'ਖਾਲਿਸਤਾਨ' ਤਾਂ ਸੁਣਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਦੇਸ਼ਾਂ ਦੇ ਨਾਵਾਂ ਪਿੱਛੇ ਕਿਉਂ ਲਾਇਆ ਜਾਂਦਾ 'ਸਤਾਨ' ? ਜਾਣੋ ਇਸ ਪਿੱਛੇ ਦੀ ਦਿਲਚਸਪ ਵਜ੍ਹਾ
ਦੁਨੀਆ ਭਰ 'ਚ ਕਈ ਅਜਿਹੇ ਦੇਸ਼ ਹਨ ਜਿਨ੍ਹਾਂ ਦੇ ਨਾਂ 'ਸਤਾਨ' ਨਾਲ ਖ਼ਤਮ ਹੁੰਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ 'ਸਤਾਨ' ਦਾ ਮਤਲਬ ਕੀ ਹੈ?
General Knowledge: ਤੁਸੀਂ ਪਾਕਿਸਤਾਨ, ਅਫਗਾਨਿਸਤਾਨ, ਕਜ਼ਾਕਿਸਤਾਨ ਵਰਗੇ ਦੇਸ਼ਾਂ ਦੇ ਨਾਂਅ ਤਾਂ ਸੁਣੇ ਹੀ ਹੋਣਗੇ। ਇਨ੍ਹਾਂ ਦੇਸ਼ਾਂ ਤੋਂ ਇਲਾਵਾ ਦੁਨੀਆ ਭਰ 'ਚ ਕਈ ਅਜਿਹੇ ਦੇਸ਼ ਹਨ ਜਿਨ੍ਹਾਂ ਦੇ ਨਾਂ 'ਸਤਾਨ' ਨਾਲ ਖ਼ਤਮ ਹੁੰਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ 'ਸਤਾਨ' ਦਾ ਮਤਲਬ ਕੀ ਹੈ ?
ਅੱਜ ਅਸੀਂ ਇਸਦਾ ਅਰਥ ਦੱਸਾਂਗੇ. ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਇਹ 'ਸਤਾਨ' ਕਿਸ ਭਾਸ਼ਾ ਤੋਂ ਲਿਆ ਗਿਆ ਹੈ। ਅਸਲ ਵਿੱਚ 'ਸਤਾਨ' ਦਾ ਕੀ ਅਰਥ ਹੈ ਤੇ ਇਹ ਕਿਹੜੀ ਭਾਸ਼ਾ ਦਾ ਸ਼ਬਦ ਹੈ?
ਸਤਾਨ ਸ਼ਬਦ ਦਾ ਕੀ ਅਰਥ ਹੈ?
ਮਸ਼ਹੂਰ ਵੈਬਸਾਈਟ ਬ੍ਰਿਟੈਨਿਕਾ ਦੇ ਅਨੁਸਾਰ, ਸਤਾਨ ਸ਼ਬਦ ਦਾ ਅਰਥ ਹੈ ਉਹ ਜ਼ਮੀਨ ਜੋ ਕਿਸੇ ਖਾਸ ਚੀਜ਼ ਜਾਂ ਜਗ੍ਹਾ ਨਾਲ ਸਬੰਧਤ ਹੈ ਜਿੱਥੇ ਲੋਕ ਰਹਿੰਦੇ ਹਨ। ਇਸ ਤੋਂ ਇਲਾਵਾ ਸਤਾਨ ਫ਼ਾਰਸੀ ਸ਼ਬਦ ਹੈ। ਉਦਾਹਰਨ ਲਈ, ਅਫਗਾਨਿਸਤਾਨ ਦਾ ਮਤਲਬ ਅਫਗਾਨਾਂ ਦੀ ਧਰਤੀ ਹੈ। ਇਸੇ ਕਾਰਨ ਕਿਸੇ ਥਾਂ ਦੇ ਨਾਂਅ ਅੱਗੇ ‘ਸਤਾਨ’ ਸ਼ਬਦ ਵਰਤਿਆ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਬਾਅਦ ਵਿੱਚ ਇਹ ਨਾਂ ਇੰਨੇ ਮਸ਼ਹੂਰ ਹੋ ਗਏ ਕਿ ਉਸ ਜਗ੍ਹਾ ਦੇ ਪੁਰਾਣੇ ਨਾਵਾਂ ਵਿਚ ਕੋਈ ਬਦਲਾਅ ਕੀਤੇ ਬਿਨਾਂ ਇਸ ਨੂੰ ਦੇਸ਼ ਦਾ ਨਾਂ ਦਿੱਤਾ ਗਿਆ।
ਦੇਸ਼ਾਂ ਦੇ ਨਾਵਾਂ ਦੇ ਅੰਤ ਵਿੱਚ 'ਲੈਂਡ' ਸ਼ਬਦ ਦਾ ਕੀ ਅਰਥ ਹੈ?
ਨਾਲ ਹੀ, ਤੁਸੀਂ ਦੇਖਿਆ ਅਤੇ ਸੁਣਿਆ ਹੋਵੇਗਾ ਕਿ ਕਈ ਦੇਸ਼ਾਂ ਦੇ ਨਾਮ ਦੇ ਅੰਤ ਵਿੱਚ 'ਲੈਂਡ' ਸ਼ਬਦ ਹੁੰਦਾ ਹੈ। ਇਨ੍ਹਾਂ ਵਿਚ ਇੰਗਲੈਂਡ, ਨੀਦਰਲੈਂਡ, ਸਵਿਟਜ਼ਰਲੈਂਡ, ਥਾਈਲੈਂਡ ਅਤੇ ਪੋਲੈਂਡ ਵਰਗੇ ਹੋਰ ਵੀ ਕਈ ਨਾਂ ਹਨ। ਅੱਜ ਦੇ ਸਮੇਂ ਵਿੱਚ, ਅਸੀਂ ਸਿਰਫ ਇਹ ਜਾਣਦੇ ਹਾਂ ਕਿ ਇਹ ਇੱਕ ਅੰਗਰੇਜ਼ੀ ਸ਼ਬਦ ਹੈ, ਜੋ ਜ਼ਮੀਨ ਲਈ ਵਰਤਿਆ ਜਾਂਦਾ ਹੈ।
ਸੰਸਕ੍ਰਿਤ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਅੰਗਰੇਜ਼ੀ ਅਤੇ ਅਰਬੀ ਭਾਸ਼ਾ ਵਿੱਚ ਵਰਤੇ ਗਏ ਹਨ। 'ਸਤਾਨ' ਸੰਸਕ੍ਰਿਤ ਦੇ ਸ਼ਬਦ 'ਸਥਾਨ' ਤੋਂ ਬਣਿਆ ਹੈ, ਜਿਸਦਾ ਅਰਥ ਹੈ ਜ਼ਮੀਨ ਦਾ ਟੁਕੜਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।