ਗਰਮੀ 'ਚ ਸਿਹਤ ਖ਼ਰਾਬ ਹੋਣ ਤੋਂ ਇੰਝ ਬਚੋ..!
ਗਰਮੀਆਂ ‘ਚ ਹਰ ਕਿਸੇ ਨੂੰ ਇੱਕ ਮੈਡੀਕਲ ਵਰਤ ਰੱਖਣਾ ਚਾਹੀਦਾ ਹੈ ਜਿਸ ‘ਚ ਕਾਰਬੋਹਾਇਡ੍ਰੇਟ ਨਾ ਖਾ ਕੇ ਸਿਰਫ ਫਲ-ਸਬਜ਼ੀਆਂ ਹੀ ਖਾਧੀਆਂ ਜਾਣ।
ਤਾਪਮਾਨ ਜ਼ਿਆਦਾ ਹੋਣ ‘ਤੇ ਧੁੱਪ ‘ਚ ਜ਼ਿਆਦਾ ਲੰਮੇ ਸਮੇਂ ਤਕ ਰਹਿਣ ਤੋਂ ਬਚਣਾ ਚਾਹੀਦਾ ਹੈ। ਜੇਕਰ ਲੋੜ ਹੈ ਉਦੋਂ ਹੀ ਬਾਹਰ ਨਿੱਕਲੋ।
ਹੀਟ ਸਟ੍ਰੋਕ ‘ਚ ਸਰੀਰ ਦਾ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਇਸ ਨੂੰ ਜਲਦੀ ਤੋਂ ਜਲਦੀ ਘੱਟ ਕਰਨ ਦੀ ਲੋੜ ਹੁੰਦੀ ਹੈ।
ਗਰਮੀ ਦੀ ਮਾਤ ਨਾਲ ਸਰੀਰ ‘ਚ ਥਕਾਵਟ ਅਤੇ ਹੀਟ ਸਟ੍ਰੋਕ ਸਮੇਤ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਖ਼ੂਬ ਪਾਣੀ ਪੀਣਾ ਚਾਹੀਦਾ ਹੈ ਤਾਂ ਜੋ ਸਰੀਰ ਹਾਈਡ੍ਰੇਟ ਰਹੇ।
ਥਕਾਵਟ ਅਤੇ ਹੀਟ ਸਟ੍ਰੋਕ ਦੋਵੇਂ ਬੁਖਾਰ, ਸਿਰ ਦਰਦ, ਪਿਆਸ, ਉਲਟੀ ਜਿਹੇ ਲੱਛਣਾਂ ਤੋਂ ਸਾਹਮਣੇ ਆਉਂਦੇ ਹਨ। ਦੋਵਾਂ ‘ਚ ਫਰਕ ਵੀ ਹੈ। ਹੀਟ ਸਟ੍ਰੋਕ ‘ਚ ਸਰੀਰ ਤੋਂ ਪਸੀਨਾ ਨਹੀਂ ਨਿੱਕਲਦਾ।
ਉੱਤਰੀ ਭਾਰਤ ਇਸ ਸਮੇਂ ਭਿਆਨਕ ਗਰਮੀ ਦੀ ਗ੍ਰਿਫ਼ਤ ਵਿੱਚ ਹੈ। ਜਿਸ ਤੋਂ ਅਜੇ ਕਿਸੇ ਤਰ੍ਹਾਂ ਦੀ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਅਜਿਹੇ ‘ਚ ਪਹਿਲਾਂ ਤੋਂ ਬਿਮਾਰ, ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਗਰਮੀ ‘ਚ ਬਾਹਰ ਨਿਕਲ ਤੋਂ ਪਹਿਲਾਂ ਠੀਕ ਤੋਂ ਹਾਈਡ੍ਰੇਟ ਰਹੋ। ਗਰਮੀਆਂ ‘ਚ ਪਾਣੀ ਦੀ ਲੋੜ ਜ਼ਿਆਦਾ ਹੁੰਦੀ ਹੈ। ਇਸ ਲਈ ਗਰਮੀ ‘ਚ ਸਮਰ ਡ੍ਰਿੰਕ ਦਾ ਇਸਤੇਮਾਲ ਜ਼ਿਆਦਾ ਕਰਨਾ ਚਾਹੀਦਾ ਹੈ।