ਓਡੀਸ਼ਾ ਦੇ ਤੱਟਾਂ ਨਾਲ ਟਕਰਾਇਆ ਫਾਨੀ, ਵੇਖੋ ਤੂਫਾਨ ਦੀਆਂ ਭਿਆਨਕ ਤਸਵੀਰਾਂ
ਨਾਸਾ ਦੇ ਉਪ-ਗ੍ਰਹਿ ਐਕਵਾ ਤੇ ਟੇਰਾ ‘ਚ ਚੱਕਰਵਾਤ ਫਾਨੀ ਦੀ ਮੌਜੂਦਗੀ ਦਰਜ ਕੀਤੀ ਹੈ ਜੋ ਭਾਰਤ ਦੇ ਪੂਰਬੀ ਤੱਟ ਨਾਲ ਉੱਤਰ ਵੱਲ ਅੱਗੇ ਵਧ ਰਿਹਾ ਹੈ।
Download ABP Live App and Watch All Latest Videos
View In Appਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਕਿ ਫਾਨੀ ਤੂਫਾਨ ਨੂੰ ਨਾਂ ਬੰਗਲਾਦੇਸ਼ ਨੇ ਦਿੱਤਾ ਹੈ ਜਿਸ ਦਾ ਮਤਲਬ ਹੈ ਸੱਪ। ਇਹ ਇੱਕ ਤਰ੍ਹਾਂ ਦਾ ਖ਼ਤਰਨਾਕ ਚੱਕਰਵਾਤੀ ਤੂਫਾਨ ਹੈ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਟਵੀਟ ਕਰ ਓਡੀਸ਼ਾ, ਆਂਧਰ ਪ੍ਰਦੇਸ਼ ਤੇ ਪੱਛਮੀ ਬੰਗਾਲ ਦੇ ਕਾਂਗਰਸ ਵਰਕਰਾਂ ਨੂੰ ਬਚਾਅ ਕਾਰਜਾਂ ‘ਚ ਮਦਦ ਕਰਨ ਦੀ ਅਪੀਲ ਕੀਤੀ ਹੈ।
ਓਡੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਮੌਕੇ ‘ਤੇ ਨਜ਼ਰ ਰੱਖਦੇ ਹੋਏ ਰਾਹਤ ਕੈਂਪਾਂ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਅਪੀਲ ਕੀਤੀ।
ਫਾਨੀ ਤੂਫਾਨ ਕਰਕੇ ਰੇਲਵੇ ਨੇ 223 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ। ਸੈਲਾਨੀਆਂ ਨੂੰ ਸੁਰੱਖਿਅਤ ਪਹੁੰਚਾਉਣ ਲਈ ਖਾਸ 3 ਟ੍ਰੇਨਾਂ ਚਲਾਈਆਂ ਗਈਆਂ ਹਨ। ਤੂਫਾਨ ਨਾਲ ਨਜਿੱਠਣ ਲਈ ਐਨਡੀਆਰਐਫ ਦੀਆਂ 81 ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।
ਇਸ ਦੇ ਨਾਲ ਹੀ ਤੂਫਾਨ ਪ੍ਰਭਾਵਿਤ ਇਲਾਕਿਆਂ ਦੇ ਮਛੇਰਿਆਂ ਨੂੰ ਸਮੁੰਦਰ ‘ਚ ਨਾ ਜਾਣ ਦੀ ਹਦਾਇਤਾਂ ਦਿੱਤੀਆਂ ਗਈਆਂ ਹਨ। ਪੱਛਮੀ ਬੰਗਾਲ ਦੇ ਦੀਘਾ ‘ਚ ਤੂਫਾਨ ਕਰਕੇ ਤੇਜ਼ ਬਾਰਸ਼ ਹੋ ਰਹੀ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਫਾਨੀ ਤੂਫਾਨ ਨੂੰ ਲੈ ਕੇ ਬਣੇ ਹਾਲਾਤ ‘ਤੇ ਨਜ਼ਰ ਰੱਖੇ ਹੋਏ ਹਨ। ਉਹ ਲਗਾਤਾਰ ਅਧਿਕਾਰੀਆਂ ਨਾਲ ਸੰਪਰਕ ਕਰ ਰਹੇ ਹਨ। ਇਸ ਤੂਫਾਨ ਦਾ ਪ੍ਰਭਾਵ ਓਡੀਸ਼ਾ, ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ‘ਤੇ ਦੇਖਣ ਨੂੰ ਮਿਲੇਗਾ।
ਤੂਫਾਨ ਦੇ ਮੱਦੇਨਜ਼ਰ ਰਾਹਤ ਤੇ ਬਚਾਅ ਕਾਰਜਾਂ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਹੁਣ ਤਕ 11 ਲੱਖ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਘਰਾਂ ‘ਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ।
ਫਾਨੀ ਤੂਫਾਨ ਦੀ ਰਫ਼ਤਾਰ 160-170 ਕਿਮੀ ਪ੍ਰਤੀ ਘੰਟੇ ਦੀ ਹੋ ਸਕਦੀ ਹੈ। ਇਸ ਕਾਰਨ ਓਡੀਸ਼ਾ ‘ਚ ਘੱਟੋ-ਘੱਟ 8 ਦਿਨ ਬਾਰਸ਼ ਹੋ ਸਕਦੀ ਹੈ ਤੇ ਇਸ ਤੂਫਾਨ ਦਾ ਅਸਰ 6 ਘੰਟੇ ਤਕ ਰਹੇਗਾ।
ਚੱਕਰਵਾਤੀ ਤੂਫਾਨ ‘ਫਾਨੀ’ ਓਡੀਸ਼ਾ ਦੇ ਤੱਟੀ ਖੇਤਰਾਂ ਨਾਲ ਟਕਰਾ ਗਿਆ ਹੈ। ਇਸ ਤੋਂ ਬਾਅਦ ਲਗਾਤਾਰ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਤੂਫਾਨ ਨਾਲ ਸੂਬੇ ਦੇ ਕਰੀਬ 10 ਹਜ਼ਾਰ ਪਿੰਡਾਂ ‘ਤੇ ਅਸਰ ਪਵੇਗਾ। ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਤੂਫਾਨ ਦੀਆਂ ਭਿਆਨਕ ਤਸਵੀਰਾਂ।
- - - - - - - - - Advertisement - - - - - - - - -