Punjabi style 'Chana Masala' at home: ਪੰਜਾਬੀਆਂ ਦੀ ਸ਼ਾਨ ਤਾਂ ਵੱਖਰੀ ਹੁੰਦੀ ਹੈ ਤੇ ਨਾਲ ਹੀ ਪੰਜਾਬੀਆਂ ਦੇ ਖਾਣੇ ਵੀ ਕਮਾਲ ਦੇ ਹੁੰਦੇ ਹਨ। ਪੰਜਾਬੀ ਖਾਣਿਆਂ ਨੂੰ ਵਿਦੇਸ਼ਾਂ ਦੇ ਵਿੱਚ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਅੱਜ ਤੁਹਾਡੇ ਨਾਲ ਇੱਕ ਹੋਰ ਪੰਜਾਬੀ ਰੈਸਿਪੀ ਸ਼ੇਅਰ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਸੁਣ ਕੇ ਤੁਹਾਡੇ ਵੀ ਮੂੰਹ ਦੇ ਵਿੱਚ ਪਾਣੀ ਆ ਜਾਵੇਗਾ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਸਟਾਈਲ ਵਾਲੇ ਚਨਾ ਮਸਾਲੇ ਦੀ। ਵੈਸੇ ਤਾਂ ਪੰਜਾਬੀ ਖਾਣੇ ਦੀ ਹਰ ਡਿਸ਼ ਮਜ਼ੇਦਾਰ, ਮਸਾਲੇਦਾਰ ਹੁੰਦੀ ਹੈ ਪਰ ਚਨਾ ਮਸਾਲਾ ਦਾ ਇੱਕ ਵੱਖਰਾ ਸਥਾਨ ਹਾਸਿਲ ਕੀਤਾ ਹੋਇਆ ਹੈ। ਆਓ ਫਟਾਫਟ ਜਾਣਦੇ ਹਾਂ ਇਸ ਰੈਸਿਪੀ ਬਾਰੇ(Chana Masala Recipe)....



ਚਨਾ ਮਸਾਲਾ ਬਣਾਉਣ ਲਈ ਸਮੱਗਰੀ-
ਚਨਾ (ਚਿੱਟੇ ਛੋਲੇ) - 100 ਗ੍ਰਾਮ 
ਜੀਰਾ - 1/2 ਚਮਚ
ਤੇਜ਼ ਪੱਤੇ - (5-6 ਪੱਤੇ)
ਹਰੀ ਮਿਰਚ - (3)
ਪਿਆਜ਼ - (1)
ਅਦਰਕ-ਲੱਸਣ ਦਾ ਪੇਸਟ- (1/2 ਚਮਚ)
 ਮਿਰਚ ਪਾਊਡਰ - (1 ਚਮਚ ਜਾਂ ਫਿਰ ਤੁਸੀਂ ਆਪਣੇ ਸੁਆਦ ਦੇ ਅਨੁਸਾਰ ਵੀ ਲੈ ਸਕਦੇ ਹੋ)
ਲੂਣ - ਸੁਆਦ ਅਨੁਸਾਰ 
ਧਨੀਆ ਪਾਊਡਰ- (1/2 ਚਮਚ) 
ਨਾਰੀਅਲ ਪਾਊਡਰ - 1 ਚਮਚ
 ਤੇਲ - (3 ਚਮਚ)
 ਨਿੰਬੂ ਦਾ ਰਸ - 2 ਚਮਚ 
ਹਰੇ ਧਨੀਏ ਦੇ ਪੱਤੇ ਗਾਰਨਿਸ਼ਿੰਗ ਦੇ ਲਈ


ਹੋਰ ਪੜ੍ਹੋ : ਸਲਾਦ ਦੇ ਨਾਲ-ਨਾਲ ਚੁਕੰਦਰ ਦਾ ਰਾਇਤਾ ਵੀ ਸਰੀਰ ਲਈ ਫਾਇਦੇਮੰਦ, ਜਾਣੋ ਇਸ ਨੂੰ ਬਣਾਉਣ ਦੀ ਆਸਾਨ ਰੈਸਿਪੀ
ਸਭ ਤੋਂ ਪਹਿਲਾਂ ਇਕ ਪੈਨ ਵਿੱਚ ਤੇਲ ਗਰਮ ਕਰੋ ਅਤੇ ਇਸ ਵਿਚ ਜੀਰਾ ਪਾਓ। ਹੁਣ ਇਸ ‘ਚ ਤੇਜ਼ ਪੱਤੇ ਪਾਓ ਅਤੇ ਫਿਰ ਇਸ ‘ਚ ਪਿਆਜ਼ ਅਤੇ ਹਰੀ ਮਿਰਚ ਪਾਓ ਅਤੇ ਮੱਧਮ ਅੱਗ ‘ਤੇ ਥੋੜ੍ਹੀ ਦੇਰ ਭੁੰਨ ਲਓ। ਫਿਰ ਇਸ ਵਿਚ ਅਦਰਕ-ਲਸਣ ਦਾ ਪੇਸਟ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ ਅਤੇ ਨਮਕ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾਓ।
ਹੁਣ ਇਸ ਵਿਚ ਛੋਲੇ ਪਾ ਕੇ ਚੰਗੀ ਤਰ੍ਹਾਂ ਮਿਲਾਓ। ਥੋੜ੍ਹੀ ਦੇਰ ਲਈ ਪਕਾਓ। ਇਸ ਮਿਸ਼ਰਣ ‘ਚ ਅੱਧਾ ਕੱਪ ਪਾਣੀ ਮਿਲਾਓ। ਹੁਣ ਨਾਰੀਅਲ ਪਾਊਡਰ ਅਤੇ ਥੋੜ੍ਹਾ ਜਿਹਾ ਗਰਮ ਮਸਾਲਾ ਮਿਲਾਓ। ਇਸ ਨੂੰ ਢੱਕ ਕੇ ਪੰਜ ਮਿੰਟ ਤੱਕ ਪਕਾਓ। ਗੈਸ ਬੰਦ ਕਰ ਦਿਓ ਅਤੇ ਹੁਣ ਇਸ ਦੇ ਉੱਪਰ ਨਿੰਬੂ ਦਾ ਰਸ ਅਤੇ ਹਰੇ ਧਨੀਏ ਦੇ ਪੱਤਿਆਂ ਦੇ ਨਾਲ ਸਜਾਓ। ਗਰਮਾ ਗਰਮ ਇਸ ਨੂੰ ਰੋਟੀ ਜਾਂ ਫਿਰ ਮਿੱਸੀ ਰੋਟੀ ਦੇ ਨਾਲ ਸਰਵ ਕਰੋ।
ਜੇ ਗੱਲ ਕਰੀਏ ਸਿਹਤ ਦੇ ਲਈ ਤਾਂ ਚਿੱਟੇ ਛੋਲੇ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਮਿਲਦੇ ਹਨ। ਇਹ ਸਿਹਤ ਲਈ ਕਾਫੀ ਲਾਭਕਾਰੀ ਹੁੰਦੇ ਹਨ। ਪ੍ਰੋਟੀਨ ਵਜੋਂ ਵੀ ਛਿੱਟੇ ਛੋਲਿਆਂ ਦਾ ਸੇਵਨ ਸਰੀਰ ਦੇ ਲਈ ਵਧੀਆ ਹੁੰਦਾ ਹੈ। ਚਿੱਟੇ ਛੋਲੇ ਖਾਣ ਨਾਲ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ।