ਵਿਗਿਆਨ ਦਿਨ ਬ ਦਿਨ ਬਹੁਤ ਤਰੱਕੀ ਕਰ ਰਿਹਾ ਹੈ। ਅਜਿਹੇ 'ਚ ਆਉਣ ਵਾਲੇ ਸਮੇਂ 'ਚ ਸੰਭਵ ਹੈ ਕਿ ਗਰਭ ਨਿਰੋਧਕ ਲਈ ਕੰਡੋਮ, ਕੌਪਰ-ਟੀ ਜਾਂ ਹੋਰ ਮਾਧਿਅਮ ਦੀ ਲੋੜ ਨਾ ਪਵੇ। ਸਰੀਰ 'ਚ ਮਿਲਣ ਵਾਲੇ ਇਕ ਖ਼ਾਸ ਤਰ੍ਹਾਂ ਦੇ ਐਂਟੀਬੌਡੀ ਜ਼ਰੀਏ ਇਕ ਅਜਿਹੀ ਦਵਾਈ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਅਣਚਾਹੇ ਗਰਭ ਤੋਂ ਛੁਟਕਾਰਾ ਦਿਵਾਏਗੀ। ਇਹ ਐਂਟੀਬੌਡੀਜ਼ ਔਰਤ-ਪੁਰਸ਼ ਦੋਵਾਂ 'ਚ ਹੁੰਦਾ ਹੈ। ਹਾਲ ਹੀ 'ਚ ਇਸ ਸਬੰਧੀ ਸਾਇੰਸ ਟ੍ਰਾਂਸਲੇਸ਼ਨ ਮੈਡੀਸਨ ਜਰਨਲ 'ਚ ਇਸ ਸਬੰਧੀ ਇਕ ਖੋਡ ਪ੍ਰਕਾਸ਼ਿਤ ਹੋਈ ਹੈ।


ਇਹ ਐਂਟੀਬੌਡੀਜ਼ ਸਰੀਰ ਦੇ ਅਣਚਾਹੇ ਹਿੱਸੇ 'ਚ ਸਪਰਮ ਦਾਖਲ ਹੋਣ ਤੋਂ ਰੋਕਦੇ ਹਨ। ਜਦਕਿ ਔਰਤਾਂ 'ਚ ਇਹ ਐਟੀਬੌਡੀਜ਼ ਗਰਭਧਾਰਨ ਦੀ ਪ੍ਰਕਿਰਿਆ 'ਚ ਵੀ ਕੰਮ ਕਰਦੇ ਹਨ। ਕਿਉਂਕਿ ਸਾਡੇ ਸਰੀਰ ਦਾ ਇਮਿਊਨ ਸਿਸਟਮ ਸਪਰਮ ਨੂੰ ਇਕ ਘੁਸਪੈਠੀਏ ਦੀ ਤਰ੍ਹਾਂ ਦੇਖਦਾ ਹੈ। ਉਸ ਨੂੰ ਸਰੀਰ 'ਚ ਆਉਣ ਤੋਂ ਐਂਟੀਬੌਡੀਜ਼ ਜ਼ਰੀਏ ਰੋਕਦਾ ਹੈ। ਖੋਜਕਰਤਾਵਾਂ ਨੇ ਉਨ੍ਹਾਂ ਮਹਿਲਾਵਾਂ ਦੀ ਪ੍ਰਜਨਨ ਨਾਲੀ 'ਚੋਂ ਵੀ ਐਂਟੀਬੌਡੀ ਕੱਢੀਆਂ ਜੋ ਬਾਂਝਪਨ ਦੀ ਸਮੱਸਿਆ ਤੋਂ ਪੀੜਤ ਹਨ। 


ਇਸ ਤਰ੍ਹਾਂ ਬਣਾਈ ਜਾਵੇਗੀ ਗਰਭਨਿਰੋਧਕ ਦਵਾਈ


ਨਵੀਂ ਗਰਭਨਿਰੋਧਕ ਦਵਾਈ ਬਣਾਉਣ ਲਈ ਵਿਗਿਆਨੀਆਂ ਨੇ ਕੁਝ ਵਾਧੂ ਐਂਟੀਜਨ ਬੰਨਣ ਵਾਲੇ ਫ੍ਰੈਗਮੈਂਟਸ ਦਾ ਵੀ ਇਸਤੇਮਾਲ ਕੀਤਾ ਹੈ। ਇਸ ਨਾਲ ਸਪਰਮਸ ਦੀ ਐਂਟੀਬੌਡੀਜ਼ ਦਾ ਸ਼ਿਕਾਰ ਕਰਨ ਵਾਲੀ ਐਂਟੀਬੌਡੀਜ਼ ਦੀ ਸਮਰੱਥਾ 10 ਗੁਣਾ ਜ਼ਿਆਦਾ ਵਧ ਗਈ ਹੈ।


ਖੋਜੀਆਂ ਨੇ ਇਸ ਐਟੀਬੌਡੀਜ਼ ਦਾ ਇਸਤੇਮਾਲ ਮਾਦਾ ਭੇੜ ਦੀ ਯੋਨੀ 'ਚ ਕੀਤਾ। ਜਿਸ ਵਜ੍ਹਾ ਨਾਲ ਭੇੜ ਦੇ ਸਰੀਰ 'ਚ ਸਪਰਮਸ ਨੂੰ ਰੋਕਣ ਵਾਲੇ ਐਂਟੀਬੌਡੀਜ਼ 99.9 ਫੀਸਦ ਕਾਰਗਰ ਸਾਬਿਤ ਹੋਏ। ਵਿਗਿਆਨੀ ਕਹਿੰਦੇ ਹਨ ਕਿ ਹਾਰਮੋਨ ਅਧਾਰਤ ਜਨਮ ਕੰਟਰੋਲ ਦੁਨੀਆਂ 'ਚ ਕਾਫੀ ਕਾਰਗਰ ਹੋ ਰਿਹਾ ਹੈ ਪਰ ਉਸ ਨਾਲ ਸਾਈਡ ਇਫੈਕਟ ਏਨੇ ਜ਼ਿਆਦਾ ਹੈ ਕਿ ਲੋਕਾਂ ਨੂੰ ਦਿੱਕਤ ਹੋ ਰਹੀ ਹੈ। ਜਿਵੇਂ ਉਲਟੀ ਆਉਣਾ, ਸਿਰ ਭਾਰੀ ਹੋਣਾ, ਮੂਡ ਬਦਲਣਾ, ਮਾਈਗ੍ਰੇਨ ਹੋਣਾ ਤੇ ਗੰਭੀਰ ਹਾਲਤ 'ਚ ਖੂਨ ਦੇ ਕਲੌਟਸ ਬਣਨਾ। ਹਾਰਮੋਨ ਆਧਾਰਤ ਜਨਮ ਕੰਟਰੋਲ ਲਈ ਲੋਕ ਇਕ ਖਾਸ ਤਰ੍ਹਾਂ ਦੀ ਗੋਲੀ ਖਾਂਦੇ ਹਨ।


ਕਿੰਨਾ ਅਸਰਦਾਰ ਹੋਵੇਗਾ ਇਹ ਇਲਾਜ


ਖੋਜੀਆਂ ਨੇ ਕਿਹਾ ਕਿ ਸਾਡਾ ਪ੍ਰਯੋਗ ਅਜੇ ਸਿੱਧੇ ਤੌਰ 'ਤੇ ਇਹ ਦੱਸਣ 'ਚ ਸਮਰੱਥ ਨਹੀਂ ਹਾਂ ਕਿ ਇਸ ਤਰੀਕੇ ਨਾਲ ਇਲਾਜ ਨਾਲ 100 ਫੀਸਦ ਗਰਭਧਾਰਨ ਰੁਕ ਜਾਵੇਗਾ। ਪਰ ਇਹ ਇਕ ਤਾਕਤਵਰ ਸਾਬਤ ਹੋ ਸਕਦਾ ਹੈ। ਵਿਗਿਆਨਕਾਂ ਨੇ ਦੱਸਿਆ ਕਿ ਕਿ ਤਕਨੀਕ ਕਿਸੇ ਵੀ ਸਮੇਂ ਬਜ਼ਾਰ 'ਚ ਉਪਲਬਧ ਹੋ ਸਕਦੀ ਹੈ। ਕਿਉਂਕਿ ਇਹ ਸੁਰੱਖਿਅਤ ਹੈ।


ਕਿੰਨੀ ਸੁਰੱਖਿਅਤ ਹੈ ਇਹ ਤਕਨੀਕ


ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਇਨਸਾਨਾਂ ਤੇ ਜਾਨਵਰਾਂ ਦੇ ਸਰੀਰ 'ਚ ਮੌਜੂਦ ਅਜਿਹੇ ਤੱਤਾਂ ਨਾਲ ਬਣਾਈ ਗਈ ਹੈ ਜੋ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਹਾਲਾਂਕਿ ਅਜੇ ਇਸ ਦਾ ਇਸਤੇਮਾਲ ਸਿਰਫ਼ ਭੇੜ 'ਤੇ ਕੀਤਾ ਗਿਆ ਹੈ। ਇਨਸਾਨਾਂ 'ਚ ਇਸ ਦਾ ਕਲੀਨੀਕਲ ਟ੍ਰਾਇਲ ਬਾਕੀ ਹੈ।