ਪੜਚੋਲ ਕਰੋ
(Source: ECI/ABP News)
ਸਿਆਸਤ ਦਾ ਸ਼ਿਕਾਰ ਹੋਈਆਂ ਬਾਲੀਵੁਡ ਦੀਆਂ ਇਹ ਫਿਲਮਾਂ, ਲੱਗਿਆ ਬੈਨ

1/10

ਪਰਜਾਨੀਆ (2005)- ਇਹ ਫਿਲਮ ਵੀ ਗੁਜਰਾਤ ਦੰਗਿਆਂ ’ਤੇ ਆਧਾਰਤ ਸੀ। ਵੈਸੇ ਤਾਂ ਇਸ ਫਿਲਮ ਨੂੰ ਐਵਾਰਡ ਵੀ ਮਿਲਿਆ ਪਰ ਇਸ ਫਿਲਮ ਨੂੰ ਗੁਜਰਾਤ ਵਿੱਚ ਬੈਨ ਕੀਤਾ ਗਿਆ ਸੀ।
2/10

ਪਦਮਾਵਤ (2018)- ਸੰਜੈ ਲੀਲਾ ਭੰਸਾਲੀ ਦੀ ਇਸ ਫਿਲਮ ਦਾ ਕਾਫੀ ਵਿਰੋਧ ਹੋਇਆ। ਇਸ ਵਿੱਚ ਚਿਤੌੜ ਦੀ ਰਾਣੀ ਪਦਮਾਵਤੀ ਦੀ ਕਹਾਣੀ ਦਿਖਾਈ ਗਈ ਸੀ। ਪਦਮਾਵਤੀ ਬਣੀ ਦੀਪਿਕਾ ਪਾਦੂਕੋਣ ’ਤੇ ਫਿਲਮਾਏ ਕੁਝ ਦ੍ਰਿਸ਼ਾਂ ’ਤੇ ਕਰਣੀ ਸੇਨਾ ਤੇ ਰਾਜਪੂਤ ਗੁੱਟਾਂ ਨੇ ਵਿਰੋਧ ਜਤਾਇਆ ਸੀ। ਫਿਲਮ ਪਹਿਲੀ ਦਸੰਬਰ 2017 ਨੂੰ ਰਿਲੀਜ਼ ਹੋਣੀ ਸੀ ਪਰ ਵਿਰੋਧ ਤੇ ਸੁਪਰੀਮ ਕੋਰਟ ਦੇ ਦਖ਼ਲ ਬਾਅਦ ਫਿਲਮ 25 ਜਨਵਰੀ 2018 ਨੂੰ ਰਿਲੀਜ਼ ਕੀਤੀ ਗਈ ਸੀ।
3/10

ਫਿਰਾਕ (2009)- ਗੁਜਰਾਤ ਦੰਗਿਆਂ ’ਤੇ ਬਣੀ ਇਹ ਦੂਜੀ ਫਿਲਮ ਸੀ। ਇਸ ਫਿਲਮ ਲਈ ਅਦਾਕਾਰਾ ਨੰਦਿਤਾ ਦਾਸ ਨੂੰ ਕਈ ਸੰਗਠਨਾਂ ਦਾ ਵਿਰੋਧ ਝੱਲਣਾ ਪਿਆ। ਫਿਲਮ 2008 ’ਚ ਰਿਲੀਜ਼ ਹੋਣੀ ਸੀ ਪਰ ਨਹੀਂ ਹੋਈ। ਹਾਲਾਂਕਿ 2009 ’ਚ ਰਿਲੀਜ਼ ਹੋਣ ਬਾਅਦ ਆਲੋਚਕਾਂ ਤੇ ਦਰਸ਼ਕਾਂ ਨੂੰ ਫਿਲਮ ਕਾਫੀ ਪਸੰਦ ਆਈ ਸੀ।
4/10

ਬਲੈਕ ਫ੍ਰਾਈਡੇ (2007)- ਲੇਖਕ ਐਸ ਹੁਸੈਨ ਜੈਦੀ ਦੀ ਕਿਤਾਬ ’ਤੇ ਬਣੀ ਫਿਲਮ ‘ਬਲੈਕ ਫ੍ਰਾਈਡੇ’ ਨੂੰ ਸੈਂਸਰ ਬੋਰਡ ਨੇ ਬੈਨ ਕਰ ਦਿੱਤਾ ਸੀ। ਇਹ ਅਨੁਰਾਗ ਕਸ਼ਿਅਪ ਦੀ ਫਿਲਮ ਸੀ ਜੋ 1993 ਵਿੱਚ ਹੋਏ ਮੁੰਬਈ ਬੰਬ ਧਮਾਕੇ ’ਤੇ ਆਧਾਰਤ ਸੀ। ਉਸ ਸਮੇਂ ਅਦਾਲਤ ਵਿੱਚ ਧਮਾਕੇ ਦਾ ਕੇਸ ਚੱਲ ਰਿਹਾ ਸੀ। ਇਸ ਲਈ ਫਿਲਮ ਦੀ ਰਿਲੀਜ਼ ’ਤੇ 2004 ਵਿੱਚ ਸਟੇਅ ਲਾ ਦਿੱਤਾ ਗਿਆ ਸੀ। ਇਸ ਲਈ ਇਹ ਫਿਲਮ 2007 ਵਿੱਚ ਰਿਲੀਜ਼ ਕੀਤੀ ਗਈ ਸੀ।
5/10

ਆਂਧੀ (1975)- ਸੁਚਿੱਤਰਾ ਸੇਨ ਤੇ ਸੰਜੀਵ ਕੁਮਾਰ ਦੀ ਫਿਲਮ ‘ਆਂਧੀ’ ਵੀ ਬੈਨ ਦਾ ਸ਼ਿਕਾਰ ਹੋਈ। ਐਮਰਜੈਂਸੀ ਦੌਰਾਨ ਇਹ ਤਰਕ ਦਿੱਤੇ ਗਏ ਕਿ ਫਿਲਮ ਵਿੱਚ ਇੰਦਰਾ ਗਾਂਧੀ ਦੀ ਗ਼ਲਤ ਸ਼ਖ਼ਸੀਅਤ ਪੇਸ਼ ਕੀਤੀ ਗਈ ਹੈ। ਇਸ ਲਈ ਇਸ ਨੂੰ ਰਿਲੀਜ਼ ਨਹੀਂ ਕੀਤਾ ਗਿਆ। ਹਾਲਾਂਕਿ 1977 ਵਿੱਚ ਕਾਂਗਰਸ ਦੀ ਹਾਰ ਮਗਰੋਂ ਜਨਤਾ ਪਾਰਟੀ ਦੀ ਸਰਕਾਰ ਨੇ ਫਿਲਮ ਤੋਂ ਬੈਨ ਹਟਾ ਦਿੱਤਾ ਸੀ।
6/10

ਇੰਦੂ ਸਰਕਾਰ (2007)- 1975 ਦੀ ਐਮਰਜੈਂਸੀ ਦੇ ਦੌਰ ’ਤੇ ਬਣੀ ਇਸ ਫਿਲਮ ਦਾ ਦੇਸ਼ ਭਰ ਵਿੱਚ ਵਿਰੋਧ ਕੀਤਾ ਗਿਆ ਸੀ। ਥਾਂ-ਥਾਂ ਨਿਰਦੇਸ਼ਕ ਮਧੁਰ ਭੰਡਾਰਕਰ ਦੇ ਪੁਤਲੇ ਸਾੜੇ ਗਏ। ਕਾਂਗਰਸ ਨੂੰ ਇਸ ਫਿਲਮ ’ਤੇ ਇਤਰਾਜ਼ ਸੀ ਤੇ ਭੰਡਾਰਕਰ ’ਤੇ ਬੀਜੇਪੀ ਤੋਂ ਫੰਡ ਲੈਣ ਦਾ ਵੀ ਇਲਜ਼ਾਮ ਲਾਇਆ ਗਿਆ ਸੀ। ਭਾਰੀ ਵਿਰੋਧ ਦੇ ਬਾਵਜੂਦ ਇਸ ਫਿਲਮ ਨੂੰ 2017 ਵਿੱਚ ਰਿਲੀਜ਼ ਕੀਤਾ ਗਿਆ।
7/10

ਅਨਫ੍ਰੀਡਮ (2015)- ਇਹ ਫਿਲਮ ਇੱਕ ਲੈਸਬੀਅਨ ਜੋੜੇ ਦੀ ਪ੍ਰੇਮ ਕਹਾਣੀ ’ਤੇ ਆਧਾਰਤ ਸੀ। ਇਸ ਵਿੱਚ ਦਿਖਾਇਆ ਜਾਂਦਾ ਹੈ ਕਿ ਕਿਵੇਂ ਉਨ੍ਹਾਂ ਦਾ ਸਾਹਮਣਾ ਅੱਤਵਾਦੀਆਂ ਨਾਲ ਹੁੰਦਾ ਹੈ ਤੇ ਉਸ ਮਗਰੋਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੀ ਬਦਲਾਅ ਆਉਂਦਾ ਹੈ। ਸੈਂਸਰ ਬੋਰਡ ਨੇ ਇਸ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਕਿਉਂਕਿ ਇਸ ਨਾਲ ਦੇਸ਼ ਵਿੱਚ ਸੰਪਰਦਾਇਕ ਮਾਹੌਲ ਵਿਗੜਨ ਦਾ ਖ਼ਦਸ਼ਾ ਸੀ। ਬਾਅਦ ਵਿੱਚ ਇਹ ਫਿਲਮ ਸਿਰਫ ਅਮਰੀਕਾ ਵਿੱਚ ਰਿਲੀਜ਼ ਕੀਤੀ ਗਈ ਸੀ।
8/10

ਸਿੰਸ (2005)- ਇਹ ਫਿਲਮ ਕੇਰਲ ਦੇ ਇੱਕ ਪਾਦਰੀ ’ਤੇ ਆਧਾਰਤ ਸੀ ਜਿਸ ਨੂੰ ਇੱਕ ਮਹਿਲਾ ਨਾਲ ਪਿਆਰ ਹੋ ਜਾਂਦਾ ਹੈ ਤੇ ਉਹ ਸਮਾਜ ਤੇ ਧਰਮ ਦੀ ਮਰਿਆਦਾ ਦੇ ਬਾਵਜੂਦ ਆਪਣਾ ਪਿਆਰ ਨਿਭਾਉਂਦਾ ਹੈ। ਕੈਥਲਿਕ ਲੋਕਾਂ ਨੂੰ ਇਹ ਫਿਲਮ ਪਸੰਦ ਨਹੀਂ ਆਈ ਕਿਉਂਕਿ ਇਸ ਵਿੱਚ ਕੈਥਲਿਕ ਧਰਮ ਨੂੰ ਅਨੈਤਿਕ ਢੰਗ ਨਾਲ ਪੇਸ਼ ਕੀਤਾ ਗਿਆ ਸੀ। ਇਸ ਲਈ ਸੈਂਸਰ ਬੋਰਡ ਨੇ ਇਸ ਨੂੰ ਬੈਨ ਕਰ ਦਿੱਤਾ ਸੀ। ਕੁਝ ਸੀਨ ਹਟਾਉਣ ਬਾਅਦ 25 ਫਰਵਰੀ, 2005 ਵਿੱਚ ਇਸ ਨੂੰ ਰਿਲੀਜ਼ ਕੀਤਾ ਗਿਆ।
9/10

ਕਿੱਸਾ ਕੁਰਸੀ ਦਾ (1974)- ਇਹ ਫਿਲਮ 1974 ਵਿੱਚ ਬਣੀ ਸੀ ਤੇ 1975 ਵਿੱਚ ਰਿਲੀਜ਼ ਹੋਣੀ ਸੀ। ਐਮਰਜੈਂਸੀ ਦੇ ਦੌਰ ਕਰਕੇ ਸਰਕਾਰ ਹਰ ਫਿਲਮ ਪਹਿਲਾਂ ਦੇਖਦੀ ਸੀ ਤੇ ਬਾਅਦ ਵਿੱਚ ਰਿਲੀਜ਼ ਕਰਦੀ ਸੀ। ਇਸ ਫਿਲਮ ਨੂੰ ਵੇਖ ਕੇ ਸਰਕਾਰ ਨੂੰ ਲੱਗਿਆ ਕਿ ਇਸ ਵਿੱਚ ਸੰਜੈ ਗਾਂਧੀ ਦੇ ਆਟੋ ਮੈਨੂਫੈਕਚੁਰਿੰਗ ਪ੍ਰੋਜੈਕਟ ਦਾ ਮਖੌਲ ਉਡਾਇਆ ਗਿਆ ਹੈ। ਇਹ ਸਰਕਾਰ ਦੀਆਂ ਨੀਤੀਆਂ ਨੂੰ ਵੀ ਬਦਨਾਮ ਕਰਦੀ ਹੈ। ਇਸ ਲਈ ਇਸ ਫਿਲਮ ਦੇ ਅਸਲ ਪ੍ਰਿੰਟ ਸਾੜ ਦਿੱਤੇ ਗਏ। ਇਸ ਫਿਲਮ ਵਿੱਚ ਰਾਜ ਬੱਬਰ ਮੁੱਖ ਕਿਰਦਾਰ ’ਚ ਸਨ। ਐਮਰਜੈਂਸੀ ਹਟਣ ਬਾਅਦ ਨਿਰਦੇਸ਼ਕ ਨੇ ਦੁਬਾਰਾ ਇਹ ਫਿਲਮ ਬਣਾਈ ਪਰ ਇਸ ਵਾਰ ਰਾਜ ਬੱਬਰ ਨੇ ਕੰਮ ਨਹੀਂ ਕੀਤਾ।
10/10

ਚੰਡੀਗੜ੍ਹ: ਬਾਲੀਵੁਡ ’ਚ ਅਕਸਰ ਅਜਿਹੀਆਂ ਫਿਲਮਾਂ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਸਿਆਸੀ ਉਲਟਫੇਰ ਦਿਖਾਇਆ ਜਾਂਦਾ ਹੈ। ਕਈ ਫਿਲਮਾਂ ਸਿਆਸੀ ਘਟਨਾਵਾਂ ਜਾਂ ਲੀਡਰਾਂ ’ਤੇ ਬਣਾਈਆਂ ਗਈਆਂ, ਪਰ ਜਦੋਂ ਇਨ੍ਹਾਂ ਦੇ ਰਿਲੀਜ਼ ਹੋਣ ਦਾ ਵੇਲਾ ਆਉਂਦਾ ਹੈ ਤਾਂ ਵਿਵਾਦ ਜ਼ਰੂਰ ਹੁੰਦੇ ਹਨ। ਸਿਆਸੀ ਪਾਰਟੀਆਂ ਹਮੇਸ਼ਾ ਤੋਂ ਫਿਲਮਾਂ ਵਿੱਚ ਦਖ਼ਲ ਦਿੰਦੀਆਂ ਆਈਆਂ ਹਨ। ਕਈ ਵਾਰ ਤਾਂ ਸਿਆਸੀ ਦਬਾਅ ਹੇਠ ਆ ਕੇ ਫਿਲਮ ਰਿਲੀਜ਼ ਹੀ ਨਹੀਂ ਹੋਣ ਦਿੱਤੀ ਜਾਂਦੀ ਜਾਂ ਕੁਝ ਸੀਨ ਕੱਟ ਦਿੱਤੇ ਜਾਂਦੇ ਹਨ। ਅੱਜ ਤੁਹਾਨੂੰ ਅਜਿਹੀਆਂ ਫਿਲਮਾਂ ਬਾਰੇ ਦੱਸਾਂਗੇ।
Published at : 18 Mar 2019 02:18 PM (IST)
Tags :
Political Partiesਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਦੇਸ਼
ਧਰਮ
Advertisement
ਟ੍ਰੈਂਡਿੰਗ ਟੌਪਿਕ
