Land Sinking: ਚੀਨ ਦੇ ਸ਼ਹਿਰਾਂ 'ਚ ਜ਼ਮੀਨ ਕਿਉਂ ਧੱਸ ਰਹੀ, ਰਿਪੋਰਟ 'ਚ ਖੁਲਾਸਾ, 100 ਸਾਲ ਬਾਅਦ China ਦਾ ਆਹ ਹੋਵੇਗਾ ਹਾਲ
Land Sinking China: ਖੋਜਕਰਤਾਵਾਂ ਦਾ ਮੰਨਣਾ ਹੈ ਕਿ ਪਿਛਲੇ ਕੁਝ ਦਹਾਕਿਆਂ 'ਚ ਚੀਨ 'ਚ ਤੇਜ਼ੀ ਨਾਲ ਸ਼ਹਿਰੀਕਰਨ ਹੋਇਆ ਹੈ, ਜਿਸ ਕਾਰਨ ਕੁਝ ਖੇਤਰਾਂ 'ਚੋਂ ਧਰਤੀ ਹੇਠਲੇ ਪਾਣੀ ਨੂੰ ਜ਼ਿਆਦਾ ਕੱਢਿਆ ਜਾ ਰਿਹਾ ਹੈ। ਦੂਜੇ ਪਾਸੇ ਤੱਟਵਰਤੀ ਸ਼ਹਿਰਾਂ
Land Sinking China: ਬੀਜਿੰਗ ਸਮੇਤ ਚੀਨ ਦੇ ਅੱਧੇ ਵੱਡੇ ਸ਼ਹਿਰ ਧਰਤੀ 'ਚ ਧੱਸ ਰਹੇ ਹਨ। ਜ਼ਮੀਨ ਖਿਸਕਣ ਦੀ ਸਮੱਸਿਆ ਚੀਨ ਦੇ ਪੂਰਬੀ ਹਿੱਸੇ ਅਤੇ ਤੱਟਾਂ ਨਾਲ ਲੱਗਦੇ ਸ਼ਹਿਰਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਸਾਇੰਸ ਜਰਨਲ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਅਗਲੇ 100 ਸਾਲਾਂ ਵਿੱਚ ਭਾਵ 2120 ਤੱਕ ਚੀਨ ਦੀ ਤੱਟਵਰਤੀ ਆਬਾਦੀ ਦਾ ਲਗਭਗ 10%, ਜਿਸ ਵਿੱਚ ਚੀਨ ਦੇ 5.5 ਤੋਂ 12.8 ਲੋਕ ਸ਼ਾਮਲ ਹਨ, ਪ੍ਰਭਾਵਿਤ ਹੋ ਸਕਦੇ ਹਨ। ਖੋਜ ਤੋਂ ਪਤਾ ਲੱਗਾ ਹੈ ਕਿ 82 ਸ਼ਹਿਰਾਂ ਦੀ ਅੱਧੀ ਜ਼ਮੀਨ ਧੱਸ ਰਹੀ ਹੈ।
ਚੀਨ ਦੇ ਸ਼ਹਿਰ ਕਿਉਂ ਹੇਠਾਂ ਧੱਸ ਰਹੇ ?
ਇਹ ਗੱਲ ਸਾਇੰਸ ਜਰਨਲ ਵਿੱਚ ਪ੍ਰਕਾਸ਼ਿਤ ਖੋਜ ਵਿੱਚ ਸਾਹਮਣੇ ਆਈ ਹੈ। ਖੋਜਕਾਰਾਂ ਮੁਤਾਬਕ ਚੀਨ ਦੇ ਅੱਧੇ ਤੋਂ ਵੱਧ ਸ਼ਹਿਰ ਹੇਠਾਂ ਧੱਸ ਰਹੇ ਹਨ। ਉਨ੍ਹਾਂ ਅਨੁਸਾਰ ਅਜਿਹਾ ਧਰਤੀ ਹੇਠੋਂ ਕੱਢੇ ਜਾ ਰਹੇ ਪਾਣੀ ਅਤੇ ਸ਼ਹਿਰਾਂ 'ਤੇ ਤੇਜ਼ੀ ਨਾਲ ਵੱਧ ਰਹੇ ਬੋਝ ਕਾਰਨ ਹੋ ਰਿਹਾ ਹੈ। ਕੁਝ ਸ਼ਹਿਰਾਂ ਵਿੱਚ ਜ਼ਮੀਨ ਬਹੁਤ ਤੇਜ਼ੀ ਨਾਲ ਧੱਸ ਰਹੀ ਹੈ, ਜਦੋਂ ਕਿ ਛੇ ਵਿੱਚੋਂ ਇੱਕ ਸ਼ਹਿਰ ਵਿੱਚ ਹਰ ਸਾਲ ਲਗਭਗ 10 ਮਿਲੀਮੀਟਰ ਦੀ ਦਰ ਨਾਲ ਜ਼ਮੀਨ ਹੇਠਾਂ ਧੱਸ ਰਹੀ ਹੈ।
ਖੋਜਕਰਤਾਵਾਂ ਦਾ ਮੰਨਣਾ ਹੈ ਕਿ ਪਿਛਲੇ ਕੁਝ ਦਹਾਕਿਆਂ 'ਚ ਚੀਨ 'ਚ ਤੇਜ਼ੀ ਨਾਲ ਸ਼ਹਿਰੀਕਰਨ ਹੋਇਆ ਹੈ, ਜਿਸ ਕਾਰਨ ਕੁਝ ਖੇਤਰਾਂ 'ਚੋਂ ਧਰਤੀ ਹੇਠਲੇ ਪਾਣੀ ਨੂੰ ਜ਼ਿਆਦਾ ਕੱਢਿਆ ਜਾ ਰਿਹਾ ਹੈ। ਦੂਜੇ ਪਾਸੇ ਤੱਟਵਰਤੀ ਸ਼ਹਿਰਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਲੱਖਾਂ ਲੋਕਾਂ ਨੂੰ ਹੜ੍ਹ ਦਾ ਖ਼ਤਰਾ ਹੈ।
ਇਹ ਸਮੱਸਿਆ ਸਿਰਫ਼ ਚੀਨ ਲਈ ਨਹੀਂ ਹੈ, ਬਲਕਿ ਹਿਊਸਟਨ, ਮੈਕਸੀਕੋ ਸਿਟੀ ਅਤੇ ਦਿੱਲੀ ਸਮੇਤ ਦੁਨੀਆ ਭਰ ਦੇ ਕਈ ਪ੍ਰਮੁੱਖ ਸ਼ਹਿਰੀ ਖੇਤਰਾਂ ਵਿੱਚ ਪਹਿਲਾਂ ਹੀ ਦੇਖੀ ਜਾ ਚੁੱਕੀ ਹੈ। 1,600 ਖੂਹਾਂ ਦੀ ਨਿਗਰਾਨੀ ਕਰਕੇ, ਖੋਜਕਰਤਾਵਾਂ ਦੀ ਇੱਕ ਟੀਮ ਨੇ ਪਾਇਆ ਹੈ ਕਿ ਪਾਣੀ ਕੱਢਣ ਕਾਰਨ ਜ਼ਮੀਨ ਧੱਸ ਰਹੀ ਹੈ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜਲਵਾਯੂ ਤਬਦੀਲੀ ਕਾਰਨ ਵੱਡੀ ਸ਼ਹਿਰੀ ਆਬਾਦੀ ਨੂੰ ਹੜ੍ਹਾਂ ਦਾ ਖ਼ਤਰਾ ਹੈ। ਉਨ੍ਹਾਂ ਅਨੁਸਾਰ ਇਹੀ ਕਾਰਨ ਹੈ ਕਿ ਸਮੁੰਦਰ ਦਾ ਪਾਣੀ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਜ਼ਮੀਨ ਵੀ ਡੁੱਬ ਰਹੀ ਹੈ। ਜਿਸ ਨਾਲ ਭਵਿੱਖ ਵਿੱਚ ਵੱਡੀ ਸ਼ਹਿਰੀ ਆਬਾਦੀ ਲਈ ਹੜ੍ਹ ਦੀ ਸਮੱਸਿਆ ਪੈਦਾ ਹੋ ਸਕਦੀ ਹੈ।