ਕਸਰਤ ਤੋਂ ਪਹਿਲਾਂ ਕਦੇ ਨਾ ਕਰਨਾ ਇਹ ਸੱਤ ਗਲਤੀਆਂ
ਚੰਡੀਗੜ੍ਹ: ਤੁਸੀਂ ਭਾਵੇਂ ਜਿੰਮ ਜਾਓ ਜਾਂ ਯੋਗਾ ਕਰੋ, ਵਰਕਾਊਟ ਦੌਰਾਨ ਪਰਫਾਰਮੈਂਸ ਨੂੰ ਬਿਹਤਰ ਕਰਨਾ ਹੈ ਤਾਂ ਇਨ੍ਹਾਂ 7 ਚੀਜ਼ਾਂ ਤੋਂ ਪਰਹੋਜ਼ ਰੱਖੋ।
5. ਖਾਲੀ ਢਿੱਡ ਕਸਰਤ ਕਰਨਾ ਵਰਜਿਸ ਕਰਨ ਲਈ ਊਰਜਾ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਖਾਲੀ ਢਿੱਡ ਕਸਰਤ ਨਹੀਂ ਕਰਨੀ ਚਾਹੀਦੀ। ਕਸਰਤ ਜਾਂ ਟਹਿਲਣ ਤੋਂ ਅੱਧਾ ਘੰਟਾ ਪਹਿਲਾਂ ਫਲ ਜਾਂ ਡਰਾਈ ਫਰੂਟ ਜ਼ਰੂਰ ਖਾਓ।
4. ‘Stetching’ ਵਰਕਾਊਟ ਤੋਂ ਪਹਿਲਾਂ ਬਾਡੀ ਨੂੰ ਵਾਰਮ-ਅੱਪ ਕਰੋ, ਨਾ ਕਿ ਸਟ੍ਰੈਚਿੰਗ। ਅਚਾਨਕ ਸਰੀਰ ਨੂੰ ਸਟ੍ਰੈਚਿੰਗ ਕਰੋਗੇ ਤਾਂ ਮਾਸਪੇਸ਼ੀਆਂ ‘ਚ ਇੰਜਰੀ ਹੋ ਸਕਦੀ ਹੈ। ਹਾਲਾਂਕਿ ਕਸਰਤ ਪੂਰੀ ਹੋਣ ਤੋਂ ਬਾਅਦ ਸਟ੍ਰੈਚ ਕਰਨਾ ਨਾ ਭੁੱਲੋ।
7. ਜ਼ਿਆਦਾ ਪਾਣੀ ਪੀਣਾ ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਜ਼ਿਆਦਾ ਪਾਣੀ ਪੀਣ ਨਾਲ ਖੂਨ ‘ਚ ਸੋਡੀਅਮ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਸ ਨਾਲ ਸਿਰ ਦਰਦ, ਉਬਕਾਈ ਜਾਂ ਕਮਜ਼ੋਰੀ ਹੋਣ ਲੱਗਦੀ ਹੈ। ਕਸਰਤ ਸ਼ੁਰੂ ਕਰਨ ਤੋਂ 2-3 ਘੰਟੇ ਪਹਿਲਾਂ ਤਕਰੀਬਨ ਇੱਕ ਮੀਡੀਅਮ ਸਾਈਜ਼ ਬੋਤਲ ਭਰ ਕੇ ਪਾਣੀ ਪੀਓ। ਵਰਮ ਅੱਪ ਤੋਂ ਅੱਧਾ ਘੰਟਾ ਪਹਿਲਾਂ ਅੱਧੀ ਬੋਤਲ ਪਾਣੀ ਪੀਓ। ਕਸਰਤ ਦੌਰਾਨ ਹਰ 15 ਮਿੰਟ ‘ਤੇ 3-4 ਘੁੱਟ ਪਾਣੀ ਪੀਓ।ਇਨ੍ਹਾਂ ਗੱਲਾਂ ਦਾ ਖਿਆਲ ਰੱਖ ਵਰਕਾਊਟ ‘ਚ ਤੁਸੀਂ ਆਪ ਫਰਕ ਮਹਿਸੂਸ ਕਰੋਗੇ।
2. ਅੱਠ ਘੰਟਿਆਂ ਤੋਂ ਘੱਟ ਜਾਂ ਜ਼ਿਆਦਾ ਸੌਣਾ , ਜੇਕਰ ਵਰਜਿਸ ਤੋਂ ਪਹਿਲਾਂ ਤੁਸੀਂ ਪੂਰੀ ਨੀਂਦ ਨਹੀਂ ਲਈ ਜਾਂ ਜ਼ਿਆਦਾ ਦੇਰ ਤੱਕ ਸੁੱਤੇ ਰਹੇ ਤਾਂ ਸੁਸਤ ਮਹਿਸੂਸ ਕਰੋਗੇ। ਨਿਯਮਤ ਨੀਂਦ ਨਾ ਲੈਣ ਨਾਲ ਸ਼ਰੀਰ ‘ਚ ਊਰਜਾ ਦਾ ਸੰਚਾਰ ਠੀਕ ਨਾਲ ਨਹੀਂ ਹੁੰਦਾ। ਸੁਝਾਅ: 7-8 ਘੰਟੇ ਦੀ ਪੂਰੀ ਲਓ। ਕਸਰਤ ਸ਼ੁਰੂ ਕਰਨ ਤੇ ਬੈੱਡ ਤੋਂ ਉੱਠਣ ਵਿਚਾਲੇ ਘੱਟੋ-ਘੱਟ ਇੱਕ ਘੰਟੇ ਦਾ ਗੈਪ ਰੱਖੋ।
6. ‘Painkillers’ ਪੇਨਕਿਲਰਜ਼ ਲੈਣ ਨਾਲ ਮਾਸਪੇਸ਼ੀਆਂ ਨੂੰ ਅਰਾਮ ਮਿਲਦਾ ਹੈ। ਇਸ ਲਈ ਜੇਕਰ ਪੇਨਕਿਲਰ ਲੈਣ ਤੋਂ ਬਾਅਦ ਕਸਰਤ ਕਰੋਗੇ ਤਾਂ ਇਸ ਦਾ ਉਲਟਾ ਅਸਰ ਹੁੰਦਾ ਹੈ। ਸੁਝਾਅ: ਕਸਰਤ ਤੋਂ ਪਹਿਲਾਂ ਪੇਨਕਿਲਰ ਨਾ ਲਓ। ਹੋ ਸਕੇ ਤਾਂ ਜਿੰਨੇ ਦਿਨ ਤੁਸੀਂ ਪੇਨਕਿਲਰ ਲੈ ਰਹੇ ਹੋ ਤਾਂ ਭਾਰੀ ਕਸਰਤ ਨਾ ਕਰੋ। ਸਿਰਫ ਵੌਕ (walk) ‘ਤੇ ਚਲੇ ਜਾਓ।
3. ਕਸਰਤ ਤੋਂ ਪਹਿਲਾਂ ਢਿੱਡ ਭਰ ਕੇ ਖਾਣਾ, ‘ਗਲਤ’ ਫੂਡ ਲੈਣਾ ਖਾਣਾ ਖਾਣ ਤੋਂ ਫੌਰਨ ਬਾਅਦ ਕਸਰਤ ਕਰਨ ਨਾਲ ਢਿੱਡ ਪੀੜ, ਉਬਕਾਈ ਤੇ ਸ਼ਰੀਰ ਆਕੜ ਸਕਦਾ ਹੈ। ਇਸ ਲਈ ਖਾਣਾ ਖਾਣ ਤੋਂ ਘੱਟੋ-ਘੱਟ 2 ਘੰਟੇ ਬਾਅਦ ਐਕਸਰਸਾਈਜ਼ ਕਰੋ। ਸੁਝਾਅ: ਵਰਕਾਊਟ ਤੋਂ ਪਹਿਲਾਂ ਇਹ ਖਾਓ: ਸਕਿੰਮਡ ਮਿਲਕ ਦੇ ਨਾਸ ਸੀਰੀਅਲ, ਕੇਲਾ, ਅੰਡਾ, ਦਹੀ, ਡਰਾਈ ਫਰੂਟਸ ਖਾਓ। ਵਰਕਾਊਟ ਤੋਂ ਪਹਿਲਾਂ ਇਹ ਨਾ ਖਾਓ: ਚਾਵਲ, ਮੀਟ, ਦਾਲ, ਤਲਿਆ ਖਾਣਾ।
1. ਚਾਹ/ਕਾਫੀ- ਮਾਹਿਰਾਂ ਮੁਤਾਬਕ ਕੈਫੀਨ ਸ਼ਰੀਰ ਦਾ ਫੋਕਸ ਤੇ ਊਰਜਾ ਵਧਾਉਣ ‘ਚ ਮਦਦਗਾਰ ਹੁੰਦਾ ਹੈ। ਜੇ ਜ਼ਰੂਰਤ ਤੋਂ ਵੱਧ ਮਾਤਰਾ ‘ਚ ਲੈ ਲਿਆ ਜਾਏ ਤਾਂ ਇਸ ਦੇ ਵੱਡੇ ਨੁਕਸਾਨ ਵੀ ਹਨ। ਖਾਸਕਰ ਵਰਕਾਊਟ ਤੋਂ ਪਹਿਲਾਂ ਚਾਹ ਕਾਫੀ ਨਾਲ ਡੀਹਾਈਡ੍ਰੇਸ਼ਨ ਦੀ ਸ਼ਿਕਾਇਤ ਹੋ ਸਕਦੀ ਹੈ। ਕਈ ਖੋਜਾਂ ‘ਚ ਸਾਬਤ ਹੋਇਆ ਹੈ ਕਿ ਚਾਹ ਕਾਫੀ ਜ਼ਿਆਦਾ ਪੀਣ ਨਾਲ ਸ਼ਰੀਰ ‘ਚ ਇਨਸੂਲਿਨ ਦੀ ਮਾਤਰਾ ਵਧ ਜਾਂਦੀ ਹੈ। ਇਸ ਨਾਲ ਜਲਨ ਦੀ ਸ਼ਿਕਾਇਤ ਹੋਣ ਲੱਗਦੀ ਹੈ। ਸੁਝਾਅ: ਵਰਕਾਊਟ ਤੋਂ ਪਹਿਲਾਂ ਚਾਹ/ਕਾਫੀ ਤੋਂ ਪਰਹੇਜ਼ ਕਰੋ।