ਰੂਸ ਤੋਂ ਖਰੀਦੀ S-400 ਟ੍ਰਾਅੰਫ ਮਿਸਾਈਲ ਸਬੰਧੀ 10 ਵੱਡੀਆਂ ਖ਼ੂਬੀਆਂ
ਅਮਰੀਕਾ ਦੇ ਬੁਲਾਰੇ ਨੇ ਵੀ ਕਿਹਾ ਕਿ ਕਾਟਸਾ ਕਾਨੂੰਨ ਦੇ ਸੈਕਸ਼ਨ 231 ਮੁਤਾਬਕ ਇਹ ਉਨ੍ਹਾਂ ਦੇ ਖ਼ਿਲਾਫ਼ ਇਸਤੇਮਾਲ ਕੀਤਾ ਜਾ ਸਕਦਾ ਹੈ ਜੋ ਆਪਣੀ ਸਮਰਥਾ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹੋਣ। ਇਸ ਵਿੱਚ S-400 ਟ੍ਰਾਅੰਫ ਮਿਸਾਈਲ ਸਿਸਟਮ ਵੀ ਸ਼ਾਮਲ ਹੈ। (ਤਸਵੀਰਾਂ- ਏਪੀ)
ਹਾਲ ਹੀ ਵਿੱਚ ਅਮਰੀਕਾ ਨੇ ਆਪਣੇ ਦੁਸ਼ਮਣਾਂ ’ਤੇ ਲਗਾਮ ਕੱਸਣ ਲਈ ਕਾਟਸਾ ਐਕਟ ਪਾਸ ਕੀਤਾ ਹੈ। ਇਸ ਕਾਨੂੰਨ ਦੇ ਤਹਿਤ ਅਮਰੀਕਾ ਅਜਿਹੇ ਕਿਸੇ ਵੀ ਮੁਲਕ ’ਤੇ ਪਾਬੰਧੀ ਲਾਉਣ ਲਈ ਤਿਆਰ ਤੇ ਸਮਰਥ ਹੈ ਜੋ ਰੂਸ, ਇਰਾਨ ਤੇ ਉੱਤਰੀ ਕੋਰੀਆ ਵਰਗੇ ਦੇਸ਼ਾਂ ਨਾਲ ਵਪਾਰ ਨੂੰ ਬੜ੍ਹਾਵਾ ਦਿੰਦੇ ਹੋਣ।
ਇਸ ਕਰਾਰ ਤੋਂ ਇੱਕ ਦਿਨ ਪਹਿਲਾਂ ਅਮਰੀਕਾ ਨੇ ਮਿੱਤਰ ਤੇ ਸਹਿਯੋਗੀ ਦੇਸ਼ਾਂ ਨੂੰ ਅਪੀਲ ਕੀਤੀ ਸੀ ਕਿ ਰੂਸ ਨਾਲ ਅਜਿਹਾ ਕੋਈ ਸਮਝੌਤਾ ਨਾ ਕਰਨ ਜੋ ਕਾਟਸਾ ਕਾਨੂੰਨ ਦੀ ਉਲੰਘਣਾ ਕਰਦੇ ਹੋਣ।
ਭਾਰਤੀ ਫੌਜ ਮੁਖੀ ਬੀਐਸ ਧਨੋਆ ਨੇ ਇਸ ਸਬੰਧੀ ਕਿਹਾ ਹੈ ਕਿ S-400 ਟ੍ਰਾਅੰਫ ਮਿਸਾਈਲ ਭਾਰਤੀ ਹਵਾਈ ਫੌਜ ਲਈ ਬੂਸਟਰ ਡੋਜ਼ ਸਾਬਤ ਹੋਏਗੀ।
2007 ਵਿੱਚ ਪਹਿਲੀ ਵਾਰ S-400 ਮਿਸਾਈਲ ਸਿਸਟਮ ਨੂੰ ਡਿਫੈਂਸ ਦੇ ਇਸਤੇਮਾਲ ਵਿੱਚ ਲਿਆਂਦਾ ਗਿਆ।
ਇਸ ਮਿਸਾਈਲ ਨੂੰ ਰਸ਼ਿਅਨ ਸਰਕਾਰ ਦੇ ਅੰਤਰਗਤ ਆਉਣ ਵਾਲੇ ਅਲਮਾਜ਼ ਸੈਂਟਰਲ ਡਿਜ਼ਾਈਨ ਬਿਊਰੋ ਨੇ ਵਿਕਸਿਤ ਕੀਤਾ ਹੈ। S-400 ਟ੍ਰਾਅੰਫ ਨੂੰ ਉੱਤਰੀ ਐਟਲਾਂਟਿਕ ਸੰਧੀ ਸੰਗਠਨ ਜਾਂ ਨਾਟੋ ਵੱਲੋਂ ਐਸਏ-21 ਗ੍ਰੋਲਰ ਵਜੋਂ ਜਾਣਿਆ ਜਾਂਦਾ ਹੈ।
ਇਸਦੀ ਰੇਂਜ 400 ਕਿਲੋਮੀਟਰ ਹੈ ਤੇ ਉਚਾਈ 30 ਕਿਲੋਮੀਟਰ ਹੈ। ਭਾਰਤ ਕੋਲ ਅਜਿਹੀਆਂ ਸਿਰਫ ਦੋ ਮਿਸਾਈਲਾਂ (ਬਰਾਕ ਤੇ ਆਕਾਸ਼) ਹਨ, ਪਰ ਦੋਵਾਂ ਦੀ ਰੇਂਜ 100 ਕਿਲੋਮੀਟਰ ਤੋਂ ਵੱਧ ਨਹੀਂ ਹੈ। ਇਸ ਨਾਲ ਭਾਰਤ ਦੀ ਤਾਕਤ ਕਾਫੀ ਵਧ ਗਈ ਹੈ।
ਮਿਸਾਈਲ ਵਿੱਚ ਲੱਗਿਆ ਰਡਾਰ 600 ਕਿਲੋਮੀਟਰ ਦੇ ਨਿਸ਼ਾਨੇ ਨੂੰ ਵੀ ਆਸਾਨੀ ਨਾਲ ਟਰੈਕ ਕਰ ਸਕਦਾ ਹੈ।
S-400 ਸਿਸਟਮ ਲਗਪਗ ਹਰ ਤਰ੍ਹਾਂ ਦੇ ਐਡਵਾਂਸ ਲੜਾਕੂ ਜਹਾਜ਼ਾਂ ਨੂੰ ਆਪਣੇ ਅੱਗੇ ਵਿਅਸਤ ਰੱਖ ਸਕਦੀ ਹੈ। ਇਸਦੇ ਅੱਗੇ ਐਡਵਾਂਸ ਜੈਟ ਲੜਾਕੂ ਜਹਾਜ਼ ਵੀ ਨਹੀਂ ਟਿਕ ਸਕੇਗਾ।
ਇਹ ਮਿਸਾਈਲ ਦੂਰ-ਦੂਰ ਤਕ ਦੁਸ਼ਮਣਾਂ ਦੇ ਟਿਕਾਣਿਆਂ, ਕ੍ਰੂਜ਼ ਤੇ ਬੈਲਿਸਟਿਕ ਮਿਸਾਈਲਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਤਬਾਹ ਕਰ ਸਕਦੀ ਹੈ।
ਭਾਰਤ-ਰੂਸ ਦੁਵੱਲੀ ਵਾਰਤਾ ਵਿੱਚ ਕਰੀਬ 5.2 ਬਿਲੀਅਨ ਡਾਲਰ, ਯਾਨੀ 39 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਪੰਜ S-400 ਏਅਰ ਡਿਫੈਂਸ ਮਿਸਾਈਲ ਸਿਸਟਮ ਸੌਦੇ ਨੂੰ ਹਰੀ ਝੰਡੀ ਮਿਲ ਗਈ ਹੈ। ਇਸ ਸੌਦੇ ਤੋਂ ਪਹਿਲਾਂ ਅਮਰੀਕਾ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਸੀ ਕਿ ਜੋ ਵੀ ਰੂਸ ਨਾਲ ਸਮਝੌਤਾ ਕਰੇਗਾ ਉਹ ਅਮਰੀਕਾ ਦੇ ਕਾਟਸਾ ਐਕਟ ਨੂੰ ਝੱਲਣ ਲਈ ਤਿਆਰ ਰਹਿਣ।