ਇਸ ਦੇਸ਼ 'ਚ ਭਾਂਡੇ ਤੋੜਨ ਤੋਂ ਬਾਅਦ ਪੱਕਾ ਹੁੰਦਾ ਰਿਸ਼ਤਾ, ਲਾੜਾ-ਲਾੜੀ ਨੂੰ ਕਰਨੀ ਪੈਂਦੀ ਸਫਾਈ
ਤੁਸੀਂ ਵਿਆਹ ਵੇਲੇ ਹੋਣ ਵਾਲੀਆਂ ਬਹੁਤ ਸਾਰੀਆਂ ਅਜਿਹੀਆਂ ਰਸਮਾਂ ਬਾਰੇ ਸੁਣਿਆ ਹੋਵੇਗਾ ਜਿਹੜੀਆਂ ਬਹੁਤ ਅਜੀਬ ਹੁੰਦੀਆਂ ਹਨ। ਭਾਰਤ ਵਿੱਚ ਵੀ ਵਿਆਹ ਦੌਰਾਨ ਕਈ ਅਜਿਹੀਆਂ ਰਸਮਾਂ ਹੁੰਦੀਆਂ ਹਨ, ਜਿਨ੍ਹਾਂ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਸਕਦੇ ਹੋ।

ਭਾਰਤ ਵਿੱਚ ਹੋਣ ਵਾਲੇ ਵਿਆਹਾਂ ਵਿੱਚ ਕੁੜੀ ਦਾ ਪਰਿਵਾਰ ਨਵ-ਵਿਆਹੇ ਜੋੜੇ ਨੂੰ ਭਾਂਡੇ ਦਿੰਦਾ ਹੈ। ਇੱਥੇ ਤੱਕ ਕਿ ਰਿਸ਼ਤੇਦਾਰ ਵੀ ਕੁਝ ਨਾ ਕੁਝ ਦਿੰਦੇ ਹਨ, ਜੋ ਕਿ ਉਨ੍ਹਾਂ ਦੇ ਘਰ ਕੰਮ ਆ ਸਕੇ। ਪਰ ਉੱਥੇ ਹੀ ਕੋਈ ਤੁਹਾਡੇ ਭਾਂਡੇ ਤੋੜ ਕੇ ਚਲਾ ਜਾਵੇ ਤਾਂ ਗੁੱਸਾ ਆਉਣਾ ਲਾਜਮੀ ਹੈ, ਹਾਲਾਂਕਿ ਇੱਕ ਅਜਿਹਾ ਦੇਸ਼ ਹੈ ਜਿੱਥੇ ਵਿਆਹ ਤੋਂ ਬਾਅਦ ਭਾਂਡੇ ਤੋੜਨ ਦਾ ਰਿਵਾਜ ਹੈ ਅਤੇ ਅਜਿਹਾ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। ਹੈਰਾਨ ਨਾ ਹੋਇਓ, ਜਰਮਨੀ ਵਿੱਚ ਹੋਣ ਵਾਲੇ ਵਿਆਹਾਂ ਵਿੱਚ ਆਹ ਰਸਮ ਕੀਤੀ ਜਾਂਦੀ ਹੈ, ਜਿੱਥੇ ਨਵ-ਵਿਆਹੇ ਜੋੜੇ ਮਹਿਮਾਨਾਂ ਨਾਲ ਮਿਲ ਕੇ ਘਰ ਦੇ ਭਾਂਡੇ ਜ਼ਮੀਨ 'ਤੇ ਸੁੱਟ ਕੇ ਤੋੜ ਦਿੰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇਹ ਇੱਕ ਤਰ੍ਹਾਂ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਜੋੜੇ ਦੀ ਪ੍ਰੀਖਿਆ ਹੁੰਦੀ ਹੈ, ਜੋ ਕਿ ਉਨ੍ਹਾਂ ਦੀ ਆਉਣ ਵਾਲੀ ਜ਼ਿੰਦਗੀ ਵਿੱਚ ਕੰਮ ਆਉਂਦੀ ਹੈ।
ਤੁਸੀਂ ਵਿਆਹ ਦੌਰਾਨ ਹੋਣ ਵਾਲੀਆਂ ਬਹੁਤ ਸਾਰੀਆਂ ਅਜਿਹੀਆਂ ਰਸਮਾਂ ਬਾਰੇ ਸੁਣਿਆ ਹੋਵੇਗਾ ਜੋ ਬਹੁਤ ਅਜੀਬ ਹੁੰਦੀਆਂ ਹਨ। ਭਾਰਤ ਵਿੱਚ ਵੀ ਵਿਆਹ ਦੌਰਾਨ ਕਈ ਅਜਿਹੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨਾਲ ਤੁਹਾਡਾ ਸਿਰ ਘੁੰਮ ਸਕਦਾ ਹੈ। ਹਾਲਾਂਕਿ, ਜਰਮਨੀ ਵਿੱਚ ਵਿਆਹ ਵਿੱਚ ਸੱਦੇ ਗਏ ਮਹਿਮਾਨ ਚੀਨੀ ਮਿੱਟੀ ਦੇ ਬਣੇ ਭਾਂਡਿਆਂ ਨੂੰ ਜ਼ਮੀਨ 'ਤੇ ਸੁੱਟ ਕੇ ਤੋੜ ਦਿੰਦੇ ਹਨ। ਇਸ ਤੋਂ ਬਾਅਦ ਸਫਾਈ ਦੀ ਜ਼ਿੰਮੇਵਾਰੀ ਲਾੜਾ-ਲਾੜੀ ਦੀ ਹੁੰਦੀ ਹੈ। ਕਹਿਣ ਨੂੰ ਤਾਂ ਇਹ ਰਸਮ ਕਾਫ਼ੀ ਅਜੀਬ ਹੁੰਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਨਵਾਂ ਵਿਆਹਿਆ ਜੋੜਾ ਇਕੱਠੇ ਇਸਨੂੰ ਸਾਫ਼ ਕਰਦਾ ਹੈ, ਤਾਂ ਟੀਮ ਵਰਕ ਦਾ ਪ੍ਰਦਰਸ਼ਨ ਹੁੰਦਾ ਹੈ। ਇਸ ਤੋਂ ਇਹ ਮੈਸੇਜ ਮਿਲਦਾ ਹੈ ਕਿ ਉਨ੍ਹਾਂ ਨੇ ਜ਼ਿੰਦਗੀ ਦੀ ਹਰ ਰੁਕਾਵਟ ਨੂੰ ਇਸ ਤਰ੍ਹਾਂ ਇਕੱਠੇ ਮਿਲ ਕੇ ਪਾਰ ਕਰਨਾ ਹੈ।
ਤੁਸੀਂ ਪੱਛਮੀ ਸੱਭਿਆਚਾਰ ਵਿੱਚ ਫਿਲਮਾਂ ਜਾਂ ਵਿਆਹਾਂ ਦੌਰਾਨ ਕੇਕ ਕੱਟਣ ਦੀ ਰਸਮ ਤਾਂ ਦੇਖੀ ਹੋਵੇਗੀ। ਹੁਣ ਹੌਲੀ-ਹੌਲੀ ਇਹ ਪਰੰਪਰਾ ਭਾਰਤ ਵਿੱਚ ਵੀ ਪਹੁੰਚ ਗਈ ਹੈ। ਹਾਲਾਂਕਿ, ਜਰਮਨੀ ਵਿੱਚ ਵਿਆਹ ਦਾ ਕੇਕ ਅੱਧੀ ਰਾਤ ਨੂੰ ਕੱਟਿਆ ਜਾਂਦਾ ਹੈ। ਮੁੰਡੇ ਅਤੇ ਕੁੜੀ ਮਿਲ ਕੇ ਇਸ ਕੇਕ ਨੂੰ ਕੱਟਦੇ ਹਨ ਅਤੇ ਇਹ ਮੰਨਿਆ ਜਾਂਦਾ ਹੈ ਕਿ ਕੇਕ ਕੱਟਦੇ ਸਮੇਂ ਜਿਸਦਾ ਹੱਥ ਉੱਪਰ ਹੋਵੇਗਾ ਉਹ ਸਾਰੀ ਉਮਰ ਰਾਜ ਕਰੇਗਾ। ਇਸੇ ਲਈ ਨਵੇਂ ਜੋੜੇ ਨੂੰ ਕੇਕ ਕੱਟਦੇ ਸਮੇਂ ਆਪਣੇ ਹੱਥ ਉੱਪਰ ਰੱਖਣ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
