ਗਰਭਕਾਲ ਦੌਰਾਨ ਜੇ ਔਰਤਾਂ ਦਿਨ ’ਚ ਅੱਧਾ ਕੱਪ ਵੀ ਕੌਫ਼ੀ ਪੀਂਦੀਆਂ ਹਨ, ਤਾਂ ਬੱਚੇ ਦਾ ਆਕਾਰ ਛੋਟਾ ਰਹਿ ਸਕਦਾ ਹੈ। ਇਹ ਦਾਅਵਾ ਅਮਰੀਕੀ ਵਿਗਿਆਨੀਆਂ ਨੇ ਆਪਣੀ ਤਾਜ਼ਾ ਖੋਜ ’ਚ ਕੀਤਾ ਹੈ। ਖੋਜ ਮੁਤਾਬਕ ਜਨਮ ਵੇਲੇ ਬੱਚਾ ਜੇ ਛੋਟਾ ਹੁੰਦਾ ਹੈ, ਤਾਂ ਭਵਿੱਖ ’ਚ ਮੋਟਾ, ਦਿਲ ਦੇ ਰੋਗ ਤੇ ਡਾਇਬਟੀਜ਼ ਦਾ ਖ਼ਤਰਾ ਵੀ ਰਹਿੰਦਾ ਹੈ।

 

ਖੋਜਕਾਰਾਂ ਨੇ 2,000 ਤੋਂ ਵੱਧ ਵੱਖੋ-ਵੱਖਰੇ ਦੇਸ਼ਾਂ ਦੀਆਂ ਔਰਤਾਂ ਨੂੰ ਖੋਜ ’ਚ ਸ਼ਾਮਲ ਕੀਤਾ। 12 ਵੱਖੋ-ਵੱਖਰੀਆਂ ਥਾਵਾਂ ਉੱਤੇ ਇਹ ਖੋਜ ਹੋਈ। ਖੋਜ ’ਚ ਸ਼ਾਮਲ ਹੋਣ ਲਈ 8 ਤੋਂ 13 ਹਫ਼ਤਿਆਂ ਦੀਆਂ ਗਰਭਵਤੀ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ। ਇਹ ਸਭ ਔਰਤਾਂ ਤਮਾਕੂਨੋਸ਼ ਨਹੀਂ ਸਨ ਤੇ ਗਰਭ ਅਵਸਥਾ ਤੋਂ ਪਹਿਲਾਂ ਕਿਸੇ ਵੀ ਰੋਗ ਤੋਂ ਪ੍ਰੇਸ਼ਾਨ ਨਹੀਂ ਸਨ।

 

ਖੋਜਕਾਰਾਂ ਮੁਤਾਬਕ ਕੈਫ਼ੀਨ ਦੇ ਅਸਰ ਨਾਲ ਬੱਚੇਦਾਨੀ ਤੇ ਗਰਭ ਦਾ ਨਾੜੂਆ ਸੁੰਗੜਦਾ ਹੈ। ਇਸ ਨਾਲ ਕੁੱਖ ’ਚ ਪਲ਼ ਰਹੇ ਬੱਚੇ ਤੱਕ ਬਲੱਡ ਦੀ ਸਪਲਾਈ ਘਟ ਸਕਦੀ ਹੈ। ਇਸ ਦਾ ਸਿੱਧਾ ਅਸਰ ਬੱਚੇ ਦੀ ਗ੍ਰੋਥ ਉੱਤੇ ਪੈ ਸਕਦਾ ਹੈ। ਇੰਨਾ ਹੀ ਨਹੀਂ, ਇਸ ਨਾਲ ਉਸ ਵਿੱਚ ਹਾਰਮੋਨਲ ਗੜਬੜੀ ਦਾ ਖ਼ਤਰਾ ਵੀ ਰਹਿੰਦਾ ਹੈ ਤੇ ਉਸ ਬੱਚੇ ਨੂੰ ਭਵਿੱਖ ’ਚ ਮੋਟਾਪੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

 

ਇਸੇ ਲਈ ਖੋਜਕਾਰਾਂ ਨੇ ਸਲਾਹ ਦਿੱਤੀ ਹੈ ਕਿ ਗਰਭਵਤੀ ਔਰਤਾਂ ਗਰਭਕਾਲ ਦੌਰਾਨ ਕੈਫ਼ੀਨ ਵਾਲੀਆਂ ਚੀਜ਼ਾਂ ਜਿਵੇਂ ਚਾਹ-ਕੌਫ਼ੀ ਤੇ ਐਨਰਜੀ ਡ੍ਰਿੰਕ ਲੈਣ ਤੋਂ ਬਚਣ। ਹੈਲਥ ਏਜੰਸੀ NHS ਦਾ ਕਹਿਣਾ ਹੈ ਕਿ ਗਰਭਵਤੀ ਔਰਤਾਂ ਨੂੰ 200ml ਤੋਂ ਵੱਧ ਕੈਫ਼ੀਨ ਨਹੀਂ ਲੈਣੀ ਚਾਹੀਦੀ।

 

ਨੈਸ਼ਨਲ ਇੰਸਟੀਚਿਊਟ ਆਫ਼ ਚਾਈਲਡ ਹੈਲਥ ਐਂਡ ਡਿਵੈਲਪਮੈਂਟ ਦੀ ਖੋਜਕਾਰ ਕੈਥਰੀਨ ਗੇਟਜ਼ ਕਹਿੰਦੇ ਹਨ ਕਿ ਗਰਭਕਾਲ ਦੌਰਾਨ ਕੈਫ਼ੀਨ ਵਾਲੇ ਪੇਅ ਪਦਾਰਥਾਂ ਨੂੰ ਘੱਟ ਕਰਨ ਦੀ ਜ਼ਰੂਰਤ ਹੈ। ਕੈਫ਼ੀਨ ਕਿੰਨੀ ਕੁ ਲੈਣੀ ਚਾਹੀਦੀ ਹੈ, ਇਸ ਲਈ ਡਾਕਟਰ ਦੀ ਸਲਾਹ ਜ਼ਰੂਰ ਲਵੋ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ