ਭਾਰਤ ਤੇ ਪਾਕਿਸਤਾਨ ਦੇ ਰੂਪ ਵਿੱਚ ਦੋ ਵੱਖ-ਵੱਖ ਟੁਕੜਿਆਂ ਵਿੱਚ ਵੰਡੇ ਜਾਣ ਤੋਂ ਬਾਅਦ ਦੇਸ਼ ਨੂੰ ਬਰਤਾਨੀਆ ਦੀ ਗੁਲਾਮੀ ਤੋਂ ਆਜ਼ਾਦੀ ਮਿਲੀ
1947ਕਸ਼ਮੀਰ ਦੇ ਵਿਵਾਦਤ ਹਿਮਾਲੀਅਨ ਖੇਤਰ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਜੰਗ ਵਿੱਚ ਕੁੱਦ ਪਏ
1947ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਨੱਥੂਰਾਮ ਗੋਡਸੇ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ
1948ਆਪਣਾ ਸੰਵਿਧਾਨ ਲਾਗੂ ਹੋਣ ਨਾਲ ਭਾਰਤ ਇੱਕ ਗਣਰਾਜ ਬਣ ਗਿਆ
1950ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਪਹਿਲੀ ਵਾਰ ਆਮ ਚੋਣਾਂ ਹੋਈਆਂ
1951ਭਾਰਤ ਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਨੂੰ ਲੈ ਕੇ ਜੰਗ ਹੋ ਗਈ
1962ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਲਾਲ ਬਹਾਦੁਰ ਸ਼ਾਸਤਰੀ 9 ਜੂਨ 1964 ਨੂੰ ਭਾਰਤ ਦੇ ਨਵੇਂ ਪ੍ਰਧਾਨ ਮੰਤਰੀ ਬਣੇ
1964ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਛਿੜ ਗਈ, ਜੋ ਸੰਯੁਕਤ ਰਾਸ਼ਟਰ ਵੱਲੋਂ ਜੰਗਬੰਦੀ ਦੇ ਐਲਾਨ ਮਗਰੋਂ ਖਤਮ ਹੋਈ
19651965 ਦੀ ਭਾਰਤ-ਪਾਕਿਸਤਾਨ ਜੰਗ ਦੇ ਸ਼ਾਂਤੀ ਸਮਝੌਤੇ ਉੱਪਰ ਦਸਤਖਤ ਕਰਨ ਤੋਂ ਇੱਕ ਦਿਨ ਬਾਅਦ ਲਾਲ ਬਹਾਦੁਰ ਸ਼ਾਸਤਰੀ ਦੀ ਤਾਸ਼ਕੰਦ ਵਿੱਚ ਮੌਤ ਹੋ ਗਈ। ਇਸ ਤੋਂ ਜਲਦ ਬਾਅਦ ਹੀ ਇੰਦਰਾ ਗਾਂਧੀ ਦੇਸ਼ ਦੀ ਅਗਲੀ ਪ੍ਰਧਾਨ ਮੰਤਰੀ ਬਣੀ।
1966ਪੂਰਬੀ ਪਾਕਿਸਤਾਨ ਦੇ ਮੁੱਦੇ 'ਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਦੂਜੀ ਵੱਡੀ ਜੰਗ ਛਿੜ ਗਈ ਜੋ ਬੰਗਲਾਦੇਸ਼ ਦੇ ਹੋਂਦ ਵਿੱਚ ਆਉਣ ਨਾਲ ਖਤਮ ਹੋਈ
1971ਭਾਰਤ ਨੇ ਆਪਣਾ ਪਹਿਲਾ ਸਫਲ ਪ੍ਰਮਾਣੂ ਪ੍ਰੀਖਣ ਕੀਤਾ
1974ਇੰਦਰਾ ਗਾਂਧੀ ਨੇ ਐਮਰਜੈਂਸੀ ਦਾ ਐਲਾਨ ਕੀਤਾ, ਪ੍ਰੈੱਸ 'ਤੇ ਪਾਬੰਦੀ ਲਾ ਦਿੱਤੀ ਗਈ ਤੇ ਹਜ਼ਾਰਾਂ ਲੋਕ ਜੇਲ੍ਹ ਗਏ। ਕਾਂਗਰਸ 1977 ਦੀਆਂ ਆਮ ਚੋਣਾਂ ਹਾਰ ਗਈ
1975ਇੰਦਰਾ ਗਾਂਧੀ ਫਿਰ ਚੋਣ ਜਿੱਤ ਗਈ ਤੇ ਪ੍ਰਧਾਨ ਮੰਤਰੀ ਬਣੀ
1980ਭਾਰਤੀ ਕ੍ਰਿਕਟ ਟੀਮ ਨੇ ਲਾਰਡਸ ਵਿੱਚ ਫਾਈਨਲ ਮੈਚ ਵਿੱਚ ਵੈਸਟਇੰਡੀਜ਼ ਨੂੰ ਹਰਾ ਕੇ ਆਪਣਾ ਪਹਿਲਾ ਵਿਸ਼ਵ ਕੱਪ ਖਿਤਾਬ ਜਿੱਤ ਕੇ ਇਤਿਹਾਸ ਰਚਿਆ
1983ਭਾਰਤੀ ਹਵਾਈ ਸੈਨਾ ਦੇ ਸਾਬਕਾ ਪਾਇਲਟ, ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਨੇ ਸੋਵੀਅਤ ਇੰਟਰਕੋਸਮੋਸ ਪ੍ਰੋਗਰਾਮ ਦੇ ਹਿੱਸੇ ਵਜੋਂ ਸੋਯੂਜ਼ ਟੀ-11 ਨਾਲ ਉਡਾਣ ਭਰੀ
1984ਅੰਮ੍ਰਿਤਸਰ ਵਿੱਚ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਤੋਂ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਪੈਰੋਕਾਰਾਂ ਨੂੰ ਹਟਾਉਣ ਲਈ ਸੁਰੱਖਿਆ ਬਲਾਂ ਨੇ ਫੌਜੀ ਕਾਰਵਾਈ ਸ਼ੁਰੂ ਕੀਤੀ
1984ਇੰਦਰਾ ਗਾਂਧੀ ਦੀ ਹੱਤਿਆ ਉਨ੍ਹਾਂ ਦੇ ਸਿੱਖ ਸੁਰੱਖਿਆ ਕਰਮੀਆਂ ਨੇ ਕਰ ਦਿੱਤੀ। ਉਨ੍ਹਾਂ ਦੇ ਪੁੱਤਰ ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ। ਸਿੱਖ ਵਿਰੋਧੀ ਦੰਗੇ ਸ਼ੁਰੂ ਹੋਏ
1984ਭੋਪਾਲ ਵਿੱਚ ਅਮਰੀਕਾ ਦੇ ਯੂਨੀਅਨ ਕਾਰਬਾਈਡ ਕਾਰਪੋਰੇਸ਼ਨ ਦੀ ਮਾਲਕੀ ਵਾਲੇ ਕੀਟਨਾਸ਼ਕ ਪਲਾਂਟ ਤੋਂ ਇੱਕ ਘਾਤਕ ਗੈਸ ਲੀਕ ਹੋ ਗਈ, ਜਿਸ ਵਿੱਚ ਲਗਪਗ 6,500 ਲੋਕਾਂ ਦੀ ਮੌਤ ਹੋ ਗਈ
1984ਕਸ਼ਮੀਰ ਘਾਟੀ ਵਿੱਚ ਹਿੰਸਾ ਭੜਕ ਗਈ, ਜਿਸ ਕਰਕੇ ਪਾਕਿਸਤਾਨ ਨਾਲ ਤਣਾਅ ਵਧ ਗਿਆ
1989ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਚੋਣ ਪ੍ਰਚਾਰ ਦੌਰਾਨ ਇੱਕ ਤਾਮਿਲ ਆਤਮਘਾਤੀ ਹਮਲਾਵਰ ਨੇ ਹੱਤਿਆ ਕਰ ਦਿੱਤੀ
1991ਕਾਂਗਰਸ ਪਾਰਟੀ ਨੇ ਆਮ ਚੋਣਾਂ ਜਿੱਤੀਆਂ ਤੇ ਸਰਕਾਰ ਨੇ ਵਿਆਪਕ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਕਰਦੇ ਹੋਏ ਦਹਾਕਿਆਂ ਤੋਂ ਸਮਾਜਵਾਦੀ ਨਿਯੰਤਰਣ ਨੂੰ ਖਤਮ ਕਰ ਦਿੱਤਾ
1991ਕਾਰ ਸੇਵਕਾਂ ਨੇ ਭਗਵਾਨ ਰਾਮ ਦੇ ਜਨਮ ਸਥਾਨ ਦਾ ਦਾਅਵਾ ਕਰਦੇ ਹੋਏ ਅਯੁੱਧਿਆ ਵਿੱਚ 16ਵੀਂ ਸਦੀ ਦੀ ਮਸਜਿਦ ਨੂੰ ਢਾਹ ਦਿੱਤਾ। ਇਸ ਘਟਨਾ ਕਾਰਨ ਦੇਸ਼ ਭਰ ਵਿੱਚ ਤਣਾਅ ਪੈਦਾ ਹੋ ਗਿਆ
1992ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ ਮੁਸਲਿਮ ਅੰਡਰਵਰਲਡ ਨੇ ਲੜੀਵਾਰ ਬੰਬ ਧਮਾਕੇ ਕੀਤੇ, ਜਿਸ ਵਿੱਚ 257 ਲੋਕਾਂ ਦੀ ਮੌਤ ਹੋ ਗਈ
1993ਭਾਰਤੀ ਜਨਤਾ ਪਾਰਟੀ ਨੇ ਗੱਠਜੋੜ ਦੀ ਸਰਕਾਰ ਬਣਾਈ। ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣੇ।
1998ਭਾਰਤੀ ਫੌਜ ਦੀ ਪੋਖਰਨ ਟੈਸਟ ਰੇਂਜ 'ਚ ਪੰਜ ਪ੍ਰਮਾਣੂ ਬੰਬ ਪ੍ਰੀਖਣਾਂ ਦੀ ਲੜੀ ਕੀਤੀ ਗਈ। ਜਲਦੀ ਹੀ ਪਾਕਿਸਤਾਨ ਨੇ ਜਵਾਬੀ ਟੈਸਟ ਕੀਤੇ।
1998ਭਾਰਤ ਨੇ ਆਪਣੇ ਹਿੱਸੇ ਵਾਲੇ ਕਸ਼ਮੀਰ ਦੇ ਕਾਰਗਿਲ ਵਿੱਚ ਪਾਕਿਸਤਾਨੀ ਘੁਸਪੈਠੀਆਂ ਵਿਰੁੱਧ ਹਮਲਾਵਰ ਕਾਰਵਾਈ ਸ਼ੁਰੂ ਕਰ ਦਿੱਤੀ
1999ਬੰਦੂਕਧਾਰੀਆਂ ਨੇ ਭਾਰਤੀ ਸੰਸਦ 'ਤੇ ਹਮਲਾ ਕਰ ਦਿੱਤਾ। ਭਾਰਤ ਨੇ ਇਸ ਲਈ ਪਾਕਿਸਤਾਨੀ ਅੱਤਵਾਦੀਆਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਇਸਲਾਮਾਬਾਦ ਨਾਲ ਟਰਾਂਸਪੋਰਟ ਤੇ ਕੂਟਨੀਤਕ ਸਬੰਧ ਤੋੜ ਦਿੱਤੇ।
2001ਅਯੁੱਧਿਆ ਤੋਂ ਪਰਤ ਰਹੇ 59 ਹਿੰਦੂ ਸ਼ਰਧਾਲੂਆਂ ਤੇ ਕਾਰ ਸੇਵਕਾਂ ਨੂੰ ਗੁਜਰਾਤ ਦੇ ਗੋਧਰਾ ਨੇੜੇ ਸਾਬਰਮਤੀ ਐਕਸਪ੍ਰੈੱਸ ਰੇਲ ਗੱਡੀ ਵਿੱਚ ਅੱਗ ਲਾ ਕੇ ਮਾਰ ਦਿੱਤਾ ਗਿਆ
2002ਗੋਧਰਾ ਰੇਲ ਅਗਨੀ ਕਾਂਡ ਤੋਂ ਇੱਕ ਦਿਨ ਬਾਅਦ ਗੁਜਰਾਤ ਵਿੱਚ ਰਾਜ-ਵਿਆਪੀ ਦੰਗੇ ਭੜਕ ਗਏ, ਜਿਸ ਵਿੱਚ ਅਧਿਕਾਰਤ ਤੌਰ 'ਤੇ ਇੱਕ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ। ਪੀੜਤ ਮੁੱਖ ਤੌਰ 'ਤੇ ਮੁਸਲਮਾਨ ਦੱਸੇ ਗਏ।
2002ਕਾਂਗਰਸ ਦੇ ਸੱਤਾ ਵਿੱਚ ਆਉਣ 'ਤੇ ਡਾ. ਮਨਮੋਹਨ ਸਿੰਘ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ।
2004ਮੁੰਬਈ ਦੇ ਉਪਨਗਰੀ ਰੇਲਵੇ ਖੇਤਰ 'ਚ 11 ਮਿੰਟਾਂ 'ਚ ਲੜੀਵਾਰ ਸੱਤ ਬੰਬ ਧਮਾਕੇ ਹੋਏ, ਜਿਸ 'ਚ 189 ਲੋਕ ਮਾਰੇ ਗਏ।
200610 ਬੰਦੂਕਧਾਰੀਆਂ ਨੇ ਸਿਲਸਿਲੇਵਾਰ ਅੱਤਵਾਦੀ ਹਮਲਿਆਂ ਨਾਲ ਮੁੰਬਈ ਤੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ।
2008ਨਵੀਂ ਅੱਤਵਾਦ ਵਿਰੋਧੀ ਵਿਵਸਥਾ ਤਹਿਤ, NIA ਤੇ UAPA ਕਾਨੂੰਨ ਲਾਗੂ ਹੋਏ।
2009ਇਸਰੋ ਨੇ ਮਾਰਸ ਆਰਬਿਟਰ ਮਿਸ਼ਨ ਜਾਂ ਮੰਗਲਯਾਨ ਲਾਂਚ ਕੀਤਾ, ਭਾਰਤ ਦਾ ਪਹਿਲਾ ਅੰਤਰ-ਗ੍ਰਹਿ ਮਿਸ਼ਨ
2013ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੇ ਲੋਕ ਸਭਾ ਚੋਣਾਂ ਭਾਰੀ ਬਹੁਮਤ ਨਾਲ ਜਿੱਤੀਆਂ ਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ।
2014ਮੋਦੀ ਸਰਕਾਰ ਨੇ 500 ਤੇ 1000 ਰੁਪਏ ਦੇ ਸਾਰੇ ਬੈਂਕ ਨੋਟਾਂ ਦਾ ਪ੍ਰਚਲਨ ਰੋਕਣ ਦਾ ਐਲਾਨ ਕੀਤਾ, 500 ਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਗਏ।
2016ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਨੇ ਸਰਬਸੰਮਤੀ ਨਾਲ ਆਈਪੀਸੀ ਦੀ ਧਾਰਾ 377 ਨੂੰ ਰੱਦ ਕਰ ਦਿੱਤਾ, ਸਹਿਮਤੀ ਨਾਲ ਬਾਲਗਾਂ ਵਿਚਕਾਰ ਸਮਲਿੰਗੀ ਸਬੰਧਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਗਿਆ।
2018ਕੋਵਿਡ-19 ਤੋਂ ਸੰਕਰਮਣ ਦਾ ਪਹਿਲਾ ਮਾਮਲਾ ਭਾਰਤ ਵਿੱਚ ਆਇਆ, ਕੇਰਲ ਦੀ 20 ਸਾਲਾ ਲੜਕੀ ਦਾ ਟੈਸਟ ਪੌਜ਼ੇਟਿਵ ਨਿਕਲਿਆ
2020ਇਹ ਵੈੱਬਸਾਈਟ ਤੁਹਾਡੇ ਬ੍ਰਾਊਜ਼ਿੰਗ ਤਜਰਬੇ ਨੂੰ ਵਧਾਉਣ ਤੇ ਨਿੱਜੀ ਸਿਫਾਰਸ਼ਾਂ ਮੁਹੱਈਆ ਕਰਨ ਲਈ ਕੂਕੀਜ਼ ਜਾਂ ਸਮਾਨ ਟੈਕਨਾਲੋਜੀ ਦੀ ਵਰਤੋਂ ਕਰਦੀ ਹੈ। ਸਾਡੀ ਵੈੱਬਸਾਈਟ ਨੂੰ ਵਰਤਣਾ ਜਾਰੀ ਰੱਖਦਿਆਂ, ਤੁਸੀਂ ਸਾਡੀ ਪ੍ਰਾਈਵੇਸੀ ਪਾਲਿਸੀ ਤੇ ਕੂਕੀ ਪਾਲਿਸੀ ਨਾਲ ਸਹਿਮਤ ਹੋ।