(Source: ECI/ABP News/ABP Majha)
National Tequila Day: ਕੀ ਇੰਨੇ ਸ਼ਾਟ ਟਕੀਲਾ ਪੀਣ ਤੋਂ ਬਾਅਦ ਹੋ ਸਕਦੀ ਮੌਤ? ਮਾਹਰਾਂ ਨੇ ਕੀਤਾ ਵੱਡਾ ਖੁਲਾਸਾ
ਟਕੀਲਾ ਆਮ ਸ਼ਰਾਬ ਵਾਂਗ ਨਹੀਂ ਪੀਤੀ ਜਾਂਦੀ। ਇਹ ਵੋਡਕਾ ਵਰਗੇ ਸ਼ਾਟਸ ਵਿੱਚ ਪੀਤੀ ਜਾਂਦੀ ਹੈ। ਟਕੀਲਾ ਵਿੱਚ ਲਗਭਗ 40 ਪ੍ਰਤੀਸ਼ਤ ਅਲਕੋਹਲ ਹੁੰਦਾ ਹੈ। ਇਹੀ ਕਾਰਨ ਹੈ ਕਿ ਇਹ ਬਹੁਤ ਸਟ੍ਰਾਂਗ ਹੈ।
ਸ਼ਰਾਬ ਪੀਣ ਵਾਲੇ ਲੋਕ ਵੱਖ-ਵੱਖ ਤਰ੍ਹਾਂ ਦੀ ਸ਼ਰਾਬ ਪੀਂਦੇ ਹਨ। ਇਸੇ ਵਿੱਚ ਇੱਕ ਡ੍ਰਿੰਕ ਟਕੀਲਾ ਵੀ ਹੈ। ਇਹ ਡ੍ਰਿੰਕ ਨੌਜਵਾਨਾਂ ਵਿੱਚ ਸਭ ਤੋਂ ਵੱਧ ਪਸੰਦ ਕੀਤੀ ਜਾਂਦੀ ਹੈ। 24 ਜੁਲਾਈ ਨੂੰ ਵਰਲਡ ਟਕੀਲਾ ਡੇ ਮਨਾਇਆ ਜਾਂਦਾ ਹੈ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਡ੍ਰਿੰਕ ਕਿਵੇਂ ਬਣਾਈ ਜਾਂਦੀ ਹੈ ਅਤੇ ਇਸ ਨੂੰ ਕਿੰਨਾ ਪੀਣ ਤੋਂ ਬਾਅਦ ਵਿਅਕਤੀ ਦੀ ਜਾਨ ਚਲੀ ਜਾਂਦੀ ਹੈ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਇਸ ਨੂੰ ਪੀਣ ਤੋਂ ਬਾਅਦ ਨਿੰਬੂ ਅਤੇ ਨਮਕ ਨੂੰ ਕਿਉਂ ਚੱਟਿਆ ਜਾਂਦਾ ਹੈ।
ਕਿਵੇਂ ਬਣਾਈ ਜਾਂਦੀ ਡ੍ਰਿੰਕ
ਟਕੀਲਾ ਮੈਕਸੀਕੋ ਦਾ ਸਭ ਤੋਂ ਮਸ਼ਹੂਰ ਡ੍ਰਿੰਕ ਹੈ। ਇਸ ਨੂੰ ਬਣਾਉਣ ਲਈ ਇੱਕ ਵਿਸ਼ੇਸ਼ ਫਲ Blue Agave Plant ਦੀ ਵਰਤੋਂ ਕੀਤੀ ਗਈ ਸੀ। ਕਿਸਾਨ ਪਹਿਲਾਂ ਇਸ ਫਲ ਦੀ ਕਾਸ਼ਤ ਕਰਦੇ ਹਨ ਅਤੇ ਫਿਰ ਇਸ ਨੂੰ ਟਕੀਲਾ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੇਚ ਦਿੰਦੇ ਹਨ। ਕੰਪਨੀਆਂ ਇਨ੍ਹਾਂ ਫਲਾਂ ਨੂੰ ਪਹਿਲਾਂ ਇਕੱਠਾ ਕਰਦੀਆਂ ਹਨ। ਇਸ ਤੋਂ ਬਾਅਦ ਇਨ੍ਹਾਂ ਫਲਾਂ ਦੀ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਅਵਾਗੇ ਨਾਂ ਦੇ ਇਨ੍ਹਾਂ ਫਲਾਂ ਨੂੰ ਮਸ਼ੀਨਾਂ ਰਾਹੀਂ ਕੱਟਿਆ ਜਾਂਦਾ ਹੈ ਅਤੇ ਫਿਰ ਇਨ੍ਹਾਂ ਦਾ ਰਸ ਕੱਢਿਆ ਜਾਂਦਾ ਹੈ। ਇਨ੍ਹਾਂ ਫਲਾਂ ਦਾ ਰਸ ਕਈ ਮਸ਼ੀਨਾਂ ਰਾਹੀਂ ਕੱਢ ਕੇ ਡਿਸਟਿਲ ਕੀਤਾ ਜਾਂਦਾ ਹੈ। ਬਾਅਦ ਵਿੱਚ, ਜਦੋਂ ਇਹ ਜੂਸ ਪੂਰੀ ਤਰ੍ਹਾਂ ਟਕੀਲਾ ਦੇ ਰੂਪ ਵਿੱਚ ਆ ਜਾਂਦਾ ਹੈ, ਤਾਂ ਇਨ੍ਹਾਂ ਨੂੰ ਬੋਤਲਾਂ ਵਿੱਚ ਭਰ ਲਿਆ ਜਾਂਦਾ ਹੈ।
ਪੀਣ ਤੋਂ ਬਾਅਦ ਨਮਕ ਅਤੇ ਨਿੰਬੂ ਕਿਉਂ ਚੱਟਦੇ ਹਨ
ਟਕੀਲਾ ਆਮ ਸ਼ਰਾਬ ਵਾਂਗ ਨਹੀਂ ਪੀਤੀ ਜਾਂਦੀ। ਇਹ ਵੋਡਕਾ ਵਰਗੇ ਸ਼ਾਟਸ ਵਿੱਚ ਪੀਤੀ ਜਾਂਦੀ ਹੈ। ਟਕੀਲਾ ਵਿੱਚ ਲਗਭਗ 40 ਪ੍ਰਤੀਸ਼ਤ ਅਲਕੋਹਲ ਹੁੰਦਾ ਹੈ। ਇਹੀ ਕਾਰਨ ਹੈ ਕਿ ਇਹ ਬਹੁਤ ਸਟ੍ਰਾਂਗ ਹੁੰਦੀ ਹੈ। ਇਸ ਨੂੰ ਪੀਣ ਲਈ ਪਹਿਲਾਂ ਇੱਕ ਸ਼ਾਟ ਲਿਆ ਜਾਂਦਾ ਹੈ ਅਤੇ ਫਿਰ ਨਿੰਬੂ ਨਮਕ ਨੂੰ ਚੱਟਿਆ ਜਾਂਦਾ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਜੀਭ ਤੋਂ ਇਸ ਦੀ ਕੁੜੱਤਣ ਦੂਰ ਹੋ ਜਾਵੇ। ਜੇਕਰ ਤੁਸੀਂ ਇਸ ਨੂੰ ਪੀਣ ਤੋਂ ਬਾਅਦ ਨਿੰਬੂ ਨਮਕ ਨਹੀਂ ਚੱਟਦੇ ਹੋ ਤਾਂ ਤੁਹਾਨੂੰ ਉਲਟੀ ਆ ਸਕਦੀ ਹੈ।
ਕਿੰਨੇ ਸ਼ਾਟ ਪੀਣ ਤੋਂ ਬਾਅਦ ਰੁੱਕ ਜਾਣਾ ਚਾਹੀਦਾ
ਹਾਲਾਂਕਿ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ ਪਰ ਜੇਕਰ ਤੁਸੀਂ ਪੀਂਦੇ ਹੋ ਤਾਂ ਤੁਹਾਨੂੰ ਇੱਕ ਸੀਮਾ ਦੇ ਅੰਦਰ ਹੀ ਪੀਣੀ ਚਾਹੀਦੀ ਹੈ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਟਕੀਲਾ ਦੇ ਕਿੰਨੇ ਸ਼ਾਟ ਪੀਣ ਤੋਂ ਬਾਅਦ ਤੁਹਾਡੀ ਜਾਨ ਨੂੰ ਖ਼ਤਰਾ ਹੋ ਜਾਵੇਗਾ। ਮਾਹਿਰਾਂ ਅਨੁਸਾਰ ਜੇਕਰ ਤੁਸੀਂ ਇੱਕ ਦਿਨ ਵਿੱਚ 50 ਤੋਂ ਵੱਧ ਸ਼ਾਟ ਪੀਂਦੇ ਹੋ ਤਾਂ ਤੁਹਾਡੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਸ ਲਈ ਟਕੀਲਾ ਪੀਣ ਵੇਲੇ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।