ਪੜਚੋਲ ਕਰੋ

ਤੇਜਸ 2.0: ਪਹਿਲਾਂ ਨਾਲੋਂ ਵੱਧ ਖ਼ਤਰਨਾਕ ਤੇ ਸ਼ਕਤੀਸ਼ਾਲੀ, 10 BVR ਮਿਜ਼ਾਈਲਾਂ ਹੋ ਜਾਣਗੀਆਂ ਲੈਸ

India at 2047: ਇਹ ਨਵਾਂ ਵਰਜਨ ਮਾਰਕ 1 ਅਤੇ ਮਾਰਕ 1 ਏ ਦੇ ਮੁਕਾਬਲੇ ਆਧੁਨਿਕ ਤਕਨੀਕਾਂ ਨਾਲ ਲੈਸ ਹੋਵੇਗਾ। ਇਸ ਨਵੇਂ ਐਡੀਸ਼ਨ ਦੀ ਖ਼ਾਸੀਅਤ ਇਹ ਹੈ ਕਿ ਇਹ ਦੁਨੀਆ ਦੇ ਕਿਸੇ ਵੀ ਹਲਕੇ ਹਵਾਈ ਜਹਾਜ਼ ਤੋਂ ਵੱਧ ਹਥਿਆਰ ਲੈ ਕੇ ਜਾ ਸਕੇਗਾ।

ਅਲਕਾ ਰਿਸ਼ੀ

ਭਾਰਤ 'ਚ ਬਣੇ ਦੁਨੀਆ ਦੇ ਸਭ ਤੋਂ ਖ਼ਤਰਨਾਕ ਲੜਾਕੂ ਜਹਾਜ਼ ਤੇਜਸ ਨੇ ਪੂਰੀ ਦੁਨੀਆ 'ਚ ਖਲਬਲੀ ਮਚਾ ਦਿੱਤੀ ਹੈ। ਹੁਣ ਇਸ ਜਹਾਜ਼ ਨੂੰ ਸਭ ਤੋਂ ਹਲਕਾ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਹ ਮੌਜੂਦਾ ਐਲਸੀਏ ਤੇਜਸ ਦਾ ਨਵਾਂ ਅਵਤਾਰ ਹੋਵੇਗਾ।

ਹਾਲ ਹੀ 'ਚ ਕਈ ਦੇਸ਼ਾਂ ਨੇ ਲੜਾਕੂ ਜਹਾਜ਼ ਤੇਜਸ ਨੂੰ ਖਰੀਦਣ 'ਚ ਵੀ ਦਿਲਚਸਪੀ ਦਿਖਾਈ ਸੀ। ਤੇਜਸ ਐਲਏਸੀ ਮਾਰਕ-1 ਪਹਿਲਾਂ ਬਣਾਇਆ ਗਿਆ ਸੀ। ਇਸ ਤੋਂ ਬਾਅਦ ਐਲਏਸੀ ਮਾਰਕ 1ਏ ਆਇਆ ਅਤੇ ਹੁਣ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) LAC-ਮਾਰਕ-2 ਦਾ ਵਿਕਾਸ ਕਰ ਰਿਹਾ ਹੈ।

ਇਹ ਨਵਾਂ ਵਰਜਨ ਮਾਰਕ 1 ਅਤੇ ਮਾਰਕ 1 ਏ ਦੇ ਮੁਕਾਬਲੇ ਆਧੁਨਿਕ ਤਕਨੀਕਾਂ ਨਾਲ ਲੈਸ ਹੋਵੇਗਾ। ਇਸ ਨਵੇਂ ਐਡੀਸ਼ਨ ਦੀ ਖ਼ਾਸੀਅਤ ਇਹ ਹੈ ਕਿ ਇਹ ਦੁਨੀਆ ਦੇ ਕਿਸੇ ਵੀ ਹਲਕੇ ਹਵਾਈ ਜਹਾਜ਼ ਤੋਂ ਵੱਧ ਹਥਿਆਰ ਲੈ ਕੇ ਜਾ ਸਕੇਗਾ।

ਸਤੰਬਰ 'ਚ ਹੀ ਸੁਰੱਖਿਆ ਬਾਰੇ ਪੀਐਮ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਕਮੇਟੀ (CCS) ਨੇ 6,500 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਵਾਲੇ ਪ੍ਰੋਟੋਟਾਈਪ, ਫਲਾਈਟ ਟੈਸਟ ਅਤੇ ਪ੍ਰਮਾਣੀਕਰਣ ਦੇ ਨਾਲ ਤੇਜਸ ਮਾਰਕ-2 ਨੂੰ ਵਿਕਸਤ ਕਰਨ ਲਈ ਮੈਗਾ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਇਲਾਵਾ ਸਰਕਾਰ ਨੇ ਪੰਜਵੀਂ ਪੀੜ੍ਹੀ ਦੀ ਸਟੀਲਥ ਤਕਨੀਕ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ।

ਸਟੀਲਥ ਤਕਨਾਲੋਜੀ ਕੀ ਹੈ?

ਲੜਾਕੂ ਜਹਾਜ਼ਾਂ 'ਚ ਸਟੀਲਥ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਕਨੀਕ ਦੀ ਮਦਦ ਨਾਲ ਲੜਾਕੂ ਜਹਾਜ਼ ਨੂੰ ਰਡਾਰ ਨਾਲ ਨਹੀਂ ਫੜਿਆ ਜਾ ਸਕੇਗਾ। ਸੌਖੀ ਭਾਸ਼ਾ 'ਚ ਕਹੀਏ ਕਿ ਜੇਕਰ ਕੋਈ ਸਾਧਾਰਨ ਲੜਾਕੂ ਜਹਾਜ਼ ਕਿਸੇ ਦੁਸ਼ਮਣ ਦੇ ਨੇੜੇ ਪਹੁੰਚਦਾ ਹੈ ਤਾਂ ਰਾਡਾਰ ਰਾਹੀਂ ਉਸ ਦਾ ਤੁਰੰਤ ਪਤਾ ਲਗਾਇਆ ਜਾ ਸਕਦਾ ਹੈ। ਇਸੇ ਲਈ ਸਟੀਲਥ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਦੁਸ਼ਮਣ ਨੂੰ ਚਕਮਾ ਦਿੱਤਾ ਜਾ ਸਕਦਾ ਹੈ। ਮਤਲਬ ਇੱਕ ਲੜਾਕੂ ਜਹਾਜ਼, ਜੋ ਰਡਾਰ ਦੇ ਅਧੀਨ ਨਹੀਂ ਆਉਂਦਾ। ਉਸ ਦੀ ਮੌਜੂਦਗੀ ਦਾ ਅਹਿਸਾਸ ਘੱਟੋ-ਘੱਟ ਹੋਵੇ।

ਤੇਜਸ LAC-ਮਾਰਕ-2 'ਚ ਕੀ ਹੋਵੇਗਾ ਖ਼ਾਸ?

ਤੇਜਸ ਦੇ ਨਵੇਂ ਵਰਜ਼ਨ ਦੇ ਇੰਜਣ ਜ਼ਿਆਦਾ ਪਾਵਰਫੁੱਲ ਹੋਣਗੇ। ਇਸ ਲੜਾਕੂ ਜਹਾਜ਼ 'ਚ ਪਹਿਲਾਂ ਦੇ ਜਹਾਜ਼ਾਂ ਨਾਲੋਂ ਲੜਨ ਦੀ ਸਮਰੱਥਾ ਜ਼ਿਆਦਾ ਹੋਵੇਗੀ। ਨਾਲ ਹੀ ਇਸ 'ਚ ਪਹਿਲਾਂ ਨਾਲੋਂ ਵੱਧ ਹਥਿਆਰਾਂ ਨਾਲ ਲੈਸ ਕੀਤਾ ਜਾ ਸਕਦਾ ਹੈ।

ਤੇਜਸ ਮਾਰਕ-1ਏ GE-F404 ਇੰਜਣ ਰਾਹੀਂ ਸੰਚਾਲਿਤ ਸੀ, ਇਸ ਇੰਜਣ ਦੀ ਪੀਕ ਪਾਵਰ 81 ਕਿਲੋਨਿਊਟਨ ਸੀ। ਪਰ ਨਵੇਂ ਵਰਜ਼ਨ ਮਤਲਬ ਤੇਜਸ 2.0 'ਚ GE-F414 ਦਾ ਇੰਜਣ ਵਰਤਿਆ ਜਾਵੇਗਾ, ਜਿਸ ਦੀ ਪੀਕ ਸਮਰੱਥਾ 83 ਕਿਲੋਨਿਊਟਨ ਹੋਵੇਗੀ।

ਇਸ ਦੇ ਨਾਲ ਹੀ ਇਹ ਲੜਾਕੂ ਜਹਾਜ਼ ਇੱਕੋ ਸਮੇਂ 8 ਤੋਂ 10 ਬੀਵੀਆਰ ਮਿਜ਼ਾਈਲਾਂ ਨੂੰ ਲੈ ਕੇ ਜਾਣ ਦੀ ਤਾਕਤ ਰੱਖਦਾ ਹੈ। ਇਹ ਮਿਜ਼ਾਈਲਾਂ ਹਨ ਜੋ ਲੰਬੀ ਦੂਰੀ ਤੱਕ ਮਾਰ ਕਰ ਸਕਦੀਆਂ ਹਨ। ਦੱਸ ਦਈਏ ਕਿ ਹੁਣ ਤੱਕ ਕਿਸੇ ਵੀ ਹਲਕੇ ਲੜਾਕੂ ਜਹਾਜ਼ ਕੋਲ ਚਾਰ BVR ਮਿਜ਼ਾਈਲਾਂ ਤੋਂ ਵੱਧ ਲਿਜਾਣ ਦੀ ਸਮਰੱਥਾ ਨਹੀਂ ਹੈ।

ਤੇਜਸ ਦੇ ਐਡਵਾਂਸ ਵਰਜ਼ਨ 'ਚ ਜ਼ਿਆਦਾ ਪਾਵਰਫੁੱਲ ਇੰਜਣ ਲਗਾਇਆ ਜਾਵੇਗਾ। ਤੇਜਸ-1 ਦਾ ਵਜ਼ਨ 14.5 ਟਨ ਸੀ, ਪਰ ਹੁਣ ਇਸ ਨੂੰ ਵਧਾ ਕੇ 17.5 ਟਨ ਕੀਤਾ ਜਾਵੇਗਾ। ਤੇਜਸ ਮਾਰਕ-2 4.5 ਟਨ ਦਾ ਪੇਲੋਡ ਲਿਜਾਣ ਦੇ ਸਮਰੱਥ ਹੋਵੇਗਾ। ਜਦਕਿ ਪਹਿਲਾਂ ਤੇਜਸ ਮਾਰਕ-1 ਦੀ ਅਧਿਕਤਮ ਪੇਲੋਡ ਸਮਰੱਥਾ 3.5 ਟਨ ਸੀ।

ਵੱਡੇ ਲੜਾਕੂ ਜਹਾਜ਼ਾਂ ਦੀ ਲਵੇਗਾ ਥਾਂ

ਤੇਜਸ ਮਾਰਕ-2 ਇਸ ਦੇ ਪੁਰਾਣੇ ਵਰਜਨ ਨਾਲੋਂ ਬਹੁਤ ਵਧੀਆ ਹੈ। ਇਸ ਲੜਾਕੂ ਜਹਾਜ਼ ਨੂੰ ਬਣਾਉਣ ਤੋਂ ਬਾਅਦ ਵਿਦੇਸ਼ਾਂ ਤੋਂ ਦਰਾਮਤ ਕੀਤੇ ਜੈਗੁਆਰ, ਮਿਰਾਜ 2000 ਅਤੇ ਮਿਗ-29 ਨੂੰ ਭਾਰਤ 'ਚ ਉਤਾਰਿਆ ਜਾਵੇਗਾ।

ਤੇਜਸ ਮਾਰਕ-2 ਦੀ ਸਪੀਡ Mach 2 ਯਾਨੀ 3457 KM ਪ੍ਰਤੀ ਘੰਟਾ ਹੋਵੇਗੀ, ਜਦੋਂ ਕਿ ਈਂਧਨ ਦੀ ਸਮਰੱਥਾ 3400 ਕਿਲੋਗ੍ਰਾਮ ਹੋਵੇਗੀ। ਇਹ ਲੜਾਕੂ ਜਹਾਜ਼ 50 ਹਜ਼ਾਰ ਫੁੱਟ ਦੀ ਉਚਾਈ ਤੱਕ ਲੜਨ ਦੇ ਸਮਰੱਥ ਹੋਵੇਗਾ।

ਇਸ 'ਚ 23 ਐਮਐਮ ਦੀ ਜੀਐਸਐਚ-23 ਬੰਦੂਕ, ਹਵਾ ਤੋਂ ਹਵਾ 'ਚ ਮਾਰ ਕਰਨ ਵਾਲੀਆਂ 7 ਮਿਜ਼ਾਈਲਾਂ, ਹਵਾ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀਆਂ 4 ਮਿਜ਼ਾਈਲਾਂ, ਇੱਕ ਐਂਟੀ-ਰੇਡੀਏਸ਼ਨ ਮਿਜ਼ਾਈਲ, 5 ਬੰਬ ਲਗਾਏ ਜਾ ਸਕਦੇ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ
Mohali 'ਚ SBI ਦੇ ਬੈਂਕ ਮੈਨੇਜਰ 'ਤੇ ਦਿਨ-ਦਿਹਾੜੇ ਹਮਲਾ! ਗੋਲੀਬਾਰੀ 'ਚ ਵਾਲ-ਵਾਲ ਬਚਿਆ, ਲੁੱਟ ਦੀ ਵੱਡੀ ਵਾਰਦਾਤ
Mohali 'ਚ SBI ਦੇ ਬੈਂਕ ਮੈਨੇਜਰ 'ਤੇ ਦਿਨ-ਦਿਹਾੜੇ ਹਮਲਾ! ਗੋਲੀਬਾਰੀ 'ਚ ਵਾਲ-ਵਾਲ ਬਚਿਆ, ਲੁੱਟ ਦੀ ਵੱਡੀ ਵਾਰਦਾਤ
ATM Charges: ਅੱਜ ਤੋਂ ATM ਦੇ ਵਧੇ ਚਾਰਜ, ਬੈਲੇਂਸ ਚੈੱਕ ਸਣੇ ਵਿੱਤੀ ਲੈਣ-ਦੇਣ ਹੋਇਆ ਮਹਿੰਗਾ; ਜਾਣੋ ਕਿਹੜੇ ਖਾਤਿਆਂ 'ਤੇ ਨਵੇਂ ਚਾਰਜ ਲੱਗਣਗੇ?
ਅੱਜ ਤੋਂ ATM ਦੇ ਵਧੇ ਚਾਰਜ, ਬੈਲੇਂਸ ਚੈੱਕ ਸਣੇ ਵਿੱਤੀ ਲੈਣ-ਦੇਣ ਹੋਇਆ ਮਹਿੰਗਾ; ਜਾਣੋ ਕਿਹੜੇ ਖਾਤਿਆਂ 'ਤੇ ਨਵੇਂ ਚਾਰਜ ਲੱਗਣਗੇ?
Whatsapp ਤੋਂ ਮਿੰਟਾਂ 'ਚ Download ਕਰੋ ਆਪਣਾ Aadhar Card, ਜਾਣੋ ਸੌਖਾ ਤਰੀਕਾ
Whatsapp ਤੋਂ ਮਿੰਟਾਂ 'ਚ Download ਕਰੋ ਆਪਣਾ Aadhar Card, ਜਾਣੋ ਸੌਖਾ ਤਰੀਕਾ
14 ਸਾਲ ਦੇ Vaibhav Suryavanshi ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ, ਵਿਸ਼ਵ ਕੱਪ 'ਚ ਬਣਾਇਆ ਇਤਿਹਾਸ
14 ਸਾਲ ਦੇ Vaibhav Suryavanshi ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ, ਵਿਸ਼ਵ ਕੱਪ 'ਚ ਬਣਾਇਆ ਇਤਿਹਾਸ
Embed widget