ਲੰਡਨ: ਨੌਕਰੀ ਦੀ ਪੂਰੀ ਪ੍ਰਕਿਰਿਆ 'ਚ ਆਕਰਸ਼ਕ ਦਿਖਣ ਵਾਲਿਆਂ ਦਾ ਪਲੜਾ ਭਾਰੀ ਮੰਨਿਆ ਜਾਂਦਾ ਹੈ ਪਰ ਘੱਟ ਤਨਖਾਹ ਵਾਲੀਆਂ ਨੌਕਰੀਆਂ 'ਚ ਅਜਿਹਾ ਨਹੀਂ ਹੁੰਦਾ। ਇੱਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਆਕਰਸ਼ਕ ਲੋਕਾਂ ਨੂੰ ਘੱਟ ਤਨਖਾਹ ਵਾਲੀਆਂ ਨੌਕਰੀਆਂ ਮਿਲਣ ਦੀ ਸੰਭਾਵਨਾ ਕਾਫ਼ੀ ਘੱਟ ਹੋ ਜਾਂਦੀ ਹੈ।
ਕਿਵੇਂ ਹੋਈ ਖੋਜ-
ਲੰਡਨ ਬਿਜਨੈਸ ਸਕੂਲ ਦੇ ਖੋਜਕਰਤਾ 750 ਤੋਂ ਵੱਧ ਲੋਕਾਂ 'ਤੇ ਖੋਜ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚੇ। ਇਸ ਅਧਿਐਨ 'ਚ ਸ਼ਾਮਲ ਲੋਕਾਂ ਨੂੰ ਨੌਕਰੀ ਦੇ ਦੋ ਬਿਨੈਕਾਰਾਂ ਨਾਲ ਰੁਬਰੂ ਕਰਾਇਆ ਗਿਆ। ਇਨ੍ਹਾਂ ਬਿਨੈਕਾਰਾਂ 'ਚ ਇੱਕ ਆਕਰਸ਼ਕ ਸੀ ਤੇ ਦੂਜਾ ਘੱਟ ਆਕਰਸ਼ਕ।
ਕੀ ਕਹਿੰਦੇ ਨੇ ਖੋਜਕਰਤਾ-
ਲੰਡਨ ਬਿਜਨੈਸ ਸਕੂਲ 'ਚ ਡਾਕਟਰੇਟ ਦੀ ਪੜ੍ਹਾਈ ਕਰ ਰਹੀ ਮਾਰਗਰੇਟ ਲੀ ਨੇ ਕਿਹਾ,'' ਅਸੀਂ ਇਸ ਅਧਿਐਨ 'ਚ ਸ਼ਾਮਲ ਪ੍ਰਤੀਭਾਗੀਆਂ ਨੂੰ ਲੱਗਿਆ ਕਿ ਆਕਰਸ਼ਕ ਲੋਕ ਘੱਟ ਆਕਰਸ਼ਕ ਲੋਕਾਂ ਦੀ ਤੁਲਨਾ 'ਚ ਖੁਦ ਨੂੰ ਜ਼ਿਆਦਾ ਦਾ ਹੱਕਦਾਰ ਮੰਨਦੇ ਹਨ।
ਖੋਜ ਦੇ ਨਤੀਜੇ-
ਖੋਜ ਦਾ ਨਤੀਜਾ ਹੈਰਾਨੀ ਵਾਲਾ ਹੈ ਕਿਉਂਕਿ ਪਹਿਲਾਂ ਦੇ ਅਧਿਐਨਾਂ ਅਨੁਸਾਰ ਇਹ ਧਾਰਨਾ ਬਣੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਨੌਕਰੀ ਲਈ ਆਕਰਸ਼ਕ ਦਿਖਣ ਵਾਲੇ ਲੋਕਾਂ ਨੂੰ ਤਵੱਜੋ ਦਿੱਤੀ ਜਾਂਦੀ ਹੈ।