2019 'ਚ ਸਿਆਸਤ ਦਾ ਨਕਸ਼ਾ ਬਦਲ ਸਕਦੇ ਇਹ 5 ਲੀਡਰ
ਜਗਨਮੋਹਨ ਰੈਡੀ: ਆਂਧਰਾ ਪ੍ਰਦੇਸ਼ ਦੇ ਨੇਤਾ ਤੇ ਵਾਈਐਸਆਰ ਕਾਂਗਰਸ ਦੇ ਪ੍ਰਮੁੱਖ ਜਗਨਮੋਹਨ ਰੈਡੀ ਵੀ ਇਸ ਸੂਚੀ 'ਚ ਸ਼ਾਮਲ ਹਨ। ਸਾਲ 2010 'ਚ ਹੈਲੀਕਾਪਟਰ ਕ੍ਰੈਸ਼ 'ਚ ਪਿਤਾ ਵਾਈਐਸਆਰ ਰੈਡੀ ਦੀ ਮੌਤ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਵੱਖ ਹੋ ਕੇ ਵਾਈਐਸਆਰ ਕਾਂਗਰਸ ਦੇ ਨਾਂ ਨਾਲ ਪਾਰਟੀ ਬਣਾਉਣ ਵਾਲੇ ਜਗਮੋਹਨ ਰੈਡੀ ਦੀ ਰਾਜਨੀਤਕ ਸਥਿਤੀ ਸੂਬੇ 'ਚ ਕਾਫੀ ਮਜ਼ਬੂਤ ਹੈ।
ਸ਼ਰਦ ਪਵਾਰ: ਮਹਾਰਾਸ਼ਟਰ ਦੀ ਰਾਜਨੀਤੀ 'ਚ ਮਜ਼ਬੂਤ ਪਕੜ ਰੱਖਣ ਵਾਲੇ ਸ਼ਰਦ ਪਵਾਰ ਰਾਸ਼ਟਰੀ ਕਾਂਗਰਸ ਪਾਰਟੀ ਦੇ ਨੇਤਾ ਹਨ। ਮਨਮੋਹਨ ਸਿੰਘ ਦੀ ਸਰਕਾਰ 'ਚ 10 ਸਾਲ ਤੱਕ ਖੇਤੀ ਮੰਤਰੀ ਰਹੇ ਸ਼ਰਦ ਪਵਾਰ ਨੂੰ ਵੀ ਵਿਰੋਧੀ ਏਕਤਾ ਦਾ ਮੁੱਖ ਚਿਹਰਾ ਮੰਨਿਆ ਜਾ ਰਿਹਾ ਹੈ।
ਮਮਤਾ ਬੈਨਰਜੀ: ਕੇਂਦਰ ਦੀ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕਰਨ ਵਾਲੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐਮਸੀ ਦੀ ਮਮਤਾ ਬੈਨਰਜੀ ਵੀ ਵਿਰੋਧੀ ਏਕਤਾ ਦਾ ਝੰਡਾ ਬੁਲੰਦ ਕਰਨ ਦੀ ਕੋਸ਼ਿਸ਼ 'ਚ ਹੈ। ਮਮਤਾ ਬੀਜੇਪੀ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਰੋਧੀ ਮੰਨੀ ਜਾਂਦੀ ਹੈ।
ਮਾਇਆਵਤੀ: ਯੂਪੀ ਦੀ ਇੱਕ ਹੋਰ ਸਾਬਕਾ ਮੁੱਖ ਮੰਤਰੀ ਤੇ ਬਹੁਜਨ ਸਮਾਜਵਾਦੀ ਪਾਰਟੀ ਦੀ ਪ੍ਰਮੁੱਖ ਮਾਇਆਵਤੀ ਦਾ ਨਾਂ ਵੀ ਇਸ ਸੂਚੀ 'ਚ ਸ਼ਾਮਲ ਹੈ। ਦਲਿਤ ਤੇ ਪਿਛੜੇ ਵਰਗ ਦੀ ਰਾਜਨੀਤੀ ਕਰਨ ਵਾਲੀ ਮਾਇਆਵਤੀ ਨੇ 2019 ਆਮ ਚੋਣਾਂ ਨੂੰ ਲੈ ਕੇ ਆਪਣਾ ਰੁਖ ਅਜੇ ਤੱਕ ਸਾਫ ਨਹੀਂ ਕੀਤਾ ਪਰ ਮੰਨਿਆ ਜਾ ਰਿਹਾ ਹੈ ਕਿ ਉਹ ਵਿਰੋਧੀ ਧਿਰ ਦਾ ਮੁੱਖ ਚਿਹਰਾ ਹੈ।
ਅਖਿਲੇਸ਼ ਯਾਦਵ-ਕਿਹਾ ਜਾਂਦਾ ਹੈ ਕਿ ਦਿੱਲੀ ਦਾ ਰਾਹ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ 'ਚੋਂ ਹੋ ਕੇ ਲੰਘਦਾ ਹੈ। ਇਸੇ ਵਜ੍ਹਾ ਕਾਰਨ ਯੂਪੀ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਵਿਰੋਧੀ ਧਿਰ ਦਾ ਅਹਿਮ ਚਿਹਰਾ ਮੰਨੇ ਜਾ ਰਹੇ ਹਨ।
ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨਾ ਦੇਸ਼ ਦੇ ਇਨ੍ਹਾਂ ਨੇਤਾਵਾਂ 'ਤੇ ਨਿਰਭਰ ਕਰਦਾ ਹੈ। ਖਾਸ ਗੱਲ ਹੈ ਕਿ ਇਹ ਸਾਰੇ ਖੇਤਰੀ ਪਾਰਟੀਆਂ ਦੇ ਮੁਖੀ ਹਨ। ਇਨ੍ਹਾਂ ਦਾ ਆਪਣੇ ਰਾਜਾਂ 'ਚ ਰਾਜਨੀਤਕ ਪੱਖੋਂ ਖਾਸਾ ਪ੍ਰਭਾਵ ਵੀ ਹੈ।
ਦੇਸ਼ ਦੀ ਸਿਆਸਤ ਇਸ ਵੇਲੇ ਦੋ ਧਿਰਾਂ 'ਚ ਨਜ਼ਰ ਆ ਰਹੀ ਹੈ। ਇੱਕ ਪਾਸੇ ਸੱਤਾਧਿਰ ਜਦਕਿ ਦੂਜੇ ਪਾਸੇ ਵਿਰੋਧੀ ਏਕਤਾ। ਹਾਲਾਂਕਿ ਵਿਰੋਧੀ ਏਕਤਾ ਦਾ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ।