ਪੜਚੋਲ ਕਰੋ

India At 2047: ਉੱਭਰਦੇ, ਨਵੇਂ ਅੰਦਾਜ 'ਚ ਨਿੱਖਰਦੇ ਭਾਰਤ ਦੀ ਤਸਵੀਰ 'ਤੇ ਮਾਰੋ ਇੱਕ ਨਜ਼ਰ

ਲੇਖਕ : Sanghamitra Mazumdar

A Dream Of 75 Years Ago India At 2047:
ਅੱਜ ਤੋਂ 75 ਸਾਲ ਪਹਿਲਾਂ ਜਦੋਂ ਅਸੀਂ ਆਜ਼ਾਦ ਹੋਏ ਦੇਸ਼ ਦਾ ਇੱਕ ਸੁਪਨਾ (Dream) ਸੀ। ਇੱਕ ਸ਼ਾਂਤੀਪੂਰਨ (Peaceful), ਖੁਸ਼ਹਾਲ(Prosperous) ਅਤੇ ਪ੍ਰਗਤੀਸ਼ੀਲ (Progressive) ਭਾਰਤ(India) ਬਣਾਉਣਾ। ਆਜ਼ਾਦੀ (Freedom) ਨਾ ਸਿਰਫ਼ ਖੁੱਲ੍ਹੀ ਹਵਾ 'ਚ ਸਾਹ ਲੈਣ ਦਾ ਹੱਕ ਲੈ ਕੇ ਆਈ, ਸਗੋਂ ਆਪਣੇ ਨਾਲ ਸ਼ਕਤੀ(Power) ਅਤੇ ਜ਼ਿੰਮੇਵਾਰੀ (Responsibility) ਵੀ ਲੈ ਕੇ ਆਈ। ਇਸ ਨਾਲ ਵਿਭਿੰਨਤਾ ਨਾਲ ਭਰਪੂਰ ਭਾਰਤ ਦੀ ਧਰਤੀ ਨੇ ਆਪਣੇ ਭਵਿੱਖ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਆਪਣੀ ਯਾਤਰਾ ਵੱਲ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ। ਇਸ ਸਫ਼ਰ 'ਚ ਦੇਸ਼ ਨੇ ਦੇਖੀ ਅਤੇ ਅਣਦੇਖੀ ਸਾਰੀਆਂ ਚੁਣੌਤੀਆਂ ਨੂੰ ਸਵੀਕਾਰ ਕੀਤਾ ਹੈ। 34 ਕਰੋੜ ਦੇ ਨੌਜਵਾਨ ਦੇਸ਼ ਵਿੱਚੋਂ ਅੱਜ ਇਹ ਵੱਖ-ਵੱਖ ਜਾਤਾਂ, ਧਰਮਾਂ, ਮਾਨਤਾਵਾਂ ਅਤੇ ਸੱਭਿਆਚਾਰਾਂ ਵਾਲੇ 138 ਕਰੋੜ ਲੋਕਾਂ ਦੇ ਇੱਕ ਪ੍ਰਫੁੱਲਤ ਲੋਕਤੰਤਰ ਦੇਸ਼ 'ਚ ਤਬਦੀਲ ਹੋ ਗਿਆ ਹੈ।

ਦੁਨੀਆ ਭਾਰਤ ਤੋਂ ਲੈ ਰਹੀ ਹੈ ਪ੍ਰੇਰਨਾ

ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ (Jawaharlal Nehru) ਨੇ 14 ਅਗਸਤ ਅਤੇ 15 ਅਗਸਤ 1947 ਦੀ ਵਿਚਕਾਰਲੀ ਰਾਤ ਨੂੰ ਭਾਸ਼ਣ ਦਿੱਤਾ ਸੀ। ਇਹ ਭਾਸ਼ਣ ਟਰੱਸਟ ਵਿਦ ਡੈਸਟਿਨੀ (Tryst With Destiny) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਭਾਸ਼ਣ 'ਚ ਉਨ੍ਹਾਂ ਕਿਹਾ, "ਆਉਣ ਵਾਲਾ ਭਵਿੱਖ ਆਰਾਮ ਜਾਂ ਰਾਹਤ ਭਰਿਆ ਨਹੀਂ ਹੈ, ਸਗੋਂ ਨਿਰੰਤਰ ਕੋਸ਼ਿਸਾਂ ਕਰਨ ਵਾਲਾ ਹੈ। ਅਤੇ ਇਸ 'ਚ ਕੋਈ ਸ਼ੱਕ ਨਹੀਂ ਕਿ ਸਾਡੀ 'ਲਗਾਤਾਰ ਕੋਸ਼ਿਸ਼' ਜਿਵੇਂ ਅਸੀਂ ਚਾਹੁੰਦੇ ਸੀ, ਉਸੇ ਤਰ੍ਹਾਂ ਹੀ ਸੀ। ਇਸ ਲਗਾਤਾਰ ਕੋਸ਼ਿਸ਼ ਦੌਰਾਨ ਅਸੀਂ ਕਈ ਵਾਰ ਡਿੱਗੇ, ਅੱਗੇ ਵਧੇ ਅਤੇ ਕਈ ਵਾਰ ਠੋਕਰ ਖਾਧੀ, ਪਰ ਅਸੀਂ ਉਸ ਸੁਪਨੇ ਨੂੰ ਜਿਉਂਦਾ ਰੱਖਿਆ ਅਤੇ ਆਪਣੀ ਤਰੱਕੀ ਦੀ ਰਫਤਾਰ ਨੂੰ ਵਧਾਇਆ। ਸਦੀਆਂ ਦੇ ਵਿਦੇਸ਼ੀ ਸ਼ਾਸਨ ਅਤੇ ਲੁੱਟ ਤੋਂ ਬਾਅਦ 75 ਸਾਲ ਪਹਿਲਾਂ ਇੱਕ ਅਖੌਤੀ "ਗਰੀਬ" ਤੀਜੀ ਦੁਨੀਆਂ ਦੇ ਦੇਸ਼ ਵਜੋਂ ਜੋ ਸ਼ੁਰੂ ਹੋਇਆ ਸੀ, ਉਹ ਹੁਣ ਇੱਕ ਸਫਲਤਾ ਦੀ ਕਹਾਣੀ ਹੈ। ਕਿਸੇ ਸਮੇਂ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜੇ ਹੋਏ ਭਾਰਤ ਦੀ ਕਹਾਣੀ ਅੱਜ ਦੁਨੀਆਂ ਪ੍ਰੇਰਨਾ ਲਈ ਪੜ੍ਹਦੀ ਹੈ। ਜੇਕਰ ਭਾਰਤ ਕੋਲ ਆਲਮੀ ਮੰਚ 'ਤੇ ਦੁਨੀਆ ਦੀ ਅਗਵਾਈ ਕਰਨ ਦੀ ਸਮਰੱਥਾ ਹੈ ਤਾਂ ਉਸ ਕੋਲ ਕਿਸੇ ਵੀ ਆਲਮੀ ਖਤਰੇ ਨਾਲ ਨਜਿੱਠਣ ਦੀ ਸਮਝ ਵੀ ਹੈ।"

ਇਹ ਹੈ ਹਿੰਦੁਸਤਾਨ ਦੀ ਕਾਮਯਾਬੀ ਦੀ ਕਹਾਣੀ
ਇੱਕ ਗਰੀਬ ਦੇ ਰੂਪ 'ਚ ਦੇਖੇ ਜਾਣ ਤੋਂ ਲੈ ਕੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ (Economy) ਬਣਨ ਦੀ ਇੱਛਾ ਤੱਕ, ਭਾਰਤ ਨੇ ਇਹ ਸਭ ਸਹਿਣਸ਼ੀਲਤਾ ਨਾਲ ਕੀਤਾ। ਦੇਸ਼ ਨੇ ਆਜ਼ਾਦੀ ਤੋਂ ਬਾਅਦ ਦੇ ਪਿਛਲੇ 75 ਸਾਲਾਂ (75-Year Post-Independence) ਦੇ ਇਤਿਹਾਸ ਨੂੰ ਬੜੇ ਸਬਰ, ਲਚਕੀਲੇਪਨ, ਅਭਿਲਾਸ਼ਾ ਨਾਲ ਸ਼ਾਨਦਾਰ ਢੰਗ ਨਾਲ ਲਿਖਿਆ ਹੈ। ਅਸੀਂ ਬਹੁਤ ਸਾਰੀਆਂ ਜੰਗਾਂ, ਕੁਦਰਤੀ ਆਫ਼ਤਾਂ (Natural Disasters), ਰਾਜਨੀਤਿਕ ਅਸਥਿਰਤਾ, ਮਹਾਂਮਾਰੀ ਅਤੇ ਆਰਥਿਕ ਚੁਣੌਤੀਆਂ ਦਾ ਕੁਸ਼ਲਤਾ ਨਾਲ ਸਾਹਮਣਾ ਕੀਤਾ ਹੈ। ਇਸ ਦੇ ਬਾਵਜੂਦ ਅਸੀਂ ਅਜੇ ਵੀ ਸਾਰੇ ਖੇਤਰਾਂ 'ਚ ਬਹੁਤ ਤਰੱਕੀ ਕਰ ਸਕੇ ਹਾਂ। ਇਹ ਸਿੱਖਿਆ ਤੋਂ ਲੈ ਕੇ ਸਿਹਤ ਤੱਕ, ਖੇਤੀਬਾੜੀ ਤੋਂ ਵਿਗਿਆਨ ਅਤੇ ਤਕਨਾਲੋਜੀ ਤੱਕ, ਸਮਾਜ ਭਲਾਈ ਤੋਂ ਵਿਦੇਸ਼ੀ ਸਬੰਧਾਂ ਤੱਕ, ਆਰਥਿਕਤਾ ਤੋਂ ਪਰਉਪਕਾਰੀ ਅਤੇ ਮਨੋਰੰਜਨ ਤੋਂ ਖੇਡਾਂ ਤੱਕ ਸ਼ਾਮਲ ਹਨ। ਅਸੀਂ ਆਫ਼ਤ 'ਚ ਮੌਕਾ ਲੱਭਣ ਨੂੰ ਆਪਣਾ ਟੀਚਾ ਬਣਾਇਆ ਅਤੇ ਇਸ ਨੂੰ ਪੂਰਾ ਕਰਕੇ ਵਿਖਾਇਆ ਵੀ।

ਅਤੀਤ ਦੀ ਸਫ਼ਲਤਾ ਦੇ ਨਾਲ-ਨਾਲ ਭਵਿੱਖ ਲਈ ਵਿਉਂਤਬੰਦੀ ਵੀ ਜ਼ਰੂਰੀ
ਅੱਜ ਅਸੀਂ ਦੇਸ਼ ਦੇ ਅਤੀਤ ਦੀ ਸ਼ਾਨ ਅਤੇ ਸਫਲਤਾ ਦਾ ਆਨੰਦ ਮਾਣ ਰਹੇ ਹਾਂ, ਪਰ ਸਭ ਤੋਂ ਵੱਡਾ ਲੋਕਤੰਤਰ ਹੋਣ ਦੇ ਨਾਤੇ ਹੁਣ ਸਾਡੇ ਲਈ ਵਰਤਮਾਨ 'ਤੇ ਨਜ਼ਰ ਰੱਖਣ ਦੇ ਨਾਲ-ਨਾਲ ਭਵਿੱਖ ਲਈ ਯੋਜਨਾਵਾਂ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਅੱਜ ਤੋਂ 25 ਸਾਲ ਬਾਅਦ ਭਾਰਤ ਕਿੱਥੇ ਹੋਵੇਗਾ, ਜਦੋਂ ਇਹ 100 ਸਾਲ ਦਾ ਹੋਵੇਗਾ? 2047 ਦੇ ਭਾਰਤ ਲਈ ਸਾਡੇ ਕੋਲ ਕੀ ਵਿਜ਼ਨ ਹੈ? ਇੱਕ ਅਜਿਹਾ ਭਾਰਤ ਜੋ ਮਹਾਂਮਾਰੀ ਦੇ ਪ੍ਰਭਾਵਾਂ ਤੋਂ ਉਭਰਦੇ ਹੋਏ ਅਤੇ ਸਮੁੱਚੇ ਪੇਂਡੂ ਅਤੇ ਸ਼ਹਿਰੀ ਵਿਕਾਸ ਨੂੰ ਯਕੀਨੀ ਬਣਾ ਕੇ ਖੁਸ਼ਹਾਲੀ ਦੀਆਂ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰਦੇ ਹੋਏ ਇੱਕ ਵਿਸ਼ਵਗੁਰੂ ਅਤੇ ਇੱਕ ਵਿਸ਼ਵ ਮਹਾਂਸ਼ਕਤੀ ਬਣਨ ਦੀ ਇੱਛਾ ਰੱਖਦਾ ਹੈ।

ਏਬੀਪੀ ਲਾਈਵ ਦੇ ਪਾਠਕਾਂ ਲਈ ਇੰਡੀਆ ਐਟ 2047(India@2047) ਇਸ ਉੱਭਰਦੇ, ਪੁਨਰ-ਉਭਾਰਦੇ, ਸੁਧਾਰੇ ਹੋਏ ਭਾਰਤ ਦੇ ਕਾਲਕ੍ਰਮ ਨੂੰ ਟਰੈਕ ਕਰਦੇ ਹੋਏ ਤੁਹਾਡੇ ਲਈ ਸਫਲਤਾ ਤੋਂ ਅਸਫਲਤਾ ਦੀਆਂ ਕਹਾਣੀਆਂ ਲਿਆਏਗਾ। ਇਸ ਇੰਡੀਆ ਐਟ-2047 (India@2047) ਨਾਲ ਭਾਰਤ ਦੀਆਂ ਪ੍ਰਾਪਤੀਆਂ ਅਤੇ ਸੰਭਾਵਿਤ ਅਸਫਲਤਾਵਾਂ ਦੀਆਂ ਕਹਾਣੀਆਂ ਸਾਹਮਣੇ ਆਉਣਗੀਆਂ, ਉਸੇ ਤਰ੍ਹਾਂ ਨਵੇਂ ਫੈਸਲਿਆਂ ਅਤੇ ਨੀਤੀਆਂ ਦਾ ਵਿਸ਼ਲੇਸ਼ਣ ਵੀ ਹੋਵੇਗਾ। ਏਬੀਪੀ ਦਾ ਇਹ ਇੰਡੀਆ 2047 'ਚ ਚੁਣੌਤੀਆਂ ਅਤੇ ਰੁਕਾਵਟਾਂ ਦਾ ਵਿਸ਼ਲੇਸ਼ਣ ਕਰੇਗਾ ਅਤੇ ਹੱਲ ਵੀ ਲੱਭੇਗਾ। ਆਓ, ਸਾਡੇ ਭਵਿੱਖ ਦੀ ਇਸ ਸ਼ਾਨਦਾਰ ਯਾਤਰਾ ਦਾ ਹਿੱਸਾ ਬਣੋ ਜਿੱਥੇ ਸਾਡੀ ਸਾਰਿਆਂ ਦੀ ਹਿੱਸੇਦਾਰੀ ਹੈ। ਆਪਣੇ ਵਿਚਾਰ ਅਤੇ ਵਿਚਾਰ ਸਾਂਝੇ ਕਰੋ, ਸਾਨੂੰ ਉਹ ਕਹਾਣੀਆਂ ਦੱਸੋ ਜੋ ਤੁਸੀਂ ਦੱਸਣਾ ਚਾਹੁੰਦੇ ਹੋ, ਸਵਾਲ ਪੁੱਛੋ ਜਿਨ੍ਹਾਂ ਦੇ ਤੁਹਾਨੂੰ ਜਵਾਬ ਚਾਹੀਦੇ ਹਨ।

ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਰਿਪੋਰਟ ਤੁਹਾਡੇ ਇਨਬਾਕਸ ਤੱਕ ਪਹੁੰਚੇ, ਤਾਂ ਤੁਸੀਂ ਸਾਨੂੰ ਲਿਖੋ। ਟਵਿੱਟਰ 'ਤੇ @abplive ਨੂੰ ਟੈਗ ਕਰੋ ਅਤੇ #IndiaAt2047 ਦੀ ਵਰਤੋਂ ਕਰੋ।

ਹੋਰ ਵੇਖੋ

ਓਪੀਨੀਅਨ

Advertisement
Advertisement
Advertisement

ਟਾਪ ਹੈਡਲਾਈਨ

ਬੱਸ ਆਹੀ ਕਸਰ ਰਹਿ ਗਈ....! ਹੁਣ ਪਾਕਿਸਤਾਨ ਵੀ ਬੋਲਿਆ, ਅੰਮ੍ਰਿਤਸਰ ਦਾ ਧੂੰਆ ਕਰ ਰਿਹਾ ਲਾਹੌਰ ਨੂੰ ਪ੍ਰਦੂਸ਼ਿਤ, 1000 ਤੋਂ ਟੱਪਿਆ AQI, ਲੱਗਿਆ ਲੌਕਡਾਊਨ
ਬੱਸ ਆਹੀ ਕਸਰ ਰਹਿ ਗਈ....! ਹੁਣ ਪਾਕਿਸਤਾਨ ਵੀ ਬੋਲਿਆ, ਅੰਮ੍ਰਿਤਸਰ ਦਾ ਧੂੰਆ ਕਰ ਰਿਹਾ ਲਾਹੌਰ ਨੂੰ ਪ੍ਰਦੂਸ਼ਿਤ, 1000 ਤੋਂ ਟੱਪਿਆ AQI, ਲੱਗਿਆ ਲੌਕਡਾਊਨ
Punjab News: ਵੋਟਾਂ ਵੇਲੇ ਹੀ CM ਨੂੰ ਕਿਉਂ ਯਾਦ ਆਉਂਦੀਆਂ ਨੇ ਲੀਡਰਾਂ ਦੇ ‘ਕਾਲੇ ਕਾਰਨਾਮਿਆਂ’ ਵਾਲੀਆਂ ਫਾਈਲਾਂ ? ਹੁਣ ਕਿਹਾ- ਰੰਧਾਵਾ ਦੀਆਂ ਫਾਈਲਾਂ ਮੇਰੇ ਕੋਲ ਛੇਤੀ ਕਰਾਂਗਾ ਪਰਦਾਫਾਸ਼
Punjab News: ਵੋਟਾਂ ਵੇਲੇ ਹੀ CM ਨੂੰ ਕਿਉਂ ਯਾਦ ਆਉਂਦੀਆਂ ਨੇ ਲੀਡਰਾਂ ਦੇ ‘ਕਾਲੇ ਕਾਰਨਾਮਿਆਂ’ ਵਾਲੀਆਂ ਫਾਈਲਾਂ ? ਹੁਣ ਕਿਹਾ- ਰੰਧਾਵਾ ਦੀਆਂ ਫਾਈਲਾਂ ਮੇਰੇ ਕੋਲ ਛੇਤੀ ਕਰਾਂਗਾ ਪਰਦਾਫਾਸ਼
Guru Nanak Jayanti 2024: ਗੁਰੂ ਨਾਨਕ ਦੇਵ ਜੀ ਦੀਆਂ ਇਹ ਸਿੱਖਿਆਵਾਂ ਵਰਦਾਨ, ਇਨ੍ਹਾਂ ਨੂੰ ਅਪਣਾਉਣ ਨਾਲ ਬਦਲ ਜਾਏਗੀ ਤੁਹਾਡੀ ਜ਼ਿੰਦਗੀ
Guru Nanak Jayanti 2024: ਗੁਰੂ ਨਾਨਕ ਦੇਵ ਜੀ ਦੀਆਂ ਇਹ ਸਿੱਖਿਆਵਾਂ ਵਰਦਾਨ, ਇਨ੍ਹਾਂ ਨੂੰ ਅਪਣਾਉਣ ਨਾਲ ਬਦਲ ਜਾਏਗੀ ਤੁਹਾਡੀ ਜ਼ਿੰਦਗੀ
Punjab News: ਭਾਰਤ-ਕੈਨੇਡਾ ਸੰਬੰਧਾਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਹਿਮ ਬਿਆਨ, ਬੋਲੇ- ਗੱਲਬਾਤ ਰਾਹੀਂ ਕੱਢੋ ਹੱਲ
Punjab News: ਭਾਰਤ-ਕੈਨੇਡਾ ਸੰਬੰਧਾਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਹਿਮ ਬਿਆਨ, ਬੋਲੇ- ਗੱਲਬਾਤ ਰਾਹੀਂ ਕੱਢੋ ਹੱਲ
Advertisement
ABP Premium

ਵੀਡੀਓਜ਼

Exclusive Interview | Raja Warring ਦੀ ਧੀ ਦਾ ਵਿਰੋਧੀਆਂ ਨੂੰ Challenge! | By Election|Abp Sanjhaਭਾਰਤ ਕੈਨੇਡਾ ਮਸਲੇ 'ਚ SGPC ਦੀ Entry! | India Vs Canada | Abp SanjhaBY Election | ਜ਼ਿਮਨੀ ਚੋਣਾਂ ਦੇ ਰੰਗ 'ਚ ਕਿਸਾਨਾਂ ਨੇ ਪਾਇਆ ਭੰਗ ! |Farmers | Paddy |Protestਕਾਰ ਨੇ ਠੋਕੀ  Activa ਜਨਾਨੀ ਨੇ ਮਾਰੀ ਚਪੇੜ ਹੋ ਗਿਆ ਹੰਗਾਮਾਂ! | Accident | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਬੱਸ ਆਹੀ ਕਸਰ ਰਹਿ ਗਈ....! ਹੁਣ ਪਾਕਿਸਤਾਨ ਵੀ ਬੋਲਿਆ, ਅੰਮ੍ਰਿਤਸਰ ਦਾ ਧੂੰਆ ਕਰ ਰਿਹਾ ਲਾਹੌਰ ਨੂੰ ਪ੍ਰਦੂਸ਼ਿਤ, 1000 ਤੋਂ ਟੱਪਿਆ AQI, ਲੱਗਿਆ ਲੌਕਡਾਊਨ
ਬੱਸ ਆਹੀ ਕਸਰ ਰਹਿ ਗਈ....! ਹੁਣ ਪਾਕਿਸਤਾਨ ਵੀ ਬੋਲਿਆ, ਅੰਮ੍ਰਿਤਸਰ ਦਾ ਧੂੰਆ ਕਰ ਰਿਹਾ ਲਾਹੌਰ ਨੂੰ ਪ੍ਰਦੂਸ਼ਿਤ, 1000 ਤੋਂ ਟੱਪਿਆ AQI, ਲੱਗਿਆ ਲੌਕਡਾਊਨ
Punjab News: ਵੋਟਾਂ ਵੇਲੇ ਹੀ CM ਨੂੰ ਕਿਉਂ ਯਾਦ ਆਉਂਦੀਆਂ ਨੇ ਲੀਡਰਾਂ ਦੇ ‘ਕਾਲੇ ਕਾਰਨਾਮਿਆਂ’ ਵਾਲੀਆਂ ਫਾਈਲਾਂ ? ਹੁਣ ਕਿਹਾ- ਰੰਧਾਵਾ ਦੀਆਂ ਫਾਈਲਾਂ ਮੇਰੇ ਕੋਲ ਛੇਤੀ ਕਰਾਂਗਾ ਪਰਦਾਫਾਸ਼
Punjab News: ਵੋਟਾਂ ਵੇਲੇ ਹੀ CM ਨੂੰ ਕਿਉਂ ਯਾਦ ਆਉਂਦੀਆਂ ਨੇ ਲੀਡਰਾਂ ਦੇ ‘ਕਾਲੇ ਕਾਰਨਾਮਿਆਂ’ ਵਾਲੀਆਂ ਫਾਈਲਾਂ ? ਹੁਣ ਕਿਹਾ- ਰੰਧਾਵਾ ਦੀਆਂ ਫਾਈਲਾਂ ਮੇਰੇ ਕੋਲ ਛੇਤੀ ਕਰਾਂਗਾ ਪਰਦਾਫਾਸ਼
Guru Nanak Jayanti 2024: ਗੁਰੂ ਨਾਨਕ ਦੇਵ ਜੀ ਦੀਆਂ ਇਹ ਸਿੱਖਿਆਵਾਂ ਵਰਦਾਨ, ਇਨ੍ਹਾਂ ਨੂੰ ਅਪਣਾਉਣ ਨਾਲ ਬਦਲ ਜਾਏਗੀ ਤੁਹਾਡੀ ਜ਼ਿੰਦਗੀ
Guru Nanak Jayanti 2024: ਗੁਰੂ ਨਾਨਕ ਦੇਵ ਜੀ ਦੀਆਂ ਇਹ ਸਿੱਖਿਆਵਾਂ ਵਰਦਾਨ, ਇਨ੍ਹਾਂ ਨੂੰ ਅਪਣਾਉਣ ਨਾਲ ਬਦਲ ਜਾਏਗੀ ਤੁਹਾਡੀ ਜ਼ਿੰਦਗੀ
Punjab News: ਭਾਰਤ-ਕੈਨੇਡਾ ਸੰਬੰਧਾਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਹਿਮ ਬਿਆਨ, ਬੋਲੇ- ਗੱਲਬਾਤ ਰਾਹੀਂ ਕੱਢੋ ਹੱਲ
Punjab News: ਭਾਰਤ-ਕੈਨੇਡਾ ਸੰਬੰਧਾਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਹਿਮ ਬਿਆਨ, ਬੋਲੇ- ਗੱਲਬਾਤ ਰਾਹੀਂ ਕੱਢੋ ਹੱਲ
Rohit Sharma: ਭਾਰਤ ਦੀ ਟੈਸਟ ਟੀਮ ਤੋਂ ਬਾਹਰ ਹੋਵੇਗਾ ਰੋਹਿਤ ਸ਼ਰਮਾ ? ਆਸਟ੍ਰੇਲੀਆ ਖਿਲਾਫ਼ ਪਰਥ ਟੈਸਟ 'ਤੇ ਆਇਆ ਵੱਡਾ ਅਪਡੇਟ
Rohit Sharma: ਭਾਰਤ ਦੀ ਟੈਸਟ ਟੀਮ ਤੋਂ ਬਾਹਰ ਹੋਵੇਗਾ ਰੋਹਿਤ ਸ਼ਰਮਾ ? ਆਸਟ੍ਰੇਲੀਆ ਖਿਲਾਫ਼ ਪਰਥ ਟੈਸਟ 'ਤੇ ਆਇਆ ਵੱਡਾ ਅਪਡੇਟ
Holidays in Punjab: ਪੰਜਾਬ 'ਚ ਫਿਰ ਛੁੱਟੀਆਂ! ਸਕੂਲ-ਕਾਲਜ ਤੇ ਦਫਤਰ ਰਹਿਣਗੇ ਬੰਦ
Holidays in Punjab: ਪੰਜਾਬ 'ਚ ਫਿਰ ਛੁੱਟੀਆਂ! ਸਕੂਲ-ਕਾਲਜ ਤੇ ਦਫਤਰ ਰਹਿਣਗੇ ਬੰਦ
ਮੁੰਬਈ 'ਚ ਟੀਮ ਇੰਡੀਆ ਦੀ ਸ਼ਰਮਨਾਕ ਹਾਰ, ਨਿਊਜ਼ੀਲੈਂਡ ਨੇ ਭਾਰਤ ਨੂੰ 25 ਦੌੜਾਂ ਨਾਲ ਹਰਾ ਕੇ 3-0 ਨਾਲ ਜਿੱਤੀ ਸੀਰੀਜ਼
ਮੁੰਬਈ 'ਚ ਟੀਮ ਇੰਡੀਆ ਦੀ ਸ਼ਰਮਨਾਕ ਹਾਰ, ਨਿਊਜ਼ੀਲੈਂਡ ਨੇ ਭਾਰਤ ਨੂੰ 25 ਦੌੜਾਂ ਨਾਲ ਹਰਾ ਕੇ 3-0 ਨਾਲ ਜਿੱਤੀ ਸੀਰੀਜ਼
Weather Update: ਮੌਸਮੀ ਬਦਲਾਅ ਕਿਸਾਨਾਂ ਲਈ ਖਤਰੇ ਦੀ ਘੰਟੀ! ਨਵੰਬਰ 'ਚ ਵੀ 32 ਡਿਗਰੀ ਪਾਰਾ ਕਣਕ ਦੀ ਫਸਲ ਲਈ ਖਤਰਾ! ਮੌਸਮ ਤੇ ਖੇਤੀ ਮਹਿਕਮੇ ਦੀ ਚੇਤਾਵਨੀ
Weather Update: ਮੌਸਮੀ ਬਦਲਾਅ ਕਿਸਾਨਾਂ ਲਈ ਖਤਰੇ ਦੀ ਘੰਟੀ! ਨਵੰਬਰ 'ਚ ਵੀ 32 ਡਿਗਰੀ ਪਾਰਾ ਕਣਕ ਦੀ ਫਸਲ ਲਈ ਖਤਰਾ! ਮੌਸਮ ਤੇ ਖੇਤੀ ਮਹਿਕਮੇ ਦੀ ਚੇਤਾਵਨੀ
Embed widget