Antarctica: ਜਾਣੋ ਇਸ ਠੰਡੀ ਜਗ੍ਹਾ ਬਾਰੇ, ਜਿੱਥੇ ਇਨਸਾਨ ਵੀ ਜੰਮ ਜਾਂਦਾ ਹੈ
Antarctica: ਤੁਸੀਂ ਜਾਣਦੇ ਹੋ ਕਿ ਦੁਨੀਆ ਦੀ ਸਭ ਤੋਂ ਠੰਡੀ ਜਗ੍ਹਾ ਕਿਹੜੀ ਹੈ ਤੇ ਇੱਥੇ ਇਨਸਾਨ ਕਿਵੇਂ ਰਹਿੰਦੇ ਹਨ? ਉੱਥੇ ਤਾਪਮਾਨ ਕੀ ਹੈ? ਪਾਣੀ ਟੂਟੀ ਵਿੱਚੋਂ ਨਿਕਲਦੇ ਹੀ ਬਰਫ਼ ਵਿੱਚ ਬਦਲ ਜਾਂਦਾ ਹੈ...
ਉੱਤਰੀ ਭਾਰਤ ਵਿੱਚ ਇਨ੍ਹੀਂ ਦਿਨੀਂ ਬਹੁਤ ਠੰਢ ਪੈ ਰਹੀ ਹੈ। ਸ਼ਿਮਲਾ, ਉੱਤਰਾਖੰਡ ਦੇ ਮਸੂਰੀ ਅਤੇ ਕਸ਼ਮੀਰ 'ਚ ਵੀ ਬਰਫਬਾਰੀ ਦੇਖਣ ਨੂੰ ਮਿਲ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੀ ਸਭ ਤੋਂ ਠੰਡੀ ਜਗ੍ਹਾ ਕਿਹੜੀ ਹੈ ਤੇ ਇੱਥੇ ਇਨਸਾਨ ਕਿਵੇਂ ਰਹਿੰਦੇ ਹਨ? ਉੱਥੇ ਤਾਪਮਾਨ ਕੀ ਹੈ? ਪਾਣੀ ਟੂਟੀ ਵਿੱਚੋਂ ਨਿਕਲਦੇ ਹੀ ਬਰਫ਼ ਵਿੱਚ ਬਦਲ ਜਾਂਦਾ ਹੈ। ਜੇ ਬੰਦਾ ਇੱਕ ਥਾਂ ਖਲੋ ਜਾਵੇ ਤਾਂ ਉਹ ਜੰਮ ਜਾਂਦਾ ਹੈ।
ਦੱਸ ਦਈਏ ਕਿ ਅੰਟਾਰਕਟਿਕਾ ਨੂੰ ਸਭ ਤੋਂ ਠੰਡਾ ਸਥਾਨ ਕਿਹਾ ਜਾਂਦਾ ਹੈ। ਅੰਟਾਰਕਟਿਕਾ ਇੱਕ ਮਹਾਂਦੀਪ ਹੈ ਜੋ ਸਾਰੇ ਪਾਸਿਆਂ ਤੋਂ ਦੱਖਣੀ ਮਹਾਂਸਾਗਰ ਨਾਲ ਘਿਰਿਆ ਹੋਇਆ ਹੈ। ਅੰਟਾਰਕਟਿਕਾ ਵਿੱਚ ਸਭ ਤੋਂ ਠੰਡੇ ਸਥਾਨ ਨੂੰ ਡੋਮ ਫੂਜੀ ਸਟੇਸ਼ਨ ਕਿਹਾ ਜਾਂਦਾ ਹੈ। ਇਹ ਜਾਪਾਨੀ ਖੋਜ ਕੇਂਦਰ ਹੈ। ਇਹ ਸਟੇਸ਼ਨ ਅੰਟਾਰਕਟਿਕਾ ਦੀ ਦੂਜੀ ਸਭ ਤੋਂ ਉੱਚੀ ਚੋਟੀ 'ਤੇ ਬਣਿਆ ਹੈ।
ਡੋਮ ਫੂਜੀ ਸਟੇਸ਼ਨ ਨੂੰ ਡੋਮ ਐੱਫ ਜਾਂ ਵਾਲਕੀਰੀ ਡੋਮ ਵੀ ਕਿਹਾ ਜਾਂਦਾ ਹੈ। ਇਹ ਸਟੇਸ਼ਨ ਅੰਟਾਰਕਟਿਕਾ ਦੇ ਕਵੀਨ ਮੌਡ ਖੇਤਰ ਦੇ ਪੂਰਬੀ ਹਿੱਸੇ ਵਿੱਚ ਹੈ ਇਸਦੀ ਸਮੁੰਦਰ ਤਲ ਤੋਂ ਉਚਾਈ 3810 ਮੀਟਰ ਹੈ।
ਜ਼ਿਕਰਯੋਗ ਹੈ ਕਿ ਡੋਮ ਫੂਜੀ ਸਟੇਸ਼ਨ ਸਾਲ 1995 ਵਿੱਚ ਬਣਾਇਆ ਗਿਆ ਸੀ।ਸਾਲ 2010 ਵਿੱਚ, ਵਿਗਿਆਨੀਆਂ ਨੇ ਇਸ ਸਥਾਨ 'ਤੇ -92.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਸੀ ਅਤੇ ਫਿਰ ਇਸਨੂੰ ਦੁਨੀਆ ਦਾ ਸਭ ਤੋਂ ਠੰਡਾ ਸਥਾਨ ਘੋਸ਼ਿਤ ਕੀਤਾ ਸੀ। ਡੋਮ ਫੂਜੀ ਸਟੇਸ਼ਨ ਤੋਂ ਪਹਿਲਾਂ, ਵੋਸਟੋਕ ਸਟੇਸ਼ਨ ਨੂੰ ਦੁਨੀਆ ਦਾ ਸਭ ਤੋਂ ਠੰਡਾ ਸਥਾਨ ਮੰਨਿਆ ਜਾਂਦਾ ਸੀ। ਸਾਲ 1983 ਵਿਚ ਇਸ ਸਥਾਨ 'ਤੇ 89.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। ਡੋਮ ਫੂਜੀ ਸਟੇਸ਼ਨ 'ਤੇ ਪੂਰੇ ਸਾਲ ਦਾ ਔਸਤ ਤਾਪਮਾਨ ਲਗਭਗ -54 ਸੈਲਸੀਅਸ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।