Youtube: ਦੁਨੀਆਂ ਦੀ ਆਬਾਦੀ ਤੋਂ ਵੀ ਟੱਪੀ ਯੂਟਿਊਬ ਦੀ ਜਨਸੰਖਿਆ!, ਪੜ੍ਹੋ ਸੱਚ
Youtube Downloads: Youtube Downloads: ਇੰਟਰਨੈੱਟ ਦੀ ਇਸ ਦੁਨੀਆਂ ਵਿੱਚ, ਗੂਗਲ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ। ਇਸ ਤੋਂ ਇਲਾਵਾ ਹੁਣ ਯੂਟਿਊਬ ਵੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ।
Youtube Downloads: ਇੰਟਰਨੈੱਟ ਦੀ ਇਸ ਦੁਨੀਆਂ ਵਿੱਚ, ਗੂਗਲ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ। ਅੱਜ, ਕਿਸੇ ਵੀ ਮਹੱਤਵਪੂਰਨ ਚੀਜ ਨੂੰ ਖੋਜਣ ਲਈ, ਅਸੀਂ ਪਹਿਲਾਂ ਗੂਗਲ ਦਾ ਸਹਾਰਾ ਲੈਂਦੇ ਹਾਂ। ਇਸ ਤੋਂ ਇਲਾਵਾ ਹੁਣ ਯੂਟਿਊਬ ਵੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਜ਼ਿਆਦਾਤਰ ਘਰਾਂ ਵਿੱਚ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ YouTube 'ਤੇ ਵੀਡੀਓ ਦੇਖਦਾ ਹੈ। ਯੂਟਿਊਬ ਸਿਰਫ਼ ਵੀਡੀਓ ਦੇਖਣ ਲਈ ਹੀ ਨਹੀਂ, ਸਗੋਂ ਕਮਾਈ ਦਾ ਇੱਕ ਵੱਡਾ ਸਾਧਨ ਵੀ ਹੈ। ਅੱਜ ਦੇ ਸਮੇਂ 'ਚ ਯੂ-ਟਿਊਬ ਰਾਹੀਂ ਲੋਕ ਲੱਖਾਂ-ਕਰੋੜਾਂ ਰੁਪਏ ਕਮਾ ਰਹੇ ਹਨ। ਇਹੀ ਕਾਰਨ ਹੈ ਕਿ ਦੁਨੀਆ ਦੀ ਆਬਾਦੀ ਨਾਲੋਂ ਗੂਗਲ ਦੇ ਪਲੇਅ ਸਟੋਰ 'ਤੇ ਯੂਟਿਊਬ ਐਪ ਨੂੰ ਜ਼ਿਆਦਾ ਡਾਊਨਲੋਡ ਕੀਤਾ ਜਾਂਦਾ ਹੈ।
ਕਿੰਨੇ ਹੋਏ ਡਾਊਨਲੋਡ?
ਯੂਟਿਊਬ ਨੇ ਗੂਗਲ ਦੇ ਪਲੇਅ ਸਟੋਰ 'ਤੇ ਡਾਊਨਲੋਡ ਦੇ ਮਾਮਲੇ 'ਚ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇੰਨਾ ਹੀ ਨਹੀਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਐਪ ਨੂੰ ਦੁਨੀਆ ਦੀ ਕੁੱਲ ਆਬਾਦੀ ਤੋਂ ਜ਼ਿਆਦਾ ਡਾਊਨਲੋਡ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਰਿਪੋਰਟ ਦੇ ਅਨੁਸਾਰ, ਜੁਲਾਈ 2021 ਤੱਕ, ਦੁਨੀਆ ਦੀ ਮੌਜੂਦਾ ਅਨੁਮਾਨਿਤ ਆਬਾਦੀ 7.9 ਬਿਲੀਅਨ ਸੀ। ਗੂਗਲ ਦੀ ਯੂਟਿਊਬ ਐਪ 10 ਬਿਲੀਅਨ ਡਾਊਨਲੋਡ ਨੂੰ ਪਾਰ ਕਰ ਚੁੱਕੀ ਹੈ। ਇਹ ਪੂਰੀ ਦੁਨੀਆ ਦੀ ਕੁੱਲ ਅਨੁਮਾਨਿਤ ਆਬਾਦੀ ਤੋਂ ਵੱਧ ਹੈ।
ਯੂਟਿਊਬ 'ਤੇ ਸਭ ਤੋਂ ਵੱਧ ਦੇਖੇ ਗਏ ਵੀਡੀਓ
ਯੂਟਿਊਬ ਆਮ ਤੌਰ 'ਤੇ ਵੀਡੀਓ ਦੇਖਣ ਲਈ ਪਹਿਲੀ ਪਸੰਦ ਹੈ। ਹਰ ਉਮਰ ਦੇ ਲੋਕ ਵੀਡੀਓ ਦੇਖਣ ਲਈ ਪਹਿਲਾਂ ਯੂਟਿਊਬ ਖੋਲ੍ਹਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਵਿੱਚ ਸਭ ਤੋਂ ਵੱਧ ਦੇਖੀਆਂ ਗਈਆਂ ਵੀਡੀਓਜ਼ ਕਿਹੜੀਆਂ ਹਨ? ਤੁਹਾਨੂੰ ਦੱਸ ਦੇਈਏ ਕਿ ਯੂਟਿਊਬ 'ਤੇ 'ਬੇਬੀ ਸ਼ਾਰਕ' ਪਹਿਲੇ ਨੰਬਰ 'ਤੇ ਹੈ। ਇਸ ਗੀਤ ਨੂੰ ਬੱਚਿਆਂ ਦੇ ਨਾਲ-ਨਾਲ ਵੱਡੀ ਉਮਰ ਦੇ ਲੋਕਾਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਨੂੰ ਯੂਟਿਊਬ 'ਤੇ 14 ਅਰਬ ਵਾਰ ਦੇਖਿਆ ਜਾ ਚੁੱਕਾ ਹੈ। "ਬੇਬੀ ਸ਼ਾਰਕ ਡਾਂਸ" ਨੂੰ ਦੱਖਣੀ ਕੋਰੀਆ ਦੀ ਕੰਪਨੀ ਪਿੰਕਫੌਂਗ ਦੁਆਰਾ ਬਣਾਇਆ ਗਿਆ ਸੀ।
ਇਸ ਤੋਂ ਬਾਅਦ ਸਪੈਨਿਸ਼ ਗੀਤ ਵੀ ਯੂਟਿਊਬ 'ਤੇ ਦੁਨੀਆ ਦਾ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਵੀਡੀਓ ਹੈ। ਇਸ ਨੂੰ ਹੁਣ ਤੱਕ 8.3 ਬਿਲੀਅਨ ਵਿਊਜ਼ ਮਿਲ ਚੁੱਕੇ ਹਨ। ਲੁਈਸ ਫੋਂਸੀ ਡੈਡੀ ਯੈਂਕੀ ਦੁਆਰਾ ਗਾਇਆ ਇਹ ਗੀਤ 'ਡੇਸਪਾਸੀਟੋ' ਸਾਲ 2017 'ਚ ਰਿਲੀਜ਼ ਹੋਇਆ ਸੀ, ਇਸ ਗੀਤ ਨੇ ਅਮਰੀਕਾ ਦੇ ਟੌਪ ਹੰਡਰਡ ਹੌਟ ਗੀਤਾਂ ਦੀ ਸੂਚੀ 'ਚ ਵੀ ਆਪਣੀ ਜਗ੍ਹਾ ਬਣਾ ਲਈ ਹੈ। ਇਹ ਸਪੈਨਿਸ਼ ਭਾਸ਼ਾ ਦਾ ਰੈਪ ਗੀਤ ਹੈ ਪਰ ਇਸ ਦਾ ਸੰਗੀਤ ਇੰਨਾ ਵਧੀਆ ਹੈ ਕਿ ਦੁਨੀਆ ਭਰ ਦੇ ਲੋਕ ਇਸ ਗੀਤ ਦੇ ਦਿਵਾਨੇ ਹਨ।