18 ਸਾਲ ਦੀ ਹੋਣ ਤੋਂ ਪਹਿਲਾਂ 8 ਕੁੜੀਆਂ ਚੋਂ 1 ਹੁੰਦੀ ਹੈ ਜਿਨਸੀ ਹਿੰਸਾ ਦੀ ਸ਼ਿਕਾਰ, UNICEF ਦੇ ਅੰਕੜੇ ਖੋਲ੍ਹ ਦੇਣਗੇ ਤੁਹਾਡੀਆਂ ਅੱਖਾਂ !
ਹਾਲ ਹੀ ਵਿੱਚ ਯੂਨੀਸੇਫ ਦੀ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਭਰ ਵਿੱਚ ਹਰ 8 ਵਿੱਚੋਂ ਇੱਕ ਲੜਕੀ ਜਿਨਸੀ ਹਿੰਸਾ ਦਾ ਸ਼ਿਕਾਰ ਹੁੰਦੀ ਹੈ।
ਕੁੜੀਆਂ ਵਿਰੁੱਧ ਜਿਨਸੀ ਹਿੰਸਾ ਦੁਨੀਆ ਭਰ ਵਿੱਚ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਯੂਨੀਸੇਫ (UNICEF ) ਦੇ ਤਾਜ਼ਾ ਅੰਕੜਿਆਂ ਨੇ ਇਸ ਸਮੱਸਿਆ ਦੀ ਗੰਭੀਰਤਾ ਨੂੰ ਉਜਾਗਰ ਕੀਤਾ ਹੈ। ਇਨ੍ਹਾਂ ਅੰਕੜਿਆਂ ਅਨੁਸਾਰ ਦੁਨੀਆ ਭਰ ਵਿੱਚ ਹਰ 8 ਵਿੱਚੋਂ ਇੱਕ ਲੜਕੀ 18 ਸਾਲ ਦੀ ਉਮਰ ਤੋਂ ਪਹਿਲਾਂ ਜਿਨਸੀ ਹਿੰਸਾ ਦਾ ਸ਼ਿਕਾਰ ਹੁੰਦੀ ਹੈ। ਇਹ ਹੈਰਾਨ ਕਰਨ ਵਾਲੀ ਰਿਪੋਰਟ ਦੱਸਦੀ ਹੈ ਕਿ 14 ਤੋਂ 17 ਸਾਲ ਦੀ ਉਮਰ ਦੀਆਂ ਕੁੜੀਆਂ ਜ਼ਿਆਦਾਤਰ ਜਿਨਸੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ।
ਸਭ ਤੋਂ ਵੱਧ ਕਿੱਥੇ ਹੁੰਦੀ ਹੈ ਕੁੜੀਆਂ ਵਿਰੁੱਧ ਜਿਨਸੀ ਹਿੰਸਾ ?
ਯੂਨੀਸੇਫ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਭਰ ਵਿੱਚ 37 ਕਰੋੜ ਤੋਂ ਵੱਧ ਲੜਕੀਆਂ 18 ਸਾਲ ਦੀ ਉਮਰ ਤੋਂ ਪਹਿਲਾਂ ਜਿਨਸੀ ਹਿੰਸਾ ਦਾ ਸਾਹਮਣਾ ਕਰ ਚੁੱਕੀਆਂ ਹਨ। ਇਹ ਅੰਕੜਾ ਬਹੁਤ ਚਿੰਤਾਜਨਕ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਲੜਕੀਆਂ ਦੇ ਖ਼ਿਲਾਫ਼ ਯੌਨ ਹਿੰਸਾ ਦੇ ਮਾਮਲੇ ਯੁੱਧ ਪ੍ਰਭਾਵਿਤ ਖੇਤਰਾਂ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਜ਼ਿਆਦਾ ਹਨ।
ਦੁਨੀਆ ਵਿੱਚ ਜਿਨਸੀ ਹਿੰਸਾ ਦੇ ਸਭ ਤੋਂ ਵੱਧ ਮਾਮਲੇ ਸਹਾਰਾ ਰੇਗਿਸਤਾਨ ਦੀ ਸਰਹੱਦ ਨਾਲ ਲੱਗਦੇ ਅਫਰੀਕਾ ਦੇ ਖੇਤਰ ਵਿੱਚ ਸਾਹਮਣੇ ਆਉਂਦੇ ਹਨ। ਇੱਥੇ 7.9 ਕਰੋੜ ਲੜਕੀਆਂ ਜਿਨਸੀ ਹਿੰਸਾ ਤੋਂ ਪ੍ਰਭਾਵਿਤ ਹਨ। ਇਸ ਤੋਂ ਇਲਾਵਾ ਪੂਰਬੀ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ 73 ਮਿਲੀਅਨ ਲੜਕੀਆਂ ਜਿਨਸੀ ਹਿੰਸਾ ਤੋਂ ਪ੍ਰਭਾਵਿਤ ਹਨ। ਨਾਲ ਹੀ, ਯੂਰਪ ਅਤੇ ਉੱਤਰੀ ਅਮਰੀਕਾ ਵਿੱਚ 68 ਮਿਲੀਅਨ ਕੁੜੀਆਂ ਜਿਨਸੀ ਹਿੰਸਾ ਤੋਂ ਪ੍ਰਭਾਵਿਤ ਹਨ। ਜਦੋਂ ਕਿ ਲਾਤੀਨੀ ਅਮਰੀਕਾ ਅਤੇ ਕੈਰੇਬੀਅਨ ਦੇਸ਼ਾਂ ਵਿੱਚ ਇਹ ਅੰਕੜਾ 4.5 ਕਰੋੜ ਹੈ। ਉੱਤਰੀ ਅਫਰੀਕਾ ਅਤੇ ਪੱਛਮੀ ਏਸ਼ੀਆ ਵਿੱਚ 29 ਮਿਲੀਅਨ ਲੜਕੀਆਂ ਜਿਨਸੀ ਹਿੰਸਾ ਤੋਂ ਪ੍ਰਭਾਵਿਤ ਹਨ। ਇਸ ਤੋਂ ਇਲਾਵਾ ਓਨਿਸ਼ੀਆ ਵਿੱਚ 60 ਲੱਖ ਲੜਕੀਆਂ ਜਿਨਸੀ ਹਿੰਸਾ ਤੋਂ ਪ੍ਰਭਾਵਿਤ ਹਨ।
ਇੱਕ ਅੰਦਾਜ਼ੇ ਮੁਤਾਬਕ 24 ਤੋਂ 31 ਕਰੋੜ ਲੜਕੇ ਅਤੇ ਮਰਦ ਬਚਪਨ ਵਿੱਚ ਜਿਨਸੀ ਹਿੰਸਾ ਦਾ ਸਾਹਮਣਾ ਕਰ ਚੁੱਕੇ ਹਨ। ਭਾਵ 11 ਵਿੱਚੋਂ ਇੱਕ ਲੜਕੇ ਨੂੰ ਜਿਨਸੀ ਹਿੰਸਾ ਵਿੱਚੋਂ ਗੁਜ਼ਰਨਾ ਪੈਂਦਾ ਹੈ। ਯੂਨੀਸੇਫ ਵੱਲੋਂ 2010 ਤੋਂ 2022 ਦਰਮਿਆਨ 120 ਦੇਸ਼ਾਂ ਤੋਂ ਲੜਕੀਆਂ ਵਿਰੁੱਧ ਜਿਨਸੀ ਹਿੰਸਾ ਬਾਰੇ ਅੰਕੜੇ ਲਏ ਗਏ ਹਨ। ਯੂਨੀਸੇਫ ਦੀ ਰਿਪੋਰਟ ਦਰਸਾਉਂਦੀ ਹੈ ਕਿ ਕਮਜ਼ੋਰ ਸੰਸਥਾਵਾਂ, ਰਾਜਨੀਤਿਕ ਜਾਂ ਸੁਰੱਖਿਆ ਸੰਕਟ ਕੁੜੀਆਂ ਨੂੰ ਹੋਰ ਮੁਸੀਬਤ ਵਿੱਚ ਪਾਉਂਦੇ ਹਨ। ਯੂਨੀਸੇਫ ਦਾ ਅੰਦਾਜ਼ਾ ਹੈ ਕਿ 37 ਕਰੋੜ ਤੋਂ ਵੱਧ ਲੜਕੀਆਂ ਅਤੇ ਔਰਤਾਂ ਜਿਨਸੀ ਹਿੰਸਾ ਦਾ ਸ਼ਿਕਾਰ ਹੋਈਆਂ ਹਨ ਜਾਂ ਉਨ੍ਹਾਂ ਨਾਲ ਬਲਾਤਕਾਰ ਵਰਗੀਆਂ ਘਟਨਾਵਾਂ ਵਾਪਰੀਆਂ ਹਨ।1