ਸਹਿਤ ਪੱਖੋਂ ਸਵਿਟਜ਼ਰਲੈਂਡ ਤੇ ਜਾਪਾਨ ਤੋਂ ਬੇਹੱਦ ਫਾਡੀ ਭਾਰਤੀ, ਹੈਰਾਨ ਕਰ ਦੇਣ ਵਾਲੀ ਰਿਪੋਰਟ
ਇਹ ਰਿਸਰਚ ਦੇ ਦਾਅਵੇ ਹਨ। ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ।
ਰਿਸਰਚ ਦੇ ਮੁਖੀ ਚੈਂਗ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ‘ਚ ਸਰਕਾਰ ਨੂੰ ਅਜਿਹੇ ਅੰਕੜਿਆਂ ਨੂੰ ਦੇਖਦੇ ਹੋਏ ਸਿਹਤ ਸਬੰਧੀ ਜ਼ਰੂਰਤਾਂ ਤੇ ਪਾਲਸੀ ‘ਤੇ ਦੁਬਾਰਾ ਵਿਚਾਰ ਕਰਨਾ ਜ਼ਰੂਰੀ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਲੋਕ ਕਿਸ ਉਮਰ ‘ਚ ਬੁਢਾਪੇ ਸਬੰਧੀ ਸਮੱਸਿਆਵਾਂ ਸ਼ੁਰੂ ਹੋ ਰਹੀਆਂ ਹਨ।
ਇਸ ਰਿਸਰਚ ਦੌਰਾਨ 1990 ਤੋਂ 2017 ਤਕ ਦੇ 195 ਦੇਸ਼ਾਂ ਤੇ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ।
ਖੋਜ ‘ਚ ਪਾਇਆ ਗਿਆ ਕਿ ਘੱਟ ਉਮਰ ‘ਚ ਬੁਢਾਪੇ ਸਬੰਧੀ ਦਿੱਕਤਾਂ ਨਾਲ ਜੁਝ ਰਹੇ ਲੋਕਾਂ ਨੂੰ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ, ਕੰਮ ਕਰਨ ਦੀ ਤਾਕਤ ਘੱਟ ਹੋਣਾ, ਸਰੀਰਕ ਤਾਕਤ ਦਾ ਘੱਟ ਹੋਣਾ ਤੇ ਸਿਹਤ ‘ਚ ਹੋਣ ਵਾਲੇ ਖਰਚੇ ਵਰਗੀਆਂ ਚੀਜ਼ਾਂ ਵਧ ਸਕਦੀਆਂ ਹਨ।
ਸਿੰਘਾਪੁਰ ਇਸ ਮਾਮਲੇ ‘ਚ ਚੌਥੇ ਸਥਾਨ ‘ਤੇ ਹੈ ਜਿੱਥੇ ਬੁਢਾਪੇ ‘ਚ ਹੋਣ ਵਾਲੀਆਂ ਬਿਮਾਰੀਆਂ 76 ਸਾਲ ਦੀ ਉਮਰ ‘ਚ ਹੁੰਦੀਆਂ ਹਨ। ਕੁਵੈਤ ‘ਚ ਬੁਢਾਪੇ ਦੀਆਂ ਬਿਮਾਰੀਆਂ 75.3 ਸਾਲ ‘ਚ ਹੁੰਦੀ ਹੈ ਜਿਸ ਨਾਲ ਇਹ 5ਵੇਂ ਨੰਬਰ ਤੇ ਅਮਰੀਕਾ 54ਵੇਂ ਸਥਾਨ 68.5 ਸਾਲ ‘ਚ ਬੁਢਾਪੇ ਦੀ ਬਿਮਾਰੀਆਂ ਹੁੰਦੀਆਂ ਹਨ।
ਰਿਸਰਚ ਪਾਇਆ ਗਿਆ ਹੈ ਕਿ ਉਮਰ ਨਾਲ ਹੋਣ ਵਾਲੀਆਂ ਬਿਮਾਰੀਆਂ ‘ਚ ਜਾਪਾਨ ਤੇ ਸਵਿਟਜ਼ਰਲੈਂਡ ਤੋਂ ਬਾਅਦ ਫਰਾਂਸ ਤੀਜੇ ਸਥਾਨ ‘ਤੇ ਹੈ। ਜਿੱਥੇ ਕਰੀਬ 76 ਸਾਲ ਦੀ ਉਮਰ ‘ਚ ਬੁਢਾਪੇ ਸਬੰਧੀ ਬਿਮਾਰੀਆਂ ਲੋਕਾਂ ਨੂੰ ਘੇਰਦੀਆਂ ਹਨ।
ਬੇਸ਼ੱਕ ਭਾਰਤੀਆਂ ਤੇ ਚੀਨੀਆਂ ਨੇ ਉਮਰ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੈਂਕਿੰਗ ‘ਚ ਬਿਹਤਰ ਸਥਾਨ ਹਾਸਲ ਕੀਤਾ ਹੈ। ਭਾਰਤੀ ਇਸ ਲਿਸਟ ‘ਚ 138ਵੇਂ ਨੰਬਰ ‘ਤੇ ਹਨ। ਜਦਕਿ ਬੁਢਾਪੇ ਨਾਲ ਹੋਣ ਵਾਲੀਆਂ ਪ੍ਰੇਸ਼ਾਨੀਆਂ ਨਾਲ ਜੂਝਣ ਵਾਲ਼ਿਆ ‘ਚ ਭਾਰਤ 159ਵੇਂ ਸਥਾਨ ‘ਤੇ ਹੈ।
ਖੋਜ ‘ਚ ਸਾਹਮਣੇ ਆਇਆ ਹੈ ਕਿ 65 ਸਾਲ ਤੇ ਸਭ ਤੋਂ ਘੱਟ ਉਮਰ ਦੇ ਹੈਲਥ ਸਬੰਧੀ ਸੱਮਸਿਆਵਾਂ ਨਾਲ ਜੂਝਣ ਵਾਲ਼ਿਆਂ ‘ਚ ਕਰੀਬ 30 ਸਾਲ ਦਾ ਫਰਕ ਹੁੰਦਾ ਹੈ। ਇਸ ਫਰਕ ਵੱਖ-ਵੱਖ ਦੇਸ਼ਾਂ ਦੇ ਲਾਈਫਸਟਾਈਲ ਬਾਰੇ ਸੋਚਣ ਨੂੰ ਮਜਬੂਰ ਕਰਦਾ ਹੈ।
ਇਸ ਤਰ੍ਹਾਂ ਦੀ ਰਿਸਰਚ ਪਹਿਲੀ ਵਾਰ ਕੀਤੀ ਗਈ ਹੈ ਜੋ ‘ਦ ਲਾਂਸੈਟ ਪਬਲਿਕ ਹੈਲਥ’ ਦੇ ਜਨਰਲ ‘ਚ ਛਪੀ ਹੈ।
ਭਾਰਤੀਆਂ ਲਈ ਬੁਰੀ ਖ਼ਬਰ ਹੈ। ਹਾਲ ਹੀ ‘ਚ ਹੋਈ ਰਿਸਰਚ ‘ਚ ਖੁਲਾਸਾ ਹੋਇਆ ਹੈ ਕਿ ਜਾਪਾਨ ਤੇ ਸਵਿਟਜ਼ਰਲੈਂਡ ‘ਚ ਰਹਿਣ ਵਾਲੇ ਲੋਕਾਂ ਦੇ ਮੁਕਾਬਲੇ ਭਾਰਤੀਆਂ ਨੂੰ ਘੱਟ ਉਮਰ ‘ਚ ਹੀ ਬੁਢਾਪੇ ਦੇ ਨੈਗਟਿਵ ਇਫੈਕਟਸ ਨਾਲ ਲੜਨਾ ਪੈਂਦਾ ਹੈ।