Beetroot Halwa: ਤੁਸੀਂ ਚੁਕੰਦਰ ਦਾ ਸਲਾਦ ਜਾਂ ਜੂਸ ਤਾਂ ਪੀਤਾ ਹੋਵੇਗਾ । ਚੁਕੰਦਰ 'ਚ ਕਈ ਵਿਟਾਮਿਨ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਚੁਕੰਦਰ ਵਿੱਚ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਫਾਸਫੋਰਸ ਅਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਦੀ ਵਰਤੋਂ ਨਾਲ ਇਮਿਊਨਿਟੀ ਤਾਂ ਵਧਦੀ ( Enhance Immunity) ਹੀ ਹੈ, ਨਾਲ ਹੀ ਇਹ ਚਮੜੀ (Skin) ਲਈ ਵੀ ਬਹੁਤ ਫਾਇਦੇਮੰਦ ਹੈ। ਆਓ ਜਾਣਦੇ ਹਾਂ ਸਲਾਦ ਤੇ ਜੂਸ ਤੋਂ ਇਲਾਵਾ ਕਿਵੇਂ ਤਿਆਰ ਕਰ ਸਕਦੇ ਹਾਂ ਚੁਕੰਦਰ ਦਾ ਸਵਾਦਿਸ਼ਟ ਹਲਵਾ (Beetroot Halwa)।
ਚੁਕੰਦਰ ਦਾ ਹਲਵਾ ਬਣਾਉਣ ਲਈ ਸਮੱਗਰੀ
- 4 ਚੁਕੰਦਰ (ਕੱਦੂਕੱਸ ਕੀਤੀਆਂ ਹੋਈਆਂ)
- ਖੰਡ ਸਵਾਦ ਅਨੁਸਾਰ
- ਦੁੱਧ 1 ਲੀਟਰ
- ਇਲਾਇਚੀ ਪਾਊਡਰ 1 ਚਮਚ
- ਸੁੱਕੇ ਮੇਵੇ 1 ਕਟੋਰਾ
- 4 ਚਮਚ ਘਿਓ
- 1 ਵੱਡਾ ਕਟੋਰਾ ਕੱਦੂਕੱਸ ਕੀਤਾ ਹੋਇਆ ਨਾਰੀਅਲ
ਹਲਵਾ ਕਿਵੇਂ ਬਣਾਉਣਾ ਹੈ
- ਸਭ ਤੋਂ ਪਹਿਲਾਂ ਮੱਧਮ ਗੈਸ 'ਤੇ ਇੱਕ ਪੈਨ ਰੱਖੋ ਅਤੇ ਉਸ 'ਚ ਇੱਕ ਚਮਚ ਘਿਓ ਪਾਓ ਅਤੇ ਕੱਦੂਕੱਸ ਕੀਤਾ ਨਾਰੀਅਲ ਨੂੰ ਭੁੰਨ ਲਓ ਅਤੇ ਫਿਰ ਇਸ ਨੂੰ ਕਿਸੇ ਹੋਰ ਬਰਤਨ 'ਚ ਕੱਢ ਲਓ।
ਹੁਣ ਪੈਨ ਨੂੰ ਗੈਸ 'ਤੇ ਵਾਪਸ ਰੱਖੋ ਅਤੇ ਇਸ 'ਚ ਬਾਕੀ ਬਚਿਆ ਘਿਓ ਪਾਓ ਅਤੇ ਪੀਸਿਆ ਚੁਕੰਦਰ ਭੁੰਨ ਲਓ।
ਹੁਣ ਕੜਾਹੀ 'ਚ ਦੁੱਧ, ਇਲਾਇਚੀ ਪਾਊਡਰ ਅਤੇ ਭੁੰਨਿਆ ਹੋਇਆ ਨਾਰੀਅਲ ਪਾਊਡਰ ਨੂੰ ਢੱਕ ਕੇ ਮਿਕਸ ਕਰ ਲਓ।
ਹਾਲਾਂਕਿ ਚੁਕੰਦਰ ਦਾ ਪਾਣੀ ਮਿੱਠਾ ਹੁੰਦਾ ਹੈ, ਜੇਕਰ ਤੁਹਾਨੂੰ ਇਹ ਮਿੱਠਾ ਪਸੰਦ ਹੈ ਤਾਂ ਤੁਸੀਂ ਚੀਨੀ ਪਾ ਸਕਦੇ ਹੋ।
ਹੁਣ ਦੁੱਧ ਅਤੇ ਚੁਕੰਦਰ ਨੂੰ ਮੱਧਮ ਅੱਗ 'ਤੇ ਪੱਕਣ ਦਿਓ। ਤੁਸੀਂ ਥੋੜ੍ਹਾ-ਥੋੜ੍ਹਾ ਦੁੱਧ ਵੀ ਨਾਲ ਮਿਲਾਉਂਦੇ ਰਹੋ।
ਜਦੋਂ ਹਲਵਾ ਤਿਆਰ ਹੋ ਜਾਵੇ ਤਾਂ ਇਸ ਨੂੰ ਕਟੋਰੀ 'ਚ ਕੱਢ ਕੇ ਸੁੱਕੇ ਮੇਵੇ ਨਾਲ ਸਜਾਓ ਅਤੇ ਸਰਵ ਕਰੋ। ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਸ਼ੂਗਰ ਮਰੀਜ਼ ਹੈ ਤਾਂ ਖੰਡ ਦੀ ਵਰਤੋਂ ਨਾ ਕਰੋ। ਕਿਉਂਕਿ ਚੁਕੰਦਰ ਖੁਦ ਹੀ ਮਿੱਠੀ ਹੁੰਦੀ ਹੈ।
ਹੋਰ ਪੜ੍ਹੋ : ਘਰ 'ਚ ਹੀ ਆਸਾਨ ਢੰਗ ਨਾਲ ਤਿਆਰ ਕਰੋ ਗੁੜ ਅਤੇ ਮੂੰਗਫਲੀ ਦੀ ਗੱਚਕ, ਜਾਣੋ ਪੂਰੀ ਰੈਸਿਪੀ
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।