ਨਵੀਂ ਦਿੱਲੀ: ਸਰੀਰਕ ਸਮੱਸਿਆਵਾਂ ਚੋਂ ਇੱਕ ਸਲਿੱਪ ਡਿਸਕ ਹੈ। ਇਸ ਤਰ੍ਹਾਂ ਸਲਿੱਪ ਡਿਸਕ ਇੱਕ ਬਿਮਾਰੀ ਨਹੀਂ, ਬਲਕਿ ਇੱਕ ਕਿਸਮ ਦੀ ਸਰੀਰਕ ਮਾਸਪੇਸ਼ੀ ਖਰਾਬੀ ਹੈ। ਸਲਿੱਪ ਡਿਸਕ ਦੀਆਂ ਸਮੱਸਿਆਵਾਂ ਦੇ ਮਾਮਲੇ ‘ਚ ਅਕਸਰ ਕਮਰ ‘ਚ ਦਰਦ ਹੁੰਦਾ ਹੈ, ਜਿਸ ਕਾਰਨ ਝੁਕਣਾ, ਬੈਠਣਾ ਅਤੇ ਕੁਝ ਵੀ ਕੰਮ ਕਰਨ ‘ਚ ਕਾਫੀ ਤਕਲੀਫ ਹੁੰਦੀ ਹੈ। ਅਜਿਹੀ ਸਥਿਤੀ ‘ਚ ਅੱਜ ਅਸੀਂ ਤੁਹਾਨੂੰ ਸਲਿੱਪ ਡਿਸਕਸ ਦੇ ਕਾਰਨਾਂ, ਲੱਛਣਾਂ ਅਤੇ ਉਪਚਾਰਾਂ ਬਾਰੇ ਵਿਸਥਾਰ ਵਿੱਚ ਦੱਸਾਂਗੇ। ਸਲਿੱਪ ਡਿਸਕ ਦੇ ਲੱਛਣ:
  • ਬੈਠਣ ਵੇਲੇ ਪਿੱਠ ‘ਤੇ ਦਬਾਅ ਪੈਣਾ ਅਤੇ ਦਰਦ ਹੋਣਾ।
  • ਬੈਠਣ ‘ਚ ਮੁਸ਼ਕਲ।
  • ਸਲਿੱਪ ਡਿਸਕ ਦੇ ਦਰਦ ਦਾ ਸਾਰੇ ਸਰੀਰ ‘ਤੇ ਪ੍ਰਭਾਅ।
  • ਦਰਦ ਕਾਰਨ ਬੇਅਰਾਮੀ।
  • ਰੀੜ੍ਹ ਦੀ ਹੱਡੀ ‘ਤੇ ਦਬਾਅ ਪੈਣਾ।
  • ਪਿੱਠ ਦੀ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ।
ਸਲਿੱਪ ਡਿਸਕ ਦੇ ਕਾਰਨ:
  • ਜ਼ਿਆਦਾ ਸਮਾਂ ਝੁਕ ਕੇ ਕੰਮ ਕਰਨਾ।
  • ਹਮੇਸ਼ਾ ਬੈਠਣ ਦੀ ਆਦਤ ਗਲਤ।
  • ਬਹੁਤ ਸਾਰਾ ਭਾਰ ਚੁੱਕਣਾ।
  • ਅਨਿਯਮਿਤ ਰੁਟੀਨ।
  • ਬੁਢਾਪੇ ਕਾਰਨ ਕਮਜ਼ੋਰ ਹੱਡੀਆਂ
  • ਬਹੁਤ ਜ਼ਿਆਦਾ ਹੱਥੀਂ ਕਿਰਤ
  • ਪਿੱਠ ਦੀ ਸੱਟ
  • ਸਰੀਰ ਵਿੱਚ ਕੈਲਸ਼ੀਅਮ ਦੀ ਘਾਟ
ਕਸਰਤ ਕਰੋ: ਜੇ ਤੁਹਾਨੂੰ ਪਿੱਠ ਦਾ ਦਰਦ ਹੈ, ਤਾਂ ਤੁਹਾਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ। ਪਰ ਇਹ ਯਾਦ ਰੱਖੋ ਕਿ ਅਜਿਹੀ ਕੋਈ ਕਸਰਤ ਨਾ ਕਰੋ, ਜਿਸ ਕਾਰਨ ਪਿੱਠ ‘ਤੇ ਵਧੇਰੇ ਦਬਾਅ ਪਏ। ਨਾਰਿਅਲ ਤੇਲ: ਪਿੱਠ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਨਾਰੀਅਲ ਦੇ ਤੇਲ ਨਾਲ ਮਾਲਸ਼ ਕਰ ਸਕਦੇ ਹੋ। ਨਾਰੀਅਲ ਤੇਲ ਵਿਟਾਮਿਨ ਡੀ ਅਤੇ ਕੈਲਸੀਅਮ ਨਾਲ ਭਰਪੂਰ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ​​ਬਣਾਉਣ ਲਈ ਕੰਮ ਕਰਦਾ ਹੈ। ਨਾਰੀਅਲ ਦੇ ਤੇਲ ਨਾਲ ਰੋਜ਼ਾਨਾ ਪਿੱਥ ਦੀ ਮਾਲਸ਼ ਕਰੋ। ਦਾਲਚੀਨੀ ਅਤੇ ਸ਼ਹਿਦ: ਜੇ ਤੁਹਾਨੂੰ ਪਿੱਠ ਦਰਦ ਅਤੇ ਸਲਿੱਪ ਡਿਸਕ ਦੀ ਸਮੱਸਿਆ ਹੈ ਤਾਂ ਇੱਕ ਚਮਚ ਸ਼ਹਿਦ ਨੂੰ ਦੋ ਗ੍ਰਾਮ ਦਾਲਚੀਨੀ ਪਾਊਡਰ ‘ਚ ਮਿਲਾਓ। ਦਿਨ ‘ਚ ਦੋ ਵਾਰ ਇਸ ਦਾ ਸੇਵਨ ਕਰਨ ਨਾਲ ਕੁਝ ਦਿਨਾਂ ਵਿਚ ਸਲਿੱਪ ਡਿਸਕ ਦੇ ਦਰਦ ਤੋਂ ਰਾਹਤ ਮਿਲੇਗੀ। ਨੋਟ: ਏਬੀਪੀ ਸਾਂਝਾ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਕਿਸਮ ਦੀ ਸਮੱਸਿਆ ਦਾ ਉਪਾਅ ਲਈ ਸਿਹਤ ਮਾਹਰ ਤੋਂ ਸਹੀ ਸਲਾਹ ਲਓ।