ਵਿਰਾਟ ਕੋਹਲੀ ਲਈ ਆਉਂਦਾ ਫਰਾਂਸ ਤੋਂ ਪਾਣੀ
ਉਹ ਆਪਣੇ ਖਾਣ-ਪੀਣ ਦਾ ਧਿਆਨ ਤਾਂ ਰੱਖਦੇ ਹੀ ਹਨ, ਇਸ ਦੇ ਨਾਲ ਹੀ ਉਹ ਸਵੇਰੇ ਤੇ ਸ਼ਾਮ ਨੂੰ ਜਿੰਮ ਜਾਣਾ ਕਦੇ ਨਹੀਂ ਭੁੱਲਦੇ। ਫਿਟਨੈੱਸ ਲਈ ਕੋਹਲੀ ਖਾਣ 'ਚ ਕਦੇ ਕੰਜੂਸੀ ਨਹੀਂ ਕਰਦੇ, ਪਰ ਜੰਕ ਫੂਡ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖਦੇ ਹਨ। ਉਹ ਜ਼ਿਆਦਾਤਰ ਘਰ ਦਾ ਬਣਿਆ ਖਾਣਾ ਹੀ ਖਾਂਦੇ ਹਨ।
Download ABP Live App and Watch All Latest Videos
View In Appਖਾਣ ਦੇ ਸ਼ੌਕੀਨ ਕੋਹਲੀ ਦਾ ਮੰਨਣਾ ਹੈ ਕਿ ਜਦੋਂ ਤੱਕ ਮਨ ਹੋਵੇ ਖਾਣਾ ਚਾਹੀਦਾ ਹੈ। ਕੋਹਲੀ ਬਾਹਰ ਦੇ ਖਾਣੇ ਤੋਂ ਹੀ ਨਹੀਂ ਪਾਣੀ ਤੋਂ ਵੀ ਦੂਰੀ ਬਣਾ ਕੇ ਰੱਖਦੇ ਹਨ। ਆਪਣੇ-ਆਪ ਨੂੰ ਫਿੱਟ ਤੇ ਹਮੇਸ਼ਾ ਚੁਸਤ ਰੱਖਣ ਲਈ ਵਿਰਾਟ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ।
ਇਸ 'ਮਿਨਰਲ ਵਾਟਰ' ਦੀ ਇੱਕ ਲੀਟਰ ਦੀ ਬੋਤਲ ਦੀ ਕੀਮਤ 600 ਰੁਪਏ ਹੈ। ਕੋਹਲੀ ਖੁਦ ਤਾਂ ਸਿਹਤਮੰਦ ਭੋਜਨ ਖਾਂਦੇ ਹੀ ਹਨ, ਇਸ ਦੇ ਨਾਲ ਹੀ ਉਹ ਲੋਕਾਂ ਨੂੰ ਵੀ ਜੰਕ ਫੂਡ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹਨ।
ਉਹ ਇੱਕ ਖਾਸ ਤਰ੍ਹਾਂ ਦਾ ਪਾਣੀ ਪੀਂਦੇ ਹਨ। ਦੱਸਿਆ ਜਾਂਦਾ ਹੈ ਕਿ ਕੋਹਲੀ ਜੋ 'ਏਵੀਅਨ' ਪਾਣੀ ਪੀਂਦੇ ਹਨ। ਉਹ ਕਾਫੀ ਮਹਿੰਗਾ ਹੈ ਤੇ ਉਸ ਨੂੰ ਫਰਾਂਸ ਤੋਂ ਮੰਗਵਾਇਆ ਜਾਂਦਾ ਹੈ।
ਕੋਹਲੀ ਦੀ ਸਫਲਤਾ ਪਿੱਛੇ ਇੱਕ ਵੱਡਾ ਕਾਰਨ ਉਨ੍ਹਾਂ ਦੀ ਫਿਟਨੈੱਸ ਵੀ ਹੈ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਉਹ ਆਪਣੀ ਤੰਦਰੁਸਤੀ ਲਈ ਭਾਰਤ ਨਹੀਂ ਬਲਕਿ ਫਰਾਂਸ ਦਾ ਪਾਣੀ ਪੀਂਦੇ ਹਨ।
ਨਵੀਂ ਦਿੱਲੀ: ਭਾਰਤੀ ਟੀਮ ਦੇ ਕਪਤਾਨ ਤੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੇ ਆਪਣੀ ਸਖ਼ਤ ਮਿਹਨਤ ਤੇ ਇੱਛਾ ਸ਼ਕਤੀ ਦੇ ਬਲਬੂਤੇ ਅੱਜ ਇਹ ਮੁਕਾਮ ਹਾਸਲ ਕੀਤਾ ਹੈ।
- - - - - - - - - Advertisement - - - - - - - - -