ਬੁਲੇਟ ਟ੍ਰੇਨਾਂ ਲਈ ਭਾਰਤ ਨੇ ਚੁੱਕਿਆ 7 ਹਜ਼ਾਰ ਕਰੋੜ ਦਾ ਕਰਜ਼
ਭਾਰਤ ਸਰਕਾਰ ਨੇ ਜਾਪਾਨੀਜ਼ ਅੰਤਰ ਰਾਸ਼ਟਰੀ ਕੋਆਪਰੇਸ਼ਨ ਏਜੰਸੀ ਤੋਂ ਫੰਡ ਵੀ ਪ੍ਰਪਤ ਕਰ ਲਿਆ ਹੈ। ਏਜੰਸੀ ਨੇ ਭਾਰਤ ਨੂੰ ਸੌਫਟ ਲੋਨ ਜ਼ਰੀਏ 88 ਹਜ਼ਾਰ ਕਰੋੜ ਰੁਪਏ 50 ਸਾਲ ਦੀ ਲੀਜ਼ 'ਤੇ ਸਿਰਫ ਇਕ ਫੀਸਦੀ ਇੰਟਰਸਟ ਰੇਟ ਦੇ ਨਾਲ ਦਿੱਤਾ ਹੈ। ਜਿਸ ਦਿਨ ਤੋਂ ਲੋਨ ਦਿੱਤਾ ਗਿਆ ਹੈ, ਉਸ ਤੋਂ 15 ਸਾਲ ਬਾਅਦ ਲੋਨ ਮੋੜਨਾ ਹੋਵੇਗਾ।
Download ABP Live App and Watch All Latest Videos
View In Appਭਾਰਤੀ ਰੇਲਵੇ ਨਾਲ ਬੁਲੇਟ ਟ੍ਰੇਨ ਪ੍ਰੋਜੈਕਟ ਅਗਲੇ ਸਾਲ ਜਨਵਰੀ 'ਚ ਸ਼ੁਰੂ ਹੋਵੇਗਾ। ਇਸ ਲਈ ਸਾਲ 2018 ਦੇ ਆਖਰ ਤੱਕ ਜ਼ਮੀਨਾਂ ਨੂੰ ਐਕੁਆਇਰ ਕਰ ਲਿਆ ਜਾਵੇਗਾ। ਬੁਲੇਟ ਟ੍ਰੇਨ ਦੇ ਪਹਿਲੇ ਰੂਟ 'ਤੇ ਕਰੀਬ 12 ਸਟੇਸ਼ਨ ਹੋਣਗੇ ਜਿਸ ਦਾ ਅੱਧੇ ਤੋਂ ਜ਼ਿਆਦਾ ਯਾਨੀ 350 ਕਿਲੋਮੀਟਰ ਹਿੱਸੀ ਗੁਜਰਾਤ 'ਚ ਹੋਵੇਗਾ ਤੇ ਬਾਕੀ ਮਹਰਾਸ਼ਟਰ ਵਿੱਚ।
ਜਾਪਾਨ ਦੀ ਕੰਪਨੀ ਕਾਵਾਸਾਕੀ, ਹਿਤਾਚੀ ਇਨ੍ਹਾਂ ਬੁਲੇਟ ਟ੍ਰੇਨਾਂ 'ਚ ਆਪਣੀ ਤਕਨੀਕ ਦੇ ਰਹੀਆਂ ਹਨ। ਦੱਸਿਆ ਜਾ ਰਿਹਾ ਕਿ ਭਾਰਤੀ ਰੇਲਵੇ ਨੇ ਪੀਪੀਪੀ ਮਾਡਲ ਦੇ ਚੱਲਦਿਆਂ ਭਾਰਤ 'ਚ ਬੁਲੇਟ ਟ੍ਰੇਨ ਦੇ ਪੁਰਜ਼ਿਆਂ ਨੂੰ ਜੋੜਨਾ ਸ਼ੁਰੂ ਕਰ ਦਿੱਤਾ ਹੈ।
ਮੰਬਈ-ਅਹਿਮਦਾਬਾਦ ਦਰਮਿਆਨ ਚੱਲਣ ਵਾਲੀ ਬੁਲੇਟ ਟ੍ਰੇਨ 'ਚ 18 ਹਜ਼ਾਰ ਯਾਤਰੀ ਸਫਰ ਕਰ ਸਕਣਗੇ ਤੇ ਇਸ ਦੀ ਇਕੋਨੌਮੀ ਕਲਾਸ ਦਾ ਕਿਰਾਇਆ ਤਿੰਨ ਹਜ਼ਾਰ ਰੁਪਏ ਹੋਵੇਗਾ। ਇਸ ਟ੍ਰੇਨ 'ਚ ਹਵਾਈ ਜਹਾਜ਼ ਦੀ ਤਰ੍ਹਾਂ ਫਸਟ ਕਲਾਸ ਵੀ ਹੋਵੇਗਾ।
ਜਾਪਾਨ ਦੀਆਂ ਬੁਲੇਟ ਟ੍ਰੇਨਾਂ ਨੂੰ ਦੁਨੀਆਂ ਭਰ 'ਚ ਸਭ ਤੋਂ ਵੱਧ ਸੁਰੱਖਿਅਤ ਮੰਨਿਆ ਜਾਂਦਾ ਹੈ। ਇਸ ਦੇ ਚੱਲਦਿਆਂ ਜਾਪਾਨ ਦੇ ਨਿਰਮਾਤਾ ਵੀ ਭਾਰਤ ਦੀ ਹਾਈ ਸਪੀਡ ਟ੍ਰੇਨ ਦੇ ਟੈਂਡਰ 'ਚ ਸ਼ਾਮਲ ਹੋਣਗੇ।
ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ ਮੁੰਬਈ ਤੋਂ ਅਹਿਮਦਾਬਾਦ ਦਰਮਿਆਨ 2022 ਦੇ ਆਖਰ 'ਚ ਸ਼ੁਰੂ ਹੋਣ ਵਾਲੀ ਹੈ। ਇਸ ਦਾ ਰੂਟ 508 ਕਿਲੋਮੀਟਰ ਤੱਕ ਰਹੇਗਾ ਤੇ ਇਹ ਪ੍ਰੋਜੈਕਟ ਜਾਪਾਨ ਦੀ ਮਦਦ ਨਾਲ ਪੂਰਾ ਕੀਤਾ ਜਾਵੇਗਾ।
ਅਧਿਕਾਰਤ ਸੂਤਰਾਂ ਮੁਤਾਬਕ ਭਾਰਤ ਨੇ ਜਾਪਾਨ ਨਾਲ ਡੀਲ ਤਹਿਤ 18 ਬੁਲੇਟ ਟ੍ਰੇਨਾਂ ਲਈ 7 ਹਜ਼ਾਰ ਕਰੋੜ ਰੁਪਏ ਦਾ ਕਰਜ਼ ਲਿਆ ਹੈ। ਇਸ ਤਕਨੀਕ 'ਚ ਸਥਾਨਕ ਤਕਨੀਕ ਦਾ ਟ੍ਰਾਂਸਫਰ ਵੀ ਸ਼ਾਮਲ ਹੈ।
- - - - - - - - - Advertisement - - - - - - - - -