ਇਹ ਕੀੜਾ ਖਾ ਸਕਦਾ ਪਲਾਸਟਿਕ ਕਚਰਾ
ਪ੍ਰਯੋਗ ਵਿੱਚ ਇਹ ਪਤਾ ਚੱਲਿਆ ਹੈ ਕਿ ਇਹ ਕੀੜਾ ਪਲਾਸਟਿਕ ਦੀ ਕੈਮੀਕਲ ਸੰਰਚਨਾ ਨੂੰ ਓਵੇਂ ਹੀ ਤੋੜ ਦਿੰਦਾ ਹੈ, ਜਿਵੇਂ ਮਧੂਮੱਖੀ ਦੇ ਛੱਤੇ ਨੂੰ ਪਚਾ ਲੈਂਦਾ ਹੈ।
Download ABP Live App and Watch All Latest Videos
View In Appਚੰਡੀਗੜ: ਕੈਂਬਰਿਜ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਮਧੂਮੱਖੀ ਦਾ ਛੱਤਾ ਖਾ ਲੈਣ ਵਾਲਾ ਇੱਕ ਕੈਟਰਪਿਲਰ ਪਲਾਸਟਿਕ ਵੀ ਖਾ ਸਕਦਾ ਹੈ। ਪਲਾਸਟਿਕ ਖਾਣ ਵਾਲਾ ਇਹ ਕੀੜਾ ਪ੍ਰਦੂਸ਼ਣ ਦਾ ਕਾਰਗਰ ਇਲਾਜ ਹੋ ਸਕਦਾ ਹੈ।
ਹਰ ਸਾਲ ਦੁਨੀਆ ਭਰ ਦੇ ਅੱਠ ਕਰੋੜ ਟਨ ਪਲਾਸਟਿਕ ਪੌਲੀਥੀਨ ਦਾ ਉਤਪਾਦਨ ਕੀਤਾ ਜਾਂਦਾ ਹੈ। ਇਸ ਪਲਾਸਟਿਕ ਦਾ ਇਸਤੇਮਾਲ ਸ਼ਾਪਿੰਗ ਬੈਗ, ਫੂਡ ਪੈਕੇਜਿੰਗ ਇੰਡਸਟਰੀਜ਼ ਵਿੱਚ ਕੀਤਾ ਜਾਂਦਾ ਹੈ ਪਰ ਇਸ ਦੇ ਪੂਰੀ ਤਰ੍ਹਾਂ ਤੋਂ ਗਲਨ ਵਿੱਚ ਸੈਂਕੜੇ ਸਾਲ ਲੱਗ ਜਾਂਦੇ ਹਨ।
ਪਲਾਸਟਿਕ ਗੈਲੇਰਿਆ ਮੇਲੋਨੇਲਾ ਨਾਮ ਦਾ ਇਹ ਕੀੜਾ ਪਲਾਸਟਿਕ ਬੈਗ ਵਿੱਚ ਘੰਟੇ ਦੇ ਅੰਦਰ ਹੀ ਸੁਰਾਖ਼ ਕਰ ਸਕਦਾ ਹੈ। ਯੂਨੀਵਰਸਿਟੀ ਆਫ਼ ਕੈਂਬ੍ਰਿਜ ਦੇ ਬਾਇਓਕੈਮਿਸਟ ਡਾਕਟਰ ਪਾਉਲੋ ਬਾਮਬੇਲੀ ਇਸ ਖੋਜ ਨਾਲ ਜੁੜੇ ਹੋਏ ਹਨ।
ਉਹ ਕਹਿੰਦੇ ਹਨ ਇਹ ਕੈਟਰਪਿਲਰ ਤੋਂ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਉਹ ਇਸ ਨੂੰ ਕਿਵੇਂ ਅੰਜਾਮ ਦਿੰਦੇ ਹਨ। ਸਾਨੂੰ ਉਮੀਦ ਹੈ ਕਿ ਪਲਾਸਟਿਕ ਕਚਰੇ ਦੀ ਸਮੱਸਿਆ ਨੂੰ ਘੱਟ ਕਰਨ ਲਈ ਕੋਈ ਤਕਨੀਕੀ ਹੱਲ ਮੁਹੱਈਆ ਕਰਾਇਆ ਜਾ ਸਕੇਗਾ।
- - - - - - - - - Advertisement - - - - - - - - -