ਖਾਣਾ ਬਣਾਉਣ ਲਈ ਜੇ ਕਰਦੇ ਹੋ ਜੀਰੇ ਦਾ ਇਸਤੇਮਾਲ ਤਾਂ ਹੋ ਜਾਓ ਸਾਵਧਾਨ, ਜਾ ਸਕਦੀ ਜਾਨ
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਫੁੱਲ ਝਾੜੂ ਦੇ ਚੂਰੇ ਵਿੱਚ ਗੁੜ ਦਾ ਸ਼ੀਰਾ ਤੇ ਪੱਥਰ ਦਾ ਪਾਊਡਰ ਮਿਲਾ ਕੇ ਨਕਲੀ ਜੀਰਾ ਤਿਆਰ ਕਰਦੇ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਥੇ ਖਾਣ ਵਾਲਾ ਜੀਰਾ ਬਾਜ਼ਾਰ ਵਿੱਚ 400 ਰੁਪਏ ਪ੍ਰਤੀ ਕਿੱਲੋ ਮਿਲਦਾ ਹੈ, ਉਥੇ ਇਹ ਨਕਲੀ ਜੀਰਾ ਲੋਕਾਂ ਨੂੰ 20 ਰੁਪਏ ਪ੍ਰਤੀ ਕਿੱਲੋ ਵੇਚਿਆ ਜਾਂਦਾ ਸੀ।
Download ABP Live App and Watch All Latest Videos
View In Appਦਿੱਲੀ ਪੁਲਿਸ ਨੇ ਪੁੰਥਕੁਰਦ ਸਥਿਤ ਜਾਅਲੀ ਜੀਰੇ ਦੀ ਫੈਕਟਰੀ ਦੇ ਸਰਗਨਾ ਤੇ ਉਥੇ ਕੰਮ ਕਰਦੇ ਚਾਰ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਪੁਲਿਸ ਨੇ ਕਰੀਬ 20 ਹਜ਼ਾਰ ਕਿਲੋਗ੍ਰਾਮ ਨਕਲੀ ਜੀਰਾ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ 8075 ਕਿਲੋ ਕੱਚਾ ਮਾਲ ਵੀ ਬਰਾਮਦ ਕੀਤਾ ਗਿਆ ਹੈ।\
ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਭੋਜਨ ਵਿੱਚ ਜੀਰੇ ਦੀ ਵਰਤੋਂ ਮੌਤ ਦਾ ਕਾਰਨ ਵੀ ਹੋ ਸਕਦੀ ਹੈ। ਦਰਅਸਲ, ਇਨ੍ਹਾਂ ਦਿਨਾਂ ਵਿੱਚ ਨਕਲੀ ਜੀਰਾ ਅੰਨ੍ਹੇਵਾਹ ਵਿਕ ਰਿਹਾ ਹੈ। ਇਸ ਨੂੰ ਖਾਣਾ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ। ਦਿੱਲੀ ਦੇ ਬਵਾਨਾ ਥਾਣੇ ਨੇ ਫੁੱਲ ਝਾੜੂ ਦੇ ਬੂਟੇ ਤੋਂ ਨਕਲੀ ਜੀਰਾ ਬਣਾਉਣ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ।
ਜੀਰਾ ਅਜਿਹਾ ਮਸਾਲਾ ਹੈ ਜੋ ਖਾਣੇ ਨੂੰ ਵਧੇਰੇ ਸੁਆਦੀ ਬਣਾਉਂਦਾ ਹੈ। ਜੀਰਾ ਸਿਹਤ ਲਈ ਫਾਇਦੇਮੰਦ ਵੀ ਹੁੰਦਾ ਹੈ ਪਰ ਤੁਹਾਡੀ ਸਿਹਤ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ।
ਚੰਡੀਗੜ੍ਹ: ਜੇ ਤੁਸੀਂ ਆਪਣਾ ਖਾਣਾ ਬਣਾਉਣ ਵਿੱਚ ਜੀਰੇ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਇਹ ਤੁਹਾਨੂੰ ਮਾਰ ਵੀ ਸਕਦਾ ਹੈ।
- - - - - - - - - Advertisement - - - - - - - - -