ਇਹ ਹਨ ਦੁਨੀਆ ਦੀਆਂ ਸਭ ਤੋਂ ਤਾਕਤਵਰ ਜਲ ਸੈਨਾਵਾਂ, ਕੌਣ ਹੈ ਸਮੁੰਦਰ ਦਾ ਅਸਲੀ ਬਾਦਸ਼ਾਹ? ਜਾਣੋ ਕਿੰਨੇ ਨੰਬਰ 'ਤੇ ਭਾਰਤ ਦੀ ਨੇਵੀ
ਹਰ ਦੇਸ਼ ਲਈ ਜਲ-ਥਲ ਅਤੇ ਵਾਯੂ ਸੈਨਾ ਬਹੁਤ ਜ਼ਰੂਰੀ ਹੁੰਦੀਆਂ ਹਨ। ਇਹ ਤਿੰਨੋਂ ਸੈਨਾਵਾਂ ਦੇਸ਼ ਦੀ ਰਾਖੀ ਕਰਦੀਆਂ ਹਨ। ਜਲ ਸੈਨਾ ਦੇਸ਼ ਦੀ ਸਮੁੰਦਰੀ ਹੱਦਾਂ ਦੀ ਸੁਰੱਖਿਆ ਵਿੱਚ ਅਹਿਮ ਭੂਮਿਕਾ ਅਦਾ ਕਰਦੀ ਹੈ। ਅੱਜਕੱਲ ਦੇ ਸਮੇਂ ਵਿੱਚ, ਜਦੋਂ ਸਮੁੰਦਰੀ..

ਜਿਵੇਂ ਥਲ ਸੈਨਾ ਜ਼ਮੀਨ ਦੀ ਰੱਖਿਆ ਕਰਦੀ ਹੈ, ਓਸੇ ਤਰ੍ਹਾਂ ਜਲ ਸੈਨਾ ਦੇਸ਼ ਦੀ ਸਮੁੰਦਰੀ ਹੱਦਾਂ ਦੀ ਸੁਰੱਖਿਆ ਵਿੱਚ ਅਹਿਮ ਭੂਮਿਕਾ ਅਦਾ ਕਰਦੀ ਹੈ। ਅੱਜਕੱਲ ਦੇ ਸਮੇਂ ਵਿੱਚ, ਜਦੋਂ ਸਮੁੰਦਰੀ ਵਪਾਰ ਅਤੇ ਰਣਨੀਤਕ ਦਬਦਬੇ ਦੀ ਦੌੜ ਤੇਜ਼ ਹੋ ਚੁੱਕੀ ਹੈ, ਅਜਿਹੇ ਵਿੱਚ ਇੱਕ ਮਜ਼ਬੂਤ ਨੇਵੀ ਸੈਨਾ ਕਿਸੇ ਵੀ ਦੇਸ਼ ਦੀ ਤਾਕਤ ਦਾ ਵੱਡਾ ਸੰਕੇਤ ਬਣ ਚੁੱਕੀ ਹੈ। 2025 ਤੱਕ ਕਈ ਦੇਸ਼ਾਂ ਨੇ ਆਪਣੀ ਜਲ ਸੈਨਾ ਨੂੰ ਨਾ ਸਿਰਫ ਵੱਡਾ ਬਣਾਇਆ ਹੈ, ਸਗੋਂ ਉਸਨੂੰ ਆਧੁਨਿਕ ਤਕਨੀਕਾਂ ਨਾਲ ਵੀ ਲੈਸ ਕੀਤਾ ਹੈ।
ਜਲ ਸੈਨਾ ਦੀ ਮਹੱਤਤਾ ਸਿਰਫ ਯੁੱਧ ਤੱਕ ਸੀਮਤ ਨਹੀਂ ਹੁੰਦੀ। ਇਹ ਸੰਕਟ ਦੇ ਸਮੇਂ ਰਾਹਤ ਕਾਰਜਾਂ ਵਿੱਚ ਵੀ ਮਦਦ ਕਰਦੀ ਹੈ ਅਤੇ ਸਮੁੰਦਰ ਰਾਹੀਂ ਆਉਣ ਵਾਲੇ ਖ਼ਤਰਿਆਂ ਨੂੰ ਸਮੇਂ ਸਿਰ ਰੋਕਣ ਦਾ ਕੰਮ ਕਰਦੀ ਹੈ। ਖ਼ਾਸ ਕਰਕੇ ਉਹਨਾਂ ਦੇਸ਼ਾਂ ਲਈ ਨੌਸੈਨਾ ਦੀ ਭੂਮਿਕਾ ਹੋਰ ਵੀ ਮਹੱਤਵਪੂਰਣ ਹੋ ਜਾਂਦੀ ਹੈ, ਜੋ ਸਮੁੰਦਰੀ ਵਪਾਰ 'ਤੇ ਨਿਰਭਰ ਹਨ ਜਾਂ ਜਿਨ੍ਹਾਂ ਦੀਆਂ ਹੱਦਾਂ ਸਮੁੰਦਰ ਨਾਲ ਲੱਗਦੀਆਂ ਹਨ।
ਹੁਣ ਸਵਾਲ ਇਹ ਹੈ ਕਿ 2025 ਵਿੱਚ ਦੁਨੀਆ ਦੀ ਸਭ ਤੋਂ ਵੱਡੀ ਅਤੇ ਤਾਕਤਵਰ ਜਲ ਸੈਨਾ ਕਿਹੜੀ ਹੈ? ਇਸਦਾ ਜਵਾਬ "Global Naval Powers Ranking 2025" ਨੇ ਸਾਫ਼ ਕਰ ਦਿੱਤਾ ਹੈ। ਸੱਭ ਤੋਂ ਉੱਪਰ ਹੈ ਸੰਯੁਕਤ ਰਾਜ ਅਮਰੀਕਾ ਦੀ ਜਲ ਸੈਨਾ (US Navy), ਜਿਸ ਕੋਲ 232 ਜਹਾਜ਼ ਹਨ ਅਤੇ ਜਿਸਦੀ “ਟਰੂ ਵੇਲਯੂ ਰੇਟਿੰਗ” 323.9 ਹੈ। ਅਮਰੀਕਾ ਕੋਲ ਵਿਮਾਨ ਵਾਹਕ ਤੋਂ ਲੈ ਕੇ ਪਣਡੁੱਬੀਆਂ ਤੱਕ ਹਰ ਥਾਂ ਦੀ ਤਕਨਾਲੋਜੀ ਮੌਜੂਦ ਹੈ, ਜੋ ਉਸਨੂੰ ਸਮੁੰਦਰੀ ਯੁੱਧ ਵਿੱਚ ਅਜਿੱਤ ਬਣਾਉਂਦੀ ਹੈ।
ਇਹ ਦੇਸ਼ਾਂ ਦੀਆਂ ਜਲ ਸੈਨਾਵਾਂ ਵੀ ਨੇ ਵਖਾਇਆ ਦਮ
ਦੂਜੇ ਨੰਬਰ 'ਤੇ ਹੈ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇਵੀ, ਜਿਸ ਕੋਲ 405 ਯੂਨਿਟ ਹਨ ਅਤੇ ਜਿਸਦੀ ਰੇਟਿੰਗ 319.8 ਹੈ। ਚੀਨ ਨੇ ਪਿਛਲੇ ਕੁਝ ਸਾਲਾਂ ਵਿੱਚ ਆਪਣੀ ਜਲ ਸੈਨਾ 'ਤੇ ਭਾਰੀ ਨਿਵੇਸ਼ ਕੀਤਾ ਹੈ।
ਤੀਜੇ ਸਥਾਨ 'ਤੇ ਰੂਸ ਦੀ ਨੇਵੀ ਹੈ , ਜਿਸ ਕੋਲ 283 ਯੂਨਿਟ ਹਨ ਅਤੇ ਰੇਟਿੰਗ 242.3 ਹੈ।
ਚੌਥਾ ਸਥਾਨ ਇੰਡੋਨੇਸ਼ੀਆ ਨੂੰ ਮਿਲਿਆ ਹੈ, ਜਿਸ ਕੋਲ 245 ਯੂਨਿਟ ਹਨ।
ਪੰਜਵਾਂ ਸਥਾਨ ਦੱਖਣੀ ਕੋਰੀਆ ਨੂੰ ਮਿਲਿਆ ਹੈ।
ਭਾਰਤ ਤੋਂ ਬਾਅਦ ਨੰਬਰ 'ਤੇ ਬ੍ਰਿਟੇਨ ਤੇ ਫ੍ਰਾਂਸ
ਹੁਣ ਜੇ ਭਾਰਤ ਦੀ ਗੱਲ ਕਰੀਏ ਤਾਂ ਭਾਰਤੀ ਜਲ ਸੈਨਾ ਰੈਂਕਿੰਗ ਵਿੱਚ ਸੱਤਵੇਂ ਸਥਾਨ 'ਤੇ ਹੈ। ਭਾਰਤ ਕੋਲ 100 ਜਹਾਜ਼ ਹਨ ਅਤੇ ਇਸਦੀ “ਟਰੂ ਵੇਲਯੂ ਰੇਟਿੰਗ” 100.5 ਹੈ। ਭਾਰਤ ਤੋਂ ਥੋੜ੍ਹਾ ਉੱਪਰ ਛੇਵਾਂ ਸਥਾਨ ਜਾਪਾਨ ਦੀ ਜਲ ਸੈਨਾ ਨੂੰ ਮਿਲਿਆ ਹੈ, ਜਦਕਿ ਭਾਰਤ ਤੋਂ ਬਾਅਦ ਫ੍ਰਾਂਸ ਅਤੇ ਬ੍ਰਿਟੇਨ ਵਰਗੇ ਦੇਸ਼ ਆਉਂਦੇ ਹਨ।
ਹਾਲਾਂਕਿ ਰੈਂਕਿੰਗ ਵਿੱਚ ਭਾਰਤ ਕੁਝ ਪਿੱਛੇ ਹੈ, ਪਰ ਇਹ ਵੀ ਸੱਚ ਹੈ ਕਿ ਭਾਰਤੀ ਨੇਵੀ ਲਗਾਤਾਰ ਵਿਸਥਾਰ ਅਤੇ ਆਧੁਨਿਕਤਾ ਦੀ ਰਾਹ 'ਤੇ ਹੈ। ‘ਮੇਕ ਇਨ ਇੰਡੀਆ’ ਅਭਿਆਨ ਹੇਠ ਨਵੇਂ ਜੰਗੀ ਜਹਾਜ਼ ਅਤੇ ਪਣਡੁੱਬੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।





















