ਮਰਦਾਂ ਦੀਆਂ ਇਹ 6 ਆਦਤਾਂ ਬਣਦੀਆਂ ਬਾਪ ਬਣਨ 'ਚ ਅੜਿੱਕਾ
ਸੁਸਤ ਲਾਇਫ਼ਸਟਾਇਲ : ਜੇਕਰ ਤੁਸੀਂ ਲੰਮੇ ਸਮੇਂ ਤਕ ਇੱਕ ਹੀ ਥਾਂ 'ਤੇ ਬੈਠੇ ਰਹਿੰਦੇ ਹੋ ਜਾਂ ਫਿਰ ਸਰੀਰ ਬਹੁਤ ਐਕਟਿਵ ਨਹੀਂ ਹੁੰਦਾ ਤਾਂ ਇਸ ਨਾਲ ਵੀ ਸਪਰਮ ਕਾਊਂਟ ਘੱਟ ਹੋ ਜਾਂਦੇ ਹਨ।
Download ABP Live App and Watch All Latest Videos
View In Appਕੈਮੀਕਲਸ : ਬੀਪੀਏ ਕੈਮੀਕਲਸ ਜੋ ਕਿ ਪਲਾਸਟਿਕ ਦੀ ਬੋਤਲ, ਕੰਟੇਨਰ ਤੇ ਘਰ 'ਚ ਮੌਜੂਦ ਹੋਰ ਚੀਜ਼ਾਂ 'ਚ ਪਾਇਆ ਜਾਂਦਾ ਹੈ, ਉਸ ਨਾਲ ਵੀ ਸਪਰਮ ਕਾਊਂਟ ਘੱਟ ਹੋ ਜਾਂਦੇ ਹਨ।
ਖਾਣ-ਪੀਣ ਦੀਆਂ ਆਦਤਾਂ : ਕਈ ਖੋਜਾਂ ਇਹ ਸਾਬਿਤ ਕਰ ਚੁੱਕੀਆਂ ਹਨ ਕਿ ਜ਼ਿਆਦਾ ਫੈਟ ਵਾਲਾ ਭੋਜਨ ਖਾਣ ਨਾਲ ਵੀ 43 ਫੀਸਦੀ ਸਪਰਮ ਕਾਊਂਟ ਘੱਟ ਹੋ ਜਾਂਦੇ ਹਨ।
ਸਿਗਰਟਨੋਸ਼ੀ ਤੇ ਨਸ਼ਾ : ਸਿਗਰੇਟ, ਸ਼ਰਾਬ ਪੀਣ ਦੀ ਆਦਤ ਤੇ ਕੈਫੀਨ ਦੀ ਜ਼ਿਆਦਾ ਵਰਤੋਂ ਵੀ ਸਪਰਮ ਦੀ ਗਿਣਤੀ ਘਟਾਉਂਦਾ ਹੈ।
ਤਣਾਅ : ਜਦੋਂ ਤਣਾਅ ਹਾਰਮੋਨ ਕੋਟਿਰਸੋਲ ਵਧ ਜਾਂਦਾ ਹੈ ਤਾਂ ਵੀ ਸਪਰਮ ਕਾਊਂਟ ਘੱਟ ਹੋਣੇ ਸ਼ੁਰੂ ਜਾਂਦੇ ਹਨ।
ਵਧੇਰੇ ਵਜਨ : ਬਹੁਤ ਜ਼ਿਆਦਾ ਭਾਰ ਟੈਸਟੋਸਟੇਰੋਨ ਦੇ ਹਾਰਮੋਨ ਨੂੰ ਪ੍ਰਭਾਵਿਤ ਕਰਦਾ ਹੈ। ਇਹ ਹਾਰਮੋਨ ਸਪਰਮ ਦੇ ਉਤਪਾਦਨ 'ਚ ਮਦਦ ਕਰਦਾ ਹੈ।
ਮੋਟਾਪਾ, ਤਣਾਅ ਤੇ ਇੱਥੋਂ ਤਕ ਕਿ ਪ੍ਰਦੂਸ਼ਣ ਜਿਹੇ ਕਈ ਕਾਰਨ ਹਨ ਜੋ ਸਪਰਮ ਕਾਊਂਟ ਨੂੰ ਪ੍ਰਭਾਵਿਤ ਕਰ ਸਕਦੇ ਹਨ। ਹਾਲਾਂਕਿ ਡਾਕਟਰ ਵੀ ਇਹੀ ਸੁਝਾਅ ਦਿੰਦੇ ਹਨ ਕਿ ਤੁਹਾਡੀ ਜੀਵਨਸ਼ੈਲੀ ਦੀਆਂ ਆਦਤਾਂ ਵੀ ਸ਼ੁਕਰਾਣੂਆਂ ਨੂੰ ਘੱਟ ਕਰ ਸਕਦੀਆਂ ਹਨ।
ਨੋਟ: ਇਹ ਖੋਜ ਦੇ ਦਾਅਵੇ ਹਨ ਤੇ 'ਏਬੀਪੀ ਸਾਂਝਾ' ਇਸ ਦੀ ਪੁਸ਼ਟੀ ਨਹੀਂ ਕਰਦਾ। ਅਮਲ ਕਰਨ ਤੋਂ ਪਹਿਲਾਂ ਆਪਣੇ ਮਾਹਰ ਜਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਵੋ।
- - - - - - - - - Advertisement - - - - - - - - -