ਟੁੱਟੇ ਦਿਲ ਦੇ ਟੁੱਕੜੇ ਇੰਝ ਸੰਭਾਲੋ, ਜਾਣੋ ਮਾਹਿਰ ਦੀ ਸਲਾਹ
ਘਰ ’ਚੋਂ ਬਾਹਰ ਨਾ ਨਿਕਲੋ- ਜੇ ਸਵੇਰੇ ਜਲਦੀ ਨੀਂਦ ਖੁੱਲ੍ਹ ਜਾਂਦੀ ਹੈ ਤਾਂ ਟਹਿਲਣ ਜਾਓ। ਬਾਹਰ ਦੀ ਤਾਜ਼ੀ ਹਵਾ ਤੁਹਾਡੇ ਅੰਦਰ ਦੇ ਗੁਬਾਰ ਨੂੰ ਬਾਹਰ ਕੱਢ ਦਏਗੀ। ਖਰੀਦਾਰੀ ਕਰਨ ਲਈ ਬਾਜ਼ਾਰ ਜਾਓ। ਚਾਹੇ ਤਾਂ ਫਿਲਮ ਦੇਖਣ ਲਈ ਸਿਨੇਮਾ ਜਾਓ। ਜੇ ਨੀਂਦ ਨਾ ਆਏ ਤਾਂ ਪਜ਼ਲ ਜਾਂ ਟੀਵੀ ਦੇਖੋ।
Download ABP Live App and Watch All Latest Videos
View In Appਬ੍ਰੇਕਅੱਪ ਪਿੱਛੋਂ ਮਾਨਸਿਕ ਤੌਰ ’ਤੇ ਟੁੱਟਣਾ ਲਾਜ਼ਮੀ ਹੈ ਪਰ ਦੁੱਖ ਦੇ ਘੇਰੇ ’ਚੋਂ ਬਾਹਰ ਆਉਣਾ ਵੀ ਓਨਾ ਹੀ ਜ਼ਰੂਰੀ ਹੈ। ਬੇਸ਼ੱਕ ਜ਼ਿੰਦਗੀ ਦਾ ਇਹ ਦੌਰ ਚੰਗਾ ਨਹੀਂ ਹੁੰਦਾ ਪਰ ਇਹ ਜ਼ਿੰਦਗੀ ਦਾ ਅੰਤ ਵੀ ਨਹੀਂ। ਬ੍ਰੇਕਅੱਪ ਬਾਅਦ ਦੁੱਖ ਘੱਟ ਕਰਨ ਦੇ ਕਈ ਤਰੀਕੇ ਹਨ। ਮਨੋਵਿਗਿਆਨੀ ਡਾ. ਅਨੁਨੀਤ ਸੰਭਰਵਾਲ ਨੇ ਬ੍ਰੇਕਅੱਪ ਦੇ ਦੁੱਖ ਤੋਂ ਬਾਹਰ ਨਿਕਲਣ ਦੇ ਕਈ ਤਰੀਕੇ ਦੱਸੇ ਹਨ।
ਬ੍ਰੇਕਅੱਪ ਪਿੱਛੋਂ ਮਿਲਣ ਦੀ ਲੋੜ ਨਹੀਂ- ਜੇ ਤੁਹਾਡਾ ਐਕਸ ਤੁਹਾਨੂੰ ਫੋਨ ਕਰਦਾ ਹੈ ਜਾਂ ਮਿਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਤੋਂ ਬਚੋ। ਉਸ ਨੂੰ ਦੱਸੋ ਕਿ ਬ੍ਰੇਕਅੱਪ ਤੋਂ ਬਾਅਦ ਮਿਲਣ ਦਾ ਕੋਈ ਮਤਲਬ ਨਹੀਂ। ਉਸ ਤੋਂ ਦੂਰੀ ਬਣਾ ਕੇ ਰੱਖੋ। ਜੇ ਫਿਰ ਵੀ ਤੁਹਾਨੂੰ ਪ੍ਰੇਸ਼ਾਨ ਕਰੇ ਤਾਂ ਦੱਸ ਦਿਓ ਕਿ ਕਾਨੂੰਨ ਹਾਲੇ ਜ਼ਿੰਦਾ ਹੈ।
ਭਾਵਨਾਤਮਕ ਮਦਦ ਜ਼ਰੂਰੀ- ਦੋਸਤਾਂ ਨਾਲ ਗੱਲ ਕਰੋ। ਉਨ੍ਹਾਂ ਨਾਲ ਗੱਲ ਕਰੋ ਤੇ ਦੁੱਖ ਤੋਂ ਉਭਰਨ ਦੀ ਗੱਲ ਕਰੋ। ਇੱਕ ਸੱਚਾ ਤੇ ਚੰਗਾ ਦੋਸਤ ਤੁਹਾਨੂੰ ਹਰ ਦੁੱਖ ਵਿੱਚੋਂ ਬਾਹਰ ਕੱਢ ਸਕਦਾ ਹੈ।
ਖ਼ੁਦ ਨੂੰ ਵਿਅਸਤ ਰੱਖੋ- ਕਸਰਤ ਕਰੋ, ਕਿਤਾਬ ਪੜ੍ਹੋ, ਸੈਲਫ ਹੈਲਪ ਵਾਲੀਆਂ ਵੀਡੀਓ ਵੇਖੋ ਤੋ ਹੋ ਸਕੇ ਤਾਂ ਧਿਆਨ ਲਗਾਓ। ਖ਼ੁਦ ਨੂੰ ਰਚਨਾਤਮਕ ਕੰਮਾਂ ਵਿੱਚ ਵਿਅਸਤ ਰੱਖੋ। ਅਜਿਹਾ ਕੰਮ ਕਰੋ ਜਿਸ ਵਿੱਚ ਮਜ਼ਾ ਆਏ। ਮੂਡ ਦੇ ਠੀਕ ਹੋਣ ਦਾ ਇੰਤਜ਼ਾਰ ਨਾ ਕਰੋ, ਬਲਕਿ ਮੂਡ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ।
ਮਨ ਭਰ ਕੇ ਰੋ ਲਓ, ਦਰਦ ਹੀ ਬਣੇਗਾ ਦਵਾ- ਬ੍ਰੇਕਅੱਪ ਦੇ ਦੁੱਖ ਵਿੱਚੋਂ ਬਾਹਰ ਨਿਕਲਣ ਲਈ ਹੰਝੂਆਂ ਨੂੰ ਵਹਿਣ ਦਿਓ। ਦੁੱਖ ਤੇ ਦਰਦ ਦਿਲ ਤੋਂ ਬਾਹਰ ਨਿਕਲ ਜਾਏ ਤਾਂ ਦਵਾ ਬਣ ਜਾਂਦਾ ਹੈ। ਤੁਸੀਂ ਡਰ ਰਹੇ ਹੋਵੋਗੇ ਕਿ ਇੱਕ ਵਾਰ ਹੰਝੂ ਨਿਕਲਣਾ ਸ਼ੁਰੂ ਹੋ ਗਏ ਤਾਂ ਰੁਕਣਗੇ ਨਹੀਂ ਪਰ ਅਜਿਹਾ ਨਹੀਂ ਹੁੰਦਾ। ਕਈ ਖੋਜਾਂ ਦੱਸਦੀਆਂ ਹਨ ਕਿ ਹੰਝੂ ਵਿਅਕਤੀ ਨੂੰ ਮਜ਼ਬੂਤ ਕਰਦੇ ਹਨ, ਕਮਜ਼ੋਰ ਨਹੀਂ।
- - - - - - - - - Advertisement - - - - - - - - -