ਫਿੱਟ ਰਹਿਣਾ ਤਾਂ ਸੈੱਟ ਕਰੋ 5 GOAL
4. ਲਾਂਗ ਡਿਸਟੈਂਸ ਬਾਈਕ ਟੂਰ ਮਹੀਨੇ 'ਚ ਘੱਟੋ-ਘੱਟ ਇੱਕ ਵਾਰ ਦੋਸਤਾਂ ਨਾਲ ਬਾਈਕ ਟੂਰ 'ਤੇ ਨਿਕਲ ਜਾਓ। ਕੋਸ਼ਿਸ਼ ਕਰੋ ਕਿ ਪਹਾੜੀ ਇਲਾਕੇ 'ਚ ਜਾਓ। ਇਸ ਨਾਲ ਚੜ੍ਹਾਣ-ਢਲਾਨ 'ਤੇ ਸਾਈਕਲਿੰਗ ਨਾਲ ਲੋਅਰ ਬੌਡੀ ਤੇ ਕਾਡੀਓ ਐਕਸਰਸਾਈਜ਼ ਹੋ ਜਾਏਗੀ। ਨਾਲ ਹੀ ਤੁਸੀਂ ਜਿੰਮ ਦੀ ਬੋਰੀਅਤ ਤੋਂ ਵੀ ਬਚ ਜਾਓਗੇ।
5. ਵੰਨ ਲੈੱਗ ਬੈਲੈਂਸ ਅੱਖਾਂ ਬੰਦ ਕਰ 15 ਸਕਿੰਟ ਲਈ ਇੱਕ ਪੈਰ 'ਤੇ ਬੈਲੈਂਸ ਕਰਨ ਦੀ ਕੋਸ਼ਿਸ਼ ਕਰੋ। ਇਸ ਨਾਲ ਨਾ ਸਿਰਫ ਸਟੇਬਿਲਟੀ ਵਧੇਗੀ ਬਲਕਿ ਕਾਨਸਨਟ੍ਰੇਸ਼ਨ ਵੀ ਸ਼ਾਰਪ ਹੋਵੇਗਾ।
2. ਪਲੈਂਕ- ਐਬਜ਼ ਤੇ ਸਟ੍ਰੈਂਥ ਲਈ ਥ੍ਰੀ ਮਿੰਟ ਪਲੈਂਕਸ ਮਦਦਗਾਰ ਹੁੰਦੇ ਹਨ। ਆਪਣੇ ਪੂਰੇ ਸਰੀਰ ਨੂੰ ਜ਼ਮੀਨ ਤੋਂ ਥੋੜਾ ਉਪਰ ਦੋਹਾਂ ਹੱਥਾਂ ਦੇ ਬਲ 'ਤੇ ਪੈਰਲਲ ਰੱਖਣਾ ਹੈ। ਨਾਲ ਹੀ 30-60 ਸੈਕਿੰਡ ਲਈ ਸਾਹ ਰੋਕ ਕੇ ਰੱਖਣਾ ਆਸਾਨ ਨਹੀਂ ਹੈ ਪਰ ਫਿਟਨੈੱਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
3. ਪੁੱਸ਼ ਅੱਪਜ਼- 90 ਡਿਗਰੀ 'ਤੇ ਆਪਣੀ ਐਲਬੋ ਨੂੰ ਸੈੱਟ ਕਰ ਪੁਸ਼ ਅੱਪ ਕਰਨ ਨਾਲ ਸ਼ਰੀਰ ਦੀ ਸਟੇਬਿਲਟੀ ਵਧਦੀ ਹੈ। ਫੁਲ ਬੌਡੀ ਸਟੇਬਿਲਟੀ ਲਈ ਇਹ ਬਹੁਤ ਜ਼ਰੂਰੀ ਹੈ। ਟਿਪ: ਜੇਕਰ ਤੁਸੀਂ ਸੈੱਟਜ਼ ਪੂਰੇ ਨਹੀਂ ਕਰ ਪਾ ਰਹੇ ਤਾਂ ਆਪਣੇ ਆਪ ਨੂੰ ਤਿਆਰ ਕਰੋ। ਸ਼ੁਰੂਆਤ 'ਚ ਗੋਢਿਆਂ ਨੂੰ ਹੇਠਾਂ ਲਾ ਕੇ ਮਦਦ ਲਓ। ਸ਼ੁਰੂਆਤ 'ਚ ਪੁਸ਼ ਅੱਪ ਦੀ ਗਿਣਤੀ ਹਰ ਸੈੱਟ 'ਚ ਘੱਟ ਰੱਖੋ, ਹੌਲੀ-ਹੈਲੀ 20 ਤੱਕ ਲੈ ਜਾਓ।
1. ਪੁਲ ਅੱਪਸ- ਇਸ ਚੈਲੈਜਿੰਗ ਅਪਰ-ਬੌਡੀ ਐਕਸਰਸਾਈਜ਼ 'ਚ ਤੁਹਾਨੂੰ ਲਟਕਦੇ ਹੋਇਆਂ ਬਾਰ ਦੇ ਸਹਾਰੇ ਨਾਲ ਆਪਣੇ ਪੂਰੇ ਸ਼ਰੀਰ ਨੂੰ ਉਪਰ ਵੱਲ ਚੁੱਕਣਾ ਹੈ। ਸ਼ਰੀਰ ਦਾ ਸਾਰਾ ਭਾਰ ਦੋਹਾਂ ਮੋਢਿਆਂ 'ਤੇ ਹੁੰਦੇ ਹੈ। ਹੱਥਾਂ 'ਚ ਰੌਡ ਦੀ ਗ੍ਰਿਪ ਕਾਰਨ ਦਰਦ ਹੋਣ ਲੱਗਦਾ ਹੈ। ਨਤੀਜਨ ਕਈ ਲੋਕ ਆਪਣੇ ਸੈੱਟਜ਼ ਪੂਰੇ ਕੀਤੇ ਬਿਨਾ ਹੀ ਵਿੱਚੇ ਛੱਡ ਦਿੰਦੇ ਹਨ। ਟਿਪ: ਹਾਈਟ ਤੇ ਸਟ੍ਰੈਂਥ ਲਈ ਪੁਲ ਅੱਪਸ ਬੇਹੱਦ ਜ਼ਰੂਰੀ ਹਨ। ਸਭ ਤੋਂ ਪਹਿਲਾਂ ਆਪਣੇ ਗ੍ਰਿਪ ਤੇ ਫੋਕਸ ਕਰੋ। ਜੇਕਰ ਪੱਕੇ ਇਰਾਦੇ ਨਾਲ ਇਸ ਨੂੰ ਕਰਦੇ ਰਹੋਗੇ ਤਾਂ ਹਫਤੇ 'ਚ ਹੀ ਤੁਸੀਂ ਕੰਫਰਟੇਬਲ ਹੋ ਜਾਓਗੇ।