White bed sheets in hotel: ਆਖਰ ਹੋਟਲਾਂ 'ਚ ਬੈੱਡਾਂ 'ਤੇ ਚਿੱਟੇ ਰੰਗ ਦੀਆਂ ਚਾਦਰਾਂ ਹੀ ਕਿਉਂ ਵਿਛਾਈਆਂ ਜਾਂਦੀਆਂ? ਜਾਣ ਕੇ ਹੋ ਜਾਓਗੇ ਹੈਰਾਨ
ਜਦੋਂ ਵੀ ਕਿਤੇ ਘੁੰਮਣ ਜਾਂ ਫਿਰ ਦਫਤਰ ਦੇ ਜਾਂ ਕਿਸੇ ਹੋਰ ਕੰਮ ਬਾਹਰ ਜਾਂਦੇ ਹਾਂ ਤਾਂ ਅਸੀਂ ਕਿਸੇ ਨਾ ਕਿਸੇ ਹੋਟਲ ਵਿੱਚ ਠਹਿਰਦੇ ਹਾਂ। ਜੇਕਰ ਤੁਸੀਂ ਕਦੇ ਕਿਸੇ ਹੋਟਲ 'ਚ ਠਹਿਰੇ ਹੋ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਉੱਥੇ ਬੈੱਡ 'ਤੇ ਚਿੱਟੀ ਚਾਦਰ
Why are hotel bed sheets white?: ਅਸੀਂ ਜਦੋਂ ਵੀ ਕਿਤੇ ਘੁੰਮਣ ਜਾਂ ਫਿਰ ਦਫਤਰ ਦੇ ਜਾਂ ਕਿਸੇ ਹੋਰ ਕੰਮ ਬਾਹਰ ਜਾਂਦੇ ਹਾਂ ਤਾਂ ਅਸੀਂ ਕਿਸੇ ਨਾ ਕਿਸੇ ਹੋਟਲ ਵਿੱਚ ਠਹਿਰਦੇ ਹਾਂ। ਜੇਕਰ ਤੁਸੀਂ ਕਦੇ ਕਿਸੇ ਹੋਟਲ 'ਚ ਠਹਿਰੇ ਹੋ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਉੱਥੇ ਬੈੱਡ 'ਤੇ ਚਿੱਟੀ ਚਾਦਰ ਹੀ ਵਿਛੀ ਹੋਈ ਹੋਵੇਗੀ। ਇਸ ਤੋਂ ਇਲਾਵਾ ਜੇਕਰ ਤੁਸੀਂ ਕਦੇ ਟਰੇਨ 'ਚ ਸਫਰ ਕੀਤਾ ਹੋਵੇਗਾ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਟਰੇਨ 'ਚ ਬੈੱਡਾਂ 'ਤੇ ਵੀ ਸਿਰਫ ਚਿੱਟੀ ਚਾਦਰ ਹੀ ਵਿਛਾਈ ਹੁੰਦੀ ਹੈ।
ਇਸ ਤੋਂ ਇਲਾਵਾ ਸਵਾਰੀਆਂ ਨੂੰ ਵੀ ਉੱਪਰ ਲੈਣ ਲਈ ਸਿਰਫ਼ ਚਿੱਟੀ ਚਾਦਰ ਹੀ ਦਿੱਤੀ ਜਾਂਦੀ ਹੈ ਪਰ ਕੀ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਸਿਰਫ ਚਿੱਟੀ ਚਾਦਰ ਹੀ ਕਿਉਂ ਇਸਤੇਮਾਲ ਕੀਤੀ ਜਾਂਦੀ ਹੈ? ਹੋਟਲਾਂ ਵਿੱਚ ਚਿੱਟੇ ਦੀ ਥਾਂ ਰੰਗਦਾਰ ਚਾਦਰਾਂ ਕਿਉਂ ਨਹੀਂ ਇਸਤੇਮਾਲ ਕੀਤੀਆਂ ਜਾਂਦੀਆਂ? ਦੂਜੇ ਪਾਸੇ ਜਦੋਂਕਿ ਚਿੱਟੀਆਂ ਚਾਦਰਾਂ ਛੇਤੀ ਮੈਲੀਆਂ ਹੋ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਵਾਂਗੇ ਕਿ ਹੋਟਲਾਂ ਤੇ ਟਰੇਨਾਂ 'ਚ ਸਿਰਫ ਚਿੱਟੀ ਚਾਦਰ ਹੀ ਕਿਉਂ ਵਿਛਾਈ ਜਾਂਦੀ ਹੈ। ਇਸ ਤੋਂ ਇਲਾਵਾ ਅਸੀਂ ਇਹ ਵੀ ਦੱਸਾਂਗੇ ਕਿ ਕੀ ਇਹ ਸੱਭਿਆਚਾਰ ਭਾਰਤ ਵਿੱਚ ਪੈਦਾ ਹੋਇਆ ਜਾਂ ਇਹ ਪੱਛਮੀ ਸੱਭਿਆਚਾਰ ਹੈ।
ਹੋਟਲਾਂ ਵਿੱਚ ਚਿੱਟੀਆਂ ਚਾਦਰਾਂ ਕਿਉਂ ਵਿਛਾਈਆਂ ਜਾਂਦੀਆਂ?
ਤੁਹਾਨੂੰ ਦੱਸ ਦਈਏ ਕਿ ਸਫੇਦ ਰੰਗ ਨੂੰ ਦੇਖ ਕੇ ਤਣਾਅ ਦੂਰ ਹੋ ਜਾਂਦਾ ਹੈ। ਇਸ ਰੰਗ ਨੂੰ ਦੇਖ ਕੇ ਮਨ ਸ਼ਾਂਤ ਹੋ ਜਾਂਦਾ ਹੈ ਤੇ ਦਿਲ ਨੂੰ ਸਕੂਨ ਮਿਲਦਾ ਹੈ। ਜਦੋਂ ਵੀ ਅਸੀਂ ਕਿਸੇ ਹੋਟਲ ਦੇ ਕਮਰੇ 'ਚ ਜਾਂਦੇ ਹਾਂ ਤਾਂ ਸਫੇਦ ਰੰਗ ਨੂੰ ਦੇਖ ਕੇ ਸਾਨੂੰ ਸਕਾਰਾਤਮਕ ਤਰੰਗਾਂ ਮਿਲਦੀਆਂ ਹਨ। ਇਸ ਕਾਰਨ ਹੋਟਲਾਂ ਤੇ ਟਰੇਨਾਂ 'ਚ ਸਫੇਦ ਰੰਗ ਦੇਖ ਕੇ ਵਿਅਕਤੀ ਆਰਾਮਦਾਇਕ ਮਹਿਸੂਸ ਕਰਦਾ ਹੈ ਤੇ ਚੰਗੀ ਨੀਂਦ ਆਉਂਦੀ ਹੈ।
ਇਸ ਤੋਂ ਇਲਾਵਾ ਚਿੱਟੀ ਚਾਦਰ 'ਤੇ ਹਰ ਦਾਗ ਤੇ ਧੱਬਾ ਸਾਫ਼ ਦਿਖਾਈ ਦਿੰਦਾ ਹੈ। ਜਦੋਂ ਵੀ ਅਸੀਂ ਕਿਸੇ ਹੋਟਲ ਵਿੱਚ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਇਹ ਜਾਂਚ ਕਰਦੇ ਹਾਂ ਕਿ ਉਹ ਸਾਫ਼ ਹੈ ਜਾਂ ਨਹੀਂ। ਜੇਕਰ ਉੱਥੇ ਗੰਦਗੀ ਹੈ ਤਾਂ ਅਸੀਂ ਦੁਬਾਰਾ ਉੱਥੇ ਨਹੀਂ ਜਾਂਦੇ ਤੇ ਚਿੱਟੀ ਚਾਦਰ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਉੱਥੇ ਸਫ਼ਾਈ ਹੈ ਜਾਂ ਨਹੀਂ। ਇਸ ਨਾਲ ਹੋਟਲ ਮਾਲਕਾਂ ਦੀ ਸਾਖ ਬਰਕਰਾਰ ਰਹਿੰਦੀ ਹੈ ਤੇ ਉਨ੍ਹਾਂ ਦੀ ਆਮਦਨ ਵੀ ਵਧਦੀ ਹੈ।
ਕੀ ਇਹ ਪੱਛਮੀ ਸੱਭਿਆਚਾਰ ਦਾ ਤੋਹਫ਼ਾ?
ਤੁਹਾਨੂੰ ਦੱਸ ਦੇਈਏ ਕਿ ਸਭ ਤੋਂ ਪਹਿਲਾਂ ਪੱਛਮੀ ਹੋਟਲਾਂ ਵਿੱਚ ਚਿੱਟੀ ਚਾਦਰ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਦਾ ਮਤਲਬ ਇਹ ਹੈ ਕਿ ਇਹ ਪੱਛਮੀ ਸੱਭਿਆਚਾਰ ਦਾ ਯੋਗਦਾਨ ਹੈ, ਜੋ ਹੌਲੀ-ਹੌਲੀ ਜ਼ਿਆਦਾਤਰ ਦੇਸ਼ਾਂ ਵਿੱਚ ਅਪਣਾਇਆ ਜਾ ਰਿਹਾ ਹੈ। ਭਾਰਤ ਵਿੱਚ ਕਈ ਸਾਲ ਅੰਗਰੇਜ਼ੀ ਰਾਜ ਰਿਹਾ। ਇਸ ਕਰਕੇ ਵੀ ਕਾਫੀ ਸਮੇਂ ਤੋਂ ਹੋਟਲਾਂ ਵਿੱਚ ਚਿੱਟੇ ਰੰਗ ਦੀਆਂ ਚਾਦਰਾਂ ਵਿਛਾਉਣ ਦਾ ਟ੍ਰੈਂਡ ਚੱਲਦਾ ਆ ਰਿਹਾ ਹੈ।