Homemade cream on baby's skin: ਸਰਦ ਰੁੱਤ ਦੇ ਵਿੱਚ ਠੰਡੀਆਂ ਹਵਾਵਾਂ (cold wave) ਚੱਲਣ ਕਰਕੇ ਚਮੜੀ ਖੁਸ਼ਕ ਹੋ ਜਾਂਦੀ ਹੈ। ਜੇ ਗੱਲ ਕਰੀਏ ਬੱਚਿਆਂ ਦੀ ਚਮੜੀ (toddler's skin) ਬਹੁਤ ਨਾਜ਼ੁਕ ਹੁੰਦੀ ਹੈ। ਜੇਕਰ ਬੱਚਿਆਂ ਦੀ ਚਮੜੀ ਦੀ ਸਹੀ ਦੇਖਭਾਲ ਨਾ ਕੀਤੀ ਜਾਵੇ ਤਾਂ ਇਹ ਠੰਡੀਆਂ ਹਵਾਵਾਂ ਕਾਰਨ ਇਹ ਖਰਾਬ ਹੋ ਜਾਂਦੀ ਹੈ। ਵੱਡੇ ਲੋਕ ਤਾਂ ਆਪਣੇ ਆਪ ਸਕੀਨ ਉੱਤੇ ਕੋਈ ਨਾ ਕੋਈ ਕਰੀਮ ਜਾਂ ਤੇਲ ਲਗਾ ਸਕਦੇ ਹਨ। ਬੱਚੇ ਬਹੁਤ ਛੋਟੇ ਹੁੰਦੇ ਨੇ ਜਿਸ ਕਰਕੇ ਉਹ ਖੁੱਦ ਬੋਲ ਕੇ ਨਹੀਂ ਦੱਸ ਸਕਦੇ ਕਿ ਉਨ੍ਹਾਂ ਕੋਈ ਤਕਲੀਫ ਹੋ ਰਹੀ ਹੈ। ਇਸ ਲਈ ਉਨ੍ਹਾਂ ਦੀ ਚਮੜੀ ਤੋਂ ਲੈ ਕੇ ਸਰੀਰਕ ਦੇਖਰੇਖ ਮਾਪਿਆਂ ਨੂੰ ਕਰਨੀ ਪੈਂਦੀ ਹੈ।
ਸਰਦੀਆਂ ਵਿੱਚ ਬੱਚਿਆਂ ਦੀ ਚਮੜੀ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਉਤਪਾਦ ਉਪਲਬਧ ਹਨ। ਹਾਲਾਂਕਿ, ਜ਼ਿਆਦਾਤਰ ਬੇਬੀ ਉਤਪਾਦਾਂ ਵਿੱਚ ਰਸਾਇਣਾਂ ਅਤੇ ਕਈ ਤਰ੍ਹਾਂ ਦੀਆਂ ਨਕਲੀ ਖੁਸ਼ਬੂਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਕਿ ਬੱਚਿਆਂ ਦੀ ਚਮੜੀ ਲਈ ਹਾਨੀਕਾਰਕ ਹੁੰਦੇ ਹਨ। ਅਜਿਹੇ 'ਚ ਮਾਵਾਂ ਨੂੰ ਉਲਝਣ ਹੋ ਜਾਂਦੀ ਹੈ ਕਿ ਆਪਣੇ ਨਵਜੰਮੇ ਬੱਚਿਆਂ ਦੀ ਚਮੜੀ ਲਈ ਕੀ ਕਰਨਾ ਹੈ।
ਇਸ ਸਰਦੀਆਂ ਵਿੱਚ ਜੇਕਰ ਤੁਸੀਂ ਵੀ ਆਪਣੇ ਬੱਚੇ ਦੀ ਚਮੜੀ ਲਈ ਕੁਦਰਤੀ ਕਰੀਮ ਦੀ ਭਾਲ ਕਰ ਰਹੇ ਹੋ ਤਾਂ ਬਾਜ਼ਾਰ ਦੀ ਬਜਾਏ ਆਪਣੀ ਰਸੋਈ ਵਿੱਚ ਹੀ ਤਿਆਰ ਕਰੋ। ਜੀ ਹਾਂ, ਇਸ ਸਰਦੀਆਂ ਵਿੱਚ ਤੁਸੀਂ ਬੱਚਿਆਂ ਦੀ ਨਾਜ਼ੁਕ ਚਮੜੀ ਨੂੰ ਕੈਮੀਕਲ ਮੁਕਤ ਦੇਖਭਾਲ ਪ੍ਰਦਾਨ ਕਰਨ ਲਈ ਬਦਾਮ ਅਤੇ ਪੈਟਰੋਲੀਅਮ ਜੈਲੀ ਤੋਂ ਇੱਕ ਕਰੀਮ ਤਿਆਰ ਕਰ ਸਕਦੇ ਹੋ। ਆਓ ਜਾਣਦੇ ਹਾਂ ਬੱਚਿਆਂ ਦੀ ਚਮੜੀ ਲਈ ਘਰ 'ਚ ਹੀ ਕ੍ਰੀਮ ਬਣਾਉਣ ਦਾ ਤਰੀਕਾ।
ਬੱਚਿਆਂ ਲਈ ਘਰੇਲੂ ਕਰੀਮ ਬਣਾਉਣ ਲਈ ਸਮੱਗਰੀ
ਬਦਾਮ ਦਾ ਤੇਲ - 2 ਚਮਚ
ਪੈਟਰੋਲੀਅਮ ਜੈਲੀ - 4 ਚਮਚ
ਗਲਿਸਰੀਨ - 10 ਚਮਚ
ਕੋਰਨ ਫਲਾਰ (corn flour)
ਬੱਚਿਆਂ ਲਈ ਘਰ ਵਿੱਚ ਕਰੀਮ ਬਣਾਉਣ ਦੀ ਤਰੀਕਾ
ਸਭ ਤੋਂ ਪਹਿਲਾਂ ਇੱਕ ਛੋਟੇ ਪੈਨ ਵਿੱਚ 2 ਚਮਚ ਪਾਣੀ ਅਤੇ ਬਦਾਮ ਦਾ ਤੇਲ ਗਰਮ ਕਰੋ। ਇੱਕ ਕਟੋਰੀ ਵਿੱਚ ਗਰਮ ਪਾਣੀ ਅਤੇ ਤੇਲ ਪਾਓ ਅਤੇ ਇਸ ਵਿੱਚ ਕੋਰਨ ਫਲਾਰ ਪਾਓ।
ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਤਿਆਰ ਕਰੋ ਅਤੇ ਫਿਰ ਇਸ ਵਿਚ ਗਲਿਸਰੀਨ ਮਿਲਾਓ। ਅੰਤ ਵਿੱਚ ਇਸ ਮਿਸ਼ਰਣ ਵਿੱਚ ਪੈਟਰੋਲੀਅਮ ਜੈਲੀ ਪਾਓ ਅਤੇ ਇੱਕ ਮੁਲਾਇਮ ਪੇਸਟ ਤਿਆਰ ਕਰੋ।
ਧਿਆਨ ਰੱਖੋ ਕਿ ਤੁਹਾਨੂੰ ਪੇਸਟ ਨੂੰ ਉਦੋਂ ਤੱਕ ਮਿਲਾਉਣਾ ਚਾਹੀਦਾ ਹੈ ਜਦੋਂ ਤੱਕ ਪੇਸਟ ਕਰੀਮ ਦਾ ਰੂਪ ਨਹੀਂ ਲੈ ਲੈਂਦਾ। ਕਰੀਮ ਬਣਾਉਣ ਤੋਂ ਬਾਅਦ ਇਸ ਨੂੰ ਠੰਡਾ ਹੋਣ ਤੱਕ ਇਕ ਪਾਸੇ ਰੱਖੋ। ਤੁਹਾਡੀ ਬੇਬੀ ਕਰੀਮ ਚਮੜੀ 'ਤੇ ਵਰਤਣ ਲਈ ਤਿਆਰ ਹੈ। ਤੁਸੀਂ ਇਸਨੂੰ ਏਅਰਟਾਈਟ ਕੰਟੇਨਰ ਵਿੱਚ ਸਟੋਰ ਕਰ ਸਕਦੇ ਹੋ।
ਦੁੱਧ ਅਤੇ ਬਦਾਮ ਨਾਲ ਬੱਚਿਆਂ ਲਈ ਕਰੀਮ ਬਣਾਉ
ਇਸ ਤੋਂ ਇਲਾਵਾ ਤੁਸੀਂ ਬਦਾਮ ਅਤੇ ਦੁੱਧ ਤੋਂ ਵੀ ਬੱਚਿਆਂ ਲਈ ਕਰੀਮ ਬਣਾ ਸਕਦੇ ਹੋ। ਬਦਾਮ ਅਤੇ ਦੁੱਧ ਦੇ ਪੌਸ਼ਟਿਕ ਤੱਤ ਬੱਚਿਆਂ ਦੀ ਚਮੜੀ ਨੂੰ ਪੋਸ਼ਣ ਦਿੰਦੇ ਹਨ ਅਤੇ ਇਸਨੂੰ ਨਰਮ ਬਣਾਉਂਦੇ ਹਨ। ਆਓ ਜਾਣਦੇ ਹਾਂ ਦੁੱਧ ਅਤੇ ਬਦਾਮ ਤੋਂ ਬੱਚਿਆਂ ਲਈ ਕਰੀਮ ਬਣਾਉਣ ਦਾ ਤਰੀਕਾ।
ਸਮੱਗਰੀ ਦੀ ਸੂਚੀ
ਬਦਾਮ - 7 ਤੋਂ 8 ਗਿਰੀਆਂ
ਦੁੱਧ - 2 ਤੋਂ 3 ਚਮਚ
ਐਲੋਵੇਰਾ ਜੈੱਲ - 1 ਚਮਚ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇਕ ਵੱਡੇ ਕਟੋਰੇ 'ਚ ਦੁੱਧ ਲਓ ਅਤੇ ਉਸ 'ਚ ਬਦਾਮ ਭਿਓ ਲਓ। ਬਦਾਮ ਨੂੰ ਕੱਚੇ ਦੁੱਧ ਵਿਚ ਰਾਤ ਭਰ ਭਿਓ ਕੇ ਰੱਖੋ ਅਤੇ ਸਵੇਰੇ ਬਾਦਾਮ ਨੂੰ ਛਿੱਲ ਲਓ। ਬਦਾਮ ਨੂੰ ਛਿੱਲਣ ਤੋਂ ਬਾਅਦ ਮਿਕਸਰ 'ਚ ਬਾਰੀਕ ਪੀਸ ਲਓ। ਜੇਕਰ ਤੁਹਾਨੂੰ ਬਦਾਮ ਦਾ ਪੇਸਟ ਸੁੱਕਾ ਲੱਗਦਾ ਹੈ ਤਾਂ ਇਸ 'ਚ ਬਚਿਆ ਹੋਇਆ ਦੁੱਧ ਮਿਲਾ ਦਿਓ। ਇਸ ਮਿਸ਼ਰਣ ਵਿਚ ਐਲੋਵੇਰਾ ਜੈੱਲ ਪਾਓ ਅਤੇ ਇਸ ਨੂੰ ਕਰੀਮ ਦੀ ਤਰ੍ਹਾਂ ਚੰਗੀ ਤਰ੍ਹਾਂ ਤਿਆਰ ਕਰੋ।
ਜਦੋਂ ਐਲੋਵੇਰਾ, ਦੁੱਧ ਅਤੇ ਬਦਾਮ ਦਾ ਮਿਸ਼ਰਣ ਕਰੀਮ ਦੀ ਤਰ੍ਹਾਂ ਤਿਆਰ ਹੋ ਜਾਵੇ ਤਾਂ ਇਸ ਨੂੰ ਏਅਰ ਟਾਈਟ ਕੰਟੇਨਰ ਵਿੱਚ ਸਟੋਰ ਕਰੋ। ਇੱਕ ਵਾਰ ਤਿਆਰ ਹੋਣ ਤੋਂ ਬਾਅਦ, ਤੁਸੀਂ ਇਸ ਕਰੀਮ ਨੂੰ 2 ਹਫ਼ਤਿਆਂ ਲਈ ਵਰਤ ਸਕਦੇ ਹੋ। ਇਸ ਤਰ੍ਹਾਂ ਤੁਸੀਂ ਘਰੇਲੂ ਤਰੀਕਿਆਂ ਦੇ ਨਾਲ ਆਪਣੇ ਬੱਚੇ ਦੀ ਚਮੜੀ ਨੂੰ ਖੁਸ਼ਕੀ ਅਤੇ ਹਾਨੀਕਾਰਕ ਕੈਮੀਕਲਾਂ ਤੋਂ ਬਚਾ ਸਕਦੇ ਹੋ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।