ਆਲਮੀ ਤਪਸ਼ ਦਾ ਖ਼ਤਰਨਾਕ ਵਰਤਾਰਾ, 1901 ਮਗਰੋਂ 2018 'ਚ ਨਿਕਲੇ ਗਰਮੀ ਦੇ ਵੱਟ
ਪਿਛਲੇ ਸਾਲ ਤਿੰਨ ਤੂਫ਼ਾਨਾਂ ‘ਤਿਤਲੀ’, ‘ਗਜ’ ਤੇ ‘ਫੇਤਈ’ ਨੇ ਅਰਬ ਸਾਗਰ ਤਕ ਆਪਣੀ ਪਹੁੰਚ ਬਣਾਉਂਦਿਆਂ ਬੰਗਾਲ ਦੀ ਖਾੜੀ ਤੋਂ ਹੁੰਦਿਆਂ ਭਾਰਤ ਦੇ ਤਟੀ ਇਲਾਕਿਆਂ ਵਿੱਚ ਦਸਤਕ ਦਿੱਤੀ। ਇਸ ਵਿੱਚ 110 ਲੋਕਾਂ ਦੀ ਜਾਨ ਗਈ।
ਬਾਰਸ਼ ਦੇ ਮਾਮਲੇ ਵਿੱਚ ਪਿਛਲਾ ਸਾਲ ਆਮ ਰਿਹਾ। ਦੇਸ਼ ਅੰਦਰ ਔਸਤ ਬਾਰਸ਼ ਦੀ ਮਾਤਰਾ 85 ਫ਼ੀਸਦੀ ਰਹੀ।
ਘੱਟੋ-ਘੱਟ ਤਾਪਮਾਨ ਵਿੱਚ ਵਾਧੇ ਦੀ ਦਰ ਧੀਮੀ ਰਹਿੰਦਿਆਂ ਪਿਛਲੇ ਸੌ ਸਾਲਾਂ ਵਿੱਚ 0.20 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ।
ਤਾਪਮਾਨ ਵਾਧੇ ਦੇ ਮਾਮਲੇ ਵਿੱਚ ਵਿਭਾਗ ਨੇ ਭਾਰਤ ਵਿੱਚ ਪਿਛਲੇ 100 ਸਾਲਾਂ ਵਿੱਚ ਔਸਤ ਤਾਪਮਾਨ ’ਚ 0.60 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ।
ਮੱਧ ਭਾਰਤ ਵਿੱਚ ਸਭ ਤੋਂ ਵੱਧ 93 ਫ਼ੀਸਦੀ ਬਾਰਸ਼ ਹੋਈ ਜਦਕਿ ਪੂਰਬੀ ਤੇ ਉੱਤਰੀ ਪੂਰਬੀ ਤੇ ਖੇਤਰ ਵਿੱਚ 76 ਫੀਸਦੀ ਬਾਰਸ਼ ਰਿਕਾਰਡ ਕੀਤੀ ਗਈ।
ਮੌਸਮ ਦੀ ਮਾਰ ਕਰਕੇ ਕੁੱਲ ਮੌਤਾਂ ਦਾ ਲਗਪਗ ਅੱਧਾ (688) ਮੌਤਾਂ ਹੜ੍ਹ ਕਰਕੇ ਹੋਈਆਂ।
ਮੌਸਮ ਦਾ ਸਭ ਤੋਂ ਬੁਰਾ ਅਸਰ ਉੱਤਰ ਪ੍ਰਦੇਸ਼ ’ਤੇ ਪਿਆ। ਇੱਥੇ ਸਭ ਤੋਂ ਵੱਧ 590 ਮੌਤਾਂ ਹੋਈਆਂ।
ਪਿਛਲੇ ਸਾਲ ਦੇਸ਼ ਵਿੱਚ ਚੱਕਰਵਾਤ, ਬਿਜਲੀ ਡਿੱਗਣ, ਭਿਆਨਕ ਗਰਮੀ, ਕੜਾਕੇ ਦੀ ਠੰਢ ਤੇ ਮੋਹਲੇਧਾਰ ਬਾਰਸ਼ ਵਰਗੀ ਮੌਸਮ ਦੀ ਮਾਰ ਨਾਲ 1428 ਲੋਕਾਂ ਦੀ ਮੌਤ ਹੋਈ।
ਪਿਛਲੇ ਸਾਲ ਔਸਤ ਤਾਪਮਾਨ ਆਮ ਨਾਲੋਂ 0.41 ਡਿਗਰੀ ਸੈਲਸੀਅਸ ਵੱਧ ਰਿਹਾ। ਵਿਭਾਗ ਮੁਤਾਬਕ 1901 ਦੇ ਬਾਅਦ ਵੱਧ ਤੋਂ ਵੱਧ ਔਸਤ ਤਾਪਮਾਨ ਦੇ ਲਿਹਾਜ਼ ਨਾਲ 2016 ਸਭ ਤੋਂ ਗਰਮ ਸਾਲ ਰਿਹਾ। ਉਸ ਤੋਂ ਬਾਅਦ 2009, 2010, 2015 ਤੇ 2017 ਸਭ ਤੋਂ ਗਰਮ ਸਾਲ ਰਹੇ।
ਚੰਡੀਗੜ੍ਹ: ਮੌਸਮ ਵਿਭਾਗ ਨੇ 2018 ਨੂੰ 1901 ਦੇ ਬਾਅਦ ਹੁਣ ਤਕ ਦਾ ਛੇਵਾਂ ਸਭ ਤੋਂ ਗਰਮ ਸਾਲ ਐਲਾਨ ਕੀਤਾ ਹੈ। ਪਿਛਲੇ ਇੱਕ ਸਾਲ ਦੇ ਰਿਪੋਰਟ ਕਾਰਡ ਮੁਤਾਬਕ 2018 ਦੌਰਾਨ ਚੱਕਰਵਾਤ ਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ ਕਰਕੇ ਲਗਪਗ ਡੇਢ ਹਜ਼ਾਰ ਲੋਕਾਂ ਦੀ ਮੌਤ ਹੋਈ ਸੀ।