ਤੇਜ਼ ਮੀਂਹ ਨਾਲ 100 ਸਾਲ ਪੁਰਾਣੀ ਇਮਾਰਤ ਡਿੱਗੀ, 12 ਮੌਤਾਂ
Download ABP Live App and Watch All Latest Videos
View In Appਮੁੰਬਈ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਰੁਕ-ਰੁਕ ਕੇ ਪੈ ਰਿਹਾ ਮੀਂਹ ਹੁਣ ਜਾਨਲੇਵਾ ਸਾਬਿਤ ਹੋ ਰਿਹਾ ਹੈ। ਪੁਣੇ ਤੇ ਮੁੰਬਈ ਸਣੇ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋ ਰਹੇ ਮੀਂਹ ਨਾਲ ਕੁੱਲ 30 ਲੋਕਾਂ ਦੀ ਮੌਤ ਹੋ ਗਈ ਹੈ।
ਬੀਐਮਸੀ ਮੁਤਾਬਕ ਸਵੇਰੇ 11:48 ਮਿੰਟ 'ਤੇ ਡੋਂਗਰੀ ਦੀ ਟਾਂਡੇਲ ਗਲੀ ਵਿੱਚ ਕੇਸਰਬਾਈ ਨਾਂ ਦੀ ਇਮਾਰਤ ਦਾ ਅੱਧਾ ਹਿੱਸਾ ਡਿੱਗ ਗਿਆ।
ਸਥਾਨਕ ਲੋਕਾਂ ਨੇ ਦੱਸਿਆ ਕਿ ਇਮਾਰਤ 100 ਸਾਲ ਪੁਰਾਣੀ ਸੀ ਪਰ ਡਿੱਗਣ ਦੀ ਹਾਲਤ ਵਿੱਚ ਨਹੀਂ ਸੀ। ਇਸ ਨੂੰ ਵੇਖ ਕੇ ਨਹੀਂ ਲੱਗਦਾ ਸੀ ਕਿ ਡਿੱਗ ਜਾਏਗੀ। ਬੀਐਮਸੀ ਸ਼ਹਿਰ ਵਿੱਚ ਮੌਜੂਦ ਖ਼ਤਰਨਾਕ ਇਮਾਰਤਾਂ ਦੀ ਲਿਸਟ ਬਣਾਉਂਦੀ ਹੈ ਪਰ ਇਸ ਦਾ ਨਾਂ ਉਸ ਲਿਸਟ ਵਿੱਚ ਨਹੀਂ ਸੀ।
ਗਲੀ ਤੰਗ ਹੋਣ ਕਰਕੇ ਬਚਾਅ ਕਾਰਜਾਂ ਵਿੱਚ ਦੇਰੀ ਲੱਗ ਰਹੀ ਹੈ। ਲੋਕ ਲਾਈਨ ਬਣਾ ਕੇ ਲੋਕਾਂ ਨੂੰ ਮਲਬੇ ਵਿੱਚੋਂ ਬਾਹਰ ਕੱਢ ਰਹੇ ਹਨ।
ਹਾਦਸੇ ਵਿੱਚ ਜ਼ਖ਼ਮੀ ਇੱਕ ਬੱਚੇ ਨੂੰ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਉਸ ਦੀ ਹਾਲਤ ਸਥਿਰ ਦੱਸੀ ਹੈ।
ਹਾਦਸੇ ਬਾਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਲਗਪਗ 15 ਪਰਿਵਾਰ ਮਲਬੇ ਹੇਠ ਫਸੇ ਹੋਏ ਹਨ। ਉਨ੍ਹਾਂ ਦਾ ਪੂਰਾ ਧਿਆਨ ਮਲਬੇ ਹੇਠ ਫਸੇ ਲੋਕਾਂ ਨੂੰ ਬਚਾਉਣਾ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾਏਗੀ।
ਫਾਇਰ ਬ੍ਰਿਗੇਡ ਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ 'ਤੇ ਬਚਾਅ ਕਾਰਜ ਕਰ ਰਹੀਆਂ ਹਨ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ 10 ਐਂਬੂਲੈਂਸ ਮੌਜੂਦ ਹਨ।
ਇਸ ਇਮਾਰਤ ਦੇ ਮਲਬੇ ਵਿੱਚ 40 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਇਮਾਰਤ ਲਗਪਗ 100 ਸਾਲ ਪੁਰਾਣੀ ਦੱਸੀ ਜਾ ਰਹੀ ਹੈ।
ਇਸ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਜਦਕਿ 5 ਜਣਿਆਂ ਨੂੰ ਬਚਾ ਲਿਆ ਗਿਆ ਹੈ।
ਮੁੰਬਈ ਦੇ ਡੋਂਗਰੀ ਇਲਾਕੇ ਵਿੱਚ ਮੰਗਲਵਾਰ ਸਵੇਰੇ ਕੇਸਰਬਾਈ ਨਾਂ ਦੀ ਚਾਰ ਮੰਜ਼ਲਾ ਇਮਾਰਤ ਡਿੱਗ ਗਈ।
- - - - - - - - - Advertisement - - - - - - - - -