ਪੰਜਾਬੀਆਂ ਨੂੰ ਛੱਡਕੇ ਹਰ ਕੋਈ ਮੰਗ ਰਿਹਾ ਜੰਗ, ਪਰ ਇਹ ਕੰਗਾਲ ਕਰ ਦੇਵੇਗੀ ਪੂਰਾ ਮੁਲਕ, ਜਾਣੋ ਇੱਕ ਦਿਨ 'ਚ ਕਿੰਨਾ ਆਵੇਗਾ ਯੁੱਧ ਦਾ ਖ਼ਰਚਾ ?
ਇਹ ਤਾਂ ਇੱਕ ਪਾਸੇ ਲੜਾਈ ਦਾ ਖ਼ਰਚਾ ਸੀ ਜੇ ਪੂਰੀ ਜੰਗ ਦੀ ਗੱਲ ਕਰੀਏ ਤਾਂ ਰੋਜ਼ਾਨਾ ਫੌਜੀ ਖਰਚਾ 1,460 ਕਰੋੜ (2002–03 estimate) ਸੀ, ਜੋ 2016 ਤੱਕ 5,000 ਕਰੋੜ ਹੋ ਗਿਆ। ਇਸ ਨਾਲ ਵਿਦੇਸ਼ੀ ਨਿਵੇਸ਼ ਵਿੱਚ 93,915 ਕਰੋੜ ਤੇ ਪ੍ਰਚੂਨ ਖੇਤਰ ਵਿੱਚ 4.35 ਲੱਖ ਕਰੋੜ ਦਾ ਨੁਕਸਾਨ ਵੱਖਰਾ ਸ਼ਾਮਲ ਹੈ।
Indo-Pakistan War: ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਦੀ ਸਥਿਤੀ ਬਣ ਗਈ ਹੈ। ਪਾਕਿਸਤਾਨ ਦੇ ਤੇਜ਼ ਹਮਲਿਆਂ ਮਗਰੋਂ ਭਾਰਤ ਵੱਡੀ ਪਲਾਨਿੰਗ ਕਰ ਰਿਹਾ ਹੈ। ਇਸ ਮੌਕੇ ਇੱਕ ਹਿਸਾਬ ਨਾਲ ਜੰਗ ਤਾਂ ਸ਼ੁਰੂ ਹੋ ਗਈ ਹੈ ਪਰ ਅਧਿਕਾਰਿਕ ਤੌਰ ਉੱਤੇ ਇਸ ਦਾ ਐਲਾਨ ਨਹੀਂ ਹੋਇਆ ਹੈ। ਹਰ ਵਾਰ ਦੀ ਤਰ੍ਹਾਂ ਇਸ ਦਾ ਸਭ ਤੋਂ ਸੇਕ ਪੰਜਾਬ ਕੇ ਕਸ਼ਮੀਰ ਨੂੰ ਝੱਲਣਾ ਪਏਗਾ ਜਦੋਂ ਕਿ ਪੂਰਾ ਮੁਲਕ ਇਸ ਵੇਲੇ ਪਾਕਿਸਤਾਨ ਖ਼ਿਲਾਫ਼ ਮਿਸਾਲੀ ਕਾਰਵਾਈ ਦੀ ਮੰਗ ਕਰ ਰਿਹਾ ਹੈ ਤੇ ਜ਼ਿਆਦਾਤਰ ਮੀਡੀਆ ਵੀ ਕਹਿ ਰਿਹਾ ਹੈ ਕਿ ਹੁਣ ਲਾਹੌਰ ਉੱਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਚੱਲੀ ਜੰਗ ਵੀ ਕਿਸੇ ਦੇਸ਼ ਦੀ ਤਰੱਕੀ ਨੂੰ ਦਹਾਕਿਆਂ ਪਿੱਛੇ ਲੈ ਜਾਂਦੀ ਹੈ।
ਆਓ ਸਮਝਦੇ ਹਾਂ ਜੰਗ ਕਿਵੇਂ ਮੁਲਕ ਕਰ ਦਿੰਦੀ ਤਬਾਹ
ਦੁਬਈ ਦੇ ਫਾਰੇਨ ਅਫੇਅਰਜ਼ ਫੋਰਮ (Foreign Affairs Forum) ਦੀ ਰਿਪੋਰਟ ਮੁਤਾਬਕ, ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਅਰਥਵਿਵਸਥਾ ਲਈ ਵਿਨਾਸ਼ਕਾਰੀ ਸਾਬਤ ਹੋ ਸਕਦੀ ਹੈ। ਥੋੜ੍ਹੇ ਸਮੇਂ ਦੀ ਰਵਾਇਤੀ ਜੰਗ ਦਾ ਰੋਜ਼ਾਨਾ ਖਰਚਾ 1,460 ਕਰੋੜ ਤੋਂ 5,000 ਕਰੋੜ ਰੁਪਏ ਹੋ ਸਕਦਾ ਹੈ, ਜਦਕਿ ਲੰਮੀ ਜੰਗ ਨਾਲ ਹਰ ਰੋਜ਼ 1.34 ਲੱਖ ਕਰੋੜ ਰੁਪਏ (17.8 ਅਰਬ ਡਾਲਰ) ਦਾ ਨੁਕਸਾਨ ਹੋ ਸਕਦਾ ਹੈ।
ਜੇ ਇਸ ਨੂੰ ਸੌਖੇ ਤਰੀਕੇ ਨਾਲ ਸਮਝਣਾ ਹੈ ਤਾਂ 1999 ਵਿੱਚ ਕਾਰਗਿਲ ਜੰਗ ਦੀ ਉਦਾਹਰਣ ਲੈ ਸਕਦੇ ਹਾਂ ਕਿਉਂਕਿ ਇਸ ਦੌਰਾਨ ਜ਼ਮੀਨੀ ਫੌਜ ਦਾ ਰੋਜ਼ਾਨਾ ਖਰਚਾ 10-15 ਕਰੋੜ ਆਉਂਦਾ ਸੀ ਤੇ ਜੇ ਹਵਾਈ ਫੌਜ ਦੇ ਖ਼ਰਚੇ ਦੀ ਗੱਲ ਕਰੀਏ ਤਾਂ ਇਹ 2,000 ਕਰੋੜ ਸੀ ਜੇ ਮੋਟਾ-ਮੋਟਾ ਹਿਸਾਬ ਲਾਇਆ ਜਾਵੇ ਤਾਂ ਦੋ ਮਹੀਨਿਆਂ ਵਿੱਚ 5,000-10,000 ਕਰੋੜ ਦਾ ਖਰਚਾ ਹੋਇਆ ਸੀ
ਇਹ ਤਾਂ ਇੱਕ ਪਾਸੇ ਲੜਾਈ ਦਾ ਖ਼ਰਚਾ ਸੀ ਜੇ ਪੂਰੀ ਜੰਗ ਦੀ ਗੱਲ ਕਰੀਏ ਤਾਂ ਰੋਜ਼ਾਨਾ ਫੌਜੀ ਖਰਚਾ 1,460 ਕਰੋੜ (2002–03 estimate) ਸੀ, ਜੋ 2016 ਤੱਕ 5,000 ਕਰੋੜ ਹੋ ਗਿਆ। ਇਸ ਨਾਲ ਵਿਦੇਸ਼ੀ ਨਿਵੇਸ਼ ਵਿੱਚ 93,915 ਕਰੋੜ ਤੇ ਪ੍ਰਚੂਨ ਖੇਤਰ ਵਿੱਚ 4.35 ਲੱਖ ਕਰੋੜ ਦਾ ਨੁਕਸਾਨ ਵੱਖਰਾ ਸ਼ਾਮਲ ਹੈ।
ਚਾਰ ਹਫਤਿਆਂ ਦੀ ਜੰਗ ਦੀ ਗੱਲ ਕਰੀਏ ਤਾਂ ਇਹ 43 ਲੱਖ ਕਰੋੜ ਦਾ ਨੁਕਸਾਨ ਹੋ ਸਕਦਾ ਹੈ ਜੋ ਕਿ ਦੇਸ਼ ਦੀ 20% ਜੀਡੀਪੀ ਹੈ ਤੇ ਇਹ 2010 ਦੀ ਗ੍ਰੀਸ ਅਰਥਵਿਵਸਥਾ ਦੇ ਢਹਿ ਜਾਣ ਦੇ ਬਰਾਬਰ ਹੈ। ਲੰਮੀ ਫੌਜੀ ਮੁਹਿੰਮ ਨਾਲ ਰੱਖਿਆ ਬਜਟ ਦੁੱਗਣਾ ਹੋ ਕੇ ਸਾਲਾਨਾ 1.71 ਲੱਖ ਕਰੋੜ ਤੱਕ ਪਹੁੰਚ ਸਕਦਾ ਹੈ। ਇਸ ਤੋਂ ਇਲਾਵਾ ਵਿੱਤੀ ਘਾਟਾ, ਮਹਿੰਗਾਈ ਤੇ ਰੁਪਏ ਦੀ ਕੀਮਤ 90-100 ਰੁਪਏ ਪ੍ਰਤੀ ਡਾਲਰ ਤੱਕ ਡਿੱਗਣ ਦਾ ਖਤਰਾ ਹੈ।
ਵਿਦੇਸ਼ੀ ਨਿਵੇਸ਼ ਰੁਕਣ ਅਤੇ ਜੀਡੀਪੀ ਦੀ ਰਫਤਾਰ ਘਟਣ ਨਾਲ ਅਰਥਵਿਵਸਥਾ ਨੂੰ ਲੰਮੇ ਸਮੇਂ ਦੀ ਮਾਰ ਪਵੇਗੀ। ਜੇ ਇਤਿਹਾਸ ਨੂੰ ਦੇਖੀਏ ਤਾਂ 1971 ਦੀ ਜੰਗ ਦਾ ਹਫਤਾਵਾਰੀ ਖਰਚਾ 200 ਕਰੋੜ ਸੀ। ਇਸ ਤੋਂ ਬਾਅਦ 1999 ਦੀ ਕਾਰਗਿਲ ਜੰਗ ਦਾ ਕੁੱਲ 10,000 ਕਰੋੜ ਸੀ। ਇਸ ਤੋਂ ਬਾਅਦ 2001-02 ਦੀ ਫੌਜੀ ਤਿਆਰੀ ਦਾ ਖ਼ਰਚਾ 5,122 ਕਰੋੜ ਸੀ। ਇਹ ਅੰਕੜੇ ਸ਼ਾਂਤੀ ਦੀ ਮਹੱਤਤਾ ਨੂੰ ਉਜਾਗਰ ਕਰਦੇ ਹਨ, ਕਿਉਂਕਿ ਜੰਗ ਨਾ ਸਿਰਫ ਜਾਨ-ਮਾਲ, ਸਗੋਂ ਅਰਥਵਿਵਸਥਾ ਨੂੰ ਵੀ ਤਬਾਹ ਕਰ ਸਕਦੀ ਹੈ।






















