ਸਵੇਰ ਤੋਂ ਸ਼ਾਮ ਤੱਕ: ਫਿੱਟ ਰਹਿਣਾ ਤਾਂ ਇੰਝ ਬਿਤਾਓ ਪੂਰਾ ਦਿਨ
5. ਹੈਲਥੀ ਲੰਚ ਕਰੋ: ਇਸ ਗੱਲ ਦਾ ਖਿਆਲ ਰੱਖੋ ਕਿ ਤੁਹਾਡਾ ਪੇਟ ਕੂੜੇਦਾਨ ਨਹੀਂ। ਬਾਹਰ ਦਾ ਖਾਣ ਦੀ ਥਾਂ ਆਪਣਾ ਟਿਫਨ ਲੈ ਕੇ ਜਾਓ। ਸੂਪ ਤੇ ਸਬਜ਼ੀਆਂ ਨੂੰ ਤਰਜੀਹ ਦਿਓ। ਭੁੱਲ ਕੇ ਵੀ ਲੰਚ ਸਕਿਪ ਨਾ ਕਰੋ ਕਿਉਂਕਿ ਜਦ ਭੁੱਖ ਲੱਗੇਗੀ ਤਾਂ ਦਿਮਾਗ ਕੰਮ ਕਰਨਾ ਬੰਦ ਕਰ ਦਏਗਾ। ਵਕਤ ‘ਤੇ ਲੰਚ ਕਰਨ ਨਾਲ ਸਰੀਰ ਦਾ ਮੈਟਾਬੋਲਿਜ਼ਮ ਠੀਕ ਰਹਿੰਦਾ ਹੈ।
Download ABP Live App and Watch All Latest Videos
View In App6. ਕ੍ਰੇਵਿੰਗਜ਼ (Cravings) ਨੂੰ ਨਜ਼ਰਅੰਦਾਜ਼ ਨਾ ਕਰੋ: ਜੇਕਰ ਤੁਹਾਡਾ ਕੁਝ ਖਾਣ ਦਾ ਬਹੁਤ ਮਨ ਕਰ ਰਿਹਾ ਹੈ ਤਾਂ ਜ਼ਰੂਰ ਖਾਓ। ਨਾ ਖਾਣ ਤੋਂ ਬਿਹਤਰ ਹੈ ਕਿ ਥੋੜਾ ਖਾ ਲਓ। ਅਜਿਹਾ ਇਸ ਲ਼ਈ ਕਿਉਂਕਿ ਤੁਸੀਂ ਆਪਣੀ ਕ੍ਰੇਵਿੰਗ ਨੂੰ ਨਜ਼ਰਅੰਦਾਜ਼ ਕਰੋਗੇ ਤਾਂ ਹੋ ਸਕਦਾ ਹੈ ਕਿ ਤੁਸੀਂ ਆਪਣੇ ‘ਤੇ ਕੰਟਰੋਲ ਨਾ ਰੱਖ ਸਕੋ। ਅਜਿਹੇ ‘ਚ ਉਸ ਚੀਜ਼ ‘ਤੇ ਟੁੱਟ ਕੇ ਪੈਣ ਨਾਲ ਵੱਧ ਖਾਣ ਨਾਲੋਂ ਜਦ ਦਿਲ ਕਰੇ ਥੋੜਾ-ਥੋੜਾ ਖਾ ਲਵੋ। ਇੱਕ-ਦੋ ਬਾਈਟ ਲੈ ਕੇ ਮਨ ਨੂੰ ਸ਼ਾਂਤ ਕਰੋ।
3. ਵਧੀਆ ਨਾਸ਼ਤਾ ਕਰੋ: ‘ਬ੍ਰੇਕਫਾਸਟ ਲਾਈਕ ਕਿੰਗ’ ਸਵੇਰੇ ਖਾਣ ‘ਚ ਕੋਈ ਕੰਜੂਸੀ ਨਾ ਕਰੋ। ਅੰਡਿਆਂ ਤੋਂ ਲੈ ਕੇ ਫਲਾਂ ਤੱਕ ਤੇ ਅਨਾਜ ਤੋਂ ਲੈ ਕੇ ਸਮੂਦੀਜ਼ ਤੱਕ ਜੋ ਵੀ ਪਸੰਦ ਹੈ ਖੁੱਲ੍ਹ ਕੇ ਖਾਓ। ਯਾਦ ਰੱਖੋ ਕਿ ਇਹ ਤਮਾਮ ਚੀਜ਼ਾਂ ਤੁਹਾਡੇ ਸਰੀਰ ‘ਚ ਬਾਲਣ ਵਾਂਗ ਕੰਮ ਕਰਦੀਆਂ ਹਨ। ਹਾਲਾਂਕਿ ਤਲੀਆਂ-ਭੁੰਨ੍ਹੀਆਂ ਚੀਜ਼ਾਂ ਤੁਹਾਨੂੰ ਸੁਸਤ ਕਰ ਸਕਦੀਆਂ ਹਨ।
7. ਜਲਦੀ ਉੱਠੇ ਹੋ ਤਾਂ ਜਲਦੀ ਸੋ ਵੀ ਜਾਓ: ਤੁਸੀਂ ਸਰੀਰ ਨੂੰ ਜਿੰਨਾ ਆਰਾਮ ਦਿਓਗੇ ਕੈਲਰੀ ਬਰਨ ਕਰਨਾ ਓਨਾ ਹੀ ਆਸਾਨ ਹੋਵੇਗਾ। ਨਾਲ ਹੀ ਦੂਸਰੇ ਦਿਨ ਜਲਦੀ ਉੱਠਣ ਲ਼ਈ ਵੀ ਜ਼ਰੂਰੀ ਹੈ ਕਿ ਜਲਦੀ ਸੌ ਜਾਓ। ਮੰਨਿਆ ਕਿ ਸ਼ੁਰੂਆਤ ‘ਚ ਅਜਿਹਾ ਕਰਨਾ ਮੁਸ਼ਕਲ ਹੋ ਸਕਦਾ ਹੈ ਪਰ ਹਫਤੇ ਭਰ ‘ਚ ਤੁਹਾਡਾ ਆਪਣਾ ਬਾਇਓਲੋਜੀਕਲ ਕਲੌਕ ਇਸ ਰੂਟੀਨ ਲਈ ਸੈੱਟ ਹੋ ਜਾਏਗਾ। ਕੱਲ੍ਹ-ਪਰਸੋਂ ਤੱਕ ਟਾਲ ਕੇ ਤੁਸੀਂ ਆਪਣਾ ਵੱਡਾ ਨੁਕਸਾਨ ਕਰ ਰਹੇ ਹੋ। ਇਸ ਰੂਟੀਨ ਨੂੰ ਅੱਜ ਤੋਂ ਹੀ ਫੌਲੋ ਕਰੋ।
1. ਸੂਰਜ ਚੜ੍ਹਨ ਤੋਂ ਪਹਿਲਾਂ ਉੱਠੋ: ਬਜ਼ੁਰਗ ਸਦਾ ਹੀ ਛੇਤੀ ਉੱਠਣ ਦੀ ਗੱਲ ਆਖਦੇ ਹਨ। ਇਸ ਪਿੱਛੇ ਬੇਹੱਦ ਕੰਮ ਦਾ ਤਰਕ ਹੈ। ਤੜਕੇ 4-5 ਵਜੇ ਹਵਾ ‘ਚ ਆਕਸੀਜ਼ਨ ਦੀ ਮਾਤਰਾ ਬੇਹੱਦ ਜ਼ਿਆਦਾ ਹੁੰਦੀ ਹੈ। ਤੜਕੇ ਉੱਠ ਪੰਛੀਆਂ ਦੀ ਆਵਾਜ਼ ਤੇ ਠੰਢੀ ਹਵਾ ਤੁਹਾਨੂੰ ਸਾਰਾ ਦਿਨ ਫਰੈੱਸ਼ ਰੱਖੇਗੀ। ਜਲਦੀ ਉੱਠਣਾ ਸ਼ੁਰੂਆਤ ‘ਚ ਔਖਾ ਲੱਗਦਾ ਹੈ ਪਰ ਹਫਤੇ ਭਰ ‘ਚ ਇਸ ਦੀ ਆਦਤ ਪੈ ਜਾਂਦੀ ਹੈ।
2. ਕਸਰਤ ਕਰੋ: ਉਹ ਦਿਨ ਹੀ ਕੀ ਜਿਸ ਦੀ ਸ਼ੁਰੂਆਤ ਵਰਕਆਊਟ ਤੋਂ ਨਾ ਹੋਵੇ। ਦਿਨ ਭਰ ਦੀ ਭੱਜ-ਦੌੜ ਲਈ ਸਰੀਰ ਨੂੰ ਤਾਕਤ ਦੇਣੀ ਜ਼ਰੂਰੀ ਹੈ। ਸਿਰਫ ਵਜ਼ਨ ਘਟਾਉਣ ਲਈ ਨਹੀਂ, ਸਿਹਤਮੰਦ ਸਰੀਰ ਤੇ ਸ਼ਾਂਤ ਮਨ ਲਈ ਵਰਜਿਸ਼ ਕਰੋ।
- - - - - - - - - Advertisement - - - - - - - - -