(Source: ECI/ABP News)
Slow Train : ਦੇਸ਼ ਦੀ ਸਭ ਤੋਂ ਸਲੋ ਟਰੇਨ, ਸਾਈਕਲ ਤੋਂ ਵੀ ਹੌਲੀ ਚਲਦੀ ਹੈ ਇਹ ਪੈਸੇਂਜਰ
Slow Train: ਅੱਜ ਦੇ ਯੁੱਗ ਵਿੱਚ ਭਾਰਤ ਇੱਕ ਸ਼ਕਤੀਸ਼ਾਲੀ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਜ਼ਿਆਦਾਤਰ ਲੋਕ ਇੱਥੇ ਰੇਲ ਰਾਹੀਂ ਸਫ਼ਰ ਕਰਦੇ ਹਨ ਕਿਉਂਕਿ ਭਾਰਤੀ ਰੇਲਵੇ ਯਾਤਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ
![Slow Train : ਦੇਸ਼ ਦੀ ਸਭ ਤੋਂ ਸਲੋ ਟਰੇਨ, ਸਾਈਕਲ ਤੋਂ ਵੀ ਹੌਲੀ ਚਲਦੀ ਹੈ ਇਹ ਪੈਸੇਂਜਰ Slow Train : The country's slowest train, this passenger travels slower than a bicycle Slow Train : ਦੇਸ਼ ਦੀ ਸਭ ਤੋਂ ਸਲੋ ਟਰੇਨ, ਸਾਈਕਲ ਤੋਂ ਵੀ ਹੌਲੀ ਚਲਦੀ ਹੈ ਇਹ ਪੈਸੇਂਜਰ](https://feeds.abplive.com/onecms/images/uploaded-images/2024/04/20/3ed26e270942434e819a4f7cf50221571713583929451995_original.jpg?impolicy=abp_cdn&imwidth=1200&height=675)
Slow Train: ਅੱਜ ਦੇ ਯੁੱਗ ਵਿੱਚ ਭਾਰਤ ਇੱਕ ਸ਼ਕਤੀਸ਼ਾਲੀ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਜ਼ਿਆਦਾਤਰ ਲੋਕ ਇੱਥੇ ਰੇਲ ਰਾਹੀਂ ਸਫ਼ਰ ਕਰਦੇ ਹਨ ਕਿਉਂਕਿ ਭਾਰਤੀ ਰੇਲਵੇ ਯਾਤਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ ਅਤੇ ਰੇਲ ਦਾ ਸਫਰ ਵੀ ਆਰਾਮਦਾਇਕ ਅਤੇ ਸਸਤਾ ਹੁੰਦਾ ਹੈ। ਵੈਸੇ ਵੀ ਭਾਰਤ ਸਰਕਾਰ ਨੇ ਰੇਲਵੇ ਯਾਤਰੀਆ ਨੂੰ ਬਹੁਤ ਸਹੂਲਤਾਂ ਦੇ ਰੱਖੀਆਂ ਹਨ। ਖਾਣਾ ਪੀਣਾ ਸਭ ਕੁਝ ਟਰੇਨ ਵਿੱਚ ਮਿਲ ਜਾਂਦਾ ਹੈ। ਟਰੇਨ ਵੈਸੇ ਵੀ ਬਹੁਤ ਤੇਜ਼ ਚਲਦੀ ਹੈ ਅਤੇ ਸਫ਼ਰ ਵੀ ਛੇਤੀ ਖਤਮ ਹੋ ਜਾਂਦਾ ਹੈ। ਪਰ, ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਇੱਕ ਅਜਿਹੀ ਰੇਲ ਗੱਡੀ ਵੀ ਹੈ ਜੋ ਸਭ ਤੋਂ ਹੌਲੀ ਚੱਲਦੀ ਹੈ,ਇਹ ਸਭ ਤੋਂ ਹੌਲੀ ਚੱਲਣ ਵਾਲੀ ਰੇਲਗੱਡੀ ਕਿਹੜੀ ਹੈ? ਆਓ ਜਾਣੀਏ ਇਸ ਟਰੇਨ ਬਾਰੇ ਵਸਥਾਰ ਵਿੱਚ-
ਦੇਸ਼ ਦੀ ਸਭ ਤੋਂ ਧੀਮੀ ਚੱਲਣ ਵਾਲੀ ਰੇਲਗੱਡੀ ਦਾ ਨਾਂ ਊਟੀ ਨੀਲਗਿਰੀ ਪੈਸੇਂਜਰ ਹੈ। ਇਹ ਟਰੇਨ ਸਭ ਤੋਂ ਹੌਲੀ ਚੱਲਦੀ ਹੈ। ਇਸ ਰੇਲ ਗੱਡੀ ਦੀ ਔਸਤ ਸਪੀਡ ਨੌਂ ਕਿਲੋਮੀਟਰ ਪ੍ਰਤੀ ਘੰਟਾ ਹੈ। ਭਾਰਤ ਦੀ ਸਭ ਤੋਂ ਹੌਲੀ ਚੱਲਣ ਵਾਲੀ ਰੇਲ ਊਟੀ ਨੀਲਗਿਰੀ ਯਾਤਰੀ ਰੇਲਗੱਡੀ ਮੈਟਰੋਪੋਲ ਰੇਲਵੇ ਸਟੇਸ਼ਨ ਤੋਂ ਚੱਲਦੀ ਹੈ ਅਤੇ ਕਿਲਰ ਕੂਨੂਰ ਵੈਲਿੰਗਟਨ ਰਾਹੀਂ ਊਟੀ ਸਟੇਸ਼ਨ ਤਕ ਪਹੁੰਚਦੀ ਹੈ।
ਇਹ ਰੇਲਗੱਡੀ ਬਹੁਤ ਹੌਲੀ ਚੱਲਦੀ ਹੈ, ਇੰਨ੍ਹਾਂ ਸਫਰ ਤੈਅ ਕਰਨ ਵਿੱਚ ਲਗਭਗ ਪੰਜ ਘੰਟੇ ਲੱਗਦੇ ਹਨ । ਇਸੇ ਕਰਕੇ ਇਸਨੂੰ ਭਾਰਤ ਦੀ ਸਭ ਤੋਂ ਧੀਮੀ ਰੇਲਗੱਡੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਊਟੀ ਨੀਲਗਿਰੀ ਪੈਸੇਂਜਰ ਟਰੇਨ ਅੰਗਰੇਜ਼ਾਂ ਨੇ ਬਣਾਈ ਸੀ। ਦਰਅਸਲ ਨੀਲਗਿਰੀ ਪਹਾੜੀ ਰੇਲਵੇ ਦਾ ਨਿਰਮਾਣ ਅੰਗਰੇਜ਼ਾਂ ਨੇ ਕੀਤਾ ਸੀ। ਬਹੁਤੇ ਅੰਗਰੇਜ਼ ਇਸ ਰੇਲਗੱਡੀ ਵਿੱਚ ਬੈਠ ਕੇ ਇੱਥੋਂ ਦੀਆਂ ਖੂਬਸੂਰਤ ਵਾਦੀਆਂ ਨੂੰ ਦੇਖਦੇ ਸਨ। ਇਹ ਟਰੇਨ ਭਾਫ਼ 'ਤੇ ਚੱਲਦੀ ਹੈ। ਇਸ ਰੇਲਵੇ ਦੇ ਡੱਬੇ ਲੱਕੜ ਦੇ ਬਣੇ ਹੋਏ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)