀਂ ਇੱਥੇ ਜਾਣ ਵਾਲੇ ਸ਼ਰਧਾਲੂ ਬਿਨਾਂ ਕਿਸੇ ਰੁਕਾਵਟ ਤੋਂ ਆਪਣੀ ਯਾਤਰਾ ਕਰਦੇ ਹਨ।


ਆਹ ਚੀਜ਼ਾਂ ਹੁੰਦੀਆਂ ਜ਼ਰੂਰੀ
ਕਰਤਾਰਪੁਰ ਕਾਰੀਡੋਰ ਦਾ ਵੀਜ਼ਾ ਫ੍ਰੀ ਹੈ, ਪਰ ਇੱਥੇ ਜਾਣ ਵਾਲੇ ਸ਼ਰਧਾਲੂਆਂ 'ਤੇ ਪਾਕਿਸਤਾਨ ਵੱਲੋਂ 20 ਅਮਰੀਕੀ ਡਾਲਰ ਦੀ ਸਰਵਿਸ ਫੀਸ ਲਗਾਈ ਜਾਂਦੀ ਹੈ, ਇਸ ਨੂੰ ਹਟਾਉਣ ਲਈ ਕਈ ਵਾਰ ਬੇਨਤੀਆਂ ਕੀਤੀਆਂ ਗਈਆਂ ਹਨ ਪਰ ਪਾਕਿਸਤਾਨ ਵੱਲੋਂ ਇਸ ਨੂੰ ਹਟਾਇਆ ਨਹੀਂ ਗਿਆ। ਹਾਲਾਂਕਿ, ਇਸ ਦੇ ਲਈ ਸਬੂਤ ਵਜੋਂ ਪਾਸਪੋਰਟ ਲੈ ਕੇ ਜਾਣਾ ਜ਼ਰੂਰੀ ਹੁੰਦਾ ਹੈ। ਇਮਰਾਨ ਖਾਨ ਨੇ ਇਸ ਨੂੰ ਹਟਾਉਣ ਦਾ ਵਾਅਦਾ ਕੀਤਾ ਸੀ ਪਰ ਇਹ ਅਜੇ ਤੱਕ ਜਾਰੀ ਹੈ।


ਜਾਣ ਤੋਂ ਪਹਿਲਾਂ ਇੱਥੇ ਰਜਿਸਟਰ ਕਰੋ


ਜੇਕਰ ਤੁਸੀਂ ਵੀ ਕਰਤਾਰਪੁਰ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਰਜਿਸਟ੍ਰੇਸ਼ਨ ਕਰਵਾ ਲਓ। ਇਸ ਦੇ ਲਈ ਤੁਹਾਨੂੰ https://prakashpurb550.mha.gov.in ਵੈੱਬਸਾਈਟ 'ਤੇ ਜਾਣਾ ਹੋਵੇਗਾ। ਇਸ ਫਾਰਮ ਨੂੰ ਭਰਨ ਅਤੇ ਦਸਤਾਵੇਜ਼ਾਂ ਨੂੰ ਅਪਲੋਡ ਕਰਨ ਤੋਂ ਬਾਅਦ, ਤੁਹਾਨੂੰ ਐਸਐਮਐਸ/ਮੇਲ ਰਾਹੀਂ ਇਲੈਕਟ੍ਰਾਨਿਕ ਟ੍ਰੈਵਲ ਆਥੋਰਾਈਜੇਸ਼ਨ ਕੀਤਾ ਜਾਂਦਾ ਹੈ। ਇਹ ਸਭ ਤੋਂ ਜ਼ਰੂਰੀ ਹੁੰਦਾ ਹੈ।


ਰੋਜ਼ ਇੰਨੇ ਸ਼ਰਧਾਲੂ ਕਰਦੇ ਦਰਸ਼ਨ
ਇਸ ਕੋਰੀਡੋਰ ਦਾ ਉਦਘਾਟਨ 9 ਨਵੰਬਰ 2019 ਨੂੰ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੇ ਕੀਤਾ ਸੀ। ਇਸ ਨੂੰ ਕੋਰੋਨਾ ਕਰਕੇ ਵਿਚਕਾਰ ਹੀ ਬੰਦ ਕਰ ਦਿੱਤਾ ਗਿਆ ਸੀ, ਇਸ ਨੂੰ 17 ਨਵੰਬਰ 2021 ਨੂੰ ਇੱਕ ਵਾਰ ਫਿਰ ਤੋਂ ਸ਼ੁਰੂ ਕੀਤਾ ਗਿਆ ਸੀ। ਰਿਪੋਰਟ ਮੁਤਾਬਕ ਪਿਛਲੇ 3 ਸਾਲ 4 ਮਹੀਨਿਆਂ 'ਚ ਹੁਣ ਤੱਕ 3,44,000 ਸ਼ਰਧਾਲੂ ਇਸ ਲਾਂਘੇ ਰਾਹੀਂ ਦਰਸ਼ਨ ਕਰ ਚੁੱਕੇ ਹਨ। ਉੱਥੇ ਹੀ ਸਰਕਾਰੀ ਅੰਕੜਿਆਂ ਅਨੁਸਾਰ ਇੱਥੇ ਹਰ ਰੋਜ਼ 400 ਦੇ ਕਰੀਬ ਸ਼ਰਧਾਲੂ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਆਉਂਦੇ ਹਨ, ਜਦਕਿ ਭਾਰਤ ਨੇ ਪਾਕਿਸਤਾਨ ਨੂੰ ਹਰ ਰੋਜ਼ 5000 ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਇਜਾਜ਼ਤ ਦੇਣ ਲਈ ਕਿਹਾ ਹੈ, ਜਦਕਿ ਸਪੈਸ਼ਲ ਡੇਅ 'ਤੇ ਇਸ ਦੀ ਗਿਣਤੀ 10,000 ਕਰਨ ਲਈ ਕਿਹਾ ਗਿਆ ਹੈ ਪਰ ਇਹ ਗਿਣਤੀ ਹਾਲੇ ਵੀ ਘੱਟ ਹੈ।