ਪੜਚੋਲ ਕਰੋ
(Source: ECI/ABP News)
6 ‘ਅੰਡਰਵੀਅਰ ਗ਼ਲਤੀਆਂ’! ਜੋ ਚੋਰੀ-ਛਿਪੇ ਕਰ ਸਕਦੀਆਂ ਤੁਹਾਡੀ ਸਿਹਤ ਨੂੰ ਪ੍ਰਭਾਵਿਤ
‘ਅੰਡਰਵੀਅਰ’ ਇੱਕ ਅਜਿਹਾ ਵਿਸ਼ਾ ਹੈ, ਜਿਸ ਬਾਰੇ ਕਦੇ ਕੋਈ ਗੱਲ ਹੀ ਨਹੀਂ ਕਰਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ‘ਅੰਡਰਵੀਅਰ’ ਵੀ ਤੁਹਾਡੀ ਸਿਹਤ ਨੂੰ ਪਭਾਵਿਤ ਕਰ ਸਕਦਾ ਹੈ।
![6 ‘ਅੰਡਰਵੀਅਰ ਗ਼ਲਤੀਆਂ’! ਜੋ ਚੋਰੀ-ਛਿਪੇ ਕਰ ਸਕਦੀਆਂ ਤੁਹਾਡੀ ਸਿਹਤ ਨੂੰ ਪ੍ਰਭਾਵਿਤ 6 'Underwear Mistakes'! Which can affect your health secretly 6 ‘ਅੰਡਰਵੀਅਰ ਗ਼ਲਤੀਆਂ’! ਜੋ ਚੋਰੀ-ਛਿਪੇ ਕਰ ਸਕਦੀਆਂ ਤੁਹਾਡੀ ਸਿਹਤ ਨੂੰ ਪ੍ਰਭਾਵਿਤ](https://feeds.abplive.com/onecms/images/uploaded-images/2021/07/18/66d13134b4fd264b893abe265f820d6d_original.jpg?impolicy=abp_cdn&imwidth=1200&height=675)
6 ‘ਅੰਡਰਵੀਅਰ ਗ਼ਲਤੀਆਂ’! ਜੋ ਚੋਰੀ-ਛਿਪੇ ਕਰ ਸਕਦੀਆਂ ਤੁਹਾਡੀ ਸਿਹਤ ਨੂੰ ਪ੍ਰਭਾਵਿਤ
ਨਵੀਂ ਦਿੱਲੀ: ‘ਅੰਡਰਵੀਅਰ’ ਇੱਕ ਅਜਿਹਾ ਵਿਸ਼ਾ ਹੈ, ਜਿਸ ਬਾਰੇ ਕਦੇ ਕੋਈ ਗੱਲ ਹੀ ਨਹੀਂ ਕਰਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ‘ਅੰਡਰਵੀਅਰ’ ਵੀ ਤੁਹਾਡੀ ਸਿਹਤ ਨੂੰ ਪਭਾਵਿਤ ਕਰ ਸਕਦਾ ਹੈ। ਮਹਾਮਾਰੀ ਦੇ ਮੌਜੂਦਾ ਦੌਰ ਦੌਰਾਨ ਸਿਹਤ ਵੱਲ ਹੁਣ ਖ਼ਾਸ ਧਿਆਨ ਦਿੱਤਾ ਜਾਣ ਲੱਗਾ ਹੈ। ਇਸ ਲਈ ਤੁਹਾਨੂੰ ਹੁਣ ‘ਅੰਡਰਵੀਅਰ’ ਨੂੰ ਵੀ ਅੱਖੋਂ ਪ੍ਰੋਖੇ ਨਹੀਂ ਕਰਨਾ ਹੋਵੇਗਾ।
ਅੰਡਰਵੀਅਰ ਤੋਂ ਲਾਗ ਲੱਗਣ ਦਾ ਖ਼ਤਰਾ: ਜੇ ਤੁਸੀਂ ਇੱਕ ਅੰਡਰਵੀਰ ਬਿਨਾ ਧੋਏ ਕਈ ਦਿਨਾਂ ਤੱਕ ਚਲਾਉਂਦੇ ਹੋ, ਤਾਂ ਤੁਹਾਨੂੰ ਲਾਗ ਜਾਂ ਛੂਤ ਲੱਗਣ ਦਾ ਖ਼ਤਰਾ ਹੋ ਸਕਦਾ ਹੈ। ਬਿਨਾ ਧੋਤੇ ਅੰਡਰਵੀਅਰ ਵਿੱਚ ਬੈਕਟੀਰੀਆ ਤੇ ਫ਼ੰਗਲ ਇਨਫ਼ੈਕਸ਼ਨ ਲੱਗ ਸਕਦੀ ਹੈ।
ਪਸੀਨੇ ਵਾਲਾ ਅੰਡਰਵੀਅਰ ਵੀ ਖ਼ਤਰਨਾਕ: ਪਸੀਨੇ ਵਾਲਾ ਅੰਡਰਵੀਅਰ ਪਾ ਕੇ ਰੱਖਣਾ ਵੀ ਇੱਕ ਵੱਡੀ ਗ਼ਲਤੀ ਹੈ, ਜੋ ਲੋਕ ਆਮ ਹੀ ਕਰਦੇ ਹਨ। ਤੁਹਾਡੇ ਗੁਪਤ ਅੰਗ ਉੱਤੇ ਪਸੀਨਾ ਜ਼ਰੂਰ ਆਉਂਦਾ ਹੈ, ਜਿਸ ਕਾਰਣ ਅੰਡਰਵੀਅਰ ਉਸ ਜਗ੍ਹਾ ਤੋਂ ਥੋੜ੍ਹੇ ਸਿੱਲ੍ਹੇ ਹੋ ਜਾਂਦੇ ਹਨ ਤੇ ਅੰਦਰ ਗਰਮੀ ਹੁੰਦੀ ਹੈ। ਇਸ ਨਾਲ ਖ਼ਮੀਰ ਤੇ ਫ਼ੰਗਸ ਉਪਜਦੇ ਹਨ। ਤੁਹਾਨੂੰ ਖ਼ਾਰਸ਼ ਸ਼ੁਰੂ ਹੋ ਸਕਦੀ ਹੈ। ਤੁਹਾਨੂੰ ਉਸ ਖੇਤਰ ਵਿੱਚ ਬੇਚੈਨੀ ਲੱਗ ਸਕਦੀ ਹੈ। ਜਿੰਮ ਜਾਣ ਤੋਂ ਬਾਅਦ ਆਪਣਾ ਅੰਡਰਵੀਰ ਜ਼ਰੂਰ ਬਦਲੋ ਤੇ ਸਿਹਤ ਨੂੰ ਲੱਗਣ ਵਾਲੇ ਖ਼ਤਰਿਆਂ ਤੋਂ ਬਚੋ।
‘ਟਾਈਟ ਤੇ ਫ਼ਿੱਟ’ ਅੰਡਰਵੀਅਰ ਵੀ ਹੈ ਸਮੱਸਿਆ: ਜੇ ਤੁਸੀਂ ਤੰਗ ਭਾਵ ਟਾਈਟ ਤੇ ਫ਼ਿੱਟ ਅੰਡਰਵੀਅਰ ਪਹਿਨਦੇ ਹੋ, ਤਾਂ ਤੁਹਾਡੀ ਚਮੜੀ ਉੱਤੇ ਛਪਾਕੀ ਵੀ ਨਿੱਕਲ ਸਕਦੀ ਹੈ ਤੇ ਉਹ ਜਗ੍ਹਾ ਲਾਲ ਹੋ ਸਕਦੀ ਹੈ। ਇਸ ਨਾਲ ਉਸ ਸਥਾਨ ਉੱਤੇ ਖ਼ੂਨ ਦਾ ਦੌਰਾ ਪ੍ਰਭਾਵਿਤ ਹੁੰਦਾ ਹੈ। ਇਸ ਲਈ ਆਪਣੇ ਵਾਸਤੇ ਕਦੇ ਵੀ ਤੰਗ ਅੰਡਰਵੀਅਰ ਪਸੰਦ ਨਾ ਕਰੋ।
ਫ਼ੈਂਸੀ ਫ਼ੈਬ੍ਰਿਕਸ ਵੀ ਗ਼ਲਤ: ਸਾਟਿਨ, ਲੇਸ ਤੇ ਸਪੈਨਡੈਕਸ ਜਿਹੇ ਬਹੁਤ ਸਾਰੇ ਫ਼ੈਬ੍ਰਿਕਸ ਖ਼ਾਸ ਕਰ ਕੇ ਮਹਿਲਾਵਾਂ ਲਈ ਠੀਕ ਨਹੀਂ ਹੁੰਦੇ। ਗੁਪਤ ਅੰਗ ਉੱਤੇ ਸਿੱਲ੍ਹ ਰਹਿੰਦੀ ਹੈ। ਇਸ ਨਾਲ ਇਨਫ਼ੈਕਸ਼ਨ ਲੱਗਣ ਦਾ ਵੱਡਾ ਖ਼ਤਰਾ ਰਹਿੰਦਾ ਹੈ।
ਖ਼ੁਸ਼ਬੂਦਾਰ ਡਿਟਰਜੈਂਟ ਨਾਲ ਨਾ ਧੋਵੋ: ਅੰਡਰਵੀਅਰ ਨੂੰ ਆਮ ਤੌਰ ’ਤੇ ਖ਼ੁਸ਼ਬੂਦਾਰ ਡਿਟਰਜੈਂਟ ਨਾਲ ਧੋਇਆ ਜਾਂਦਾ ਹੈ ਪਰ ਅਜਿਹੇ ਡਿਟਰਜੈਂਟ ਆਮ ਤੌਰ ਉੱਤੇ ਬਹੁਤ ਸਖ਼ਤ ਕਿਸਮ ਦੇ ਰਸਾਇਣਾਂ ਨਾਲ ਬਣਦੇ ਹਨ। ਅੰਤ ਵਿੱਚ ਤੁਹਾਡੀ ਚਮੜੀ ਨੂੰ ਨੁਕਸਾਨ ਪੁੱਜ ਸਕਦਾ ਹੈ। ਗੁਪਤ ਅੰਗ ਉੱਤੇ ਖ਼ਾਰਸ਼, ਇਨਫ਼ੈਕਸ਼ਨ ਤੇ ਲਾਲੀ ਆਉਣ ਜਿਹੀਆਂ ਸ਼ਿਕਾਇਤਾਂ ਹੋ ਸਕਦੀਆਂ ਹਨ।
Thongs ਦਾ ਪਹਿਨਣਾ: Stretchable Thongs ਨੂੰ ਪਾਸਾ ਬਦਲ ਕੇ ਵਰਤਿਆ ਜਾ ਸਕਦਾ ਹੈ ਪਰ ਇਸ ਨਾਲ ਬੈਕਟੀਰੀਆ ਦੇ ਦੂਜੇ ਪਾਸੇ ਚਲੇ ਜਾਣ ਦਾ ਵੱਡਾ ਖ਼ਤਰਾ ਹੁੰਦਾ ਹੈ। ਇਸ ਨਾਲ ਬਲੈਡਰ ਤੇ ਪਿਸ਼ਾਬ ਦੀਆਂ ਇਨਫ਼ੈਕਸ਼ਨਜ਼ ਲੱਗਣ ਦਾ ਜੋਖਮ ਬਣਿਆ ਰਹਿੰਦਾ ਹੈ।

Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)