World Emoji Day 2024: ਅੱਜ ਵਿਸ਼ਵ ਇਮੋਜੀ ਦਿਵਸ ਹੈ। ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ ਜਾਂ ਇਮੋਜੀ ਭੇਜ ਕੇ ਮਸਤੀ ਕਰਨਾ ਹੁਣ ਪੂਰੀ ਦੁਨੀਆ ਵਿੱਚ ਆਮ ਹੋ ਗਿਆ ਹੈ। ਲੋਕ ਆਮ ਤੌਰ 'ਤੇ ਸੋਸ਼ਲ ਮੀਡੀਆ 'ਤੇ ਦਿਲ ਦੇ ਇਮੋਜੀ ਭੇਜਦੇ ਹਨ। ਜਦਕਿ ਵਟਸਐਪ 'ਤੇ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਵਿੱਚ ਕੀ ਤੁਸੀਂ ਜਾਣਦੇ ਹੋ ਕਿ ਇੱਕ ਅਜਿਹਾ ਦੇਸ਼ ਹੈ ਜਿੱਥੇ ਜੇਕਰ ਤੁਸੀਂ ਹਾਰਟ ਇਮੋਜੀ ਭੇਜਦੇ ਹੋ ਤਾਂ ਤੁਹਾਨੂੰ ਭਾਰੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ, ਇਸ ਦੇਸ਼ ਵਿੱਚ ਹਾਰਟ ਇਮੋਜੀ ਭੇਜਣ 'ਤੇ ਪਾਬੰਦੀ ਹੈ। ਜੇ ਫਿਰ ਵੀ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਦਰਅਸਲ ਅਸੀਂ ਗੱਲ ਕਰ ਰਹੇ ਹਾਂ ਸਾਊਦੀ ਅਰਬ ਦੀ। ਆਮ ਤੌਰ 'ਤੇ, ਸਾਊਦੀ ਅਰਬ ਵਿਚ ਕਾਨੂੰਨ ਬਹੁਤ ਸਖ਼ਤ ਹਨ, ਇਹ ਅਸੀਂ ਸਾਰੇ ਜਾਣਦੇ ਹਾਂ। ਇਨ੍ਹਾਂ ਕਾਨੂੰਨਾਂ 'ਚੋਂ ਇੱਕ ਅਜਿਹਾ ਕਾਨੂੰਨ ਵੀ ਹੈ, ਜਿਸ ਨੂੰ ਸੁਣ ਕੇ ਸ਼ਾਇਦ ਹੀ ਤੁਸੀਂ ਹੱਸ-ਹੱਸ ਕਮਲੇ ਹੋ ਜਾਓਗੇ। ਦਰਅਸਲ, ਸੋਸ਼ਲ ਮੀਡੀਆ 'ਤੇ ਰੈੱਡ ਹਾਰਟ ਇਮੋਜੀ ਭੇਜਣ 'ਤੇ ਇਸ ਦੇਸ਼ ਵਿਚ ਕਾਨੂੰਨ ਦੁਆਰਾ ਪਾਬੰਦੀ ਹੈ। ਜੇ ਕੋਈ ਫਿਰ ਵੀ ਅਜਿਹਾ ਕਰਦਾ ਹੈ ਤਾਂ ਸਾਊਦੀ ਪ੍ਰਸ਼ਾਸਨ ਨੇ ਰੈੱਡ ਹਾਰਟ ਇਮੋਜੀ ਭੇਜਣ 'ਤੇ 20 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਅਤੇ 2 ਤੋਂ 5 ਸਾਲ ਦੀ ਕੈਦ ਦੀ ਵਿਵਸਥਾ ਕੀਤੀ ਹੈ।


ਜੇ ਰੈੱਡ ਹਾਰਟ ਇਮੋਜੀ ਦਾ ਮੈਸੇਜ ਪ੍ਰਾਪਤ ਕਰਨ ਵਾਲਾ ਵਿਅਕਤੀ ਪੁਲਿਸ ਨੂੰ ਸ਼ਿਕਾਇਤ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਅਤੇ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇ ਸੰਦੇਸ਼ ਭੇਜਣ ਵਾਲਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਭੇਜਣ ਵਾਲੇ 'ਤੇ ਇੱਕ ਲੱਖ ਸਾਊਦੀ ਰਿਆਲ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਭਾਰਤੀ ਰੁਪਏ ਵਿੱਚ ਇਹ ਰਕਮ 20,00,000 ਰੁਪਏ ਤੋਂ ਵੱਧ ਹੈ।


ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਨੂੰ ਲੈ ਕੇ ਸਾਊਦੀ ਅਰਬ ਵਿੱਚ ਬਹੁਤ ਸਖ਼ਤ ਕਾਨੂੰਨ ਬਣਾਏ ਗਏ ਹਨ। ਇਸ ਵਿੱਚ ਇਮੋਜੀ ਬਾਰੇ ਬਣੇ ਕਾਨੂੰਨ ਵੀ ਸ਼ਾਮਲ ਹਨ। ਪ੍ਰਾਪਤਕਰਤਾ ਦੀ ਸਹਿਮਤੀ ਤੋਂ ਬਿਨਾਂ ਲਾਲ ਹਾਰਟ ਇਮੋਜੀ ਭੇਜਣਾ ਵੀ ਜਿਨਸੀ ਪਰੇਸ਼ਾਨੀ ਮੰਨਿਆ ਜਾਂਦਾ ਹੈ। 


ਸਾਲ 2022 ਵਿੱਚ, ਸਾਊਦੀ ਅਰਬ ਵਿੱਚ ਰੈੱਡ ਹਾਰਟ ਇਮੋਜੀ ਬਾਰੇ ਇੱਕ ਕਾਨੂੰਨ ਲਾਗੂ ਕੀਤਾ ਗਿਆ ਸੀ। ਉਸ ਸਮੇਂ, ਸਾਊਦੀ ਅਰਬ ਪ੍ਰਸ਼ਾਸਨ ਦੁਆਰਾ ਕਿਹਾ ਗਿਆ ਸੀ ਕਿ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਦੂਜੇ ਵਿਅਕਤੀ ਦੀਆਂ ਭਾਵਨਾਵਾਂ ਨੂੰ ਜਾਣੇ ਬਿਨਾਂ ਉਸ ਨੂੰ ਰੈੱਡ ਹਾਰਟ ਇਮੋਜੀ ਭੇਜਣ ਤੋਂ ਬਚਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਊਦੀ ਅਰਬ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਲੈ ਕੇ ਪਹਿਲਾਂ ਹੀ ਸਖ਼ਤ ਕਾਨੂੰਨ ਹਨ।